Guru Granth Sahib Translation Project

Guru granth sahib page-1375

Page 1375

ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥੧੯੫॥ bin sangat i-o maaNn-ee ho-ay ga-ee bhath chhaar. ||195|| instead it becomes a waste like the ash of a furnace; similar is the fate of a human being without the holy congregation. ||195|| ਉਹ, ਮਾਨੋ, (ਬਲਦੇ) ਭੱਠ ਦੀ ਸੁਆਹ ਹੋ ਗਈ। ਇਹੀ ਹਾਲ ਸੰਗਤ ਤੋਂ ਬਿਨਾ ਮਨੁੱਖ ਦਾ ਹੁੰਦਾ ਹੈ| ॥੧੯੫॥
ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥ kabeer nirmal boond akaas kee leenee bhoom milaa-ay. O’ Kabir, when the pure drop of rain from the sky falls on the plowed land, the ground absorbs it in itself, ਹੇ ਕਬੀਰ! ਆਕਾਸ਼ ਤੋਂ ਮੀਂਹ ਦੀ ਜਿਸ ਸਾਫ਼ ਬੂੰਦ ਨੂੰ ਵਾਹ-ਬਣਾ ਕੇ ਸੰਵਾਰੀ ਹੋਈ ਜ਼ਮੀਨ ਨੇ ਆਪਣੇ ਵਿਚ ਰਲਾ ਲਿਆ,
ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ ॥੧੯੬॥ anik si-aanay pach ga-ay naa nirvaaree jaa-ay. ||196|| then many wise persons tried and failed, because it can’t be separated; similarly when one unites with God, he can’t be separated from Him by vices. ||196|| ਅਨੇਕਾਂ ਸਿਆਣੇ ਕੋਸ਼ਸ਼ ਕਰ ਥੱਕ ਗਏ ਕਿਉਂਕੇ ਉਹ ਬੂੰਦ ਜ਼ਮੀਨ ਨਾਲੋਂ ਨਿਖੇੜੀ ਨਹੀਂ ਜਾ ਸਕਦੀ, (ਇਸੇ ਤਰਾਂ ਮਨੁੱਖ ਪ੍ਰਭੂ-ਚਰਨਾਂ ਵਿਚ ਅਜੇਹਾ ਜੁੜਦਾ ਹੈ ਕਿ ਕੋਈ ਵਿਕਾਰ ਉਸ ਨੂੰ ਉਥੋਂ ਵਿਛੋੜ ਨਹੀਂ ਸਕਦਾ) ॥੧੯੬॥
ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ ॥ kabeer haj kaabay ha-o jaa-ay thaa aagai mili-aa khudaa-ay. O’ Kabir, I was going on a pilgrimage to Kaaba (in Mecca), on the way I visualized God, ਹੇ ਕਬੀਰ! ਮੈਂ ਕਾਬੇ ਦਾ ਹੱਜ ਕਰਨ ਜਾ ਰਿਹਾ ਸਾਂ, ਉਥੇ ਗਏ ਨੂੰ ਅੱਗੋਂ ਖ਼ੁਦਾ ਮਿਲ ਪਿਆ,
ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨ੍ਹ੍ਹਿ ਫੁਰਮਾਈ ਗਾਇ ॥੧੯੭॥ saaN-ee mujh si-o lar pari-aa tujhai kiniH furmaa-ee gaa-ay. ||197|| He (God) got upset at me and asked me, who told you that I reside only in this place or any other place of pilgrimage. ||197|| ਉਹ ਮੇਰਾ ਸਾਈਂ ਮੇਰੇ ਉਤੇ ਗੁੱਸੇ ਹੋਇਆ (ਤੇ ਆਖਣ ਲੱਗਾ) ਕਿ ਤੈਨੂੰ ਕਿਸ ਨੇ ਆਖਿਆ ਹੈ ਕਿ ਮੈਂ ਕੇਵਲ ਉਸ ਥਾਂ ਤੇ ਹੀ ਹਾਂ ॥੧੯੭॥
ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ ॥ kabeer haj kaabai ho-ay ho-ay ga-i-aa kaytee baar kabeer. O’ Kabir, say O’ God, I have been on the pilgrimage to Kaaba many times: ਹੇ ਕਬੀਰ! ਆਖ, ਹੇ ਸਾਈਂ! ਮੈਂ ਕਈ ਵਾਰੀ, ਕਾਬੇ ਦਾ ਦੀਦਾਰ ਕਰਨ ਲਈ ਗਿਆ ਹਾਂ,
ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥੧੯੮॥ saaN-ee mujh meh ki-aa khataa mukhahu na bolai peer. ||198|| O’ God, what is my fault that You don’t speak to me? ||198|| ਹੇ ਖ਼ੁਦਾ! ਤੂੰ ਮੇਰੇ ਨਾਲ ਗੱਲ ਹੀ ਨਹੀਂ ਕਰਦਾ, ਮੇਰੇ ਵਿਚ ਤੂੰ ਕੀਹ ਕੀਹ ਖ਼ਤਾ ਵੇਖ ਰਿਹਾ ਹੈਂ? ॥੧੯੮॥
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥ kabeer jee-a jo maareh jor kar kahtay heh jo halaal. O’ Kabir, those who kill the creatures by force and call it religiously acceptable, ਹੇ ਕਬੀਰ! ਜੋ ਲੋਕ ਧੱਕਾ ਕਰ ਕੇ ਜੀਵਾਂ ਨੂੰ ਮਾਰਦੇ ਹਨ; ਅਤੇ ਉਸ ਨੂੰ ਧਰਮ ਅਨੁਕੂਲ ਆਖਦੇ ਹਨ।
ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ ॥੧੯੯॥ daftar da-ee jab kaadh hai ho-igaa ka-un havaal. ||199|| What would be their fate when, in the presence of God who is merciful on all creatures, the account of their deeds is brought forth. ||199|| ਜਦੋਂ ਸਭ ਜੀਵਾਂ ਨਾਲ ਪਿਆਰ ਕਰਨ ਵਾਲਾ ਖ਼ੁਦਾ ਇਹਨਾਂ ਲੋਕਾਂ ਪਾਸੋਂ-ਅਮਲਾਂ ਦਾ ਲੇਖਾ ਮੰਗੇਗਾ, ਤਾਂ ਇਹਨਾਂ ਦਾ ਕੀਹ ਹਾਲ ਹੋਵੇਗਾ? ॥੧੯੯॥
ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥ kabeer jor kee-aa so julam hai lay-ay jabaab khudaa-ay. O’ Kabir, to use force on anyone is an act of cruelty and God demands explanation for such cruelty, ਹੇ ਕਬੀਰ! ਜੋ ਭੀ ਮਨੁੱਖ ਕਿਸੇ ਉਤੇ ਧੱਕਾ ਕਰਦਾ ਹੈ ਉਹ ਜ਼ੁਲਮ ਕਰਦਾ ਹੈ; (ਅਤੇ ਜ਼ੁਲਮ ਦਾ) ਲੇਖਾ ਖ਼ੁਦਾ ਮੰਗਦਾ ਹੈ।
ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ ॥੨੦੦॥ daftar laykhaa neeksai maar muhai muhi khaa-ay. ||200|| and anyone who falls short in the account of his deeds, has to suffer severe punishment in God’s presence. ||200|| ਜਿਸ ਕਿਸੇ ਦੀ ਵੀ ਲੇਖੇ ਦੀ ਬਾਕੀ ਨਿਕਲਦੀ ਹੈ ਉਹ ਬੜੀ ਸਜ਼ਾ ਭੁਗਤਦਾ ਹੈ। ॥੨੦੦॥
ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥ kabeer laykhaa daynaa suhaylaa ja-o dil soochee ho-ay. O’ Kabir, it is very easy to render account of your deeds, if your heart is pure; ਹੇ ਕਬੀਰ! ਜੇ ਮਨੁੱਖ ਦੇ ਦਿਲ ਦੀ ਪਵਿਤ੍ਰਤਾ ਕਾਇਮ ਹੋਵੇ ਤਾਂ ਆਪਣੇ ਕੀਤੇ ਅਮਲਾਂ ਦਾ ਲੇਖਾ ਦੇਣਾ ਸੌਖਾ ਹੋ ਜਾਂਦਾ ਹੈ;
ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ ॥੨੦੧॥ us saachay deebaan meh palaa na pakrai ko-ay. ||201|| then no one bothers you in the presence of God. ||201|| ਉਸ ਸੱਚੀ ਕਚਹਿਰੀ ਵਿਚ ਕੋਈ ਰੋਕ-ਟੋਕ ਨਹੀਂ ਕਰਦਾ ॥੨੦੧॥
ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥ kabeer Dhartee ar aakaas meh du-ay tooN baree abaDh. O’ Kabir, say: O’ duality, you are very powerful over the earth and the sky (in the entire universe), and it is most difficult to destroy you, ਹੇ ਕਬੀਰ! ਆਖ, ਹੇ ਦ੍ਵੈਤ! ਸਾਰੀ ਸ੍ਰਿਸ਼ਟੀ ਵਿਚ ਹੀ (ਤੂੰ ਬਹੁਤ ਬਲੀ ਹੈਂ) ਤੈਨੂੰ ਬੜੀ ਔਖਿਆਈ ਨਾਲ ਹੀ ਮੁਕਾਇਆ ਜਾ ਸਕਦਾ ਹੈ,
ਖਟ ਦਰਸਨ ਸੰਸੇ ਪਰੇ ਅਰੁ ਚਉਰਾਸੀਹ ਸਿਧ ॥੨੦੨॥ khat darsan sansay paray ar cha-oraaseeh siDh. ||202|| so much so that even the yogi’s of six sects and all the eighty four adepts are scared of you. ||202|| ਛੇ ਭੇਖਾਂ ਦੇ ਤਿਆਗੀ ਅਤੇ ਚੌਰਾਸੀ ਸਿੱਧ ਭੀ, ਤੈਥੋਂ ਸਹਿਮੇ ਹੋਏ ਹਨ ॥੨੦੨॥
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ kabeer mayraa mujh meh kichh nahee jo kichh hai so tayraa. O’ Kabir, say, O’ God, whatever I have does not belong to me; (this body, mind and wealth) all of it is bestowed by You. ਹੇ ਕਬੀਰ! ਆਖ- ਹੇ ਪ੍ਰਭੂ! ਜੋ ਕੁਝ ਮੇਰੇ ਪਾਸ ਹੈ (ਇਹ ਤਨ ਮਨ ਧਨ), ਇਸ ਵਿਚ ਕੋਈ ਚੀਜ਼ ਐਸੀ ਨਹੀਂ ਜਿਸ ਨੂੰ ਮੈਂ ਆਪਣੀ ਆਖ ਸਕਾਂ; ਜੋ ਕੁਝ ਮੇਰੇ ਕੋਲ ਹੈ ਸਭ ਤੇਰਾ ਹੀ ਦਿੱਤਾ ਹੋਇਆ ਹੈ।
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥੨੦੩॥ tayraa tujh ka-o sa-upatay ki-aa laagai mayraa. ||203|| It costs me nothing in surrendering to You all that which is Yours. ||203|| ਤੇਰਾ ਬਖ਼ਸ਼ਿਆ ਹੋਇਆ ਇਹ ਸਾਰਾ ਮੈਂ ਤੇਰੀ ਭੇਟ ਕਰਦਾ ਹਾਂ, ਇਸ ਵਿਚ ਮੇਰੇ ਪੱਲਿਓਂ ਕੁਝ ਖ਼ਰਚ ਨਹੀਂ ਹੁੰਦਾ ॥੨੦੩॥
ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ kabeer tooN tooN kartaa too hoo-aa mujh meh rahaa na hooN. O’ Kabir, say, O’ God, while remembering You all the time I have become like You and the sense of self-conceit has completely vanished from within me; ਹੇ ਕਬੀਰ!(ਆਖ),ਹੇ ਪ੍ਰਭੂ! ਹਰ ਵੇਲੇ ਤੇਰਾ ਸਿਮਰਨ ਕਰਦਿਆਂ ਮੈਂ ਤੇਰੇ ਵਰਗਾ ਹੋ ਗਿਆ ਹਾਂ, ਮੇਰੇ ਅੰਦਰ ‘ਮੈਂ ਮੈਂ’ ਦਾ ਖ਼ਿਆਲ ਹੀ ਨਹੀਂ ਰਹਿਆ।
ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ ॥੨੦੪॥ jab aapaa par kaa mit ga-i-aa jat daykh-a-u tat too. ||204|| when all the difference between me and the others is dispelled, and now wherever I look, I visualize only You. ||204|| ਜਦੋਂ ਮੇਰੇ ਅੰਦਰੋਂ ਆਪਣੇ ਪਰਾਏ ਵਾਲਾ ਵਿਤਕਰਾ ਮਿਟ ਗਿਆ ਹੈ, ਮੈਂ ਜਿਧਰ ਵੇਖਦਾ ਹਾਂ ਮੈਨੂੰ (ਹਰ ਥਾਂ) ਤੂੰ ਹੀ ਦਿਸ ਰਿਹਾ ਹੈਂ ॥੨੦੪॥
ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥ kabeer bikaareh chitvatay jhoothay kartay aas. O’ Kabir, those who always think of evil ways and entertain hopes of perishable worldly possessions, ਹੇ ਕਬੀਰ! ਜੋ ਸਦਾ ਭੈੜੇ ਕੰਮ ਕਰਨ ਦੀਆਂ ਹੀ ਸੋਚਾਂ ਸੋਚਦੇ ਰਹਿੰਦੇ ਹਨ, ਅਤੇ ਨਾਸਵੰਤ ਪਦਾਰਥਾਂ ਦੀਆਂ ਹੀ ਤਾਂਘਾਂ ਤਾਂਘਦੇ ਰਹਿੰਦੇ ਹਨ,
ਮਨੋਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ ॥੨੦੫॥ manorath ko-ay na poori-o chaalay ooth niraas. ||205|| none of their objectives gets fulfilled, and they depart disappointed from this world. ||205|| ਉਹ ਮਨੁੱਖ ਦਿਲ ਦੀਆਂ ਆਸਾਂ ਨਾਲ ਲੈ ਕੇ ਹੀ (ਇਥੋਂ) ਤੁਰ ਪੈਂਦੇ ਹਨ, ਉਹਨਾਂ ਦੇ ਮਨ ਦੀ ਕੋਈ ਦੌੜ-ਭੱਜ ਪੂਰੀ ਨਹੀਂ ਹੁੰਦੀ | ॥੨੦੫॥
ਕਬੀਰ ਹਰਿ ਕਾ ਸਿਮਰਨੁ ਜੋ ਕਰੈ ਸੋ ਸੁਖੀਆ ਸੰਸਾਰਿ ॥ kabeer har kaa simran jo karai so sukhee-aa sansaar. O’ Kabir, one who lovingly remembers God, lives peacefully in this world. ਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਇਸ ਜਗਤ ਵਿਚ ਸੁਖੀ ਜੀਵਨ ਬਿਤੀਤ ਕਰਦਾ ਹੈ l
ਇਤ ਉਤ ਕਤਹਿ ਨ ਡੋਲਈ ਜਿਸ ਰਾਖੈ ਸਿਰਜਨਹਾਰ ॥੨੦੬॥ it ut kateh na dol-ee jis raakhai sirjanhaar. ||206|| That person whom God protects from the vices, doesn’t waver both here and hereafter.||206|| ਜਿਸ ਮਨੁੱਖ ਨੂੰ ਪ੍ਰਭੂ ਆਪ ਵਿਕਾਰਾਂ ਤੋਂ ਬਚਾਂਦਾ ਹੈ, ਉਹ ਇਸ ਲੋਕ ਤੇ ਪਰਲੋਕ ਵਿਚ ਕਿਤੇ ਭੀ ਨਹੀਂ ਭਟਕਦਾ ॥੨੦੬॥
ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥ kabeer ghaanee peerh-tay satgur lee-ay chhadaa-ay. O Kabir, people engrossed in worldly entanglement are being tormented like-the seeds in the oil press, but only those are saved by the true Guru, ਹੇ ਕਬੀਰ! ਜੀਵ ਵਿਕਾਰਾਂ ਦੀ) ਘਾਣੀ ਵਿਚ (ਇਉਂ) ਪੀੜੇ ਜਾ ਰਹੇ ਹਨ, (ਜਿਵੇਂ ਕੋਹਲੂ ਵਿਚ ਤਿਲ ਪੀੜੀਦੇ ਹਨ; ਪਰ ਉਹਨਾਂ ਨੂੰ ਸਤਿਗੁਰੂ ਨੇ ਇਸ ਘਾਣੀ ਵਿਚੋਂ ਬਚਾ ਲਿਆ,
ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥੨੦੭॥ paraa poorablee bhaavnee pargat ho-ee aa-ay. ||207|| within whose heart manifested God’s love which has been continuing from previous lives. ||207|| ਜਿਨ੍ਹਾ ਦਾ ਪਿਆਰ ਜੋ ਧੁਰ ਤੋਂ ਤੁਰਿਆ ਆ ਰਿਹਾ ਸੀ ਮੁੜ ਹਿਰਦੇ ਵਿਚ ਆ ਪ੍ਰਗਟ ਹੋਇਆ ॥੨੦੭॥
ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥ kabeer taalai tolai din ga-i-aa bi-aaj badhanta-o jaa-ay. O’ Kabir, each day of those people’s life passes away in vain and the load of sins (vices and hopes) continues to increase, ਹੇ ਕਬੀਰ! ਅੱਜ-ਭਲਕ ਕਰਦਿਆਂ ਉਹਨਾਂ ਦੀ ਉਮਰ ਦਾ ਸਮਾਂ ਗੁਜ਼ਰਦਾ ਜਾਂਦਾ ਹੈ, (ਵਿਕਾਰਾਂ ਤੇ ਆਸਾਂ ਦਾ) ਵਿਆਜ ਵਧਦਾ ਜਾਂਦਾ ਹੈ,
ਨਾ ਹਰਿ ਭਜਿਓ ਨ ਖਤੁ ਫਟਿਓ ਕਾਲੁ ਪਹੂੰਚੋ ਆਇ ॥੨੦੮॥ naa har bhaji-o na khat fati-o kaal pahooNcho aa-ay. ||208|| who neither remember God, nor their account of deeds is torn, and the time of their death arrives. ||208|| ਨਾਹ ਹੀ ਉਹ ਪਰਮਾਤਮਾ ਦਾ ਸਿਮਰਨ ਕਰਦੇ ਹਨ, ਨਾਹ ਹੀ ਉਹਨਾਂ ਦਾ ਲੇਖਾ ਮੁੱਕਦਾ ਹੈ। ਉਤੇ ਮੌਤ ਆ ਅੱਪੜਦੀ ਹੈ ॥੨੦੮॥
ਮਹਲਾ ੫ ॥ mehlaa 5. Fifth Guru:
ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥ kabeer kookar bha-ukanaa karang pichhai uth Dhaa-ay. O’ Kabir, just as a barking (greedy) dog, runs after corpses, similarly an ordinary person usually follows the sinful impulses and worldly desires. ਹੇ ਕਬੀਰ! ਜਿਵੇਂ ਭੌਂਕਣ ਵਾਲਾ ਲਾਲਚ ਦਾ ਮਾਰਿਆ ਕੁੱਤਾ ਸਦਾ ਮੁਰਦਾਰ ਵੱਲ ਦੌੜਦਾ ਹੈ ਤਿਵੇਂ ਮਨੁੱਖ ਸਦਾ ਵਿਕਾਰਾਂ ਤੇ ਆਸਾਂ ਵੱਲ ਹੀ ਦੌੜਦਾ ਹੈ l
ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥੨੦੯॥ karmee satgur paa-i-aa jin ha-o lee-aa chhadaa-ay. ||209|| But by God’s grace, I have met the true Guru who has liberated me from vices. ||209|| ਮੈਨੂੰ ਪਰਮਾਤਮਾ ਦੀ ਮੇਹਰ ਨਾਲ ਸਤਿਗੁਰੂ ਮਿਲ ਪਿਆ ਹੈ, ਜਿਸ ਨੇ ਮੈਨੂੰ (ਇਹਨਾਂ ਵਿਕਾਰਾਂ ਤੇ ਆਸਾਂ ਦੇ ਪੰਜੇ ਤੋਂ) ਛੁਡਾ ਲਿਆ ਹੈ ॥੨੦੯॥
ਮਹਲਾ ੫ ॥ mehlaa 5. Fifth Guru:
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ kabeer Dhartee saaDh kee taskar baiseh gaahi. O’ Kabir, if some thieves (sinners) come to stay in the company of the Guru, ਹੇ ਕਬੀਰ! ਜੇ ਵਿਕਾਰੀ ਮਨੁੱਖ (ਚੰਗੇ ਭਾਗਾਂ ਨਾਲ) ਹੋਰ ਝਾਕ ਛੱਡ ਕੇ ਸਤਿਗੁਰੂ ਦੀ ਸੰਗਤ ਵਿਚ ਆ ਬੈਠਣ,
ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥੨੧੦॥ Dhartee bhaar na bi-aapa-ee un ka-o laahoo laahi. ||210|| the holy congregation does not get influenced by the evil people, rather it brings them (the sinners) some benefit. ||210|| ਤਾਂ ਵਿਕਾਰੀਆਂ ਦਾ ਅਸਰ ਉਸ ਸੰਗਤ ਉਤੇ ਨਹੀਂ ਪੈਂਦਾ। ਹਾਂ, ਵਿਕਾਰੀ ਬੰਦਿਆਂ ਨੂੰ ਜ਼ਰੂਰ ਲਾਭ ਅੱਪੜਦਾ ਹੈ| ॥੨੧੦॥
ਮਹਲਾ ੫ ॥ mehlaa 5. Fifth Guru:
ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥ kabeer chaaval kaarnay tukh ka-o muhlee laa-ay. O’ Kabir, in order to obtain the rice, the husk is removed by thrashing, ਹੇ ਕਬੀਰ! (ਤੋਹਾਂ ਨਾਲੋਂ) ਚਉਲ (ਵੱਖਰੇ ਕਰਨ) ਦੀ ਖ਼ਾਤਰ (ਛੜਨ ਵੇਲੇ) ਤੋਹਾਂ ਨੂੰ ਮੁਹਲੀ (ਦੀ ਸੱਟ) ਵੱਜਦੀ ਹੈ,
ਸੰਗਿ ਕੁਸੰਗੀ ਬੈਸਤੇ ਤਬ ਪੂਛੈ ਧਰਮ ਰਾਇ ॥੨੧੧॥ sang kusangee baistay tab poochhai Dharam raa-ay. ||211|| similarly one who sits in bad company, he also starts indulging in vices, and then the judge of righteousness interrogates him. ||211|| ਇਸੇ ਤਰ੍ਹਾਂ ਜੋ ਮਨੁੱਖ ਵਿਕਾਰੀਆਂ ਦੀ ਸੁਹਬਤਿ ਵਿਚ ਬੈਠਦਾ ਹੈ ਉਹ ਭੀ ਵਿਕਾਰ ਕਰਨ ਲੱਗ ਪੈਂਦਾ ਹੈ ਉਸ ਤੋਂ ਧਰਮਰਾਜ ਲੇਖਾ ਮੰਗਦਾ ਹੈ ॥੨੧੧॥
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ naamaa maa-i-aa mohi-aa kahai tilochan meet. Devotee Trilochan says, O’ dear friend devotee Namdev, you seem to be entangled in the love for materialism, ਤ੍ਰਿਲੋਚਨ ਆਖਦਾ ਹੈ ਕਿ ਹੇ ਮਿੱਤ੍ਰ ਨਾਮਦੇਵ! ਤੂੰ ਤਾਂ ਮਾਇਆ ਵਿਚ ਫਸਿਆ ਜਾਪਦਾ ਹੈਂ,
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ kaahay chheepahu chhaa-ilai raam na laavhu cheet. ||212|| -why do you keep printing cloth, and not focusing your mind on God? ||212|| ਇਹ ਅੰਬਰੇ ਕਿਉਂ ਠੇਕ ਰਿਹਾ ਹੈਂ? ਪਰਮਾਤਮਾ ਦੇ (ਚਰਨਾਂ) ਨਾਲ ਕਿਉਂ ਚਿੱਤ ਨਹੀਂ ਜੋੜਦਾ? ॥੨੧੨॥
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ naamaa kahai tilochanaa mukh tay raam samHaal. Namdev replies, O’ Trilochan, utter God’s Name with your mouth; ਨਾਮਦੇਵ (ਅੱਗੋਂ) ਉੱਤਰ ਦੇਂਦਾ ਹੈ- ਹੇ ਤ੍ਰਿਲੋਚਨ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ;


© 2017 SGGS ONLINE
error: Content is protected !!
Scroll to Top