Guru Granth Sahib Translation Project

Guru granth sahib page-1372

Page 1372

ਜਿਉ ਜਿਉ ਭਗਤਿ ਕਬੀਰ ਕੀ ਤਿਉ ਤਿਉ ਰਾਮ ਨਿਵਾਸ ॥੧੪੧॥ ji-o ji-o bhagat kabeer kee ti-o ti-o raam nivaas. ||141|| The more they worship God with devotion, the more and more they feel firmly that He resides within them. ||141|| ਜਿਉਂ ਜਿਉਂ ਉਹ ਪਰਮਾਤਮਾ ਦੀ ਭਗਤੀ ਕਰਦੇ ਹਨ, ਤਿਉਂ ਤਿਉਂ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ| ॥੧੪੧॥
ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥ kabeer gahgach pari-o kutamb kai kaaNthai reh ga-i-o raam. O’ Kabir, a person who gets completely entangled in the family affairs, his devotion to God gets put aside; ਹੇ ਕਬੀਰ! ਜੋ ਮਨੁੱਖ ਟੱਬਰ ਦੇ ਗਾੜ੍ਹ ਵਿਚ ਹੀ ਫਸਿਆ ਰਹਿੰਦਾ ਹੈ, ਪਰਮਾਤਮਾ (ਦਾ ਭਜਨ ਉਸ ਦੇ ਹਿਰਦੇ ਤੋਂ) ਲਾਂਭੇ ਹੀ ਰਹਿ ਜਾਂਦਾ ਹੈ;
ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥੧੪੨॥ aa-ay paray Dharam raa-ay kay beecheh Dhoomaa Dhaam. ||142|| in the midst of the hustle bustle, one day the messengers of the righteous judge descend upon him. ||142|| ਇਸ ਰੌਲੇ-ਗੌਲੇ ਵਿਚ ਹੀ ਫਸੇ ਹੋਏ ਦੇ ਪਾਸ ਧਰਮਰਾਜ ਦੇ ਭੇਜੇ ਹੋਏ ਦੂਤ ਆ ਅੱਪੜਦੇ ਹਨ ॥੧੪੨॥
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥ kabeer saakat tay sookar bhalaa raakhai aachhaa gaa-o. O’ Kabir! even a pig is better than a faithless cynic because the pig keeps the village clean by eating its trash, ਹੇ ਕਬੀਰ! ਸਾਕਤ ਨਾਲੋਂ ਤਾਂ ਸੂਰ ਹੀ ਚੰਗਾ ਜਾਣੋ ਜੋ (ਪਿੰਡ ਦੇ ਦੁਆਲੇ ਦਾ ਗੰਦ ਖਾ ਕੇ) ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ,
ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥੧੪੩॥ uho saakat bapuraa mar ga-i-aa ko-ay na laihai naa-o. ||143|| when that helpless faithless cynic dies, nobody even mentions his name. ||143|| ਜਦੋਂ ਉਹ ਮੰਦ-ਭਾਗੀ ਸਾਕਤ ਮਰ ਜਾਂਦਾ ਹੈ ਕਿਸੇ ਨੂੰ ਉਸ ਦਾ ਚੇਤਾ ਭੀ ਨਹੀਂ ਰਹਿ ਜਾਂਦਾ ॥੧੪੩॥
ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ ॥ kabeer ka-udee ka-udee jor kai joray laakh karor. O’ Kabir, one might amass millions by working hard for each penny, ਹੇ ਕਬੀਰ! ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਕੇ ਲੱਖਾਂ ਕ੍ਰੋੜਾਂ ਰੁਪਏ ਭੀ ਇਕੱਠੇ ਕਰ ਲਏ ਹੋਣ,
ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ ॥੧੪੪॥ chaltee baar na kachh mili-o la-ee langotee tor. ||144|| but when one dies, he doesn’t get to take anything with him, so much so that he is even stripped of his loincloth(money pouch). ||144|| ਉਸ ਨੂੰ ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ, (ਉਸ ਦੇ ਸੰਬੰਧੀ) ਉਸ ਦੀ ਵਾਂਸਲੀ ਭੀ ਤੋੜ ਕੇ ਲਾਹ ਲੈਂਦੇ ਹਨ ॥੧੪੪॥
ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥ kabeer baisno hoo-aa ta ki-aa bha-i-aa maalaa mayleeN chaar. O’ Kabir, it does not matter if one becomes a devotee of god Vishnu by wearing four beautiful rosaries around one’s neck, ਹੇ ਕਬੀਰ! ਜੇ ਕਿਸੇ ਮਨੁੱਖ ਨੇ ਚਾਰ ਮਾਲਾ ਪਾ ਕੇ ਆਪਣੇ ਆਪ ਨੂੰ ਵੈਸ਼ਨਵ ਭਗਤ ਅਖਵਾ ਲਿਆ, ਉਸ ਨੇ ਭੀ ਕੁਝ ਨਹੀਂ ਖੱਟਿਆ;
ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥੧੪੫॥ baahar kanchan baarhaa bheetar bharee bhangaar. ||145|| he may appear like pure gold from outside, but his inside is filled with useless false material. ||145|| ਬਾਹਰੋਂ ਵੇਖਣ ਨੂੰ ਭਾਵੇਂ ਸ਼ੁੱਧ ਸੋਨਾ ਦਿਸੇ, ਪਰ ਉਸ ਦੇ ਅੰਦਰ ਖੋਟ ਹੀ ਖੋਟ ਹੈ ॥੧੪੫॥
ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ kabeer rorhaa ho-ay rahu baat kaa taj man kaa abhimaan. O’ Kabir, give up your egotistical pride and become humble like a pebble on the road; ਹੇ ਕਬੀਰ! ਅਹੰਕਾਰ ਛੱਡ ਕੇ ਰਾਹ ਵਿਚ ਪਏ ਹੋਏ ਰੋੜੇ ਵਰਗਾ ਹੋ ਜਾਹ;
ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥ aisaa ko-ee daas ho-ay taahi milai bhagvaan. ||146|| because when someone becomes such a humble devotee, only then he realizes God. ||146|| ਜੇਹੜਾ ਕੋਈ ਮਨੁੱਖ ਅਜੇਹਾ ਸੇਵਕ ਬਣ ਜਾਂਦਾ ਹੈ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੧੪੬॥
ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥ kabeer rorhaa hoo-aa ta ki-aa bha-i-aa panthee ka-o dukh day-ay. O’ Kabir, what good is it to become humble like a pebble because it still hurts the feet of the passers by: ਪਰ ਹੇ ਕਬੀਰ! ਰੋੜਾ ਬਣਿਆਂ ਭੀ ਅਜੇ ਪੂਰੀ ਕਾਮਯਾਬੀ ਨਹੀਂ ਹੁੰਦੀ, ਕਿਉਂਕਿ ਰਾਹੀਆਂ ਦੇ ਪੈਰਾਂ ਵਿਚ ਚੁੱਭਦਾ ਭੀ ਹੈ;
ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥ aisaa tayraa daas hai ji-o Dharnee meh khayh. ||147|| O’ God, Your devotee becomes as humble as dirt on the ground. ||147|| ਹੇ ਪ੍ਰਭੂ! ਤੇਰਾ ਭਗਤ ਤਾਂ ਅਜੇਹਾ (ਨਰਮ-ਦਿਲ) ਬਣ ਜਾਂਦਾ ਹੈ ਜਿਵੇਂ ਰਾਹ ਦੀ ਬਾਰੀਕ ਧੂੜ ॥੧੪੭॥
ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥ kabeer khayh hoo-ee ta-o ki-aa bha-i-aa ja-o ud laagai ang. O’ Kabir, what good is it to become humble like dirt, which blows up and sticks to the bodies of travellers. ਹੇ ਕਬੀਰ! ਖੇਹ (ਵਾਂਗ) ਬਣਿਆਂ ਭੀ ਅਜੇ ਕਸਰ ਰਹਿ ਜਾਂਦੀ ਹੈ, ਖੇਹ ਉੱਡ ਕੇ (ਰਾਹੀਆਂ ਦੇ) ਅੰਗਾਂ ਉਤੇ ਪੈਂਦੀ ਹੈ।
ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥ har jan aisaa chaahee-ai ji-o paanee sarbang. ||148|| God’s devotee should be humble like water, which treats all equally. ||148|| ਪਰਮਾਤਮਾ ਦਾ ਭਗਤ ਅਜੇਹਾ ਚਾਹੀਦਾ ਹੈ ਜਿਵੇਂ ਪਾਣੀ ਜੋ ਸਭ ਨਾਲ ਇਕੋ ਜਿਹਾ ਵਰਤਾਉ ਕਰਦਾ ਹੈ ॥੧੪੮॥
ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥ kabeer paanee hoo-aa ta ki-aa bha-i-aa seeraa taataa ho-ay. O’ Kabir, what good is it to become humble like water, which easily becomes sometimes cold and sometimes hot. ਹੇ ਕਬੀਰ! ਪਾਣੀ ਵਾਂਗ ਸਭ ਨਾਲ ਮੇਲ ਰੱਖਿਆਂ (ਭੀ) ਅਜੇ ਪੂਰਨਤਾ ਨਸੀਬ ਨਹੀਂ ਹੁੰਦੀ, ਪਾਣੀ ਕਦੇ ਠੰਢਾ ਤੇ ਕਦੇ ਤੱਤਾ ਹੋ ਜਾਂਦਾ ਹੈ|
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥ har jan aisaa chaahee-ai jaisaa har hee ho-ay. ||149|| God’s devotee should become just like God Himself. ||149|| ਭਗਤ ਅਜੇਹਾ ਹੋਣਾ ਚਾਹੀਦਾ ਹੈ ਕਿ ਇਸ ਵਿਚ ਤੇ ਪਰਮਾਤਮਾ ਵਿਚ ਕੋਈ ਫ਼ਰਕ ਨਾਹ ਰਹਿ ਜਾਏ ॥੧੪੯॥
ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ ॥ ooch bhavan kankaamnee sikhar Dhajaa fehraa-ay. If one has lots of gold, beautiful woman, and lofty mansions with flag flying on it (but bereft of God’s Name), ਉੱਚੇ ਮਹਲਮਾੜੀਆਂ ਹੋਣ, ਬੜਾ ਧਨ-ਪਦਾਰਥ ਹੋਵੇ, ਸੁੰਦਰ ਇਸਤ੍ਰੀ ਹੋਵੇ, ਮਹਲ ਦੀ ਚੋਟੀ ਉਤੇ ਝੰਡਾ ਝੂਲਦਾ ਹੋਵੇ, (ਪਰ ਪ੍ਰਭੂ ਦੇ ਨਾਮ ਤੋਂ ਸੁੰਞ ਹੋਵੇ)
ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥੧੫੦॥ taa tay bhalee maDhookree satsang gun gaa-ay. ||150|| better than all these possessions is the alms obtained in charity, if one is singing God’s praises in the company of saints. ||150|| ਇਸ ਸਾਰੇ ਰਾਜ-ਭਾਗ ਨਾਲੋਂ ਮੰਗ ਕੇ ਲਿਆਂਦੀ ਭਿੱਛਿਆ ਚੰਗੀ ਹੈ ਜੇ ਮਨੁੱਖ ਸੰਤਾਂ ਦੀ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੋਵੇ ॥੧੫੦॥
ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ॥ kabeer paatan tay oojar bhalaa raam bhagat jih thaa-ay. O’ Kabir, better than the inhabited town is that wilderness where the devotees sing praises of God; ਹੇ ਕਬੀਰ! ਸ਼ਹਿਰ ਨਾਲੋਂ ਉਹ ਉੱਜੜਿਆ ਹੋਇਆ ਥਾਂ ਚੰਗਾ ਹੈ ਜਿਥੇ ਪ੍ਰਭੂ ਦੇ ਭਗਤ (ਪ੍ਰਭੂ ਦੇ ਗੁਣ ਗਾਂਦੇ) ਹੋਣ;
ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ ॥੧੫੧॥ raam sanayhee baahraa jam pur mayray bhaaN-ay. ||151|| for me that place is like the city of devil (hell) where there are no devotees who love God. ||151|| ਜੇਹੜਾ ਥਾਂ ਪਰਮਾਤਮਾ ਨਾਲ ਪਿਆਰ ਕਰਨ ਵਾਲੇ ਬੰਦਿਆਂ ਤੋਂ ਸੁੰਞਾ ਹੋਵੇ, ਮੈਨੂੰ ਤਾਂ ਉਹ ਨਰਕ ਜਾਪਦਾ ਹੈ ॥੧੫੧॥
ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥ kabeer gang jamun kay antray sahj sunn kay ghaat. O’ Kabir, that state of mind which is brefet of all thought about materialism is likethe junction of river Ganges and Yamuna, ਹੇ ਕਬੀਰ! ਓਹ ਪੱਤਣ ਜਿਥੇ ਸਹਜ ਅਵਸਥਾ ਮਾਇਆ ਦੇ ਫੁਰਨਿਆਂ ਵਲੋਂ ਸੁੰਞ ਹੈ, ਜਿਥੇ, ਮਾਨੋ, ਗੰਗਾ ਜਮੁਨਾ ਦੇ ਪਾਣੀਆਂ ਦਾ ਮਿਲਾਪ ਹੈ,
ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ ॥੧੫੨॥ tahaa kabeerai mat kee-aa khojat mun jan baat. ||152|| Kabir has come to rest in that place (state) which many sages and devotees try to seek. ||152|| ਕਬੀਰ ਨੇ ਉਸ ਪੱਤਣ ਤੇ ਟਿਕਾਣਾ ਕੀਤਾ ਜਿਥੇ ਅੱਪੜਨ ਦਾ ਰਸਤਾ ਸਾਰੇ ਰਿਸ਼ੀ ਲੋਕ ਭਾਲਦੇ ਰਹਿੰਦੇ ਹਨ ॥੧੫੨॥
ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥ kabeer jaisee upjee payd tay ja-o taisee nibhai orh. O’ Kabir, if one continues to keep tenderness (compassion) like that of a newly sprouted plant in his heart till the end, ਹੇ ਕਬੀਰ! ਜਿਹੋ ਜਿਹੀ ਕੋਮਲਤਾ ਨਵੇਂ ਉੱਗੇ ਪੌਦੇ ਦੀ ਹੁੰਦੀ ਹੈ, ਜੇ ਅਜੇਹੀ ਕੋਮਲਤਾ (ਮਨੁੱਖ ਦੇ ਹਿਰਦੇ ਵਿਚ) ਸਦਾ ਲਈ ਟਿਕੀ ਰਹੇ,
ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ॥੧੫੩॥ heeraa kis kaa baapuraa pujeh na ratan karorh. ||153|| then his life becomes so sublime that what to speak of one poor diamond, even millions of jewels cannot equal his worth. ||153|| ਤਾਂ ਉਸ ਮਨੁੱਖ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਇਕ ਹੀਰਾ ਕੀਹ? ਕਰੋੜਾਂ ਰਤਨ ਭੀ ਉਸ ਦੀ ਕੀਮਤ ਨਹੀਂ ਪਾ ਸਕਦੇ ॥੧੫੩॥
ਕਬੀਰਾ ਏਕੁ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ ॥ kabeeraa ayk achambha-o daykhi-o heeraa haat bikaa-ay. O’ Kabir, I have seen one astonishing spectacle in the world that a diamond is being sold in stores, ਹੇ ਕਬੀਰ! (ਜਗਤ ਵਿਚ) ਮੈਂ ਇਕ ਅਚਰਜ (ਮੂਰਖਤਾ ਦਾ) ਤਮਾਸ਼ਾ ਵੇਖਿਆ ਹੈ। ਹੀਰਾ ਹੱਟੀ ਹੱਟੀ ਤੇ ਵਿਕ ਰਿਹਾ ਹੈ,
ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥੧੫੪॥ banjanhaaray baahraa ka-udee badlai jaa-ay. ||154|| for pennies because of the lack of customers, similarly the precious human life is being wasted for worthless worldly pleasures. ||154|| ਚੂੰਕਿ ਖ਼ਰੀਦਣ ਵਾਲਾ ਨਾਹ ਹੋਣ ਕਰਕੇ ਇਹ ਕਉਡੀਆਂ ਦੇ ਭਾ ਜਾ ਰਿਹਾ ਹੈ |॥੧੫੪॥
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ kabeeraa jahaa gi-aan tah Dharam hai jahaa jhooth tah paap. O’ Kabir, where there is Divine Knowledge, there is virtue and where there is falsehood, there is sin. ਹੇ ਕਬੀਰ! ਜਿਥੇ ਬ੍ਰਹਮਬੋਧ ਹੈ ਉਥੇ ਨੇਕੀ ਹੈ ਤੇ ਜਿਥੇ ਕੂੜ ਹੈ ਉਥੇ ਕਸਮਲ ਹੈ। ।
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥੧੫੫॥ jahaa lobh tah kaal hai jahaa khimaa tah aap. ||155|| Where there is greed, there is spiritual deterioration and where there isforgiveness, there is God Himself. ||155|| ਜਿਥੇ ਲਾਲਚ ਹੈ ਉਥੇ ਮੌਤ ਹੈ ਅਤੇ ਜਿਥੇ ਮੁਆਫੀ ਹੈ, ਉਥੇ ਵਾਹਿਗੁਰੂ ਖੁਦ ਹੀ ਹੈ ॥੧੫੫॥
ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥ kabeer maa-i-aa tajee ta ki-aa bha-i-aa ja-o maan taji-aa nahee jaa-ay. O’ Kabir, what good is it to give up the love for Maya, if one does not give up his egotistical pride? ਹੇ ਕਬੀਰ!ਧਨ ਦੌਲਤ ਨੂੰ ਛੱਡਣ ਦਾ ਕੀ ਲਾਭ ਹੈ, ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਨਹੀਂ ਛੱਡਦਾ?
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥੧੫੬॥ maan munee munivar galay maan sabhai ka-o khaa-ay. ||156|| Because the egotistical pride ruins everybody and even great saints and sages have been ruined by their ego of renunciation. ||156|| ਵੱਡੇ ਵੱਡੇ ਰਿਸ਼ੀ ਮੁਨੀ (ਤਿਆਗ ਦੇ) ਇਸ ਮਾਣ-ਅਹੰਕਾਰ ਵਿਚ ਗਲ ਜਾਂਦੇ ਹਨ, ਮਾਣ ਹਰੇਕ ਨੂੰ ਖਾ ਜਾਂਦਾ ਹੈ| ॥੧੫੬॥
ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥ kabeer saachaa satgur mai mili-aa sabad jo baahi-aa ayk. O’ Kabir, I have met (and followed the teachings of the true Guru), he recited to me the divine word which struck me like an arrow, ਹੇ ਕਬੀਰ! ਮੈਨੂੰ ਪੂਰਾ ਗੁਰੂ ਮਿਲ ਪਿਆ, ਉਸ ਨੇ ਇਕ ਸ਼ਬਦ ਸੁਣਾਇਆ, ਜੋ ਮੈਨੂੰ ਤੀਰ ਵਾਂਗ ਲੱਗਾ,
ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥ laagat hee bhu-ay mil ga-i-aa pari-aa kalayjay chhayk. ||157|| I got so attached to it as if my heart got pierced with it, and I my ego vanished as if it became one with the dirt. ||157|| ਮੇਰਾ ਹਿਰਦਾ ਗੁਰੂ-ਚਰਨਾਂ ਵਿਚ ਪ੍ਰੋਤਾ ਗਿਆ, ਤੇ ਮੇਰਾ ਅਹੰਕਾਰ ਮਿੱਟੀ ਵਿਚ ਮਿਲ ਗਿਆ ॥੧੫੭॥
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ kabeer saachaa satgur ki-aa karai ja-o sikhaa meh chook. O’ Kabir, what can the true Guru do (to embellish the disciples) if fault lies in the disciples? ਹੇ ਕਬੀਰ! ਜੇ ਸਿੱਖਾਂ ਵਿਚ ਉਕਾਈ ਹੋਵੇ, ਤਾਂ ਸਤਿਗੁਰੂ ਕੀ ਕਰੇ?
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ anDhay ayk na laag-ee ji-o baaNs bajaa-ee-ai fook. ||158|| Not a word of the Guru’s teachings affects a person who is blinded with ego, it is just like blowing air into a bamboo. ||158|| ਅਹੰਕਾਰ ਵਿਚ ਅੰਨੇ ਮਨੁਖ ਨੂੰ, ਗੁਰੂ ਦੀ ਸਿੱਖਿਆ ਦੀ ਕੋਈ ਭੀ ਗੱਲ ਨਹੀਂ ਪੋਹਦੀ। ਇਹ ਬਾਂਸ ਵਿੱਚ ਫੂਕ ਮਾਰਨ ਦੀ ਮਾਨੰਦ ਹੈ ॥੧੫੮॥
ਕਬੀਰ ਹੈ ਗੈ ਬਾਹਨ ਸਘਨ ਘਨ ਛਤ੍ਰਪਤੀ ਕੀ ਨਾਰਿ ॥ kabeer hai gai baahan saghan ghan chhatarpatee kee naar. O’ Kabir, a king who might have many horses, elephants, and carriages for rides, even his queen, ਹੇ ਕਬੀਰ! ਓਹ ਛਤਰ-ਪਤੀ ਰਾਜੇ ਦੀ ਰਾਣੀ ਜਿਸ ਦੇ ਪਾਸ ਸਵਾਰੀ ਲਈ ਬੇਅੰਤ ਘੋੜੇ ਹਾਥੀ ਹੋਣ,
error: Content is protected !!
Scroll to Top
http://kompen.jti.polinema.ac.id/system/ http://kompen.jti.polinema.ac.id/application/thaigacor/ http://kompen.jti.polinema.ac.id/application/ https://dinkes.pacitankab.go.id/comm/pandemo/ https://dinkes.pacitankab.go.id/comm/smaxwin/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131
http://kompen.jti.polinema.ac.id/system/ http://kompen.jti.polinema.ac.id/application/thaigacor/ http://kompen.jti.polinema.ac.id/application/ https://dinkes.pacitankab.go.id/comm/pandemo/ https://dinkes.pacitankab.go.id/comm/smaxwin/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131