Guru Granth Sahib Translation Project

Guru granth sahib page-1365

Page 1365

ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥ lai faahay uth Dhaavtay se jaan maaray bhagvant. ||10|| and holding nooses in their hands, they run around in search of victims but rest assure that such evil people are accursed by God. ||10|| ਫਾਹੇ ਲੈ ਕੇ (ਦੂਜਿਆਂ ਦੇ ਘਰ ਲੁੱਟਣ ਲਈ) ਤੁਰ ਪੈਂਦੇ ਹਨ, ਪਰ ਯਕੀਨ ਜਾਣੋ ਅਜੇਹੇ ਬੰਦੇ ਰੱਬ ਵਲੋਂ ਮਾਰੇ (ਫਿਟਕਾਰੇ) ਹੋਏ ਹਨ ॥੧੦॥
ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ ॥ kabeer chandan kaa birvaa bhalaa bayrheha-o dhaak palaas. O’ Kabir, a tiny sandal plant is sublime even when surrounded by useless plants, ਹੇ ਕਬੀਰ! ਚੰਦਨ ਦਾ ਨਿੱਕਾ ਜਿਹਾ ਬੂਟਾ ਭੀ ਚੰਗਾ ਹੈ, ਭਾਵੇਂ ਉਹ ਢਾਕ ਪਲਾਹ ਆਦਿਕ ਵਰਗੇ ਰੁੱਖਾਂ ਨਾਲ ਘਿਰਿਆ ਹੋਇਆ ਹੋਵੇ,
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥ o-ay bhee chandan ho-ay rahay basay jo chandan paas. ||11|| because other useless plants which grow in the vicinity of sandal tree also become fragrant like it. ||11|| ਉਹ (ਢਾਕ ਪਲਾਹ ਵਰਗੇ ਨਿਕੰਮੇ ਰੁੱਖ) ਭੀ, ਜੋ ਚੰਦਨ ਦੇ ਨੇੜੇ ਉੱਗੇ ਹੋਏ ਹੁੰਦੇ ਹਨ, ਚੰਦਨ ਵਰਗੇ ਹੀ ਹੋ ਜਾਂਦੇ ਹਨ ॥੧੧॥
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥ kabeer baaNs badaa-ee boodi-aa i-o mat doobahu ko-ay. O’ Kabir, looks like as if a bamboo tree is immersed in egotistical pride for being so tall; no one should ever drown in egotistical pride like that of bamboo tree, ਹੇ ਕਬੀਰ! ਬਾਂਸ ਦਾ ਬੂਟਾ (ਉੱਚਾ ਲੰਮਾ ਹੋਣ ਦੇ) ਮਾਣ ਵਿਚ ਡੁੱਬਿਆ ਹੋਇਆ ਹੈ; ਕਿਸੇ ਧਿਰ ਨੂੰ ਬਾਂਸ ਵਾਂਗ (ਹਉਮੈ ਵਿਚ) ਨਹੀਂ ਡੁੱਬਨਾ ਚਾਹੀਦਾ,
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥ chandan kai niktay basai baaNs suganDh na ho-ay. ||12|| because even when the Bamboo tree dwells near a sandal plant, it fails to acquire fragrance from it. (egotistical people fail to acquire divine virtues). ||12|| ਕਿਉਂਕਿ, ਬਾਂਸ ਭਾਵੇਂ ਚੰਦਨ ਦੇ ਨੇੜੇ ਭੀ ਉੱਗਾ ਹੋਇਆ ਹੋਵੇ, ਉਸ ਵਿਚ ਚੰਦਨ ਵਾਲੀ ਸੁਗੰਧੀ ਨਹੀਂ ਆਉਂਦੀ ॥੧੨॥
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ kabeer deen gavaa-i-aa dunee si-o dunee na chaalee saath. O’ Kabir, one lost his faith in God for the sake of worldly wealth but the world did not accompany him in the end. ਹੇ ਕਬੀਰ! ਮਨੁੱਖ ਨੇ ‘ਦੁਨੀਆ’ (ਦੇ ਧਨ-ਪਦਾਰਥ) ਦੀ ਖ਼ਾਤਰ ਦੀਨ ਗਵਾ ਲਿਆ, (ਅਖ਼ੀਰ ਵੇਲੇ ਇਹ) ਦੁਨੀਆ ਭੀ ਮਨੁੱਖ ਦੇ ਨਾਲ ਨਾਹ ਤੁਰੀ।
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥ paa-ay kuhaarhaa maari-aa gaafal apunai haath. ||13|| It is like that careless person has struck an axe on his own foot with his own hand i.e. he spiritually harmed himself on his own accord. ||13|| (ਸੋ) ਲਾ-ਪਰਵਾਹ ਬੰਦੇ ਨੇ ਆਪਣੇ ਪੈਰ ਉਤੇ ਆਪਣੇ ਹੀ ਹੱਥ ਨਾਲ ਕੁਹਾੜਾ ਮਾਰ ਲਿਆ (ਭਾਵ, ਆਪਣਾ ਨੁਕਸਾਨ ਆਪ ਹੀ ਕਰ ਲਿਆ) ॥੧੩॥
ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥ kabeer jah jah ha-o firi-o ka-utak thaa-o thaa-ay. O’ Kabir, wherever I went, I saw only the display of worldly pleasures, ਹੇ ਕਬੀਰ! ਮੈਂ ਜਿਥੇ ਜਿਥੇ ਗਿਆ , ਥਾਂ ਥਾਂ ‘ਦੁਨੀਆ’ ਵਾਲੇ ਰੰਗ-ਤਮਾਸ਼ੇ ਹੀ ਵੇਖੇ ,
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥ ik raam sanayhee baahraa oojar mayrai bhaaN-ay. ||14|| but for me, that is a deserted place where no one loves God. ||14|| ਪਰ ਮੇਰੇ ਭਾ ਦਾ ਉਹ ਥਾਂ ਉਜਾੜ ਹੈ ਜਿਥੇ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਕੋਈ ਨਹੀਂ ॥੧੪॥
ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥ kabeer santan kee jhungee-aa bhalee bhath kustee gaa-o. O’ Kabir, pleasing is the hut of saints, where God is remembered, and the village of evil doers is like an oven where there is only the fire of worldly desires. ਹੇ ਕਬੀਰ! ਸੰਤਾਂ ਦੀ ਭੈੜੀ ਜਿਹੀ ਕੁੱਲੀ ਭੀ (ਮੈਨੂੰ) ਸੋਹਣੀ (ਲੱਗਦੀ) ਹੈ,ਪਰ ਖੋਟੇ ਮਨੁੱਖ ਦਾ ਪਿੰਡ (ਸੜਦੀ) ਭੱਠੀ ਵਰਗਾ ਹੈ ।
ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥ aag laga-o tih Dha-ulhar jih naahee har ko naa-o. ||15|| That mansion in which God’s Name is not remembered devotedly, might as well be burnt down. ||15|| ਜਿਸ ਮਹਲ-ਮਾੜੀ ਵਿਚ ਪਰਮਾਤਮਾ ਦਾ ਨਾਮ ਨਹੀਂ ਸਿਮਰੀਦਾ, ਉਸ ਨੂੰ ਪਈ ਅੱਗ ਲੱਗੇ ) ॥੧੫॥
ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ kabeer sant moo-ay ki-aa ro-ee-ai jo apunay garihi jaa-ay. O’ Kabir, why should one mourn at the death of a saint, who is going to his own home to unite with God? ਹੇ ਕਬੀਰ! ਕਿਸੇ ਸੰਤ ਦੇ ਮਰਨ ਤੇ ਕਿਉਂ ਵਿਰਲਾਪ ਕਰੀਏ, ਉਹ ਤਾਂ ਕੇਵਲ ਆਪਣੇ ਨਿਜ ਦੇ ਘਰ (ਪ੍ਰਭੂ-ਚਰਨਾਂ ਵਿਚ) ਜਾ ਰਿਹਾ ਹੈ?
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥ rovhu saakat baapuray jo haatai haat bikaa-ay. ||16|| O’ brother, mourn at the death of that wretched faithless cynic who, because of his evil deeds, wanders from incarnation to incarnation. ||16|| ਉਸ ਮੰਦ-ਭਾਗੀ ਦੇ ਮਰਨ ਤੇ ਅਫ਼ਸੋਸ ਕਰੋ ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆ ਹੋਇਆ ਹੈ,ਅਤੇ (ਮੰਦ-ਕਰਮਾਂ ਦੇ ਵੱਟੇ)ਹਰੇਕ ਹੱਟੀ ਤੇ ਵਿਕਦਾ ਹੈ ॥੧੬॥
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥ kabeer saakat aisaa hai jaisee lasan kee khaan. O’ Kabir, a faithless cynic is like a room full of garlic. ਹੇ ਕਬੀਰ! ਜੋ ਮਨੁੱਖ ਰੱਬ ਨਾਲੋਂ ਟੁੱਟਾ ਹੋਇਆ ਹੈ ਉਸ ਨੂੰ ਇਉਂ ਸਮਝੋ ਜਿਵੇਂ ਥੋਮ ਦੀ ਭਰੀ ਹੋਈ ਕੋਠੜੀ ਹੈ।
ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥ konay baithay khaa-ee-ai pargat ho-ay nidaan. ||17|| Even if we eat it sitting in a hidden corner, its foul odor becomes obvious all around , similarly the evil words of a faithless cynic becomes known to all. ||17|| ਥੋਮ ਨੂੰ ਕਿਤੇ ਲੁਕਵੇਂ ਥਾਂ ਭੀ ਬਹਿ ਕੇ ਖਾ ਲਈਏ, ਤਾਂ ਭੀ ਉਹ ਜ਼ਰੂਰ ਜਾਹਰ ਹੋ ਜਾਂਦਾ ਹੈ ( ਤਿਵੇਂ ਸਾਕਤ ਦੇ ਮੰਦੇ ਬਚਨ ਜਾਹਰ ਹੋ ਜਾਂਦੇ ਹਨ ॥੧੭॥
ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥ kabeer maa-i-aa dolnee pavan jhakolanhaar. O’ Kabir, consider this materialistic world like a churning pot filled with milk and each breath of a being like the churning stick, ਹੇ ਕਬੀਰ! ਇਸ ਮਾਇਆ'(ਦੁਨੀਆ) ਨੂੰ ਦੁੱਧ ਦੀ ਭਰੀ ਚਾਟੀ, ਅਤੇ ਜੀਵ ਦਾ ਸੁਆਸ ਸੁਆਸ ਉਸ ਚਾਟੀ ਨੂੰ ਰਿੜਕਣ ਲਈ ਮਧਾਣੀ ਮਿਥ ਲਵੋ।
ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥ santahu maakhan khaa-i-aa chhaachh pee-ai sansaar. ||18|| The saints who have used their life breaths to churn the milk of remembering God, enjoyed the butter of God’s Name, but the rest of the world wasted its life breaths in vain, as if it got only the leftover buttermilk to drink. ||18|| ਜਿਨ੍ਹਾਂ ਸੰਤ ਜਨਾਂ ਨੂੰ ਇਹ ਦੁੱਧ ਰਿੜਕਣ ਦੀ ਜਾਚ ਆ ਗਈ, ਉਹਨਾਂ ਨੇ ਮੱਖਣ ਖਾਧਾ (ਭਾਵ; ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕੀਤਾ, ਪਰ ਨਿਰੀ ‘ਦੁਨੀਆ’ ਦਾ ਵਪਾਰੀ ਲੱਸੀ ਹੀ ਪੀ ਰਿਹਾ ਹੈ (ਮਨੁੱਖਾ ਜਨਮ ਦਾ ਅਸਲੀ ਮਨੋਰਥ ਨਹੀਂ ਪਾ ਸਕਿਆ) ॥੧੮॥(
ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥ kabeer maa-i-aa dolnee pavan vahai hiv Dhaar. O’ Kabir, the materialistic world is like a churning pot of milk, and our breaths flow through it like the stream of ice water rotating the churning stick. ਹੇ ਕਬੀਰ! ਇਹ ‘ਦੁਨੀਆ’ (ਮਾਇਆ’) ਮਾਨੋ, ਦੁੱਧ ਦੀ ਚਾਟੀ ਹੈ, (ਇਸ ਚਾਟੀ ਵਿਚ ਨਾਮ ਦੀ) ਠੰਢਕ ਵਾਲੇ ਸੁਆਸ, ਮਾਨੋ, ਮਧਾਣੀ ਹਿਲਾਈ ਜਾ ਰਹੀ ਹੈ।
ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥ jin bilo-i-aa tin khaa-i-aa avar bilovanhaar. ||19|| One who has churned the milk properly (by following the Guru’s word), has enjoyed the butter (achieved the purpose of life), while others are just churning it in vain (without achieving the purpose of life). ||19|| ਜਿਸ ਮਨੁੱਖ) ਨੇ (ਇਸ ਮਧਾਣੀ ਨਾਲ ਦੁੱਧ) ਰਿੜਕਿਆ ਹੈ ਉਸ ਨੇ (ਮੱਖਣ) ਖਾਧਾ ਹੈ, ਬਾਕੀ ਦੇ ਹੋਰ ਲੋਕ ਨਿਰਾ ਰਿੜਕ ਹੀ ਰਹੇ ਹਨ (ਉਹਨਾਂ ਨੂੰ ਮੱਖਣ ਖਾਣ ਨੂੰ ਨਹੀਂ ਮਿਲਦਾ) ॥੧੯॥
ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥ kabeer maa-i-aa chortee mus mus laavai haat. O’ Kabir, this Maya is like a thief who keeps stealing virtues from those who have forgotten God for the sake of materialism. ਹੇ ਕਬੀਰ! ਇਹ ਦੁਨੀਆ, ਇਹ ਮਾਇਆ, ਮੋਮੋ-ਠੱਗਣੀ ਹੈ (ਜੋ ਲੋਕ ‘ਦੀਨ’ ਵਿਸਾਰ ਕੇ ਨਿਰੀ ‘ਦੁਨੀਆ’ ਦੀ ਖ਼ਾਤਰ ਭਟਕ ਰਹੇ ਹਨ, ਉਹਨਾਂ ਨੂੰ) ਠੱਗ ਠੱਗ ਕੇ ਇਹ ਮਾਇਆ ਆਪਣੀ ਹੱਟੀ (ਹੋਰ ਹੋਰ) ਸਜਾਂਦੀ ਹੈ।
ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥ ayk kabeeraa naa musai jin keenee baarah baat. ||20|| O Kabir, one person who does not get robbed by this thief, the Maya, is one who remains unaffected by it as if he has cut it into twelve pieces. ||20|| ਹੇ ਕਬੀਰ! ਸਿਰਫ਼ ਉਹ ਮਨੁੱਖ ਇਸ ਦੀ ਠੱਗੀ ਤੋਂ ਬਚਿਆ ਰਹਿੰਦਾ ਹੈ ਜਿਸ ਨੇ ਇਸ ਮਾਇਆ ਦੀਆਂ ਬਾਰਾਂ ਵੰਡੀਆਂ ਕਰ ਦਿੱਤੀਆਂ ਹਨ (ਜਿਸ ਨੇ ਇਸ ਦੀ ਠੱਗੀ ਨੂੰ ਭੰਨ ਕੇ ਰੱਖ ਦਿੱਤਾ ਹੈ) ॥੨੦॥
ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥ kabeer sookh na ayNh jug karahi jo bahutai meet. O’ Kabir, you will not be able to attain inner peace in this world even if you make many friends. ਹੇ ਕਬੀਰ! ਜੋ ਤੂੰ ਜੋ ਕਈ ਮਿਤ੍ਰ ਬਣਾ ਰਿਹਾ ਹੈਂ, ਇਸ ਮਨੁੱਖਾ ਜਨਮ ਵਿਚ (ਇਹਨਾਂ ਮਿਤ੍ਰਾਂ ਤੋਂ) ਸੁਖ ਨਹੀਂ ਮਿਲੇਗਾ।
ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥ jo chit raakhahi ayk si-o tay sukh paavahi neet. ||21|| Only those rejoice in the inner peace forever who keep their mind focused on One God. ||21|| ਸਿਰਫ਼ ਉਹ ਮਨੁੱਖ ਸਦਾ ਸੁਖ ਮਾਣਦੇ ਹਨ ਜੋ (‘ਦੁਨੀਆ’ ਵਿਚ ਵਰਤਦੇ ਹੋਏ ਭੀ) ਇੱਕ ਪਰਮਾਤਮਾ ਨਾਲ ਆਪਣਾ ਮਨ ਜੋੜ ਰੱਖਦੇ ਹਨ ॥੨੧॥
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ kabeer jis marnay tay jag darai mayray man aanand. O’ Kabir, the world is afraid of death (breaking the love for attachments), but it fills my mind with spiritual bliss; ਹੇ ਕਬੀਰ! ਜਿਸ (ਮੋਹ ਦੇ ਤਿਆਗ-ਰੂਪ) ਮੌਤ ਤੋਂ ਜਗਤ ਝੱਕਦਾ ਹੈ, ਉਸ ਨਾਲ ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ;
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ marnay hee tay paa-ee-ai pooran parmaanand. ||22|| because only by dying to (eradicating) the love of worldly attachments we can realize God, the embodiment of supreme spiritual bliss. ||22|| ਕਿਉਂਕੇ ਦੁਨੀਆ’ ਦੇ ਇਸ ਮੋਹ ਵਲੋਂ ਮਰਿਆਂ ਹੀ ਉਹ ਪਰਮਾਤਮਾ ਮਿਲਦਾ ਹੈ ਜੋ ਮੁਕੰਮਲ ਤੌਰ ਤੇ ਆਨੰਦ ਸਰੂਪ ਹੈ ॥੨੨॥
ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ੍ਹ੍ਹ ॥ raam padaarath paa-ay kai kabeeraa gaaNth na kholH. O’ Kabir, if you have attained the sublime commodity of Naam, then do not open its knot before others, ਹੇ ਕਬੀਰ! ਜੇ ਤੈਨੂੰ ਪਰਮਾਤਮਾ ਦੇ ਨਾਮ ਦੀ ਸੋਹਣੀ ਵਸਤ ਮਿਲ ਗਈ ਹੈ ਤਾਂ ਇਹ ਗਠੜੀ ਹੋਰਨਾਂ ਅੱਗੇ ਨਾਹ ਖੋਲ੍ਹਦਾ ਫਿਰ,
ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥ nahee patan nahee paarkhoo nahee gaahak nahee mol. ||23|| because there is neither any market to buy it, nor an assessor, nor customer, nor anyone willing to pay price for it. ||23|| ਕਿਉਕੇ ਇਸ ਨੂੰ ਖ਼ਰੀਦਣ ਲਈ ਨਾਹ ਕੋਈ ਮੰਡੀ ਹੈ ਨਾ ਕੋਈ ਦੀ ਕਦਰ ਕਰਨ ਵਾਲਾ ਹੈ, ਨਾਹ ਇਹ ਕੋਈ ਵਸਤ ਖ਼ਰੀਦਣੀ ਚਾਹੁੰਦਾ ਹੈ, ਤੇ ਨਾਹ ਕੋਈ ਇਤਨੀ ਕੀਮਤ ਹੀ ਦੇਣ ਨੂੰ ਤਿਆਰ ਹੈ| ॥੨੩॥
ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥ kabeer taa si-o pareet kar jaa ko thaakur raam. O’ Kabir, profess love with a holy person whose Master is God, ਹੇ ਕਬੀਰ! ਉਸ (ਸਤਸੰਗੀ) ਨਾਲ ਪਿਆਰ ਬਣਾ ਜਿਸ ਦਾ ਮਾਲਕ ਪ੍ਰਭੂ ਹੈ,
ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥ pandit raajay bhooptee aavahi ka-unay kaam. ||24|| and not with pandits, kings, or landlords; of what use are these? ||24|| ਪੰਡਿਤ ਹੋਣ ਚਾਹੇ ਰਾਜੇ ਹੋਣ ਚਾਹੇ ਬੜੀ ਭੁਇਂ ਦੇ ਮਾਲਕ ਹੋਣ, ਕਿਸੇ ਕੰਮ ਆਉਂਦੇ ਹਨ ਇਹ ?॥੨੪॥
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥ kabeer pareet ik si-o kee-ay aan dubiDhaa jaa-ay. O’ Kabir, the sense of duality and other doubts of the mind vanish only by developing love for God. ਹੇ ਕਬੀਰ! (‘ਦੁਨੀਆ’ ਵਾਲਾ) ਹੋਰ ਹੋਰ ਸਹਿਮ ਤਦੋਂ ਹੀ ਦੂਰ ਹੁੰਦਾ ਹੈ ਜੇ ਇੱਕ ਪਰਮਾਤਮਾ ਨਾਲ ਪਿਆਰ ਪਾਇਆ ਜਾਏ।
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ bhaavai laaNbay kays kar bhaavai gharar mudaa-ay. ||25|| But without love for God), the duality of mind would not vanish even if you grow your hair to full length or completely shave off your head. ||25|| (ਜਦ ਤਕ ਪ੍ਰਭੂ ਨਾਲ ਪ੍ਰੀਤ ਨਹੀਂ ਜੋੜੀ ਜਾਂਦੀ, ‘ਦੁਨੀਆ’ ਵਾਲੀ ‘ਦੁਬਿਧਾ’ ਮਿਟ ਨਹੀਂ ਸਕਦੀ) ਚਾਹੇ (ਸੁਆਹ ਮਲ ਕੇ) ਲੰਮੀਆਂ ਜਟਾਂ ਰਖ ਲੈ, ਚਾਹੇ ਉੱਕਾ ਹੀ ਸਿਰ ਰੋਡ-ਮੋਡ ਕਰ ਲੈ ॥੨੫॥
ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥ kabeer jag kaajal kee kothree anDh paray tis maahi. O’ Kabir, this world is like a room full of black soot of worldly attachment, and only those human beings have fallen into it who are spiritually ignorant, ਹੇ ਕਬੀਰ! ‘ਦੁਨੀਆ’ ਦਾ ਮੋਹ, ਮਾਨੋ, ਇਕ ਕਾਲਖ ਨਾਲ ਭਰੀ ਹੋਈ ਕੋਠੜੀ ਹੈ; ਇਸ ਵਿਚ ਉਹ ਬੰਦੇ ਡਿੱਗੇ ਪਏ ਹਨ ਜਿਨ੍ਹਾਂ ਦੀਆਂ ਅੱਖਾਂ ਬੰਦ ਹਨ,
ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥ ha-o balihaaree tin ka-o pais jo neekas jaahi. ||26|| but I am dedicated to those, who even after falling in it, come out of it (and become detached from this world after developing love for God). ||26|| ਪਰ, ਮੈਂ ਉਹਨਾਂ ਤੋਂ ਸਦਕੇ ਹਾਂ, ਜੋ ਇਸ ਵਿਚ ਡਿੱਗ ਕੇ ਮੁੜ ਨਿਕਲ ਆਉਂਦੇ ਹਨ-(ਜੋ ਇੱਕ ਪਰਮਾਤਮਾ ਨਾਲ ਪਿਆਰ ਪਾ ਕੇ ‘ਦੁਨੀ’ ਦੇ ਮੋਹ ਨੂੰ ਤਿਆਗ ਦੇਂਦੇ ਹਨ) ॥੨੬॥
ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥ kabeer ih tan jaa-igaa sakahu ta layho bahor. O’ Kabir, this body will perish one day, save it if you can. ਹੇ ਕਬੀਰ! ਇਹ ਸਾਰਾ ਸਰੀਰ ਨਾਸ ਹੋ ਜਾਇਗਾ, ਜੇ ਤੁਸੀਂ ਇਸ ਨੂੰ ਨਾਸ ਹੋਣ ਤੋਂ ਬਚਾ ਸਕਦੇ ਹੋ ਤਾਂ ਬਚਾ ਲਵੋ।
ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥ naaNgay paavhu tay ga-ay jin kay laakh karor. ||27|| Even those who had millions and billions, departed bare footed as if they were poverty-stricken. ||27|| ਜਿਨ੍ਹਾਂ ਬੰਦਿਆਂ ਦੇ ਪਾਸ ਲੱਖਾਂ ਕ੍ਰੋੜਾਂ ਰੁਪਏ ਜਮ੍ਹਾ ਸਨ, ਉਹ ਭੀ ਇਥੋਂ ਨੰਗੀ ਪੈਰੀਂ ਹੀ (ਭਾਵ, ਕੰਗਾਲਾਂ ਵਾਂਗ ਹੀ) ਚਲੇ ਗਏ|) ॥੨੭॥
ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥ kabeer ih tan jaa-igaa kavnai maarag laa-ay. O’ Kabir, this body would one day perish for sure, therefore engage it to those deeds which would become useful in the end; ਹੇ ਕਬੀਰ! ਇਹ ਸਰੀਰ ਨਾਸ ਹੋ ਜਾਇਗਾ, ਇਸ ਨੂੰ ਕਿਸੇ (ਉਸ) ਕੰਮ ਵਿਚ ਜੋੜ (ਜੋ ਤੇਰੇ ਲਈ ਲਾਹੇਵੰਦਾ ਹੋਵੇ);
ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥ kai sangat kar saaDh kee kai har kay gun gaa-ay. ||28|| therefore join the holy company and sing the praises of God. ||28|| ਸੋ, ਸਾਧ ਸੰਗਤ ਕਰ ਅਤੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰ | ॥੨੮॥
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ kabeer martaa martaa jag moo-aa mar bhee na jaani-aa ko-ay. O’ Kabir, the entire world is always scared of dying, but no one knows how to get rid of this fear because of their worldly attachment. ਹੇ ਕਬੀਰ! (ਨਿਰੀ ‘ਦੁਨੀਆ’ ਦਾ ਵਪਾਰੀ) ਜਗਤ ਹਰ ਵੇਲੇ ਮੌਤ ਦੇ ਸਹਿਮ ਦਾ ਦਬਾਇਆ ਰਹਿੰਦਾ ਹੈ, (ਨਿਰੀ ਮਾਇਆ ਦਾ ਵਪਾਰੀ) ਕਿਸੇ ਧਿਰ ਨੂੰ ਭੀ ਸਮਝ ਨਹੀਂ ਆਉਂਦੀ ਕਿ ਮੌਤ ਦਾ ਇਹ ਸਹਿਮ ਕਿਵੇਂ ਮੁਕਾਇਆ ਜਾਏ।


© 2017 SGGS ONLINE
error: Content is protected !!
Scroll to Top