Guru Granth Sahib Translation Project

Guru granth sahib page-1373

Page 1373

ਤਾਸੁ ਪਟੰਤਰ ਨਾ ਪੁਜੈ ਹਰਿ ਜਨ ਕੀ ਪਨਿਹਾਰਿ ॥੧੫੯॥ taas patantar naa pujai har jan kee panihaar. ||159|| cannot equal that maid, who fetches water for a devotee of God. ||159|| ਉਸ ਇਸਤ੍ਰੀ ਦੀ ਬਰਾਬਰੀ ਭੀ ਨਹੀਂ ਕਰ ਸਕਦੀ ਜੋ ਪਰਮਾਤਮਾ ਦਾ ਭਜਨ ਕਰਨ ਵਾਲੇ ਗੁਰਮੁਖਾਂ ਦਾ ਪਾਣੀ ਭਰਨ ਦੀ ਸੇਵਾ ਕਰਦੀ ਹੈ| ॥੧੫੯॥
ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥ kabeer nrip naaree ki-o nindee-ai ki-o har chayree ka-o maan. O’ Kabir, why do we slander the wife of a king and why do we show respect to the maid (devotee) of God? ਹੇ ਕਬੀਰ! ਅਸੀਂ ਰਾਣੀ ਨੂੰ ਕਿਉਂ ਮਾੜੀ ਆਖਦੇ ਹਾਂ ਤੇ ਸੰਤ ਜਨਾਂ ਦੀ ਸੇਵਾ ਕਰਨ ਵਾਲੀ (ਹਰੀ ਦੀ ਬਾਂਦੀ) ਨੂੰ ਕਿਉਂ ਆਦਰ ਦੇਂਦੇ ਹਾਂ?
ਓਹ ਮਾਂਗ ਸਵਾਰੈ ਬਿਖੈ ਕਉ ਓਹ ਸਿਮਰੈ ਹਰਿ ਨਾਮੁ ॥੧੬੦॥ oh maaNg savaarai bikhai ka-o oh simrai har naam. ||160|| The reason is that while the queen remains busy decorating herself motivated by lust, but God’s devotee remembers God’s Name with adoration. ||160|| (ਇਸ ਦਾ ਕਾਰਨ ਇਹ ਹੈ ਕਿ) ਨ੍ਰਿਪ-ਨਾਰੀ ਤਾਂ ਸਦਾ ਕਾਮ-ਵਾਸਨਾ ਦੀ ਖ਼ਾਤਰ ਪੱਟੀਆਂ ਢਾਲਦੀ ਰਹਿੰਦੀ ਹੈ, ਪਰ ਸੰਤ ਜਨਾਂ ਦੀ ਟਹਿਲਣ (ਹਰੀ ਦੀ ਬਾਂਦੀ) ਹਰੀ ਦਾ ਨਾਮ ਸਿਮਰਦੀ ਹੈ ॥੧੬੦॥
ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥ kabeer thoonee paa-ee thit bha-ee satgur banDhee Dheer. O’ Kabir, one who received the support of the Guru’s word, is saved from wandering and his mind gets absorbed in God’s Name. ਹੇ ਕਬੀਰ! ਜਿਸ ਮਨੁੱਖ ਨੂੰ ਸਤਿਗੁਰੂ ਦੇ ਸ਼ਬਦ ਦਾ ਸਹਾਰਾ ਮਿਲ ਜਾਂਦਾ ਹੈ ਉਸ ਨੂੰ ਗੁਰੂ ਭਟਕਣੋਂ ਬਚਾ ਲੈਂਦਾ ਹੈ, ਉਸ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ।
ਕਬੀਰ ਹੀਰਾ ਬਨਜਿਆ ਮਾਨ ਸਰੋਵਰ ਤੀਰ ॥੧੬੧॥ kabeer heeraa banji-aa maan sarovar teer. ||161|| O’ Kabir, in the holy congregation, he trades the precious Name of God in exchange for surrendering his mind to the Guru. ||161|| ਹੇ ਕਬੀਰ (ਆਪਣਾ ਮਨ ਸਤਿਗੁਰੂ ਦੇ ਹਵਾਲੇ ਕਰ ਕੇ) ਉਹ ਮਨੁੱਖ ਸਤਸੰਗ ਵਿਚ ਪਰਮਾਤਮਾ ਦਾ ਅਮੋਲਕ ਨਾਮ ਖ਼ਰੀਦਦਾ ਹੈ ॥੧੬੧॥
ਕਬੀਰ ਹਰਿ ਹੀਰਾ ਜਨ ਜਉਹਰੀ ਲੇ ਕੈ ਮਾਂਡੈ ਹਾਟ ॥ kabeer har heeraa jan ja-uharee lay kai maaNdai haat. O’ Kabir, God’s Name is like a diamond, and the devotee of God is like a jeweler who, on acquiring it, embellishes his heart. ਹੇ ਕਬੀਰ! ਪਰਮਾਤਮਾ ਦਾ ਨਾਮ, ਮਾਨੋ, ਹੀਰਾ ਹੈ; ਪਰਮਾਤਮਾ ਦਾ ਸੇਵਕ ਉਸ ਹੀਰੇ ਦਾ ਵਪਾਰੀ ਹੈ; ਇਹ ਹੀਰਾ ਹਾਸਲ ਕਰ ਕੇ ਉਹ (ਆਪਣੇ) ਹਿਰਦੇ ਨੂੰ ਸੋਹਣਾ ਸਜਾਂਦਾ ਹੈ।
ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥੧੬੨॥ jab hee paa-ee-ah paarkhoo tab heeran kee saat. ||162|| When the devotees, who know the worth of Naam, assemble in holy company,they sing God’s praises as if they exchange their thoughts on God’s virtues. ||162|| ਜਦੋਂ (ਨਾਮ-ਹੀਰੇ ਦੀ) ਕਦਰ ਜਾਨਣ ਵਾਲੇ ਇਹ ਸੇਵਕ (ਸਤਸੰਗ ਵਿਚ) ਮਿਲਦੇ ਹਨ, ਤਦੋਂ ਪਰਮਾਤਮਾ ਦੇ ਗੁਣਾਂ ਦੀ ਸਾਂਝ ਬਣਾਂਦੇ ਹਨ (ਭਾਵ, ਰਲ ਕੇ ਪ੍ਰਭੂ ਦੀ) ਸਿਫ਼ਤ-ਸਾਲਾਹ ਕਰਦੇ ਹਨ ॥੧੬੨॥
ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥ kabeer kaam paray har simree-ai aisaa simrahu nit. O’ Kabir, you should remember God every day with the same sincerity and intensity, with which you remember Him in time of need, ਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਜਿਸ ਖਿੱਚ ਤੇ ਪਿਆਰ ਨਾਲ ਪ੍ਰਭੂ ਨੂੰ ਯਾਦ ਕਰੀਦਾ ਹੈ, ਜੇ ਉਸੇ ਤਰ੍ਹਾਂ ਉਸ ਨੂੰ ਸਦਾ ਹੀ ਯਾਦ ਕਰੋ,
ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥ amraa pur baasaa karahu har ga-i-aa bahorai bit. ||163|| then you find a place in God’s presence and He would restore those divine virtues that were lost while running after the material things. ||163|| ਤੂੰ ਸਚਖੰਡ ਅੰਦਰ ਨਿਵਾਸ ਪਰਾਪਤ ਕਰ ਲਵੇਗਾ ਅਤੇ ਵਾਹਿਗੁਰੂ ਤੇਰੇ ਗੁਆਚ ਚੁਕੇ ਸੁੰਦਰ ਗੁਣ ਤੈਨੂੰ ਵਾਪਸ ਕਰ ਦੇਵੇਗਾ ॥੧੬੩॥
ਕਬੀਰ ਸੇਵਾ ਕਉ ਦੁਇ ਭਲੇ ਏਕੁ ਸੰਤੁ ਇਕੁ ਰਾਮੁ ॥ kabeer sayvaa ka-o du-ay bhalay ayk sant ik raam. O’ Kabir, both God and the Guru are worthy of worship, ਹੇ ਕਬੀਰ! ਇਕ ਸੰਤ ਅਤੇ ਇਕ ਪਰਮਾਤਮਾ ਇਹ ਦੋਵੇਂ ਹੀ ਸੇਵਾ-ਪੂਜਾ ਕਰਨ ਵਾਸਤੇ ਸ਼੍ਰੇਸ਼ਟ ਹਨ,
ਰਾਮੁ ਜੁ ਦਾਤਾ ਮੁਕਤਿ ਕੋ ਸੰਤੁ ਜਪਾਵੈ ਨਾਮੁ ॥੧੬੪॥ raam jo daataa mukat ko sant japaavai naam. ||164|| because God is the bestower of liberation from the material attachments, and the Guru inspires us to remember God’s Name. ||164|| ਕਿਉਂਕਿ ਮਾਇਕ ਬੰਧਨਾਂ ਤੋਂ ਖ਼ਲਾਸੀ ਦੇਣ ਵਾਲਾ ਪ੍ਰਭੂ ਆਪ ਹੈ, ਅਤੇ ਸੰਤ-ਗੁਰਮੁਖਿ ਉਸ ਪ੍ਰਭੂ ਦਾ ਨਾਮ ਸਿਮਰਨ ਵਲ ਪ੍ਰੇਰਦਾ ਹੈ ॥੧੬੪॥
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ kabeer jih maarag pandit ga-ay paachhai paree baheer. O’ Kabir, the crowds are following the same path of rituals on which the Pandits (the Hindu preachers) are walking; ਹੇ ਕਬੀਰ! ( ਵਰਤ ਆਦਿਕ ਦੇ) ਜਿਸ ਰਸਤੇ ਉੱਤੇ ਪੰਡਿਤ ਲੋਕ ਤੁਰ ਰਹੇ ਹਨ ਬੜੇ ਲੋਕ ਉਹਨਾਂ ਦੇ ਪਿਛੇ ਪਿਛੇ ਲੱਗੇ ਹੋਏ ਹਨ;
ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥ ik avghat ghaatee raam kee tih charh rahi-o kabeer. ||165|| but remembering God with adoration is very difficult like climbing a hill, Kabir is treading this difficult path. ||165|| ਪਰ ਪਰਮਾਤਮਾ ਦੇ ਸਿਮਰਨ ਦਾ ਰਸਤਾ, ਮਾਨੋ, ਇਕ ਔਖਾ ਪਹਾੜੀ ਰਸਤਾ ਹੈ, ਕਬੀਰ ਇਹ ਚੜ੍ਹਾਈ ਵਾਲਾ ਪੈਂਡਾ ਕਰ ਰਿਹਾ ਹੈ ॥੧੬੫॥
ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥ kabeer dunee-aa kay dokhay moo-aa chaalat kul kee kaan. O’ Kabir, one generally follows the family traditions worrying about what the world would say, thus he does not remember God and spiritually deteriorates; ਹੇ ਕਬੀਰ! ਮਨੁੱਖ ਆਮ ਤੌਰ ਤੇ ਕੁਲਾ-ਰੀਤ ਅਨੁਸਾਰ ਹੀ ਤੁਰਦਾ ਹੈ, ਇਸ ਖ਼ਿਆਲ ਨਾਲ ਕਿ ਦੁਨੀਆ ਕੀਹ ਆਖੇਗੀ (ਲੋਕਾਚਾਰ ਨੂੰ ਛੱਡ ਕੇ ਭਗਤੀ ਸਤਸੰਗ ਵਾਲੇ ਰਸਤੇ ਵਲ ਨਹੀਂ ਆਉਂਦਾ, ਇਸ ਤਰ੍ਹਾਂ) ਆਤਮਕ ਮੌਤੇ ਮਰ ਜਾਂਦਾ ਹੈ ;
ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥੧੬੬॥ tab kul kis kaa laajsee jab lay Dhareh masaan. ||166|| but he does not think, whose ancestry would be put to shame when upon death, he is placed on the funeral pyre. ||166|| (ਇਹ ਨਹੀਂ ਸੋਚਦਾ ਕਿ) ਜਦੋਂ ਮੌਤ ਆ ਗਈ ਕਿਸ ਦੀ ਕੁਲ ਨੂੰ ਨਮੋਸ਼ੀ ਆਵੇਗੀ? ॥੧੬੬॥
ਕਬੀਰ ਡੂਬਹਿਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨਿ ॥ kabeer doob-higo ray baapuray baho logan kee kaan. O’ Kabir, say! O’ the unfortunate one, you would drown in the world-ocean of vices, if you don’t remember God and keep worrying about people’s opinions; ਹੇ ਕਬੀਰ! ਹੇ ਮੰਦ-ਭਾਗੀ ਮਨੁੱਖ! ਬਹੁਤਾ ਲੋਕ-ਲਾਜ ਵਿਚ ਹੀ ਰਿਹਾਂ ਡੁੱਬ ਜਾਇਂਗਾ।
ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨੁ ॥੧੬੭॥ paarosee kay jo hoo-aa too apnay bhee jaan. ||167|| remember that the same tragedy of death happening to the neighbor, would befall upon you also. ||167|| ਚੇਤਾ ਰੱਖ ਜੋ ਮੌਤ ਕਿਸੇ ਗੁਆਂਢੀ ਤੇ ਆ ਰਹੀ ਹੈ, ਉਹ ਤੇਰੇ ਉਤੇ ਭੀ ਆਉਣੀ ਹੈ ॥੧੬੭॥
ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ ॥ kabeer bhalee maDhookree naanaa biDh ko naaj. O’ Kabir, instead of collecting material wealth, it is better to eat the bread received in alms that contains many kinds of grains; ਹੇ ਕਬੀਰ! (ਜਾਇਦਾਦਾਂ ਦੀਆਂ ਮੱਲਾਂ ਮੱਲਣ ਨਾਲੋਂ) ਮੰਗਤਾ ਬਣ ਕੇ ਘਰ ਘਰ ਤੋਂ ਮੰਗੀ ਹੋਈ ਰੋਟੀ ਖਾ ਲੈਣੀ ਚੰਗੀ ਹੈ ਜਿਸ ਵਿਚ (ਘਰ ਘਰ ਤੋਂ ਮੰਗਣ ਕਰਕੇ) ਕਈ ਕਿਸਮਾਂ ਦਾ ਅੰਨ ਹੁੰਦਾ ਹੈ।
ਦਾਵਾ ਕਾਹੂ ਕੋ ਨਹੀ ਬਡਾ ਦੇਸੁ ਬਡ ਰਾਜੁ ॥੧੬੮॥ daavaa kaahoo ko nahee badaa days bad raaj. ||168|| the beggar doesn’t make any claim of wealth and considers that the vast country and great empire belongs to God. ||168|| ਮੰਗਤਾ ਕਿਸੇ (ਜਾਇਦਾਦ) ਉਤੇ ਮਲਕੀਅਤ ਦਾ ਹੱਕ ਨਹੀਂ ਬੰਨ੍ਹਦਾ ,ਵਡਾ ਦੇਸ ਤੇ ਵਡਾ ਰਾਜ ਸਭ ਕੁਝ ਪਰਮਾਤਮਾ ਦਾ ਸਮਝਦਾ ਹੈ| ॥੧੬੮॥
ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ ॥ kabeer daavai daajhan hot hai nirdaavai rahai nisank. O’ Kabir, when a person asserts any claim of material wealth, he subjects himself to anxiety and jealousy, whereas he who does not assert any claim, remains carefree. ਹੇ ਕਬੀਰ! ਮਲਕੀਅਤਾਂ ਬਣਾਇਆਂ ਮਨੁੱਖ ਦੇ ਅੰਦਰ ਖਿੱਝ-ਸੜਨ ਪੈਦਾ ਹੁੰਦੀ ਹੈ। ਜੋ ਮਨੁੱਖ ਕੋਈ ਮਲਕੀਅਤ ਨਹੀਂ ਬਣਾਂਦਾ ਉਸ ਨੂੰ ਕੋਈ ਚਿੰਤਾ-ਫ਼ਿਕਰ ਨਹੀਂ ਰਹਿੰਦਾ।
ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥੧੬੯॥ jo jan nirdaavai rahai so ganai indar so rank. ||169|| But he who lives without making any claims on material wealth, considers even the king like god Indira to be a pauper. ||169|| ਜੋ ਮਨੁੱਖ ਜਾਇਦਾਦਾਂ ਦੀਆਂ ਮਲਕੀਅਤਾਂ ਨਹੀਂ ਬਣਾਂਦਾ, ਉਹ ਇੰਦ੍ਰ ਦੇਵਤੇ ਵਰਗਿਆਂ ਨੂੰ ਭੀ ਕੰਗਾਲ ਸਮਝਦਾ ਹੈ| ॥੧੬੯॥
ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥ kabeer paal samuhaa sarvar bharaa pee na sakai ko-ee neer. O’ Kabir, the pool of holy congregation is filled to the brim with the ambrosial nectar of Naam, but no one can drink it because of worldly entanglements. ਹੇ ਕਬੀਰ! ਸਰੋਵਰ ਕੰਢਿਆਂ ਤਕ ਨਕਾ-ਨਕ (ਪਾਣੀ ਨਾਲ) ਭਰਿਆ ਹੋਇਆ ਹੈ, (ਪਰ “ਦਾਵੈ ਦਾਝਨੁ” ਦੇ ਕਾਰਨ ਇਹ ਪਾਣੀ ਕਿਸੇ ਨੂੰ ਦਿੱਸਦਾ ਹੀ ਨਹੀਂ, ਇਸ ਵਾਸਤੇ) ਕੋਈ ਮਨੁੱਖ ਇਹ ਪਾਣੀ ਪੀ ਨਹੀਂ ਸਕਦਾ।
ਭਾਗ ਬਡੇ ਤੈ ਪਾਇਓ ਤੂੰ ਭਰਿ ਭਰਿ ਪੀਉ ਕਬੀਰ ॥੧੭੦॥ bhaag baday tai paa-i-o tooN bhar bhar pee-o kabeer. ||170|| O’ Kabir, by good fortune you have found it, so drink it in cupfuls (lovingly remember God). ||170|| ਹੇ ਕਬੀਰ! ਚੰਗੇ ਭਾਗਾਂ ਨਾਲ ਤੈਨੂੰ ਇਹ ਦਿੱਸ ਪਿਆ ਹੈ, ਤੂੰ ਹੁਣ (ਪਿਆਲੇ) ਭਰ ਭਰ ਕੇ ਪੀ (ਮੌਜ ਨਾਲ ਸੁਆਸ ਸੁਆਸ ਨਾਮ ਜਪ) ॥੧੭੦॥
ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥ kabeer parbhaatay taaray khiseh ti-o ih khisai sareer. O’ Kabir, just as the stars fade away at dawn due to the light of the sun, similarly one spiritually deteriorates due to worldly entanglements; ਹੇ ਕਬੀਰ! (ਜਿਵੇਂ ਸੂਰਜ ਦੇ ਤੇਜ-ਪ੍ਰਤਾਪ ਕਰਕੇ) ਪਰਭਾਤ ਵੇਲੇ ਤਾਰੇ ਮੱਧਮ ਪੈਂਦੇ ਜਾਂਦੇ ਹਨ; ਤਿਵੇਂ ਮਲਕੀਅਤਾਂ ਤੋਂ ਪੈਦਾ ਹੋਈ ਅੰਦਰਲੀ ਤਪਸ਼ ਦੇ ਕਾਰਨ ਗਿਆਨ ਇੰਦ੍ਰਿਆਂ ਵਿਚੋਂ ਪ੍ਰਭੂ ਵਾਲੇ ਪਾਸੇ ਦੀ ਲੋ ਘਟਦੀ ਜਾਂਦੀ ਹੈ।
ਏ ਦੁਇ ਅਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰੁ ॥੧੭੧॥ ay du-ay akhar naa khiseh so geh rahi-o kabeer. ||171|| but only these two words, God and His Name, do not perish (are not influenced by the heat of material wealth), and Kabir is holding on to those. ||171|| ਪ੍ਰੰਤੂ ਪ੍ਰਭੂ-ਨਾਮ ਦੇ ਇਹ ਦੋ ਅਖਸ਼ਰ ਅਲੋਪ ਨਹੀਂ ਹੁੰਦੇ (ਮਲਕੀਅਤਾਂ ਦੀ ਤਪਸ਼ ਦੇ ਅਸਰ ਤੋਂ ਪਰੇ ਰਹਿੰਦੇ ਹਨ)।ਉਨ੍ਹਾਂ ਨੂੰ ਕਬੀਰ ਘੁਟ ਕੇ ਫੜੀ ਬੈਠਾ ਹੈ ॥੧੭੧॥
ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥ kabeer kothee kaath kee dah dis laagee aag. O’ Kabir, consider that this world is like a house of wood which is surrounded from all the ten direction by the fire of worldly desires, ਹੇ ਕਬੀਰ! ਇਹ ਜਗਤ, ਮਾਨੋ, ਲੱਕੜ ਦਾ ਮਕਾਨ ਹੈ ਜਿਸ ਨੂੰ ਹਰ ਪਾਸੇ ਵਲੋਂ (ਮੱਲਾਂ ਮੱਲਣ ਦੀ) ਅੱਗ ਲੱਗੀ ਹੋਈ ਹੈ|
ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥੧੭੨॥ pandit pandit jal moo-ay moorakh ubray bhaag. ||172|| but those who consider themselves wise, burn to death, but the simple folks who were considered foolish by them save themselves by fleeing from it. ||172|| (ਜੋ ਮਨੁੱਖ ਆਪਣੇ ਵਲੋਂ) ਸਿਆਣੇ ਬਣਦੇ ਹਨ ਉਹ ਸੜ ਮਰਦੇ ਹਨ, (ਜੋ ਇਹਨਾਂ ਸਿਆਣਿਆਂ ਦੇ ਭਾਣੇ) ਮੂਰਖ (ਹਨ ਉਹ) ਇਸ ਅੱਗ ਤੋਂ ਦੂਰ ਪਰੇ ਭੱਜ ਕੇ (ਸੜਨੋਂ) ਬਚ ਜਾਂਦੇ ਹਨ ॥੧੭੨॥
ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥ kabeer sansaa door kar kaagad dayh bihaa-ay. O’ Kabir, give up your worldly skepticism and let the papers regarding the account of your worldly possessions float away in devotional worship of God. ਹੇ ਕਬੀਰ! ਦੁਨੀਆ ਵਾਲੇ ਸਹਸੇ-ਦਾਝਨ ਦੂਰ ਕਰ, ਚਿੰਤਾ ਵਾਲੇ ਸਾਰੇ ਲੇਖੇ ਹੀ ਭਗਤੀ ਦੇ ਪਰਵਾਹ ਵਿਚ ਰੋੜ੍ਹ ਦੇਹ।
ਬਾਵਨ ਅਖਰ ਸੋਧਿ ਕੈ ਹਰਿ ਚਰਨੀ ਚਿਤੁ ਲਾਇ ॥੧੭੩॥ baavan akhar soDh kai har charnee chit laa-ay. ||173|| and focus your mind to God’s Name by absorbing the essence of the holy books written in the fifty two letters of Sanskrit alphabet. ||173|| ਬਵੰਜਾ ਅਖਸਰਾਂ ਦੇ ਸਾਰ ਨੂੰ ਲੱਭ ਕੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜ ॥੧੭੩॥
ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ ॥ kabeer sant na chhaadai sant-ee ja-o kotik mileh asant. O’ Kabir, because of his focus on God, a saint doesn’t abandon his calm nature even though he might have to deal with millions of evil people; ਹੇ ਕਬੀਰ! (ਹਰਿ-ਚਰਨਾਂ ਵਿਚ ਚਿੱਤ ਲਾਣ ਦੀ ਹੀ ਇਹ ਬਰਕਤਿ ਹੈ ਕਿ) ਸੰਤ ਆਪਣਾ ਸ਼ਾਂਤ ਸੁਭਾਉ ਨਹੀਂ ਛੱਡਦਾ, ਭਾਵੇਂ ਉਸ ਨੂੰ ਕ੍ਰੋੜਾਂ ਭੈੜੇ ਬੰਦਿਆਂ ਨਾਲ ਵਾਹ ਪੈਂਦਾ ਰਹੇ;
ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ ॥੧੭੪॥ mali-aagar bhuyangam baydhi-o ta seetaltaa na tajant. ||174|| it is just like a sandalwood tree which doesn’t give up its inner cooling fragrance even though surrounded by snakes. ||174|| ਚੰਦਨ ਦਾ ਬੂਟਾ ਸੱਪਾਂ ਨਾਲ ਘਿਰਿਆ ਰਹਿੰਦਾ ਹੈ, ਪਰ ਉਹ ਆਪਣੀ ਅੰਦਰਲੀ ਠੰਢਕ ਨਹੀਂ ਤਿਆਗਦਾ ॥੧੭੪॥
ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥ kabeer man seetal bha-i-aa paa-i-aa barahm gi-aan. O’ Kabir, when a person attains divine wisdom then his mind remains cool and calm even while handling the worldly affairs, ਹੇ ਕਬੀਰ! ਜਦੋਂ ਮਨੁੱਖ ਪ੍ਰਭੂ ਨਾਲ ਜਾਣ-ਪਛਾਣ ਬਣਾ ਲੈਂਦਾ ਹੈ ਤਾਂ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ,
ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥੧੭੫॥ jin ju-aalaa jag jaari-aa so jan kay udak samaan. ||175|| that fire (of claiming the worldly riches and power) which has spiritually burnt down the entire world, is cold like water for that person. ||175|| (ਮਾਇਆ ਦੀ ਮਲਕੀਅਤ ਦੀ) ਜਿਸ ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ ॥੧੭੫॥
ਕਬੀਰ ਸਾਰੀ ਸਿਰਜਨਹਾਰ ਕੀ ਜਾਨੈ ਨਾਹੀ ਕੋਇ ॥ kabeer saaree sirjanhaar kee jaanai naahee ko-ay. O’ Kabir, not everyone knows that this fire of desires for materialism is created by the Creator Himself. ਹੇ ਕਬੀਰ! ਇਹ ਗੱਲ ਹਰੇਕ ਸ਼ਖ਼ਸ ਨਹੀਂ ਜਾਣਦਾ ਕਿ ਇਹ (ਮਾਇਆ-ਰੂਪ ਅੱਗ) ਪਰਮਾਤਮਾ ਨੇ ਆਪ ਬਣਾਈ ਹੈ।
ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥੧੭੬॥ kai jaanai aapan Dhanee kai daas deevaanee ho-ay. ||176|| Either the Master-God Himself knows about it or the devotee who always remains in His presence, knows about it. ||176|| ਇਸ ਭੇਤ ਨੂੰ ਪ੍ਰਭੂ ਆਪ ਜਾਣਦਾ ਹੈ ਜਾਂ ਸਦਾਉਸ ਦੀ ਹਜ਼ੂਰੀ ਵਿਚ ਰਹਿਣ ਵਾਲਾ ਭਗਤ ਜਾਣਦਾ ਹੈ ॥੧੭੬
ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲਿ ॥ kabeer bhalee bha-ee jo bha-o pari-aa disaa ga-eeN sabh bhool. O’ Kabir, good thing has happened that the fear of God has welled up in my mind and forgot everything except God’s refuge; ਹੇ ਕਬੀਰ! ਇਹ ਚੰਗਾ ਹੋਇਆ ਕਿ ਮੇਰੇ ਮਨ ਅੰਦਰ ਪ੍ਰਭੂ ਦਾ ਡਰ ਪੈਦਾ ਹੋ ਗਿਆ ਅਤੇ ਪ੍ਰਭੂ ਦੀ ਓਟ ਤੋਂ ਬਿਨਾ ਹੋਰ ਸਾਰੇ ਪਾਸੇ ਭੁੱਲ ਕਏ;


© 2017 SGGS ONLINE
error: Content is protected !!
Scroll to Top