Page 1368
ਜਬ ਦੇਖਿਓ ਬੇੜਾ ਜਰਜਰਾ ਤਬ ਉਤਰਿ ਪਰਿਓ ਹਉ ਫਰਕਿ ॥੬੭॥
jab daykhi-o bayrhaa jarjaraa tab utar pari-o ha-o farak. ||67||
When I saw that the boat of my body in which I am riding, has become old, I detached myself from its love, and immediately jumped out of it. ||67||
ਉਸ ਵੇਲੇ ਜਦ ਮੈਂ ਵੇਖਿਆ (ਕਿ ਜਿਸ ਸਰੀਰਕ ਮੋਹ ਦੇ ਬੇੜੇ ਵਿਚ ਮੈਂ ਸੁਆਰ ਹਾਂ ਉਹ) ਥੋੜਾ-ਬਹੁਤ ਪੁਰਾਣਾ ਹੋਇਆ ਹੋਇਆ ਹੈ। ਮੈਂ ਛਾਲ ਮਾਰ ਕੇ (ਉਸ ਅਪਣੱਤ ਦੇ ਬੇੜੇ ਵਿਚੋਂ) ਉਤਰ ਪਿਆ ॥੬੭॥
ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥
kabeer paapee bhagat na bhaav-ee har poojaa na suhaa-ay.
O’ Kabir, God’s devotional worship does not seem pleasing to the sinner, yes it is not pleasing to him.
ਹੇ ਕਬੀਰ! ਵਿਕਾਰੀ ਬੰਦੇ ਨੂੰ ਪਰਮਾਤਮਾ ਦੀ ਭਗਤੀ ਚੰਗੀ ਨਹੀਂ ਲੱਗਦੀ, ਪਰਮਾਤਮਾ ਦੀ ਪੂਜਾ ਸੁਖਾਂਦੀ ਨਹੀਂ।
ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ ॥੬੮॥
maakhee chandan parharai jah biganDh tah jaa-ay. ||68||
The sinner’s nature is like that of a fly that abandons the fragrant sandalwood, and goes wherever there is foul smell. ||68||
ਵਿਕਾਰੀ ਬੰਦੇ ਦਾ ਸੁਭਾਉ ਮੱਖੀ ਵਾਂਗ ਹੋ ਜਾਂਦਾ ਹੈ ਮੱਖੀ ਸੋਹਣੀ ਖ਼ੁਸ਼-ਬੂ ਵਾਲੇ ਚੰਦਨ ਨੂੰ ਤਿਆਗ ਦੇਂਦੀ ਹੈ, ਜਿੱਥੇ ਬਦ-ਬੂ ਹੋਵੇ ਉਥੇ ਜਾਂਦੀ ਹੈ ॥੬੮॥
ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥
kabeer baid moo-aa rogee moo-aa moo-aa sabh sansaar.
O’ Kabir, the entire world is deteriorating spiritually by remaining attached to materialism whether they are patients, or the physicians (ignorant or wise)
ਹੇ ਕਬੀਰ! ਸਾਰਾ ਜਗਤ ਮਾਇਕ ਮੋਹ ਵਿਚ ਡੁੱਬ ਕੇ, ਆਤਮਕ ਮੌਤੇ ਮਰ ਰਿਹਾ ਹੈ, ਚਾਹੇ ਕੋਈ ਰੋਗੀ ਹੈ ਤੇ ਚਾਹੇ ਕੋਈ ਹਕੀਮ ਹੈ|
ਏਕੁ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰੁ ॥੬੯॥
ayk kabeeraa naa moo-aa jih naahee rovanhaar. ||69||
O’ Kabir, the only person who does not deteriorate spiritually, is the one who has no relatives to mourn for him (who has no worldly attachments). ||69||
ਹੇ ਕਬੀਰ! ਸਿਰਫ਼ ਉਹ ਮਨੁੱਖ (ਆਤਮਕ ਮੌਤੇ) ਨਹੀਂ ਮਰਦਾ ਜਿਸ ਦਾ ਕੋਈ (ਸੰਗੀ ਸਾਥੀ) ਰੋ ਨਹੀਂ ਰਿਹਾ| ॥੬੯॥
ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥
kabeer raam na Dhi-aa-i-o motee laagee khor.
O’ Kabir, a person who has not remembered God, is being spiritually ruined by the vices.
ਹੇ ਕਬੀਰ! ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਸ ਨੂੰ ਅੰਦਰੋ ਅੰਦਰ ਵਿਕਾਰ ਖੋਖਲਾ ਕਰੀ ਜਾਂਦੇ ਹਨ ।
ਕਾਇਆ ਹਾਂਡੀ ਕਾਠ ਕੀ ਨਾ ਓਹ ਚਰ੍ਹੈ ਬਹੋਰਿ ॥੭੦॥
kaa-i-aa haaNdee kaath kee naa oh charHai bahor. ||70||
Just as a wooden pot once burned, cannot be placed on the fire again, similar is the human body which cannot be obtained again. ||70||
ਜਿਵੇਂ ਲੱਕੜ ਦੀ ਹਾਂਡੀ ਇਕ ਵਾਰੀ ਸੜ ਕੇ ਮੁੜ ਚੁੱਲ੍ਹੇ ਉਤੇ ਨਹੀਂ ਚੜ੍ਹ ਸਕਦੀ, ਤਿਵੇਂ ਇਹ ਸਰੀਰ ਹੈ ਜੋ ਦੂਜੀ ਵਾਰੀ ਨਹੀਂ ਮਿਲਦਾ ॥੭੦॥
ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥
kabeer aisee ho-ay paree man ko bhaavat keen.
O’ Kabir, that person whom God blesses devotional worship, the gift of his mind’s desires,
ਹੇ ਕਬੀਰ! ਜਿਸ ਮਨੁੱਖ ਨੂੰ ਪ੍ਰਭੂ ਮਨ-ਭਾਉਂਦੀ (ਭਗਤੀ ਦੀ) ਦਾਤ ਬਖ਼ਸ਼ਦਾ ਹੈ,
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥੭੧॥
marnay tay ki-aa darapnaa jab haath siDha-uraa leen. ||71||
is not afraid of giving up his self-conceit, just like a woman who takes ceremonial coconut in her hand is not afraid of dying with her dead husband. ||71||
ਉਹ ਮਨੁੱਖ ਆਪਾ-ਭਾਵ ਤਿਆਗਣ ਤੋਂ ਨਹੀਂ ਡਰਦਾ, ਜਿਵੇਂ ਕੋਈ ਇਸਤ੍ਰੀ ਜਦੋਂ (ਆਪਣੇ ਪਤੀ ਦੇ ਮਰਨ ਤੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਫੜ ਲੈਂਦੀ ਹੈ ਤਾਂ ਉਹ ਮਰਨ ਤੋਂ ਨਹੀਂ ਡਰਦੀ ॥੭੧॥
ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥
kabeer ras ko gaaNdo choosee-ai gun ka-o maree-ai ro-ay.
O’ Kabir, for the sake of sweet juice, one has to chew and suck on sugar cane similarly one has to strive hard to give up ego and acquire virtues.
ਹੇ ਕਬੀਰ! ਜਿਸ ਤਰ੍ਹਾਂ ਮਿਠੇ ਰਸ ਦੀ ਖਾਤਰ ਇਨਸਾਨ ਗੰਨੇ ਨੂੰ ਚੁਪਦਾ ਹੈ, ਏਸੇ ਤਰ੍ਹਾਂ ਹੀ ਉਸ ਨੂੰ ਨੇਕੀ ਦੇ ਲਈ ਸਖਤ ਕੋਸ਼ਿਸ਼ ਕਰਨੀ ਪੈਂਦੀ ਹੈ।
ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥੭੨॥
avgunee-aaray maansai bhalo na kahihai ko-ay. ||72||
One who does not give up egotism and remains full of vices, is not considered virtuous by anybody. ||72||
(ਜੋ ਮਨੁੱਖ ਆਪਾ-ਭਾਵ ਨਹੀਂ ਤਿਆਗਦਾ, ਤੇ, ਵਿਕਾਰਾਂ ਵਲ ਹੀ ਰੁੱਚੀ ਰੱਖਦਾ ਹੈ, ਉਸ) ਵਿਕਾਰੀ ਮਨੁੱਖ ਨੂੰ ਕੋਈ ਬੰਦਾ ਚੰਗਾ ਨਹੀਂ ਆਖਦਾ ॥੭੨॥
ਕਬੀਰ ਗਾਗਰਿ ਜਲ ਭਰੀ ਆਜੁ ਕਾਲ੍ਹ੍ਹਿ ਜੈਹੈ ਫੂਟਿ ॥
kabeer gaagar jal bharee aaj kaaliH jaihai foot.
O’ Kabir, just as an earthen pitcher full of water will break in few days, similarly this human body full of breaths will perish sooner or later;
ਹੇ ਕਬੀਰ! ਇਹ ਸਰੀਰ ਰੂਪੀ ਘੜਾ ਸੁਆਸਾਂ ਰੂਪੀ ਪਾਣੀ ਨਾਲ ਭਰਿਆ ਹੋਇਆ ਅੱਜ-ਭਲਕ (ਛੇਤੀ ਹੀ) ਟੁੱਟ ਜਾਂਣਾ ਹੈ;
ਗੁਰੁ ਜੁ ਨ ਚੇਤਹਿ ਆਪਨੋ ਅਧ ਮਾਝਿ ਲੀਜਹਿਗੇ ਲੂਟਿ ॥੭੩॥
gur jo na cheeteh aapno aDh maajh leejhigay loot. ||73||
those who do not remember and follow the Guru’s teachings, their life would end before achieving the life’s objective as if they are robbed midway in their spiritual journey. ||73||
ਜੋ ਮਨੁੱਖ ਆਪਣੇ ਗੁਰੂ ਨੂੰ ਯਾਦ ਨਹੀਂ ਰੱਖਦੇ ਗੁਰੂ ਦੇ ਦੱਸੇ ਰਾਹ ਨੂੰ ਵਿਸਾਰ ਦੇਂਦੇ ਹਨ ਉਹ ਜ਼ਿੰਦਗੀ ਦੇ ਸਫ਼ਰ ਦੇ ਅੱਧ ਵਿਚ ਹੀ ਲੁੱਟ ਲਏ ਜਾਂਦੇ ਹਨ ॥੭੩॥
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥
kabeer kookar raam ko mutee-aa mayro naa-o.
O’ Kabir, I am very faithful to God as if I am His dog and Moti is my name;
ਹੇ ਕਬੀਰ! ਮੈਂ ਆਪਣੇ ਮਾਲਕ-ਪ੍ਰਭੂ (ਦੇ ਦਰ) ਦਾ ਕੁੱਤਾ ਹਾਂ ਮੇਰਾ ਨਾਮ ‘ਮੋਤੀ’ਹੈ;
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥੭੪॥
galay hamaaray jayvree jah khinchai tah jaa-o. ||74||
I do whatever is God’s will, as if the chain is around my neck, and I go to whatever direction I am driven. ||74||
ਮੇਰੇ ਮਾਲਕ-ਪ੍ਰਭੂ ਨੇ ਮੇਰੇ ਗਲ ਵਿਚ ਰੱਸੀ ਪਾਈ ਹੋਈ ਹੈ, ਜਿਧਰ ਉਹ ਮੈਨੂੰ ਖਿੱਚਦਾ ਹੈ, ਮੈਂ ਉਧਰ ਹੀ ਜਾਂਦਾ ਹਾਂ ॥੭੪॥
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥
kabeer japnee kaath kee ki-aa dikhlaavahi lo-ay.
O’ Kabir, why do you show off your rosary of wooden beads to the world?
ਹੇ ਕਬੀਰ! ਤੂੰ ਲਕੜ ਦੀ ਮਾਲਾ ਕਿਉਂ ਲੋਕਾਂ ਨੂੰ ਵਿਖਾਂਦਾ ਫਿਰਦਾ ਹੈਂ?
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥੭੫॥
hirdai raam na chaythee ih japnee ki-aa ho-ay. ||75||
You do not remember God within your heart, what is the use of this rosary to you. ||75||
ਤੂੰ ਆਪਣੇ ਹਿਰਦੇ ਵਿਚ ਤਾਂ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਇਸ ਮਾਲਾ ਦਾ ਤੈਨੂੰ ਕੀ ਲਾਭ ਹੈ? ॥੭੫॥
ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ ॥
kabeer birahu bhuyangam man basai mant na maanai ko-ay.
O’ Kabir, one who truly feels the pangs of separation from God, as if a snake resides in his heart, then he doesn’t respond to any charm of vices.
ਹੇ ਕਬੀਰ! ਜਿਸ ਮਨੁੱਖ ਦੇ ਮਨ ਵਿਚ ਬਿਰਹੋਂ ਦਾ ਸੱਪ ਆ ਵੱਸੇ ਤਾਂ (ਕਾਮਾਦਿਕਾਂ ਦਾ) ਕੋਈ ਮੰਤ੍ਰ ਉਸ ਉਤੇ ਨਹੀਂ ਚੱਲ ਸਕਦਾ।
ਰਾਮ ਬਿਓਗੀ ਨਾ ਜੀਐ ਜੀਐ ਤ ਬਉਰਾ ਹੋਇ ॥੭੬॥
raam bi-ogee naa jee-ai jee-ai ta ba-uraa ho-ay. ||76||
One who is separated from God, doesn’t spiritually survive and even if one survives, he seems insane to the world. ||76||
ਪ੍ਰਭੂ ਤੋਂ ਵਿਛੜਿਆ ਮਨੁੱਖ ਜੀਊ ਹੀ ਨਹੀਂ ਸਕਦਾ, ਜੇਹੜਾ ਜੀਵਨ ਉਹ ਜੀਊਂਦਾ ਹੈ, ਦੁਨੀਆ ਦੇ ਭਾਣੇ ਉਹ ਝੱਲਿਆਂ ਵਾਲਾ ਜੀਵਨ ਹੈ ॥੭੬॥
ਕਬੀਰ ਪਾਰਸ ਚੰਦਨੈ ਤਿਨ੍ਹ੍ਹ ਹੈ ਏਕ ਸੁਗੰਧ ॥
kabeer paaras chandnai tinH hai ayk suganDh.
O’ Kabir, both the mythical philosopher’s stone and the sandal tree have the one good quality, the fragrance (of virtues);
ਹੇ ਕਬੀਰ! ਪਾਰਸ ਅਤੇ ਚੰਦਨ-ਇਹਨਾਂ ਦੋਹਾਂ ਵਿਚ ਇਕੋ ਹੀ ਗੁਣ ਹੈ,ਖ਼ੁਸ਼ਬੂ ;
ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ ॥੭੭॥
tih mil tay-oo ootam bha-ay loh kaath nirganDh. ||77||
whatever comes into their contact is uplifted; the iron is transformed into gold, and the odorless wood becomes fragrant; similarly when a vicious person follows the Guru’s teachings, he also becomes pious like the Guru. ||77||
ਜੋ ਵੀ ਓਹਨਾਂ ਨਾਲ ਛੋਹੰਦੇ ਹਨ ਉੱਤਮ ਬਣ ਜਾਂਦੇ ਹਨ ਲੋਹਾ ਸੋਨਾ ਬਣ ਜਾਂਦਾ ਹੈ; ਸਾਧਾਰਨ ਰੁੱਖ ਸੁਗੰਧੀ ਵਾਲਾ ਹੋ ਜਾਂਦਾ ਹੈ। ਤਿਵੇਂ ਪਹਿਲਾਂ ਕਾਮਾਦਿਕਾਂ ਤੋਂ ਵਿਕਿਆ ਮਨੁੱਖ ਗੁਰੂ ਨੂੰ ਮਿਲ ਕੇ “ਰਾਮ ਬਿਓਗੀ” ਬਣ ਜਾਂਦਾ ਹੈ) ॥੭੭॥
ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥
kabeer jam kaa thayNgaa buraa hai oh nahee sahi-aa jaa-ay.
O’ Kabir, the blow of the demon (fear) of death is terrible and cannot be endured.
ਹੇ ਕਬੀਰ! ਜਮ ਦੀ ਸੱਟ ਇਤਨੀ ਭੈੜੀ ਹੈ ਕਿ ਸਹਾਰਨੀ ਬੜੀ ਔਖੀ ਹੈ।
ਏਕੁ ਜੁ ਸਾਧੂ ਮੋੁਹਿ ਮਿਲਿਓ ਤਿਨ੍ਹ੍ਹਿ ਲੀਆ ਅੰਚਲਿ ਲਾਇ ॥੭੮॥
ayk jo saaDhoo mohi mili-o tiniH lee-aa anchal laa-ay. ||78||
By God’s grace, I met the Guru who attached me to his teachings. ||78||
ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਗੁਰੂ ਮਿਲ ਪਿਆ, ਉਸ ਨੇ ਆਪਣੇ ਲੜ ਲਾ ਲਿਆ ॥੭੮॥
ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥
kabeer baid kahai ha-o hee bhalaa daaroo mayrai vas.
O’ Kabir, the physician says that only I am wise, because the cure for every ailment is under my control.
ਹੇ ਕਬੀਰ! ਹਕੀਮ (ਤਾਂ) ਆਖਦਾ ਹੈ ਕਿ ਮੈਂ ਬੜਾ ਸਿਆਣਾ ਹਾਂ (ਰੋਗ ਆਉਣ ਤੇ ਜਿੰਦ ਨੂੰ ਸਰੀਰ ਨਾਲੋਂ ਵਿਛੁੜਨ ਤੋਂ ਬਚਾਣ ਲਈ) ਇਲਾਜ ਮੇਰੇ ਇਖ਼ਤਿਆਰ ਵਿਚ ਹੈ ।
ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥੭੯॥
ih ta-o basat gupaal kee jab bhaavai lay-ay khas. ||79||
But this precious life (soul) belongs to God, and whenever it pleases Him, He separates it from the body. ||79||
ਪਰ ਇਹ ਜਿੰਦ ਉਸ ਮਾਲਕ ਪ੍ਰਭੂ ਦੀ (ਦਿੱਤੀ ਹੋਈ ਅਮਾਨਤੀ) ਚੀਜ਼ ਹੈ, ਜਦੋਂ ਉਹ ਚਾਹੁੰਦਾ ਹੈ (ਸਰੀਰ ਵਿਚੋਂ) ਮੋੜ ਲੈਂਦਾ ਹੈ| ॥੭੯॥
ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥
kabeer na-ubat aapnee din das layho bajaa-ay.
O’ Kabir, you may beat your drum for ten days or so because the worldly fame and pleasures last only for a while.
ਹੇ ਕਬੀਰ! (ਜੇ ਤੂੰ ਇਹ ਨਹੀਂ ਸੁਣਦਾ, ਤਾਂ ਤੇਰੀ ਮਰਜ਼ੀ) ਮਨ-ਮੰਨੀਆਂ ਮੌਜਾਂ ਮਾਣ ਲੈ (ਪਰ ਇਹ ਮੌਜਾਂ (ਨਗਾਰੇ) ਹਨ ਸਿਰਫ਼) ਦਸ ਦਿਨਾਂ ਲਈ ਹੀ।
ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥੮੦॥
nadee naav sanjog ji-o bahur na milhai aa-ay. ||80||
Just as passengers meet on a river boat and never meet again, similarly this human life once wasted, is not received again. ||80||
ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿਚ ਬੈਠੇ ਮੁਸਾਫਿਰਾਂ ਦਾ ਮਿਲਾਪ ਹੈ (ਮੁੜ ਉਹ ਸਾਰੇ ਕਦੇ ਨਹੀਂ ਮਿਲਦੇ); ਤਿਵੇਂ (ਮਨ-ਮੰਨੀਆਂ ਮੌਜਾਂ ਵਿਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੁੜ ਨਹੀਂ ਮਿਲੇਗਾ ॥੮੦॥
ਕਬੀਰ ਸਾਤ ਸਮੁੰਦਹਿ ਮਸੁ ਕਰਉ ਕਲਮ ਕਰਉ ਬਨਰਾਇ ॥
kabeer saat samundeh mas kara-o kalam kara-o banraa-ay.
O’ Kabir, even if I were to change the water of all the seven oceans into ink, and make pens from all the trees of the forest,
ਹੇ ਕਬੀਰ! ਜੇ ਮੈਂ ਸੱਤਾਂ ਹੀ ਸਮੁੰਦ੍ਰਾਂ (ਦੇ ਪਾਣੀ ਨੂੰ ਸਿਆਹੀ ਬਣਾ ਲਵਾਂ, ਸਾਰੇ ਰੁੱਖਾਂ-ਬਿਰਖਾਂ ਦੀਆਂ ਕਲਮਾਂ ਘੜ ਲਵਾਂ,
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ ॥੮੧॥
basuDhaa kaagad ja-o kara-o har jas likhan na jaa-ay. ||81||
and use the entire earth as paper, still God’s praises cannot be completely written. ||81||
ਸਾਰੀ ਧਰਤੀ ਨੂੰ ਕਾਗਜ਼ ਦੇ ਥਾਂ ਵਰਤਾਂ, ਤਾਂ ਭੀ ਪਰਮਾਤਮਾ ਦੇ ਗੁਣ (ਪੂਰਨ ਤੌਰ ਤੇ) ਲਿਖੇ ਨਹੀਂ ਜਾ ਸਕਦੇ| ੮੧॥
ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥
kabeer jaat julaahaa ki-aa karai hirdai basay gupaal.
O’ Kabir, my low social status as a weaver cannot do any harm to me because God, the master of the universe, is enshrined within my heart.
ਹੇ ਕਬੀਰ! ਮੇਰੀ ਨੀਵੀਂ ਜੁਲਾਹਾ-ਜਾਤਿ ਮੇਰਾ ਕੁਝ ਵਿਗਾੜ ਨਹੀਂ ਸਕਦੀ ਕਿਉਂਕਿ ਹੁਣ ਮੇਰੇ ਹਿਰਦੇ ਵਿਚ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਵੱਸ ਰਿਹਾ ਹੈ।
ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ ॥੮੨॥
kabeer rama-ee-aa kanth mil chookeh sarab janjaal. ||82||
O’ Kabir, get absorbed in God’s remembrance so that all your worldly entanglements may end. ||82||
ਹੇ ਕਬੀਰ! ਪ੍ਰਭੂ ਦੀ ਯਾਦ ਵਿਚ ਜੁੜ, (ਨਿਰੀ ਨੀਵੀਂ ਜਾਤਿ ਦੀ ਕਮਜ਼ੋਰੀ ਹੀ ਨਹੀਂ) ਮਾਇਆ ਦੇ ਸਾਰੇ ਹੀ ਜੰਜਾਲ ਮੁੱਕ ਜਾਣਗੇ ॥੮੨॥ ॥੮੨॥
ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥
kabeer aisaa ko nahee mandar day-ay jaraa-ay.
O’ Kabir, there is no one, who may burn down the love for his body,
ਹੇ ਕਬੀਰ! ਐਹੋ ਜੇਹਾ ਕੋਈ ਮਨੁੱਖ ਨਹੀਂ, ਜੋ ਸਰੀਰਕ ਮੋਹ ਨੂੰ ਅੱਗ ਲਾ ਦੇਵੇ,
ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ ॥੮੩॥
paaNcha-o larikay maar kai rahai raam li-o laa-ay. ||83||
and remains lovingly focused on God after slaying five sons (five vices). ||83||
ਅਤੇ ਕਾਮਾਦਿਕ ਮਾਇਆ ਦੇ ਪੰਜਾਂ ਪੁਤ੍ਰਾਂ ਨੂੰ ਮਾਰ ਕੇ ਪ੍ਰਭੂ ਨਾਲ ਲਿਵ ਲਾਈ ਰਖੇ ॥੮੩॥
ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥
kabeer aisaa ko nahee ih tan dayvai fook.
O’ Kabir, there is no such person who may burn the love for his body, and sing praises of God,
ਹੇ ਕਬੀਰ! ਐਹੋ ਜੇਹਾ ਕੋਈ ਮਨੁੱਖ ਨਹੀਂ,ਜੋ (ਪ੍ਰਭੂ ਦੀ ਸਿਫ਼ਤ-ਸਾਲਾਹ ਕਰੇ, ਤੇ) ਸਰੀਰਕ ਮੋਹ ਨੂੰ ਸਾੜ ਦੇਵੇ,
ਅੰਧਾ ਲੋਗੁ ਨ ਜਾਨਈ ਰਹਿਓ ਕਬੀਰਾ ਕੂਕਿ ॥੮੪॥
anDhaa log na jaan-ee rahi-o kabeeraa kook. ||84||
the ignorant world is so engrossed in attachment (that it does not care for its own welfare), although Kabir is loudly proclaiming it. ||84||
ਜਗਤ ਮੋਹ ਵਿਚ ਇਤਨਾ ਗ਼ਰਕ ਹੈ ਕਿ ਇਸ ਨੂੰ ਆਪਣੀ ਭਲਾਈ ਸੁੱਝਦੀ ਹੀ ਨਹੀਂ, (ਭਾਵੇਂ) ਕਬੀਰ ਉੱਚੀ ਉੱਚੀ ਦੱਸ ਰਿਹਾ ਹੈ ॥੮੪॥
ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੁ ਹੋ ਬੀਰ ਮਸਾਨ ॥
kabeer satee pukaarai chih charhee sun ho beer masaan.
O’ Kabir, seated on the pyre, the widow (Satti) says boldly, listen O’ brave fire of the cremation ground,
ਹੇ ਕਬੀਰ! ਜੋ ਇਸਤ੍ਰੀ ਆਪਣੇ ਪਰਲੋਕ-ਅੱਪੜੇ ਪਤੀ ਨੂੰ ਮਿਲਣ ਦੀ ਖ਼ਾਤਰ ਉਸ ਦੇ ਸਰੀਰ ਨਾਲ ਆਪਣੇ ਆਪ ਨੂੰ ਸਾੜਨ ਲਈ ਤਿਆਰ ਹੁੰਦੀ ਹੈ ਉਹ ਚਿਖ਼ਾ ਉਤੇ ਚੜ੍ਹ ਕੇ ਦਲੇਰ ਹੋ ਕੇ ਆਖਦੀ ਹੈ-ਹੇ ਵੀਰ ਮਸਾਣ! ਸੁਣ,
ਲੋਗੁ ਸਬਾਇਆ ਚਲਿ ਗਇਓ ਹਮ ਤੁਮ ਕਾਮੁ ਨਿਦਾਨ ॥੮੫॥
log sabaa-i-aa chal ga-i-o ham tum kaam nidaan. ||85||
now everyone has left and it is you alone who can unite me with my departed husband, similarly one gets ready to get rid off the love (attachment) for his body when he understands that this is the only way to unite with God. ||85||
ਸਾਰੇ ਸੰਬੰਧੀ ਮੇਰਾ ਸਾਥ ਛੱਡ ਗਏ ਹਨ (ਮੈਨੂੰ ਕੋਈ ਮੇਰੇ ਪਤੀ ਨਾਲ ਨਹੀਂ ਮਿਲਾ ਸਕਿਆ) ਆਖ਼ਰ, ਮੈਨੂੰ ਤੇਰੇ ਨਾਲ ਗ਼ਰਜ਼ ਪਈ ਹੈ ॥੮੫॥