Guru Granth Sahib Translation Project

Guru granth sahib page-1366

Page 1366

ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥੨੯॥ aisay marnay jo marai bahur na marnaa ho-ay. ||29|| One who breaks his love for Maya (worldly attachments by singing God’s praises in the holy congregation), does not ever die from the fear of death. ||29|| ਮਨੁੱਖ (ਸਾਧ ਸੰਗਤ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਜਿਊਂਦਾ ਹੀ ਮਰਦਾ ਹੈ) ਦੁਨੀਆ’ ਵਲੋਂ ਮੋਹ ਤੋੜਦਾ ਹੈ ਉਸ ਨੂੰ ਫਿਰ ਇਹ ਸਹਿਮ ਨਹੀਂ ਰਹਿੰਦਾ ॥੨੯॥
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ kabeer maanas janam dulambh hai ho-ay na baarai baar. O’ Kabir, it is really hard to be blessed with human birth, and once lost by forsaking God for the love for Maya one does not get it again and again; ਹੇ ਕਬੀਰ! ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, (ਤੇ, ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਰਾ ‘ਦੁਨੀਆ’ ਵਿਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ) ਤਾਂ ਮੁੜ ਮੁੜ ਨਹੀਂ ਮਿਲਦਾ;
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥੩੦॥ ji-o ban fal paakay bhu-ay gireh bahur na laageh daar. ||30|| just as the fruits growing in the forest ripen and fall to the ground, don’t get attached to the branch again. ||30|| ਜਿਵੇਂ ਜੰਗਲ ਦੇ ਰੁੱਖਾਂ ਦੇ ਪੱਕੇ ਹੋਏ ਫਲ (ਜਦੋਂ) ਜ਼ਮੀਨ ਉਤੇ ਡਿੱਗ ਪੈਂਦੇ ਹਨ ਤਾਂ ਮੁੜ ਡਾਲੀ ਨਾਲ ਨਹੀਂ ਲੱਗਦੇ ॥੩੦॥
ਕਬੀਰਾ ਤੁਹੀ ਕਬੀਰੁ ਤੂ ਤੇਰੋ ਨਾਉ ਕਬੀਰੁ ॥ kabeeraa tuhee kabeer too tayro naa-o kabeer. O’ Kabir, always say, O’ God, You are the greatest, and Your name is the greatest. ਹੇ ਕਬੀਰ! (ਸਦਾ ਇਉਂ ਆਖ-ਹੇ ਪ੍ਰਭੂ!) ਤੂੰ ਹੀ ਸਭ ਤੋਂ ਵੱਡਾ ਹੈਂ, ਤੇਰਾ ਹੀ ਨਾਮ ਸਭ ਤੋਂ ਵੱਡਾ ਹੈ।
ਰਾਮ ਰਤਨੁ ਤਬ ਪਾਈਐ ਜਉ ਪਹਿਲੇ ਤਜਹਿ ਸਰੀਰੁ ॥੩੧॥ raam ratan tab paa-ee-ai ja-o pahilay tajeh sareer. ||31|| But God’s precious Name is realized only if one first abandons the love for the body (rise above materialism and develop love for God). ||31|| ਪਰ ਤਦੋਂ ਹੀ ਪਰਮਾਤਮਾ ਦਾ ਨਾਮ-ਰੂਪ ਰਤਨ ਮਿਲਦਾ ਹੈ ਜੇ ਬੰਦਾ ਪਹਿਲਾਂ ਆਪਣੇ ਸਰੀਰ ਦਾ ਮੋਹ ਤਿਆਗੇਂ| ॥੩੧॥
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥ kabeer jhankh na jhankhee-ai tumro kahi-o na ho-ay. O’ Kabir, whatever you say (or desire) does not happen, therefore you should not keep complaining, ਹੇ ਕਬੀਰ! (ਦੁਨੀਆ’ ਦੀ ਖ਼ਾਤਰ) ਗਿਲੇ-ਗੁਜ਼ਾਰੀ ਨਾਹ ਕਰਦੇ ਰਹੀਏ, (‘ਦੁਨੀਆ’ ਦੇ ਲਾਲਚ ਵਿਚ ਫਸਿਆ ਹੋਇਆ) ਜੋ ਕੁਝ ਤੂੰ ਆਖਦਾ ਹੈਂ ਉਹੀ ਨਹੀਂ ਹੋ ਸਕਦਾ,
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥੩੨॥ karam kareem jo kar rahay mayt na saakai ko-ay. ||32|| because whatever blessings the merciful God is bestowing on the beings, no one can alter those. ||32|| ਕਿਓਂਕਿ ਬਖ਼ਸ਼ਸ਼ ਕਰਨ ਵਾਲੇ ਪ੍ਰਭੂ ਜੀ ਜੋ ਬਖ਼ਸ਼ਸ਼ਾਂ (ਜੀਵਾਂ ਉਤੇ) ਕਰਦੇ ਹਨ ਉਹਨਾਂ ਨੂੰ ਕੋਈ (ਹੋਰ ਜੀਵ) ਵਧਾ-ਘਟਾ ਨਹੀਂ ਸਕਦਾ ॥੩੨॥
ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ॥ kabeer kasa-utee raam kee jhoothaa tikai na ko-ay. O’ Kabir, the person who only loves the materialistic world, does not stand a chance when tested on the touchstone of true love for God. ਹੇ ਕਬੀਰ! ਜੋ ਮਨੁੱਖ ‘ਦੁਨੀਆ’ ਨਾਲ ਮੋਹ ਕਰਨ ਵਾਲਾ ਹੈ ਉਹ ਉਸ ਕਸੌਟੀ ਉਤੇ ਖਰਾ ਸਾਬਤ ਨਹੀਂ ਹੁੰਦਾ ਜਿਸ ਦੀ ਰਾਹੀਂ ਮਨੁੱਖ ਦੀ ਪ੍ਰਭੂ ਨਾਲ ਸੱਚੀ ਪ੍ਰੀਤ ਪਰਖੀ ਜਾਂਦੀ ਹੈ।
ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥੩੩॥ raam kasa-utee so sahai jo mar jeevaa ho-ay. ||33|| Only that person who has abandoned the love for worldly desires and ego while still alive, has a chance on the touchstone of the love for God.||33|| ਪ੍ਰਭੂ ਨਾਲ ਪ੍ਰੀਤ ਦੀ ਪਰਖ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਜੀਊਂਦੇ ਜੀ ‘ਦੁਨੀਆ’ ਦੇ ਮੋਹ ਵਲੋਂ ਮਰਦਾ ਹੈ ॥੩੩॥
ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥ kabeer oojal pahirahi kaapray paan supaaree khaahi. O’ Kabir, those who wear gaudy clothes (appear pious) and chew betel leaves and betel nuts (indulge in evil deeds), ਹੇ ਕਬੀਰ! ਜਿਹੜੇ ਮਨੁੱਖ ਵਧੀਆ ਕੱਪੜੇ ਪਾਂਦੇ ਹਨ ਤੇ ਪਾਨ ਸੁਪਾਰੀਆਂ ਖਾਂਦੇ ਹਨ,
ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥੩੪॥ aykas har kay naam bin baaDhay jam pur jaaNhi. ||34|| bereft of God’s Name they remain scared of death (divine law). ||34|| ਪਰਮਾਤਮਾ ਦੇ ਨਾਮ ਤੋਂ ਵਾਂਜੇ ਉਹ ਬੰਦੇ ਮੌਤ ਦੇ ਸਹਿਮ ਵਿਚ ਟਿਕੇ ਰਹਿੰਦੇ ਹਨ ॥੩੪॥
ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥ kabeer bayrhaa jarjaraa footay chhayNk hajaar. O’ Kabir, this body is like a very old ship with thousands of holes of sins in it, ਹੇ ਕਬੀਰ! ਬਹੁਤ ਹੀ ਪੁਰਾਣਾ ਜਹਾਜ਼ , ਜਿਸ ਵਿਚ ਹਜ਼ਾਰਾਂ ਹੀ ਛੇਕ ਫੁੱਟ ਪਏ ਹੋਣ, (ਉਹ ਆਖ਼ਰ ਸਮੁੰਦਰ ਵਿਚ ਡੁੱਬ ਹੀ ਜਾਂਦਾ ਹੈ),
ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥੩੫॥ haroo-ay haroo-ay tir ga-ay doobay jin sir bhaar. ||35|| only those who are light in weight (without sins) swim across whereas those who carry the weight of sins drown in the worldly ocean of vices. ||35|| ਸਿਰਫ਼ ਉਹੀ ਬੰਦੇ ਤਰ ਕੇ ਪਾਰ ਲੰਘ ਜਾਂਦੇ ਹਨ ਜਿਨ੍ਹਾਂ ਨੇ ਕੋਈ ਭਾਰ ਨਹੀਂ ਚੁੱਕਿਆ ਹੁੰਦਾ; ਪਰ ਜਿੰਨ੍ਹਾਂ ਦੇ ਸਿਰਾਂ ਉਤੇ ਭਾਰ ਹੁੰਦਾ ਹੈ, ਉਹ (ਭਾਰ ਹੇਠ ਦੱਬ ਕੇ) ਡੁੱਬ ਜਾਂਦੇ ਹਨ ॥੩੫॥
ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸੁ ॥ kabeer haad jaray ji-o laakree kays jaray ji-o ghaas. O’ Kabir, when one dies and the body is put on the funeral pyre; the bones of the body burn like wood and hairs burn like grass. ਹੇ ਕਬੀਰ! ਜਦੋਂ ਸਰੀਰ ਦੀ ਮੌਤ ਹੋ ਜਾਂਦੀ ਹੈ, ਤਦੋਂ (ਸਰੀਰ ਨੂੰ ਚਿਖਾ ਤੇ ਪਾਇਆਂ) ਹੱਡ ਲੱਕੜਾਂ ਵਾਂਗ ਸੜਦੇ ਹਨ, ਕੇਸ ਘਾਹ ਵਾਂਗ ਸੜਦੇ ਹਨ।
ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥੩੬॥ ih jag jartaa daykh kai bha-i-o kabeer udaas. ||36|| Seeing this entire world burning like this, Kabir has become detached from the love for the body. ||36|| ਇਸ ਸਾਰੇ ਸੰਸਾਰ ਨੂੰ ਹੀ ਸੜਦਿਆਂ ਵੇਖ ਕੇ, ਕਬੀਰ ਇਸ ਸਰੀਰ ਦੇ ਮੋਹ ਤੋਂ ਉਪਰਾਮ ਹੋ ਗਿਆ ਹੈ ॥੩੬॥
ਕਬੀਰ ਗਰਬੁ ਨ ਕੀਜੀਐ ਚਾਮ ਲਪੇਟੇ ਹਾਡ ॥ kabeer garab na keejee-ai chaam lapaytay haad. O’ Kabir, we should not be proud of this body which is nothing but a bundle of bones wrapped in flesh; ਹੇ ਕਬੀਰ! (ਇਸ ਸਰੀਰ ਦਾ) ਮਾਣ ਨਹੀਂ ਕਰਨਾ ਚਾਹੀਦਾ (ਆਖ਼ਰ ਹੈ ਤਾਂ ਇਹ) ਹੱਡੀਆਂ (ਦੀ ਮੁੱਠ) ਜੋ ਚੰਮ ਨਾਲ ਲਪੇਟੀਆਂ ਹੋਈਆਂ ਹਨ;
ਹੈਵਰ ਊਪਰਿ ਛਤ੍ਰ ਤਰ ਤੇ ਫੁਨਿ ਧਰਨੀ ਗਾਡ ॥੩੭॥ haivar oopar chhatar tar tay fun Dharnee gaad. ||37|| even those who used to ride on top-class horses with canopies over their heads (had all worldly comforts) ultimately got buried under the ground. ||37|| ਜੋ ਘੋੜਿਆਂ ਦੇ ਉਤੇ ਅਤੇ ਛਤਰਾਂ ਦੇ ਹੇਠਾਂ ਸਨ, ਉਹ ਅੰਤ ਨੂੰ ਧਰਤੀ ਹੇਠਾਂ ਦਬ ਦਿਤੇ ਗਏ ॥੩੭॥
ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ ॥ kabeer garab na keejee-ai oochaa daykh avaas. O’ Kabir, one should not feel egotistically proud looking at one’s lofty mansion; ਹੇ ਕਬੀਰ! ਆਪਣਾ ਉੱਚਾ ਮਹਲ ਵੇਖ ਕੇ (ਭੀ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਹ ਭੀ ਚਾਰ ਦਿਨ ਦੀ ਹੀ ਖੇਡ ਹੈ;
ਆਜੁ ਕਾਲ੍ਹ੍ਹਿ ਭੁਇ ਲੇਟਣਾ ਊਪਰਿ ਜਾਮੈ ਘਾਸੁ ॥੩੮॥ aaj kaaliH bhu-ay laytnaa oopar jaamai ghaas. ||38|| because sooner or later one has to blend with the dirt and grass would grow over it. ||38|| ਕਿਓਂਕਿ ਅੱਜ ਭਲਕ ਹੀ ਮਿੱਟੀ ਵਿਚ ਰਲ ਜਾਣਾ ਹੈ, ਸਾਡੇ (ਸਰੀਰ) ਉਤੇ ਘਾਹ ਉੱਗ ਪਏਗਾ ॥੩੮॥
ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ kabeer garab na keejee-ai rank na hasee-ai ko-ay. O’ Kabir, one should not be egotistically proud of one’s worldly wealth, and should not laugh at a poor person either; ਹੇ ਕਬੀਰ! ਧਨ-ਪਦਾਰਥ ਦਾ ਮਾਣ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਕਿਸੇ ਕੰਗਾਲ ਨੂੰ (ਵੇਖ ਕੇ) ਠੱਠਾ-ਮਖ਼ੌਲ ਕਰਨਾ ਚਾਹੀਦਾ ਹੈ;
ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥੩੯॥ ajahu so naa-o samundar meh ki-aa jaan-o ki-aa ho-ay. ||39|| because your own boat (life) is still in the world ocean of vices, who knows what can happen to it? ||39|| ਤੇਰੀ ਆਪਣੀ ਜੀਵਨ-) ਬੇੜੀ ਅਜੇ ਸਮੁੰਦਰ ਵਿਚ ਹੈ, ਪਤਾ ਨਹੀਂ ਕੀਹ ਹੋ ਜਾਏ ? ॥੩੯॥
ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥ kabeer garab na keejee-ai dayhee daykh surang. O’ Kabir, don’t egotistically pride yourself on looking at your beauteous body; ਹੇ ਕਬੀਰ! ਇਸ ਸੋਹਣੇ ਰੰਗ ਵਾਲੇ ਸਰੀਰ ਨੂੰ ਵੇਖ ਕੇ ਭੀ ਅਹੰਕਾਰ ਨਾਹ ਕਰੀਏ;
ਆਜੁ ਕਾਲ੍ਹ੍ਹਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥੪੦॥ aaj kaaliH taj jaahugay ji-o kaaNchuree bhuyang. ||40|| sooner or later you will leave it behind like a snake shedding its skin. ||40|| ਅੱਜ ਜਾ ਭਲਕੇ ਇਹ ਸਰੀਰ ਹੀ ਛੱਡ ਜਾਉਗੇ ਜਿਵੇਂ ਸੱਪ ਕੁੰਜ ਲਾਹ ਦੇਂਦਾ ਹੈ ॥੪੦॥
ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥ kabeer lootnaa hai ta loot lai raam naam hai loot. O’ Kabir, the booty of God’s Name is being distributed, if you want to really collect, then collect the wealth of Naam, ਹੇ ਕਬੀਰ! ਪਰਮਾਤਮਾ ਦਾ ਨਾਮ ਦਬਾ-ਦਬ ਵੰਡਿਆ ਜਾ ਰਿਹਾ ਹੈ, ਜੇ ਇਕੱਠਾ ਕਰਨਾ ਹੈ ਤਾਂ ਇਹ ਨਾਮ-ਧਨ ਇਕੱਠਾ ਕਰ,
ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥੪੧॥ fir paachhai pachhutaahugay paraan jaahingay chhoot. ||41|| otherwise, you would have to repent after the time is up, and your soul leaves the body. ||41|| ਜਦੋਂ ਜਿੰਦ (ਸਰੀਰ ਵਿਚੋਂ) ਨਿਕਲ ਗਈ, ਸਮਾਂ ਵਿਹਾ ਜਾਣ ਤੇ ਅਫ਼ਸੋਸ ਕਰਨਾ ਪਏਗਾ ॥੪੧॥
ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ ॥ kabeer aisaa ko-ee na janmi-o apnai ghar laavai aag. O’ Kabir, rarely such a person is born who destroys the love of his body, ਹੇ ਕਬੀਰ! (ਜਗਤ ਵਿਚ) ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ,
ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥੪੨॥ paaNcha-o larikaa jaar kai rahai raam liv laag. ||42|| and remains focused on remembering God after burning all his five sons (lust, anger, greed, attachment, and ego). ||42|| ਤੇ, ਕਾਮਾਦਿਕ ਮਾਇਆ ਦੇ ਪੰਜਾਂ ਹੀ ਪੁੱਤ੍ਰਾਂ ਨੂੰ ਸਾੜ ਕੇ ਪਰਮਾਤਮਾ (ਦੀ ਯਾਦ) ਵਿਚ ਸੁਰਤ ਜੋੜੀ ਰੱਖਦਾ ਹੈ ॥੪੨॥
ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥ ko hai larikaa baych-ee larikee baychai ko-ay. It is only a very rare person who trades his sons (vices), and his daughters (hope, desire, jealousy) in exchange for God’s Name. ਕੋਈ ਵਿਰਲਾ ਹੀ ਹੁੰਦਾ ਹੈ ਜੋ (ਨਾਮ ਧਨ ਖ਼ਰੀਦਣ ਲਈ) ਕਾਮਾਦਿਕ ਪੰਜੇ ਪੁੱਤ੍ਰ ਅਤੇ ਧੀਆਂ (ਆਸ਼ਾ ਤ੍ਰਿਸ਼ਨਾ ਈਰਖਾ) ਵੱਟੇ ਵਿਚ ਦੇਂਦਾ ਹੈ।
ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥੪੩॥ saajhaa karai kabeer si-o har sang banaj karay-i. ||43|| Kabir wants that such a person, who does such a trade of God’s Name, should enter into partnership with him. ||43|| ਕਬੀਰ ਚਾਹੁੰਦਾ ਹੈ ਕਿ ਅਜੇਹਾ ਮਨੁੱਖ (ਇਸ ਵਪਾਰ ਵਿਚ) ਮੇਰੇ ਨਾਲ ਭੀ ਸਤ-ਸੰਗ ਦੀ ਸਾਂਝ ਬਣਾਏ ॥੪੩॥
ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ ॥ kabeer ih chaytaavnee mat sahsaa reh jaa-ay. O’ Kabir, I remind you lest there remains some doubt in your mind; ਹੇ ਕਬੀਰ! ਮੈਂ ਤੈਨੂੰ ਚੇਤਾ ਕਰਾਂਦਾ ਹਾਂ, ਮਤਾਂ ਫਿਰ ਗੁਮਰ ਰਹਿ ਜਾਏ;
ਪਾਛੈ ਭੋਗ ਜੁ ਭੋਗਵੇ ਤਿਨ ਕੋ ਗੁੜੁ ਲੈ ਖਾਹਿ ॥੪੪॥ paachhai bhog jo bhogvay tin ko gurh lai khaahi. ||44|| that the worth of those pleasures which you have enjoyed so far is just like getting and eating a little candy. ||44|| ਜੋ ਭੋਗ ਹੁਣ ਤਾਈਂ ਤੂੰ ਭੋਗੇ ਹਨ, ਇਹਨਾਂ ਦੀ ਪਾਂਇਆਂ ਇਤਨੀ ਕੁ ਹੀ ਹੈ ਜਿਵੇਂ ਰਤਾ ਕੁ ਗੁੜ ਲੈ ਕੇ ਖਾ ਲਏਂ ॥੪੪॥
ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥ kabeer mai jaani-o parhibo bhalo parhibay si-o bhal jog. O’ Kabir, I thought that reading scriptures is the best deed for people, but now I feel that remembering God is better than reading scriptures; ਹੇ ਕਬੀਰ! ਮੈਂ ਸਮਝਿਆ ਸੀ ਕਿ ਵਿੱਦਿਆ ਪੜ੍ਹਨੀ ਮਨੁੱਖਾ ਜਨਮ ਦਾ ਸਭ ਤੋਂ ਚੰਗਾ ਕੰਮ ਹੋਵੇਗਾ, ਪਰ ਹੁਣ ਮੈਨੂੰ ਯਕੀਨ ਆ ਗਿਆ ਹੈ ਕਿ ਅਜੇਹੀ ਵਿੱਦਿਆ ਪੜ੍ਹਨ ਨਾਲੋਂ ਪ੍ਰਭੂ-ਚਰਨਾਂ ਵਿਚ ਜੁੜਨਾ (ਮਨੁੱਖ ਲਈ) ਭਲਾ ਹੈ;
ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥੪੫॥ bhagat na chhaada-o raam kee bhaavai ninda-o log. ||45|| so I am not going to abandon devotional worship of God (in exchange for reading scriptures), even if people slander me for that. ||45|| (ਸੋ, ਇਸ ਗੱਲੋਂ) ਜਗਤ ਬੇ-ਸ਼ੱਕ ਮੈਨੂੰ ਮਾੜਾ ਪਿਆ ਆਖੇ ਮੈਂ (ਵਿੱਦਿਆ ਦੇ ਵੱਟੇ ਭੀ) ਪਰਮਾਤਮਾ ਦੀ ਭਗਤੀ ਨਹੀਂ ਛੱਡਾਂਗਾ ॥੪੫॥
ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥ kabeer log ke nindai bapurhaa jih man naahee gi-aan. O’ Kabir, how can those spiritually ignorant people slander me, who have no knowledge about the merits of remembering God, ਹੇ ਕਬੀਰ! ਵਿਚਾਰੇ ਲੋਕ, ਜਿਨ੍ਹਾਂ ਦੇ ਚਿੱਤ ਅੰਦਰ ਪ੍ਰਭੂ ਦੀ ਗਿਆਤ ਨਹੀਂ, ਕਿਸ ਤਰ੍ਹਾਂ ਮੈਨੂੰ ਦੁਸ਼ਣ ਲਾ ਸਕਦੇ ਹਨ?
ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥੪੬॥ raam kabeeraa rav rahay avar tajay sabh kaam. ||46|| Therefore, without caring about the chatter of such ignorant people, Kabir is remembering God with adoration and has renounced all other deeds. ||46|| ਸੋ, ਕਬੀਰ (ਅਜੇਹੇ ਬੰਦਿਆਂ ਦੀ ਇਸ ਦੰਦ-ਕਥਾ ਦੀ ਪਰਵਾਹ ਨਹੀਂ ਕਰਦਾ, ਤੇ) ਪਰਮਾਤਮਾ ਦਾ ਸਿਮਰਨ ਕਰ ਰਿਹਾ ਹੈ, ਅਤੇ ਹੋਰ ਸਾਰੇ (ਕੰਮਾਂ ਦੇ) ਮੋਹ ਦਾ ਤਿਆਗ ਕਰ ਰਿਹਾ ਹੈ ॥੪੬॥
ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥ kabeer pardaysee kai ghaaghrai chahu dis laagee aag. O’ Kabir, the body (sensory organs) of this traveler is on fire of vices from all sides, ਹੇ ਕਬੀਰ! ਇਸ ਪਰਦੇਸੀ ਜੀਵ ਦੇ ਗਿਆਨ-ਇੰਦ੍ਰਿਆਂ ਨੂੰ ਹਰ ਪਾਸੇ ਵਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ,
ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥੪੭॥ khinthaa jal ko-ilaa bha-ee taagay aaNch na laag. ||47|| as if his body has burnt and is reduced to coal; but the one who protected his mind from these vices, saved it from the heat of the fire of vices. ||47|| ਪਰਦੇਸੀ ਦੀ ਸਰੀਰ-ਗੋਦੜੀ ਸੜ ਕੇ ਕੋਲੇ ਹੋ ਗਈ, (ਪਰ ਜਿਸ ਪਰਦੇਸੀ ਨੇ ਇਸ ਸਰੀਰ ਵਿਚ ਵੱਸਦੀ ਜਿੰਦ ਦਾ, ਖ਼ਿਆਲ ਰੱਖਿਆ (ਵਿਕਾਰਾਂ ਦੀ ਅਗਨੀ ਦੇ ਨਿੱਘ ਦਾ ਸੁਆਦ ਮਾਣਨ ਤੋਂ ਸੰਕੋਚ ਕੀਤੀ) , ਉਸ ਦੀ ਆਤਮਾ ਨੂੰ ਇਹਨਾਂ ਵਿਕਾਰਾਂ ਦੀ ਅੱਗ ਦਾ ਸੇਕ ਭੀ ਨਾਹ ਲੱਗਾ ॥੪੭॥
ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥ kabeer khinthaa jal ko-ilaa bha-ee khaapar foot mafoot. O’ Kabir, the yogi whose patched coat (body) has burnt down to coal, and whose begging bowl (mind) kept collecting the alms of lust or worldly desires, ਹੇ ਕਬੀਰ! ਜਿਸ ਜੀਵ-ਜੋਗੀ ਦੀ ਸਰੀਰ-ਗੋਦੜੀ ਸੜ ਕੇ ਕੋਲਾ ਹੋ ਗਈ ਤੇ (ਜਿਸ ਦਾ) ਮਨ-ਖੱਪਰ ਦਰ ਦਰ ਤੋਂ ਵਾਸਨਾਂ ਦੀ ਭਿੱਛਿਆ ਹੀ ਇਕੱਠੀ ਕਰਦਾ ਰਿਹਾ,
ਜੋਗੀ ਬਪੁੜਾ ਖੇਲਿਓ ਆਸਨਿ ਰਹੀ ਬਿਭੂਤਿ ॥੪੮॥ jogee bapurhaa khayli-o aasan rahee bibhoot. ||48|| that wretched yogi has played out the game of life and only the ashes are left on his seat (he is left with nothing but ashes). ||48|| (ਉਹ) ਜੀਵ-ਜੋਗੀ ਮਨੁੱਖਾ ਜਨਮ ਦੀ ਖੇਡ ਉਜਾੜ ਕੇ ਹੀ ਜਾਂਦਾ ਹੈ, ਉਸ ਦੇ ਪੱਲੇ ਖੇਹ-ਖ਼ੁਆਰੀ ਹੀ ਪੈਂਦੀ ਹੈ ॥੪੮॥


© 2017 SGGS ONLINE
Scroll to Top