Guru Granth Sahib Translation Project

Guru granth sahib page-1322

Page 1322

ਕਲਿਆਨ ਮਹਲਾ ੫ ॥ kali-aan mehlaa 5. Raag Kalyan, Fifth Guru:
ਮੇਰੇ ਲਾਲਨ ਕੀ ਸੋਭਾ ॥ mayray laalan kee sobhaa. The glory of my beloved God, ਮੇਰੇ ਸੋਹਣੇ ਪ੍ਰਭੂ ਦੀ ਸੋਭਾ-ਵਡਿਆਈ-
ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥ sad navtan man rangee sobhaa. ||1|| rahaa-o. is ever fresh and keeps rejuvenating the mind with His love. ||1||Pause|| ਸਦਾ ਹੀ ਨਵੀਂ ਰਹਿੰਦੀ ਹੈ, ਅਤੇ ਸਦਾ ਹੀ ਮਨ ਨੂੰ (ਪਿਆਰ ਦਾ) ਰੰਗ ਚਾੜ੍ਹਦੀ ਰਹਿੰਦੀ ਹੈ ॥੧॥ ਰਹਾਉ ॥
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥ barahm mahays siDh mun indraa bhagat daan jas mangee. ||1|| The god Brahma, god Shiva, god Indira, adepts and sages keep asking God for the benefaction of His devotional worship and praises. ||1|| ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ, (ਆਦਿਕ ਦੇਵਤੇ)-ਇਹ ਸਾਰੇ (ਪ੍ਰਭੂ ਦੇ ਦਰ ਤੋਂ ਉਸ ਦੀ) ਭਗਤੀ ਦਾ ਦਾਨ ਮੰਗਦੇ ਹਨ, ਉਸ ਦੀ ਸਿਫ਼ਤ-ਸਾਲਾਹ ਦੀ ਦਾਤ ਮੰਗਦੇ ਰਹਿੰਦੇ ਹਨ ॥੧॥
ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ jog gi-aan Dhi-aan saykhnaagai sagal jaapeh tarangee. The yogis, men of wisdom, those engaged in contemplation, and the thousand hooded serpent, all keep remembering God, the master of many wondrous plays. ਜੋਗੀ, ਗਿਆਨੀ, ਧਿਆਨੀ, ਸ਼ੇਸ਼ਨਾਗ (ਆਦਿਕ ਇਹ) ਸਾਰੇ ਉਸ ਅਨੇਕਾਂ ਚੋਜਾਂ ਦੇ ਮਾਲਕ-ਪ੍ਰਭੂ ਦਾ ਨਾਮ ਜਪਦੇ ਰਹਿੰਦੇ ਹਨ।
ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥ kaho naanak santan balihaarai jo parabh kay sad sangee. ||2||3|| O’ Nanak say! I am dedicated to those saints who remain focused on Him, as if they are God’s permanent companions. ||2||3|| ਹੇ ਨਾਨਕ ਆਖ- ਮੈਂ ਉਹਨਾਂ ਸੰਤ ਜਨਾਂ ਤੋਂ ਕੁਰਬਾਨ ਜਾਂਦਾ ਹਾਂ, ਜਿਹੜੇ ਪਰਮਾਤਮਾ ਦੇ ਸਦਾ ਸਾਥੀ ਬਣੇ ਰਹਿੰਦੇ ਹਨ ॥੨॥੩॥
ਕਲਿਆਨ ਮਹਲਾ ੫ ਘਰੁ ੨ kali-aan mehlaa 5 ghar 2 Raag Kalyan, Fifth Guru, Second Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਤੇਰੈ ਮਾਨਿ ਹਰਿ ਹਰਿ ਮਾਨਿ ॥ tayrai maan har har maan. O’ God, by believing in You, we attain honor, ਹੇ ਹਰੀ! ਤੇਰੇ ਉਤੇ ਭਰੋਸਾ ਧਾਰਨ ਦੁਆਰਾ ਆਦਰ ਵਾਲੇ ਹੋਈਦਾ ਹੈ,
ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥ nain bain sarvan sunee-ai ang angay sukh paraan. ||1|| rahaa-o. we visualize You with eyes, recite Your praises with words, listen divine word with ears; every part of our body rejoices in bliss with each breath. ||1||Pause|| ਅੱਖਾਂ ਨਾਲ (ਤੇਰਾ ਦਰਸਨ ਹਰ ਥਾਂ ਕਰੀਦਾ ਹੈ) ਬਚਨਾਂ ਨਾਲ (ਤੇਰੀ ਸਿਫ਼ਤ-ਸਾਲਾਹ ਕਰੀਦੀ ਹੈ) ਕੰਨਾਂ ਨਾਲ (ਤੇਰੀ ਸਿਫ਼ਤ-ਸਾਲਾਹ) ਸੁਣੀਦੀ ਹੈ, ਅਤੇ ਹਰੇਕ ਅੰਗ ਵਿਚ ਹਰੇਕ ਸਾਹ ਦੇ ਨਾਲ ਆਨੰਦ (ਪ੍ਰਾਪਤ ਹੁੰਦਾ ਹੈ) ॥੧॥ ਰਹਾਉ ॥
ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥੧॥ it ut dah dis ravi-o mayr tineh samaan. ||1|| God is pervading here, there, and in all ten directions, alike in Sumer mountain as well as the smallest straw. ||1|| ਉਹ ਪ੍ਰਭੂ ਹਰ ਥਾਂ ਦਸੀਂ ਪਾਸੀਂ ਵਿਆਪਕ ਹੈ, ਸੁਮੇਰ ਪਰਬਤ ਅਤੇ ਤੀਲੇ ਵਿਚ ਇਕੋ ਜਿਹਾ ॥੧॥
ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥ jat kataa tat paykhee-ai har purakh pat parDhaan. O’ brother, wherever we look, we visualize God, the supreme master of all beings, pervading there. ਹੇ ਭਾਈ! ਜਿਥੇ ਕਿਤੇ ਭੀ ਵੇਖਿਏ ਉਥੇ ਹੀ ਸਾਰੇ ਜੀਵਾਂ ਦਾ ਮਾਲਕ, ਪਰਧਾਨ ਪੁਰਖ ਹਰੀ ਵੱਸਦਾ ਦਿੱਸਦਾ ਹੈ।
ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥ saaDhsang bharam bhai mitay kathay naanak barahm gi-aan. ||2||1||4|| O’ Nanak, all one’s doubts and fears are dispelled by reflecting on the spiritual knowledge in the holy company. ||2||1||4|| ਹੇ ਨਾਨਕ! ਸਾਧ ਸੰਗਤ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤਿਆਂ ਸਾਰੇ ਭਰਮ ਸਾਰੇ ਡਰ ਮਿਟ ਜਾਂਦੇ ਹਨ ॥੨॥੧॥੪॥
ਕਲਿਆਨ ਮਹਲਾ ੫ ॥ kali-aan mehlaa 5. Raag Kalyan, Fifth Guru:
ਗੁਨ ਨਾਦ ਧੁਨਿ ਅਨੰਦ ਬੇਦ ॥ gun naad Dhun anand bayd. Singing God’s praises is like playing the musical instrument by yogis and the bliss produced by singing God’s praises is like the wisdom of Vedas. (ਪਰਮਾਤਮਾ ਦੇ) ਗੁਣ (ਗਾਵਣੇ, ਜੋਗੀਆਂ ਦੇ) ਨਾਦ (ਵਜਾਣੇ ਹਨ), (ਪ੍ਰਭੂ ਦੇ ਗੁਣ ਗਾਵਣ ਤੋਂ ਪੈਦਾ ਹੋਈ) ਆਨੰਦ ਦੀ ਰੌ (ਹੀ) ਵੇਦ ਹਨ।
ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥ kathat sunat mun janaa mil sant mandlee. ||1|| rahaa-o. Joining the company of the saints, the sages sing and listen to the praises of God. ||1||Pause|| ਮੁਨੀ ਲੋਕ ਸਾਧ ਸੰਗਤ ਵਿਚ ਮਿਲ ਕੇ ਇਹੀ ਗੁਣ ਗਾਂਦੇ ਹਨ ਅਤੇ ਸੁਣਦੇ ਹਨ ॥੧॥ ਰਹਾਉ ॥
ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੧॥ gi-aan Dhi-aan maan daan man rasik rasan naam japat tah paap khandlee. ||1|| Where understanding about spiritual life, remembrance of God, love for God and sharing Naam with others is attained; the reveler minds in that holy congregation remember God passionately and all their sins are destroyed. ||1|| ਸਾਧ ਸੰਗਤ ਜਿੱਥੇ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ, ਜਿੱਥੇ ਪ੍ਰਭੂ-ਚਰਨਾਂ ਵਿਚ ਸੁਰਤ ਜੁੜਦੀ ਹੈ, ਜਿਥੇ ਹਰਿ-ਨਾਮ ਨਾਲ ਪਿਆਰ ਬਣਦਾ ਹੈ, ਜਿੱਥੇ ਹਰਿ-ਨਾਮ ਹੋਰਨਾਂ ਨੂੰ ਵੰਡਿਆ ਜਾਂਦਾ ਹੈ, ਉੱਥੇ ਰਸੀਏ ਮਨ (ਆਪਣੀ) ਜੀਭ ਨਾਲ ਨਾਮ ਜਪਦੇ ਹਨ, ਉੱਥੇ ਸਾਰੇ ਪਾਪ ਨਾਸ ਹੋ ਜਾਂਦੇ ਹਨ ॥੧॥
ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥ jog jugat gi-aan bhugat surat sabad tat baytay jap tap akhandlee. Those who know the way to union with God, the essence of food for the soul, and the secret of diligence to the Guru’s word, always remember God with adoration which is like doing penance. ਪ੍ਰਭੂ ਨਾਲ ਮਿਲਾਪ ਦੀ ਜੁਗਤਿ ਦੇ ਭੇਤ ਨੂੰ ਜਾਣਨ ਵਾਲੇ, ਆਤਮਕ ਜੀਵਨ ਦੀ ਸੂਝ-ਰੂਪ ਆਤਮਕ ਖ਼ੁਰਾਕ ਦੇ ਭੇਤ ਨੂੰ ਜਾਣਨ ਵਾਲੇ, ਗੁਰੂ ਦੇ ਸ਼ਬਦ ਦੀ ਲਗਨ ਦੇ ਭੇਤ ਨੂੰ ਜਾਣਨ ਵਾਲੇ ਮਨੁੱਖ (ਸਾਧ ਸੰਗਤ ਵਿਚ ਟਿਕ ਕੇ ਇਹੀ ਨਾਮ-ਸਿਮਰਨ ਦਾ) ਜਪ ਅਤੇ ਤਪ ਸਦਾ ਕਰਦੇ ਹਨ।
ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ ॥੨॥੨॥੫॥ ot pot mil jot naanak kachhoo dukh na dandlee. ||2||2||5|| O’ Nanak, they remain merged in the divine light through and through, and no suffering can bother them. ||2||2||5|| ਹੇ ਨਾਨਕ! ਉਹ ਮਨੁੱਖ ਰੱਬੀ ਜੋਤਿ ਨਾਲ ਮਿਲ ਕੇ ਤਾਣੇ ਪੇਟੇ ਵਾਂਗ (ਉਸ ਨਾਲ) ਇੱਕ-ਰੂਪ ਹੋ ਜਾਂਦੇ ਹਨ, (ਉਹਨਾਂ ਨੂੰ) ਕੋਈ ਭੀ ਦੁੱਖ ਦੁਖੀ ਨਹੀਂ ਕਰ ਸਕਦਾ ॥੨॥੨॥੫॥
ਕਲਿਆਨੁ ਮਹਲਾ ੫ ॥ kali-aan mehlaa 5. Raag Kalyan, Fifth Guru:
ਕਉਨੁ ਬਿਧਿ ਤਾ ਕੀ ਕਹਾ ਕਰਉ ॥ ka-un biDh taa kee kahaa kara-o. (O’ brother,) what is the way to realize God, and how should I do it? ਹੇ ਭਾਈ! ਉਸ (ਪਰਮਾਤਮਾ ਦੇ ਮਿਲਾਪ) ਦਾ ਮੈਂ ਕਿਹੜਾ ਤਰੀਕਾ ਵਰਤਾਂ,ਤੇ ਮੈਂ ਕਿਵੇਂ ਕਰਾਂ?
ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥ Dharat Dhi-aan gi-aan sastargi-aa ajar pad kaisay jara-o. ||1|| rahaa-o. Many sit in deep meditation and many experts on shastras debate on those, (but union with God is not obtained through these); how can I bear this unbearable state of spiritual uncertainty? ||1||Pause|| ਕਈ ਸਮਾਧੀਆਂ ਲਾਂਦੇ ਹਨ, ਕਈ ਸ਼ਾਸਤ੍ਰ-ਵੇੱਤਾ ਸ਼ਾਸਤ੍ਰਾਰਥ ਕਰਦੇ ਹਨ, (ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਨਾਲ ਮਿਲਾਪ ਨਹੀ ਹੁੰਦਾ ), ਇਸ ਅਸਹਿ ਆਤਮਕ ਅਵਸਥਾ ਨੂੰ ਮੈਂ ਕਿਸ ਤਰ੍ਹਾਂ ਸਹਾਰਾ? ॥੧॥ ਰਹਾਉ ॥
ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥ bisan mahays siDh mun indraa kai dar saran para-o. ||1|| Out of many gods like Vishnu, Shiva, and Indira, or adepts and sages, at whose door may I seek help (to attain freedom from vices and union with God)? ||1|| ਵਿਸ਼ਨੂੰ, ਸ਼ਿਵ, ਸਿੱਧ, ਮੁਨੀ, ਇੰਦਰ ਦੇਵਤਾ – ਵਿਕਾਰਾਂ ਤੋਂ ਮੁਕਤੀ ਹਾਸਲ ਕਰਨ ਲਈ ਇਹਨਾਂ ਵਿਚੋਂ) ਮੈਂ ਕਿਸ ਦੇ ਦਰ ਤੇ ਸਰਨ ਪਵਾਂ? ॥੧॥
ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥ kaahoo peh raaj kaahoo peh surgaa kot maDhay mukat kaha-o. Some may have power to grant kingdom, others the paradise, but rare among millions is the one about whom I can say that he can grant liberation from vices. ਕਿਸੇ ਪਾਸ ਰਾਜ (ਦੇਣ ਦੀ ਤਾਕਤ ਸੁਣੀਦੀ) ਹੈ, ਕਿਸੇ ਪਾਸ ਸੁਰਗ (ਦੇਣ ਦੀ ਸਮਰਥਾ ਸੁਣੀ ਜਾ ਰਹੀ) ਹੈ। ਪਰ ਕ੍ਰੋੜਾਂ ਵਿਚੋਂ ਕੋਈ ਵਿਰਲਾ ਹੀ (ਐਸਾ ਹੋ ਸਕਦਾ ਹੈ, ਜਿਸ ਪਾਸ ਜਾ ਕੇ) ਮੈਂ (ਇਹ) ਆਖਾਂ (ਕਿ) ਵਿਕਾਰਾਂ ਤੋਂ ਖ਼ਲਾਸੀ (ਮਿਲ ਜਾਏ)।
ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥ kaho naanak naam ras paa-ee-ai saaDhoo charan gaha-o. ||2||3||6|| O’ Nanak, say, (freedom from vices and) the elixir of Naam can be attained only when I seek the Guru’s refuge and follow his teachings. ||2||3||6|| ਹੇ ਨਾਨਕ ਆਖ- (ਮੁਕਤੀ ਨਾਮ ਤੋਂ ਹੀ ਮਿਲਦੀ ਹੈ), ਤੇ ਨਾਮ ਦਾ ਸੁਆਦ ਤਦੋਂ ਹੀ ਮਿਲ ਸਕਦਾ ਹੈ ਜਦੋ ਮੈਂ ਗੁਰੂ ਦੇ ਚਰਨ ਜਾ ਫੜਾਂ ॥੨॥੩॥੬॥
ਕਲਿਆਨ ਮਹਲਾ ੫ ॥ kali-aan mehlaa 5. Raag Kalyan, Fifth Guru:
ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥ paraanpat da-i-aal purakh parabh sakhay. O’ the sustainer of life: O’ our merciful Master: O’ God my friend! ਹੇ (ਜੀਵਾਂ ਦੀ) ਜਿੰਦ ਦੇ ਮਾਲਕ! ਹੇ ਦਇਆ ਦੇ ਘਰ ਪੁਰਖ ਪ੍ਰਭੂ! ਹੇ ਮਿੱਤਰ!
ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥੧॥ ਰਹਾਉ ॥ garabh jon kal kaal jaal dukh binaasan har rakhay. ||1|| rahaa-o. You are liberator from the cycle of reincarnations and the destroyer of the worldly bonds in the present age of kalyug: O’ God! You alone are the destroyer of sorrows and You are the savior. ||1||Pause|| ਤੂੰ ਹੀ ਜੂਨਾਂ ਦੇ ਗੇੜ ਵਿਚੋਂ ਕੱਢਣ ਵਾਲਾ ਹੈਂ, ਤੂੰ ਹੀ ਕਲਜੁਗ ਵਿੱਚ ਮੋਹ ਦੀਆਂ ਫਾਹੀਆਂ ਕੱਟਣ ਵਾਲਾ ਹੈਂ; ਹੇ ਹਰੀ! ਤੂੰ ਹੀ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਹੀ ਰਾਖਾ ਹੈਂ ॥੧॥ ਰਹਾਉ ॥
ਨਾਮ ਧਾਰੀ ਸਰਨਿ ਤੇਰੀ ॥ naam Dhaaree saran tayree. O’ God, I have enshrined Your Name within me and have come to Your refuge. ਹੇ ਪ੍ਰਭੂ, ਮੈਂ ਤੇਰੇ ਨਾਮ ਦਾ ਧਾਰਨੀ ਹਾਂ ਅਤੇ ਤੇਰੀ ਸਰਨ ਆਇਆ ਹਾਂ l
ਪ੍ਰਭ ਦਇਆਲ ਟੇਕ ਮੇਰੀ ॥੧॥ parabh da-i-aal tayk mayree. ||1|| O’ my merciful God, You are my only support. ||1|| ਹੇ ਦਇਆਲ ਪ੍ਰਭੂ! ਮੈਨੂੰ ਇਕ ਤੇਰਾ ਹੀ ਸਹਾਰਾ ਹੈ ॥੧॥
ਅਨਾਥ ਦੀਨ ਆਸਵੰਤ ॥ anaath deen aasvant. The helpless and the meek persons hope for support from You alone. ਨਿਮਾਣੇ ਤੇ ਗਰੀਬ (ਇਕ ਤੇਰੀ ਹੀ ਸਹਾਇਤਾ ਦੀ) ਆਸ ਰੱਖਦੇ ਹਨ।
ਨਾਮੁ ਸੁਆਮੀ ਮਨਹਿ ਮੰਤ ॥੨॥ naam su-aamee maneh mant. ||2|| O’ Master-God, bestow mercy, that the mantra of Naam may remain enshrined in my mind. ||2|| ਹੇ ਸੁਆਮੀ! (ਮਿਹਰ ਕਰ, ਤੇਰਾ) ਨਾਮ-ਮੰਤ੍ਰ (ਮੇਰੇ) ਮਨ ਵਿਚ (ਟਿਕਿਆ ਰਹੇ) ॥੨॥
ਤੁਝ ਬਿਨਾ ਪ੍ਰਭ ਕਿਛੂ ਨ ਜਾਨੂ ॥ tujh binaa parabh kichhoo na jaanoo. O’ God, I do not know anything else but to seek Your refuge. ਹੇ ਪ੍ਰਭੂ! ਤੇਰੀ ਸਰਨ ਪਏ ਰਹਿਣ ਤੋਂ ਬਿਨਾ ਮੈਂ ਹੋਰ ਕੁਝ ਭੀ ਨਹੀਂ ਜਾਣਦਾ।
ਸਰਬ ਜੁਗ ਮਹਿ ਤੁਮ ਪਛਾਨੂ ॥੩॥ sarab jug meh tum pachhaanoo. ||3|| Throughout all the ages, You alone are our acquaintance. ||3|| ਸਾਰੇ ਜੁਗਾਂ ਵਿਚ ਤੂੰ ਹੀ (ਅਸਾਂ ਜੀਵਾਂ ਦਾ) ਮਿੱਤਰ ਹੈਂ ॥੩॥
ਹਰਿ ਮਨਿ ਬਸੇ ਨਿਸਿ ਬਾਸਰੋ ॥ har man basay nis baasro. O’ God, please abide in my mind day and night. ਹੇ ਹਰੀ! ਦਿਨ ਰਾਤ (ਮੇਰੇ) ਮਨ ਵਿਚ ਟਿਕਿਆ ਰਹੁ।
ਗੋਬਿੰਦ ਨਾਨਕ ਆਸਰੋ ॥੪॥੪॥੭॥ gobind naanak aasro. ||4||4||7|| O’ God, You alone are the support of Nanak. ||4||4||7|| ਹੇ ਗੋਬਿੰਦ! ਤੂੰ ਹੀ ਨਾਨਕ ਦਾ ਆਸਰਾ ਹੈਂ ॥੪॥੪॥੭॥
ਕਲਿਆਨ ਮਹਲਾ ੫ ॥ kali-aan mehlaa 5. Raag Kalyan, Fifth Guru:
ਮਨਿ ਤਨਿ ਜਾਪੀਐ ਭਗਵਾਨ ॥ man tan jaapee-ai bhagvaan. We should always remember God with full concentration of our body and mind. ਮਨ ਵਿਚ ਸਰੀਰ ਵਿਚ (ਸਦਾ) ਭਗਵਾਨ (ਦਾ ਨਾਮ) ਜਪਦੇ ਰਹਿਣਾ ਚਾਹੀਦਾ ਹੈ।
ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ ॥ gur pooray suparsan bha-ay sadaa sookh kali-aan. ||1|| rahaa-o. One upon whom the perfect Guru is pleased, he always enjoys inner peace and spiritual bliss. ||1||Pause|| (ਜਿਸ ਮਨੁੱਖ ਉੱਤੇ) ਪੂਰੇ ਸਤਿਗੁਰੂ ਜੀ ਦਇਆਲ ਹੁੰਦੇ ਹਨ, ਉਸ ਮਨੁੱਖ ਦੇ ਅੰਦਰ ਸਦਾ ਸੁਖ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ
ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥ sarab kaaraj siDh bha-ay gaa-ay gun gupaal. All the tasks of the person who sings praises of God, are resolved successfully. ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾ ਕੇ (ਮਨੁੱਖ ਨੂੰ ਆਪਣੇ) ਸਾਰੇ ਕੰਮਾਂ ਦੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।
ਮਿਲਿ ਸਾਧਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ॥੧॥ mil saaDhsangat parabhoo simray naathi-aa dukh kaal. ||1|| One who lovingly remembered God by joining the holy congregation, all the agony of his spiritual deterioration vanished. ||1|| ਜਿਸ ਮਨੁੱਖ ਨੇ ਸਾਧ ਸੰਗਤ ਵਿਚ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਉਸ ਦੇ ਆਤਮਕ ਮੌਤ ਤੋਂ ਪੈਦਾ ਹੋਣ ਵਾਲੇ ਸਾਰੇ ਦੁੱਖ ਨਾਸ ਹੋ ਗਏ ॥੧॥
ਕਰਿ ਕਿਰਪਾ ਪ੍ਰਭ ਮੇਰਿਆ ਕਰਉ ਦਿਨੁ ਰੈਨਿ ਸੇਵ ॥ kar kirpaa parabh mayri-aa kara-o din rain sayv. O’ my God, bestow mercy so that I may always keep remembering You with passion and love. ਹੇ ਮੇਰੇ ਪ੍ਰਭੂ! ਮਿਹਰ ਕਰ, ਦਿਨ ਰਾਤ ਮੈਂ ਤੇਰੀ ਭਗਤੀ ਕਰਦਾ ਰਹਾਂ।
error: Content is protected !!
Scroll to Top
https://mahatva.faperta.unpad.ac.id/wp-content/languages/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://paud.unima.ac.id/wp-content/macau/ https://paud.unima.ac.id/wp-content/bola/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mahatva.faperta.unpad.ac.id/wp-content/languages/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://paud.unima.ac.id/wp-content/macau/ https://paud.unima.ac.id/wp-content/bola/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html