Guru Granth Sahib Translation Project

Guru granth sahib page-1374

Page 1374

ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥ oraa gar paanee bha-i-aa jaa-ay mili-o dhal kool. ||177|| just as hail melts into water due to heat and flows to meet the stream, similarly God’s fear acts like heat and the cruel mind becomes kind. ||177|| ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ਤਿਵੇਂ ਕਠੋਰ ਮਨ ਵਾਸਤੇ ਪ੍ਰਭੂ ਦਾ ਡਰ ਸੇਕ ਦਾ ਕੰਮ ਦੇਂਦਾ ਹੈ ਅਤੇ ਮਨ ਕੋਮਲ ਹੋ ਜਾਂਦਾ ਹੈ ;॥੧੭੭॥
ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥ kabeeraa Dhoor sakayl kai puree-aa baaNDhee dayh. O’ Kabir, just as a township is built by collecting the dirt, similarly God has created this body by collecting the five elements; ਹੇ ਕਬੀਰ! ਜਿਵੇਂ ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ;
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥ divas chaar ko paykhnaa ant khayh kee khayh. ||178|| which looks good for few days but ultimately dirt returns to dirt. ||178|| ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ॥੧੭੮॥
ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥ kabeer sooraj chaaNd kai udai bha-ee sabh dayh. O’ Kabir, this body has been created so that it may manifest the loving warmth of the sun and the coolness of the moon; ਹੇ ਕਬੀਰ! ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ (ਭਾਵ, ਨਰਮ-ਦਿਲੀ ਅਤੇ ਸੀਤਲਤਾ ਪੈਦਾ ਹੋਣ),
ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥ gur gobind kay bin milay palat bha-ee sabh khayh. ||179|| but without uniting with the Divine-Guru, the body does not acquire these qualities and the human body turns back into dirt (the human life is wasted). ||179|| ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ (ਭਾਵ, ਇਹ ਮਨੁੱਖਾ ਸਰੀਰ ਬਿਲਕੁਲ ਵਿਅਰਥ ਹੀ ਚਲਾ ਜਾਂਦਾ ਹੈ) ॥੧੭੯॥
ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥ jah anbha-o tah bhai nahee jah bha-o tah har naahi. There is no fear in that heart in which there is understanding of righteous living, but that heart which has any kind of fear, God has not manifested in it, ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ ਕੋਈ ਖ਼ਤਰੇ ਨਹੀਂ ਰਹਿ ਜਾਂਦੇ। ਪਰ ਜਿਸ ਹਿਰਦੇ ਵਿਚ ਅਜੇ ਕੋਈ ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ,
ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥ kahi-o kabeer bichaar kai sant sunhu man maahi. ||180|| Kabir is saying this after thorough deliberation: O’ saints, focus your mind and listen with full concentration of your mind. ||180|| ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹੈ , ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ ॥੧੮੦॥
ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥ kabeer jinahu kichhoo jaani-aa nahee tin sukh need bihaa-ay. O’ Kabir, those people who have not understood about this secret of life, are carelessly spending their life (slumbering in love for Maya). ਹੇ ਕਬੀਰ! ਜਿਨ੍ਹਾਂ ਲੋਕਾਂ ਨੇ (ਜੀਵਨ ਦੇ ਇਸ ਭੇਤ ਨੂੰ) ਰਤਾ ਭੀ ਨਹੀਂ ਸਮਝਿਆ, ਉਹ ਬੇ-ਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ ;
ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥ hamhu jo boojhaa boojhnaa pooree paree balaa-ay. ||181|| but I have understood this secret (about God’s fear and righteous living) and I cannot forget this at any time. ||181|| ਪਰ ਮੈਂ ਇਹ ਗੱਲ ਸਮਝ ਲਈ ਹੈ ਤੇ ਮੈਨੂੰ ਇਹ ਗੱਲ ਕਿਸੇ ਵੇਲੇ ਭੀ ਵਿਸਰਦੀ ਨਹੀਂ ॥੧੮੧॥
ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥ kabeer maaray bahut pukaari-aa peer pukaarai a-or. O’ Kabir, when one is hit by doubt, he cries a lot and as the pain grows he cries even more, (but does not give up the worldly attachment). ਹੇ ਕਬੀਰ! ਜਿਸ ਮਨੁੱਖ ਨੂੰ (ਸੰਸਾ ਆਦਿਕ ਦੀ) ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਉਹ ਪੀੜ ਉਠਦੀ ਹੈ ਤਿਉਂ ਤਿਉਂ ਹੋਰ ਦੁਖੀ ਹੁੰਦਾ ਹੈ (ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ)।
ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥ laagee chot maramm kee rahi-o kabeeraa tha-ur. ||182|| But I, Kabir have been hit by the Guru’s word and it has pierced my heart, and now I remain absorbed in God’s Name. ||182|| ਪਰ ਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਪ੍ਰਭੂ-ਚਰਨਾਂ ਵਿਚ ਟਿਕ ਗਿਆ ਹਾਂ ॥੧੮੨॥
ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥ kabeer chot suhaylee sayl kee laagat lay-ay usaas. O’ Kabir, the strike of the spear of the Guru’s word is pleasing, one who gets struck by it, takes deep breaths and longing to realize God wells up in his mind; ਹੇ ਕਬੀਰ! ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਸੁਖਦਾਈ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ;ਠ
ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥ chot sahaarai sabad kee taas guroo mai daas. ||183|| one who endures the strike of the Guru’s word, I am always ready to be the servant of that pious person. ||183|| ਜੋ ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਰਹਿੰਦਾ ਹੈ, ਉਸ ਪੂਜਣ-ਜੋਗ ਮਨੁੱਖ ਦਾ ਮੈਂ (ਹਰ ਵੇਲੇ) ਦਾਸ (ਬਣਨ ਨੂੰ ਤਿਆਰ) ਹਾਂ ॥੧੮੩॥
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥ kabeer mulaaN munaaray ki-aa chadheh saaN-ee na bahraa ho-ay. O’ Kabir, say O’ Mullah, God is not hard of hearing, why do you climb up the minaret of the mosque (to make loud calls) ? ਹੇ ਕਬੀਰ! (ਆਖ) ਹੇ ਮੁੱਲਾਂ! ਖ਼ੁਦਾ ਬੋਲਾ ਨਹੀਂ, (ਉਚੀ ਆਵਾਜ਼ ਕਰਨ ਲਈ ਤੂੰ ਮਸਜਿਦ ਦੇ ਮੁਨਾਰੇ ਉਤੇ ਕਿਉਂ ਚੜ੍ਹਦਾ ਹੈ? ,
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥ jaa kaaran tooN baaNg deh dil hee bheetar jo-ay. ||184|| God for whom you are praying so loudly, look for Him within your heart? ||184|| ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿਚ ਵੇਖ| ॥੧੮੪॥
ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ ॥ saykh sabooree baahraa ki-aa haj kaabay jaa-ay. O’ Sheikh, if you do not have contentment within you then why do you go to Kaaba (in Macca) for pilgrimage; ਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਹੈ, ਤਾਂ ਕਿਉਂ ਕਾਬੇ (ਮੱਕੇ) ਦਾ ਹੱਜ ਕਰਨ ਲਈ ਜਾਂਦਾ ਹੈ?
ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥ kabeer jaa kee dil saabat nahee taa ka-o kahaaN khudaa-ay. ||185|| O’ Kabir, one whose heart is not doutfree (does not have total faith in God), how can he realize God? ||185|| ਹੇ ਕਬੀਰ! ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਨੂੰ ਰੱਬ ਨੂੰ ਦਾ ਮਿਲਾਪ ਕਿਥੇ? ॥੧੮੫॥
ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥ kabeer alah kee kar bandagee jih simrat dukh jaa-ay. O’ Kabir, perform devotional worship of God, by lovingly remembering Him, all kind of misery goes away, ਹੇ ਕਬੀਰ! ਰੱਬ ਦੀ ਬੰਦਗੀ ਕਰ, ਜਿਸ ਦਾ ਸਿਮਰਨ ਕੀਤਿਆਂ ਹਰ ਪ੍ਰਕਾਰ ਦਾ ਦੂਰ ਹੁੰਦਾ ਹੈ,
ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥ dil meh saaN-ee pargatai bujhai balantee naaN-ay. ||186|| God becomes manifest in the heart and the burning fire of worldly desires is extinguished through Naam. ||186|| ਦਿਲ ਵਿਚ ਰੱਬ ਦਾ ਜ਼ਹੂਰ ਹੁੰਦਾ ਹੈ, ਅਤੇ ਨਾਮ ਦੀ ਰਾਹੀਂ ਤ੍ਰਿਸ਼ਨਾ ਦੀ ਬਲਦੀ ਅੱਗ ਬੁੱਝ ਜਾਂਦੀ ਹੈ ॥੧੮੬॥
ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥ kabeer joree kee-ay julam hai kahtaa naa-o halaal. O’ Kabir say! (O’ Mullah), it is cruel to use force, even if you call it religiously lawful (you pray while killing an animal and say that it is religiously lawful); ਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉਤੇ ਧੱਕਾ ਕਰਨਾ ਜ਼ੁਲਮ ਹੈ, (ਤੂੰ ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਜ਼ਬਹ ਕਰਦਾ ਹੈਂ ਅਤੇ) ਤੂੰ ਆਖਦਾ ਹੈਂ ਕਿ ਇਹ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ;
ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥ daftar laykhaa maaNgee-ai tab ho-igo ka-un havaal. ||187|| when you will be asked in God’s presence to render an account of your deeds, then what would be your condition (you will suffer)? ||187|| ਜਦੋਂ ਰੱਬ ਦੀ ਦਰਗਾਹ ਵਿਚ ਤੇਰੇ ਅਮਲਾਂ ਦਾ ਹਿਸਾਬ ਹੋਵੇਗਾ ਤਾਂ ਤੇਰਾ ਕੀਹ ਹਾਲ ਹੋਵੇਗਾ ॥੧੮੭॥
ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥ kabeer khoob khaanaa kheechree jaa meh amrit lon. O’ Kabir, (tell Mullah that), it is better to eat porridge (rice cooked with lentils), seasoned only with salt, ਹੇ ਕਬੀਰ! (ਮੁੱਲਾਂ ਨੂੰ ਆਖ ਕਿ) ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿਚ ਸਿਰਫ਼ ਰਸਦਾਇਕ ਲੂਣ ਹੀ ਪਾਇਆ ਹੋਇਆ ਹੋਵੇ,
ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥ hayraa rotee kaarnay galaa kataavai ka-un. ||188|| I don’t feel it is good to slaughter an animal for sacrifice when I want to eat my meal with meat in it. ||188|| ਮੈਂ ਤਾਂ ਇਸ ਗੱਲ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨਿਯਤ ਮੇਰੀ ਆਪਣੀ ਹੋਵੇ ਪਰ (ਕੁਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ) ਜ਼ਬਹ ਕਰਦਾ ਫਿਰਾਂ ॥੧੮੮॥
ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥ kabeer gur laagaa tab jaanee-ai mitai moh tan taap. O’ Kabir, we should consider that person attached to the Guru’s teachings, only when his emotional attachment and physical agony are eradicated; ਹੇ ਕਬੀਰ! ਤਦੋਂ ਸਮਝੋ ਕਿ ਗੁਰੂ ਮਿਲ ਪਿਆ ਹੈ ਜਦੋਂ ਮਨੁੱਖ ਦੇ ਦਿਲ ਵਿਚੋਂ ਮਾਇਆ ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ;
ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥੧੮੯॥ harakh sog daajhai nahee tab har aapeh aap. ||189|| when no pleasure or sorrow tortures one’s mind, then that is a state of mind when God seems to be pervading everywhere. ||189|| ਜਦੋਂ ਹਰਖ ਸੋਗ ਕੋਈ ਭੀ ਚਿੱਤ ਨੂੰ ਨਾਹ ਸਾੜੇ, ਅਜੇਹੀ ਹਾਲਤ ਵਿਚ ਅੱਪੜਿਆਂ ਹਰ ਥਾਂ ਪਰਮਾਤਮਾ ਆਪ ਹੀ ਆਪ ਦਿੱਸਦਾ ਹੈ ॥੧੮੯॥
ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥ kabeer raam kahan meh bhayd hai taa meh ayk bichaar. O’ Kabir, there is a difference between the ways of saying Ram; in this also there is one thing that requires careful consideration. ਹੇ ਕਬੀਰ! ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ।
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥ so-ee raam sabhai kaheh so-ee ka-utakhaar. ||190|| One Ram is the all pervading God, whom all devotionally worship; another Ram is the son of the king Dasrath, whose name is uttered by the actors. ||190|| ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ ਇਹ ਹੈ ਸਰਬ-ਵਿਆਪੀ ਰਾਮ। ਪਰ ਇਹੀ ਰਾਮ ਨਾਮ ਰਾਸਧਾਰੀਏ ਭੀ ਲੈਂਦੇ ਹਨ (ਇਹ ਰਾਮ ਰਾਜਾ ਦਸਰਥ ਦਾ ਪੁੱਤਰ ਹੈ) ॥੧੯੦॥
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥ kabeer raamai raam kaho kahibay maahi bibayk. O’ Kabir, always recite the Name of Ram, but remember this while doing it, ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ,
ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥ ayk anaykeh mil ga-i-aa ayk samaanaa ayk. ||191|| that one Ram is God who is pervading all, and the other one is contained only in his own body. ||191|| ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ, ਪਰ ਇਕ ਰਾਮ ਸਿਰਫ਼ ਇਕ ਸਰੀਰ ਵਿਚ ਹੀ ਆਇਆ| ॥੧੯੧॥
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥ kabeer jaa ghar saaDh na sayvee-ah har kee sayvaa naahi. O’ Kabir, those homes, in which the Guru’s teaching is not followed and God is not remembered with loving devotion, ਹੇ ਕਬੀਰ! ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ,
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥ tay ghar marhat saarkhay bhoot baseh tin maahi. ||192|| those homes are like the cremation grounds and those who live there are like ghosts. ||192|| ਉਹ ਘਰ ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿਚ ਭੂਤਨੇ ਵੱਸਦੇ ਹਨ ॥੧੯੨॥
ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥ kabeer goongaa hoo-aa baavraa bahraa hoo-aa kaan. O’ Kabir, for others that person becomes dumb, insane, deaf from the ears, ਹੇ ਕਬੀਰ! ਉਹ ਮਨੁੱਖ (ਦੁਨੀਆ ਦੇ ਭਾਣੇ) ਗੁੰਗਾ, ਕਮਲਾ, ਬੋਲਾ ਹੋ ਜਾਂਦਾ ਹੈ,
ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥ paavhu tay pingul bha-i-aa maari-aa satgur baan. ||193|| and cripple from the feet (does not speak foul words, does not slander, does not go to bad company) whom the Guru hits with the arrow of divine word of God’s praises ||193|| ਅਤੇ ਪੈਰਾਂ ਤੋਂ ਲੂਲ੍ਹਾ ਹੋ ਜਾਂਦਾ ਹੈ, ਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ ॥੧੯੩॥
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥ kabeer satgur soormay baahi-aa baan jo ayk. O’ Kabir, that person, whom the spiritually valiant Guru hits with the arrow of Divine word, ਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਕ ਤੀਰ ਮਾਰਦਾ ਹੈ,
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥ laagat hee bhu-ay gir pari-aa paraa karayjay chhayk. ||194|| his ego immediately vanishes and his heart gets absorbed in God’s Name as ifthe divine word has pierced his heart and he is fallen to the ground. ||194|| ਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਗਿਆ, ਉਸ ਦਾ ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਗਿਆ, ਜਿਂਵੇ ਕਿ ਤੀਰ ਵੱਜਦਿਆਂ ਹੀ ਉਹਧਰਤੀ ਤੇ ਡਿਗ ਪਿਆ ਅਤੇ ਉਸ ਦਾ ਹਿਰਦਾ ਗੁਰੂ ਦੇ ਸ਼ਬਦ ਨਾਲ ਵਿੰਨ੍ਹਿਆ ਗਿਆ ॥੧੯੪॥
ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ ॥ kabeer nirmal boond akaas kee par ga-ee bhoom bikaar. O’ Kabir, when a pure drop of rain from the sky falls on barren ground, it goes to waste without helping anybody; ਹੇ ਕਬੀਰ! ਜੇ ਆਕਾਸ਼ (ਤੋਂ ਮੀਂਹ) ਦੀ ਜੋ ਸਾਫ਼ ਬੂੰਦ ਨਕਾਰੀ ਧਰਤੀ ਵਿਚ ਡਿੱਗ ਪਈ, ਉਹ ਔਵੇਂ ਹੀ ਚਲੀ ਗਈ;
Scroll to Top
https://informatika.nusaputra.ac.id/lib/ slot gacor https://sipenmaru-polkeslu.cloud/sgacor/ https://inspektorat.batubarakab.go.id/adminsample/image/
jp1131 https://login-bobabet.com/ https://sugoi168daftar.com/ https://login-domino76.com/ https://sipenmaru-polkeslu.cloud/daftar_admin/ https://pascasarjana.uts.ac.id/plugins/sugoi168/ https://library.president.ac.id/event/jp-gacor/ https://biropemotda.riau.go.id/menus/1131-gacor/ https://keuangan.usbypkp.ac.id/mmo/boba/ https://informatika.nusaputra.ac.id/wp-includes/1131/
https://informatika.nusaputra.ac.id/hk/
https://informatika.nusaputra.ac.id/sbo/
https://informatika.nusaputra.ac.id/lib/ slot gacor https://sipenmaru-polkeslu.cloud/sgacor/ https://inspektorat.batubarakab.go.id/adminsample/image/
jp1131 https://login-bobabet.com/ https://sugoi168daftar.com/ https://login-domino76.com/ https://sipenmaru-polkeslu.cloud/daftar_admin/ https://pascasarjana.uts.ac.id/plugins/sugoi168/ https://library.president.ac.id/event/jp-gacor/ https://biropemotda.riau.go.id/menus/1131-gacor/ https://keuangan.usbypkp.ac.id/mmo/boba/ https://informatika.nusaputra.ac.id/wp-includes/1131/
https://informatika.nusaputra.ac.id/hk/
https://informatika.nusaputra.ac.id/sbo/