Guru Granth Sahib Translation Project

Guru granth sahib page-1367

Page 1367

ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥ kabeer thorai jal maachhulee jheevar mayli-o jaal. O’ Kabir, the fish that is living in the shallow water, is easily caught in the net of the fisherman. ਹੇ ਕਬੀਰ! ਥੋੜ੍ਹੇ ਪਾਣੀ ਵਿਚ ਮੱਛੀ ਰਹਿੰਦੀ ਹੋਵੇ, ਤਾਂ ਝੀਊਰ ਆ ਕੇ ਜਾਲ ਪਾ ਲੈਂਦਾ ਹੈ|
ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹ੍ਹਾਲਿ ॥੪੯॥ ih toghnai na chhootsahi fir kar samund samHaal. ||49|| O’ fish, by living in such shallow waters, you would not escape death; to escape you better seek the ocean; similarly to escape spiritual death, instead of seeking various other means, one should lovingly remember God. ||49|| ਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਝੀਊਰ ਦੇ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ| ॥੪੯॥
ਕਬੀਰ ਸਮੁੰਦੁ ਨ ਛੋਡੀਐ ਜਉ ਅਤਿ ਖਾਰੋ ਹੋਇ ॥ kabeer samund na chhodee-ai ja-o at khaaro ho-ay. O’ Kabir, the fish should not leave the ocean, even if it is very salty, similarly one should not forsake faith in God in spite of the worldly hurdles; ਹੇ ਕਬੀਰ! ਮਛੀ ਨੂੰ ਸਮੁੰਦਰ ਨਹੀਂ ਛਡਣਾ ਚਾਹੀਦਾ, ਚਾਹੇ (ਉਸ ਦਾ ਪਾਣੀ) ਬੜਾ ਹੀ ਖਾਰਾ ਹੋਵੇ;
ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥੫੦॥ pokhar pokhar dhoodh-tay bhalo na kahihai ko-ay. ||50|| no one calls it wise to keep seeking spiritual support from different worldly saints or the false gurus rather than the Divine word. ||50|| ਨਿੱਕੇ ਨਿੱਕੇ ਛੱਪੜਾਂ ਵਿਚ (ਜਿੰਦ ਦਾ ਆਸਰਾ) ਢੂੰਢਿਆਂ-ਕੋਈ ਨਹੀਂ ਆਖਦਾ ਕਿ ਇਹ ਕੰਮ ਚੰਗਾ ਹੈ ॥੫੦॥
ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥ kabeer nigusaaN-ayN bahi ga-ay thaaNghee naahee ko-ay. O’ Kabir, those ships drowned that did not have a captain to steer, similarly people without the Guru’s teachings drown in the world-ocean of vices. ਹੇ ਕਬੀਰ! ਜੋ ਬੇੜੇ ਨਿ-ਖਸਮੇ ਹੁੰਦੇ ਹਨ ਜਿਨ੍ਹਾਂ ਉਤੇ ਕੋਈ ਗੁਰੂ-ਮਲਾਹ ਨਹੀਂ ਹੁੰਦਾ ਉਹ ਡੁੱਬ ਜਾਂਦੇ ਹਨ।
ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥ deen gareebee aapunee kartay ho-ay so ho-ay. ||51|| Those who adopt faith in God and humility, they remain carefree and accept whatever happens in the world as God’s will. ||51|| ਜਿਨ੍ਹਾਂ ਬੰਦਿਆਂ ਨੇ ਨਿਮ੍ਰਤਾ ਤੇ ਗ਼ਰੀਬੀ ਧਾਰ ਲਈ, ਸੰਸਾਰ ਵਿਚ ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜ਼ਾ ਜਾਣ ਕੇ ਉਹ ਬੇ-ਫ਼ਿਕਰ ਰਹਿੰਦੇ ਹਨ ॥੫੧॥
ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥ kabeer baisna-o kee kookar bhalee saakat kee buree maa-ay. O’ Kabir, even the dog of a God’s devotee is fortunate whereas the mother of afaithless cynic, is unfortunate; ਹੇ ਕਬੀਰ! (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਣ ਹੈ;
ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥ oh nit sunai har naam jas uh paap bisaahan jaa-ay. ||52|| because that dog along with the devotee daily listens to God’s Name, but the faithless cynic’s mother is also partaker in the sins he commits daily. ||52|| ਕਿਉਂਕਿ ਉਹ ਕੁੱਤੀ ਸਦਾ ਹੀ ਵਾਹਿਗੁਰੂ ਦੇ ਨਾਮ ਦੀ ਕੀਰਤੀ ਸੁਣਦੀ ਹੈ ਅਤੇ ਅਧਰਮੀ ਦੀ ਮਾਂ ਗੁਨਾਹਾਂ ਦਾ ਵਪਾਰ ਕਰਦੀ ਹੈ ॥੫੨॥।
ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ ॥ kabeer harnaa dooblaa ih haree-aaraa taal. O’ Kabir, this world is like a pool that is lush with vegetation of worldly pleasures, and my dear-like mind is spiritually weak (cannot stay away from it), ਹੇ ਕਬੀਰ! ਇਹ ਜਗਤ ਇਕ ਐਸਾ ਸਰੋਵਰ ਹੈ ਜਿਸ ਵਿਚ ਬੇਅੰਤ ਮਾਇਕ ਭੋਗਾਂ ਦੀ ਹਰਿਆਵਲ ਹੈ, ਮੇਰੀ ਇਹ ਜਿੰਦ-ਰੂਪ ਹਰਨ ਕਮਜ਼ੋਰ ਹੈ (ਇਸ ਹਰਿਆਵਲ ਵਲ ਜਾਣ ਤੋਂ ਰਹਿ ਨਹੀਂ ਸਕਦਾ)।
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥ laakh ahayree ayk jee-o kaytaa bancha-o kaal. ||53|| also my mind is all alone and there are thousands of hunters in the form of worldly pleasures; how long can it spiritually survive? ||53|| ਮੇਰੀ ਜਿੰਦ ਇੱਕ-ਇਕੱਲੀ ਹੈ, ਅਤੇ ਲੱਖਾਂ ਸ਼ਿਕਾਰੀ (ਮਾਇਕ ਭੋਗ) ਹਨ,ਕਿੰਨੇ ਚਿਰ ਤਾਂਈ ਇਹ ਮੌਤ ਤੋਂ ਬਚ ਸਕਦਾ ਹੈ? ॥੫੩॥
ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥ kabeer gangaa teer jo ghar karahi peeveh nirmal neer. O’ Kabir, even if you build a home on the bank of river Ganges, and drink pure water of Ganges, ਹੇ ਕਬੀਰ! ਜੇ ਤੂੰ ਗੰਗਾ ਦੇ ਕੰਢੇ ਉਤੇ (ਰਹਿਣ ਲਈ) ਆਪਣਾ ਘਰ ਬਣਾ ਲਏਂ, ਤੇ (ਗੰਗਾ ਦਾ) ਸਾਫ਼ ਪਾਣੀ ਪੀਂਦਾ ਰਹੇਂ,
ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥੫੪॥ bin har bhagat na mukat ho-ay i-o kahi ramay kabeer. ||54|| still emancipation (liberation from vices) is not attained without devotional worship of God, and saying this kabir lovingly remembers God. ||54|| ਤਾਂ ਭੀ ਪਰਮਾਤਮਾ ਦੀ ਭਗਤੀ ਕਰਨ ਤੋਂ ਬਿਨਾ (‘ਲਾਖ ਅਹੇਰੀ’ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ। ਕਬੀਰ ਤਾਂ ਇਹ ਗੱਲ ਦੱਸ ਕੇ ਪਰਮਾਤਮਾ ਦਾ ਨਾਮ ਹੀ ਸਿਮਰਦਾ ਹੈ ॥੫੪॥
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥ kabeer man nirmal bha-i-aa jaisaa gangaa neer. O’ Kabir, when my mind has become immaculate like the water of the Ganges by remembering God with loving devotion, ਹੇ ਕਬੀਰ! ਜਦੋਂ (ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਿਆਂ) ਮੇਰਾ ਮਨ ਗੰਗਾ ਦੇ ਸਾਫ਼ ਪਾਣੀ ਵਰਗਾ ਪਵਿੱਤ੍ਰ ਹੋ ਗਿਆ ਹੈ,
ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ ॥੫੫॥ paachhai laago har firai kahat kabeer kabeer. ||55||I became pleasing to God and felt as if God is following me calling me by name again and again. ||55|| ਤਾਂ ਪਰਮਾਤਮਾ ਮੈਨੂੰ ਕਬੀਰ ਕਬੀਰ ਆਖ ਕੇ (‘ਵਾਜਾਂ ਮਾਰਦਾ) ਮੇਰੇ ਪਿੱਛੇ ਤੁਰਿਆ ਫਿਰਦਾ ਹੈ ॥੫੫॥
ਕਬੀਰ ਹਰਦੀ ਪੀਅਰੀ ਚੂੰਨਾਂ ਊਜਲ ਭਾਇ ॥ kabeer hardee pee-aree chooNnaaN oojal bhaa-ay. O’ Kabir, the turmeric is yellow and wheat flour is white (but when mixed together they lose their individual color and a beautiful red color wells up), ਹੇ ਕਬੀਰ! ਹਲਦੀ ਪੀਲੇ ਰੰਗ ਦੀ ਹੁੰਦੀ ਹੈ, ਆਟਾ ਸਫ਼ੈਦ ਹੁੰਦਾ ਹੈ, (ਪਰ ਜਦੋਂ ਇਹ ਦੋਵੇਂ ਮਿਲਦੇ ਹਨ ਤਾਂ ਦੋਹਾਂ ਦਾ ਰੰਗ ਦੂਰ ਹੋ ਜਾਂਦਾ ਹੈ, ਤੇ ਲਾਲ ਰੰਗ ਪੈਦਾ ਹੋ ਜਾਂਦਾ ਹੈ);
ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥੫੬॥ raam sanayhee ta-o milai don-o baran gavaa-ay. ||56|| similarly, one who loves God realizes Him only when he sheds the considerations of both high and low caste.||56|| ਇਸੇ ਤਰ੍ਹਾਂ ਪ੍ਰਭੂ ਨੂੰ ਪਿਆਰ ਕਰਨ ਵਾਲਾ ਮਨੁੱਖ ਪ੍ਰਭੂ ਨੂੰ ਤਦੋਂ ਮਿਲਦਾ ਹੈ, ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ ਦਾ ਭੇਦ ਮਿਟਾ ਦੇਂਦਾ ਹੈ ॥੫੬॥
ਕਬੀਰ ਹਰਦੀ ਪੀਰਤਨੁ ਹਰੈ ਚੂਨ ਚਿਹਨੁ ਨ ਰਹਾਇ ॥ kabeer hardee peertan harai choon chihan na rahaa-ay. O’ Kabir, when both turmeric and flour are mixed, the turmeric loses its yellow color and the flour doesn’t keep its white color, ਹੇ ਕਬੀਰ! (ਜਦੋਂ ਹਲਦੀ ਤੇ ਆਟਾ ਮਿਲਦੇ ਹਨ ਤਾਂ) ਹਲਦੀ ਆਪਣਾ ਪੀਲਾ ਰੰਗ ਛੱਡ ਦੇਂਦੀ ਹੈ, ਆਟੇ ਦਾ ਚਿੱਟਾ ਰੰਗ ਨਹੀਂ ਰਹਿੰਦਾ,
ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥ balihaaree ih pareet ka-o jih jaat baran kul jaa-ay. ||57|| I am dedicated to this love of God which helps wipe out the difference between caste, race, and lineage. ||57|| ਮੈਂ ਸਦਕੇ ਹਾਂ ਇਸ ਪ੍ਰਭੂ-ਪ੍ਰੀਤ ਤੋਂ, ਜਿਸ ਦਾ ਸਦਕਾ ਉੱਚੀ ਨੀਵੀਂ ਜਾਤਿ ਵਰਨ ਕੁਲ ਦਾ ਫ਼ਰਕ ਮਿਟ ਜਾਂਦਾ ਹੈ ॥੫੭॥
ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥ kabeer mukat du-aaraa sankuraa raa-ee das-ayN bhaa-ay. O’ Kabir, the door to salvation is narrow like one tenth of a mustard seed, ਹੇ ਕਬੀਰ! ਉਹ ਮੁਕਤੀ ਦਾ ਦਰਵਾਜ਼ਾ ਬਹੁਤ ਭੀੜਾ ਹੈ, ਰਾਈ ਦੇ ਦਾਣੇ ਤੋਂ ਭੀ ਦਸਵਾਂ ਹਿੱਸਾ,
ਮਨੁ ਤਉ ਮੈਗਲੁ ਹੋਇ ਰਹਿਓ ਨਿਕਸੋ ਕਿਉ ਕੈ ਜਾਇ ॥੫੮॥ man ta-o maigal ho-ay rahi-o nikso ki-o kai jaa-ay. ||58|| but a person’s mind full of ego has become like an intoxicated elephant, how can that mind pass through the narrow door of salvation. ||58|| ਪਰ ਮਨੁੱਖ ਦਾ ਮਨ ਤਾਂ ਅਹੰਕਾਰ ਨਾਲ ਮਸਤ ਹਾਥੀ ਵਰਗਾ ਬਣਿਆ ਪਿਆ ਹੈ, ਇਹ ਇਸ ਦਰਵਾਜ਼ੇ ਵਿਚੋਂ ਕਿਸ ਤਰ੍ਹਾਂ ਲੰਘ ਸਕਦਾ ਹੈ? ॥੫੮॥
ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ kabeer aisaa satgur jay milai tuthaa karay pasaa-o. O’ Kabir, if one meets and follows the Guru’s teachings, who graciously showers his grace, ਹੇ ਕਬੀਰ! ਜੇ ਕੋਈ ਅਜਿਹਾ ਗੁਰੂ ਮਿਲ ਪਏ, ਜੋ ਪ੍ਰਸੰਨ ਹੋ ਕੇ (ਮਨੁੱਖ ਉਤੇ) ਮੇਹਰ ਕਰੇ,
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੫੯॥ mukat du-aaraa moklaa sehjay aava-o jaa-o. ||59|| then the door to salvation becomes so wide that one can pass through it whiledoing worldly chores in a state of spiritual poise. ||59|| ਤਾਂ ਉਹ ਮੁਕਤੀ ਦਾ ਦਰਵਾਜ਼ਾ ਖੁੱਲ੍ਹਾ ਹੋ ਜਾਂਦਾ ਹੈ, ਅਡੋਲ ਅਵਸਥਾ ਵਿਚ ਟਿਕ ਕੇ ਫਿਰ ਬੇ-ਸ਼ੱਕ ਕਿਰਤ-ਕਾਰ ਕਰਦੇ ਫਿਰੋ ॥੫੯॥
ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥ kabeer naa mohi chhaan na chhaapree naa mohi ghar nahee gaa-o. O’ Kabir, I neither have any shed nor any hut, neither any home, nor any village; ਹੇ ਕਬੀਰ! ਮੇਰੇ ਪਾਸ ਨਾਹ ਕੋਈ ਛੰਨ ਨਾਹ ਕੁੱਲੀ; ਨਾਹ ਮੇਰੇ ਪਾਸ ਕੋਈ ਘਰ ਨਾਹ ਗਿਰਾਂ;
ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥੬੦॥ mat har poochhai ka-un hai mayray jaat na naa-o. ||60|| I do not have any social status or fame and I hope God is not even going to ask me that who I am? ||60|| ਮੇਰਾ ਕੋਈ ਵਰਨ ਅਤੇ ਕੋਈ ਨਾਮਣਾ ਨਹੀਂ ਸ਼ਾਇਦ ਸੁਆਮੀ ਨੇ ਪੁਛਣਾ ਹੀ ਨਹੀਂ ਕਿ ਮੈਂ ਕੌਣ ਹਾਂ? ॥੬੦॥
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥ kabeer muhi marnay kaa chaa-o hai mara-o ta har kai du-aar. O’ Kabir, I am keen to wipe out egotism and attachment, but that can happen only if I surrender myself to God’s presence, ਹੇ ਕਬੀਰ! ਮੇਰੇ ਅੰਦਰ ਤਾਂਘ ਹੈ ਕਿ ਮੈਂ ਆਪਾ-ਭਾਵ ਮਿਟਾ ਦਿਆਂ, ਮਮਤਾ ਮੁਕਾ ਦਿਆਂ; ਪਰ ਇਹ ਆਪਾ-ਭਾਵ ਤਦੋਂ ਹੀ ਮਿਟ ਸਕਦਾ ਹੈ ਜੇ ਪ੍ਰਭੂ ਦੇ ਦਰ ਤੇ ਡਿੱਗ ਪਈਏ,
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥੬੧॥ mat har poochhai ka-un hai paraa hamaarai baar. ||61|| perhaps the merciful God might ask who is this lying before me.||61|| (ਮੇਹਰ ਕਰ ਕੇ ਉਹ ਬਖ਼ਸ਼ਿੰਦ) ਪ੍ਰਭੂ ਕਦੇ ਪੁੱਛ ਹੀ ਬਹੇ ਕਿ ਮੇਰੇ ਦਰਵਾਜ਼ੇ ਉਤੇ ਕੌਣ ਡਿੱਗ ਪਿਆ ਹੈ ॥੬੧॥
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥ kabeer naa ham kee-aa na karhigay naa kar sakai sareer. O’ Kabir, neither I had strength in me to fight against the vices and realize God, nor would I be able to do it in future; ਹੇ ਕਬੀਰ! ਇਹ ਮੇਰੀ ਹਿੰਮਤ ਨਹੀਂ ਸੀ ਕਿ ਕਾਮਾਦਿਕ ‘ਲਾਖ ਅਹੇਰੀ’ ਦੀ ਮਾਰ ਤੋਂ ਬਚ ਕੇ ਮੈਂ ਪ੍ਰਭੂ-ਚਰਨਾਂ ਵਿਚ ਜੁੜ ਸਕਦਾ; ਅਗਾਂਹ ਨੂੰ ਭੀ ਮੇਰੇ ਵਿਚ ਇਹ ਤਾਕਤ ਨਹੀਂ ਆ ਸਕਦੀ ਕਿ ਖ਼ੁਦ ਇਹਨਾਂ ਵਿਕਾਰਾਂ ਦਾ ਟਾਕਰਾ ਕਰਾਂ, ਮੇਰਾ ਇਹ ਸਰੀਰ ਇਤਨੇ ਜੋਗਾ ਹੈ ਹੀ ਨਹੀਂ।
ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥੬੨॥ ki-aa jaan-o kichh har kee-aa bha-i-o kabeer kabeer. ||62|| what do I know, may be God has done this and now people are acclaiming Kabir, Kabir all over. ||62|| ਮੈਂ ਕੀ ਜਾਣਦਾ ਹਾਂ ਕਿ ਮੇਰੇ ਪ੍ਰਭੂ ਨੇ ਕੀ ਕੀਤਾ ਹੈ, ਕਿ ਸਾਰੇ ਹੀ ਕਬੀਰ, ਕਬੀਰ ਦਾ ਜਸ ਹੋ ਰਿਹਾ ਹੈ ॥੬੨॥
ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ ॥ kabeer supnai hoo barrhaa-ay kai jih mukh niksai raam. O’ Kabir, even if someone mutters God’s Name involuntarily in his dream, ਹੇ ਕਬੀਰ! ਸੁੱਤੇ ਪਿਆਂ ਸੁਪਨੇ ਵਿਚ ਉੱਚੀ ਬੋਲਿਆਂ ਜੇ ਕਿਸੇ ਮਨੁੱਖ ਦੇ ਮੂੰਹੋਂ ਪਰਮਾਤਮਾ ਦਾ ਨਾਮ ਨਿਕਲੇ
ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥੬੩॥ taa kay pag kee paanhee mayray tan ko chaam. ||63|| then I would have such a high regard for that person that I would not mind offering the skin of my body for a pair of shoes for his feet. ||63|| ਤਾਂ ਉਸ ਦੇ ਪੈਰਾਂ ਦੀ ਜੁੱਤੀ ਵਾਸਤੇ ਮੇਰੇ ਸਰੀਰ ਦੀ ਖੱਲ ਹਾਜ਼ਰ ਹੈ| ॥੬੩॥
ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਓ‍ੁ ਨਾਉ ॥ kabeer maatee kay ham pootray maanas raakhi-o naa-o. O’ Kabir, we are mere puppets of clay and we call ourselves as human beings; ਹੇ ਕਬੀਰ! ਅਸੀਂ ਮਿੱਟੀ ਦੀਆਂ ਪੁਤਲੀਆਂ ਹਾਂ, ਅਸਾਂ ਆਪਣੇ ਆਪ ਦਾ ਨਾਮ ਤਾਂ ਮਨੁੱਖ ਰੱਖ ਲਿਆ ਹੈ;
ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥੬੪॥ chaar divas kay paahunay bad bad rooNDheh thaa-o. ||64|| we are guests in this world only for few days, but we keep amassing more and more space (worldly wealth). ||64|| ਅਸੀਂ ਇਥੇ ਚਾਰ ਦਿਨਾਂ ਲਈ ਪ੍ਰਾਹੁਣੇ ਹਾਂ ਪਰ ਵਧੀਕ ਵਧੀਕ ਥਾਂ ਮੱਲਦੇ ਜਾ ਰਹੇ ਹਾਂ ॥੬੪॥
ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥ kabeer mahidee kar ghaali-aa aap peesaa-ay peesaa-ay. O’ Kabir, instead of remembering God, one who performs rituals and endures hardships-like henna leaves getting grinded, ਹੇ ਕਬੀਰ! ਜਿਸ ਮਨੁੱਖ ਨੇ ਆਪਣੇ ਆਪ ਨੂੰ ਤਪ ਆਦਿਕਾਂ ਦੇ ਕਸ਼ਟ ਦੇ ਕੇ ਬੜੀ ਘਾਲ ਘਾਲੀ ਜਿਵੇਂ ਮਹਿੰਦੀ ਨੂੰ ਪੀਹ ਪੀਹ ਕੇ ਬਾਰੀਕ ਕਰੀਦਾ ਹੈ,
ਤੈ ਸਹ ਬਾਤ ਨ ਪੂਛੀਐ ਕਬਹੁ ਨ ਲਾਈ ਪਾਇ ॥੬੫॥ tai sah baat na poochhee-ai kabahu na laa-ee paa-ay. ||65|| O’ my Master-God! You didn’t even consider his struggle and You never united him with Your immaculate Name. ||65|| ਹੇ ਪ੍ਰਭੂ! ਤੂੰ ਉਸ ਦੀ ਘਾਲ-ਕਮਾਈ ਵਲ ਤਾਂ ਪਰਤ ਕੇ ਤੱਕਿਆ ਭੀ ਨਾ, ਤੂੰ ਉਸ ਨੂੰ ਕਦੇ ਆਪਣੇ ਚਰਨਾਂ ਵਿਚ ਨਾਹ ਜੋੜਿਆ ॥੬੫॥
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥ kabeer jih dar aavat jaati-ahu hatkai naahee ko-ay. O’ Kabir, by remaining at that abode (God’s refuge) where vices or worldly desires cannot stop one from the righteous path of life, ਹੇ ਕਬੀਰ! ਜਿਸ ਦਰ ਤੇ ਟਿਕੇ ਰਿਹਾਂ (ਲਾਖ ਅਹੇਰੀ, ਪਾਂਚਉ ਲਰਿਕ ਆਦਿਕ ਵਿਚੋਂ) ਕੋਈ ਭੀ ਜੀਵਨ ਦੇ ਸਹੀ ਰਾਹ ਵਿਚ ਰੋਕ ਨਹੀਂ ਪਾ ਸਕਦਾ,
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥੬੬॥ so dar kaisay chhodee-ai jo dar aisaa ho-ay. ||66|| how can we abandon a place which is like this? ||66|| ਜੋ ਦਰਵਾਜ਼ਾ (ਪ੍ਰਭੂ ਦਾ ਆਸਰਾ) ਅਜੇਹਾ ਹੈ ਉਹ ਦਰ ਕਿਸ ਤਰ੍ਹਾਂ ਛੱਡਇਆ ਜਾ ਸਕਦਾ ਹੈ ॥੬੬॥
ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥ kabeer doobaa thaa pai ubri-o gun kee lahar jhabak. O’ Kabir, I was almost drowned in the worldly ocean of vices, but I was lifted up instantly from it by the force of the wave of singing God’s praises. ਹੇ ਕਬੀਰ! ਸੰਸਾਰ-ਸਮੁੰਦਰ ਵਿਚ) ਮੈਂ ਡੁੱਬ ਚੱਲਿਆ ਸਾਂ, ਪਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਲਹਿਰ ਦੇ ਧੱਕੇ ਨਾਲ (ਸੰਸਾਰਕ ਮੋਹ ਦੀਆਂ ਠਿੱਲਾਂ ਵਿਚੋਂ) ਮੈਂ ਉਤਾਂਹ ਚੁਕਿਆ ਗਿਆ।


© 2017 SGGS ONLINE
error: Content is protected !!
Scroll to Top