Page 1308

ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥
bhai bhaa-ay bhagat nihaal naanak sadaa sadaa kurbaan. ||2||4||49||
O’ Nanak! say, O God! those who stay in Your revered fear and worship Youdevoutly become delighted and I am always dedicated to You. ||2||4||49||
ਹੇ ਨਾਨਕ! (ਆਖ-ਹੇ ਪ੍ਰਭੂ! ਮੈਂ ਤੈਥੋਂ) ਸਦਾ ਹੀ ਸਦਕੇ ਜਾਂਦਾ ਹਾਂ, (ਜਿਹੜੇ ਮਨੁੱਖ ਤੇਰੇ) ਡਰ ਵਿਚ ਪਿਆਰ ਵਿਚ (ਟਿਕ ਕੇ ਤੇਰੀ) ਭਗਤੀ (ਕਰਦੇ ਹਨ, ਉਹ) ਨਿਹਾਲ (ਹੋ ਜਾਂਦੇ ਹਨ) ॥੨॥੪॥੪੯॥

ਕਾਨੜਾ ਮਹਲਾ ੫ ॥
kaanrhaa mehlaa 5.
Raag Kaanraa,Fifth Guru:

ਕਰਤ ਕਰਤ ਚਰਚ ਚਰਚ ਚਰਚਰੀ ॥
karat karat charach charach charcharee.
The debaters indulge in debates and arguments.
ਚਰਚਾ ਕਰਨ ਵਾਲੇ ਹਮੇਸ਼ਾਂ ਅਤੇ ਹਰ ਵੇਲੇ ਚਰਚਾ ਹੀ ਚਰਚਾ ਕਰਦੇ ਫਿਰਦੇ ਹਨ।

ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥੧॥ ਰਹਾਉ ॥
jog Dhi-aan bhaykh gi-aan firat firat Dharat Dharat Dharcharee. ||1|| rahaa-o.
The yogis, meditators, wearers of holy garbs, men of knowledge and thewandering yogis keep roaming endlessly all over the earth. ||1||Pause||
ਅਨੇਕਾਂ ਜੋਗ ਸਮਾਧੀਆਂ ਲਾਣ ਵਾਲੇ, (ਛੇ) ਭੇਖਾਂ ਦੇ ਸਾਧੂ (ਸ਼ਾਸਤ੍ਰ ਦੇ) ਗਿਆਨਵਾਨ ਸਦਾ ਧਰਤੀ ਉਤੇ ਤੁਰੇ ਫਿਰਦੇ ਹਨ ॥੧॥ ਰਹਾਉ ॥

ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥
ahaN ahaN ahai avar moorh moorh moorh bavra-ee.
All such people and many more like them are filled with ego, they are all foolish,crazy and mad.
(ਇਹੋ ਜਿਹੇ ਅਨੇਕਾਂ ਹੀ) ਹੋਰ ਹਨ, (ਉਹਨਾਂ ਦੇ ਅੰਦਰ) ਹਉਮੈ ਹੀ ਹਉਮੈ, (ਨਾਮ ਤੋਂ ਸੱਖਣੇ ਉਹ) ਮੂਰਖ ਹਨ, ਮੂਰਖ ਹਨ, ਝੱਲੇ ਹਨ।

ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥੧॥
jat jaat jaat jaat sadaa sadaa sadaa sadaa kaal ha-ee. ||1||
Wherever they go, death is always hovering over their heads.||1||
ਉਹ ਜਿੱਥੇ ਭੀ ਜਾਂਦੇ ਹਨ, ਮੌਤ ਸਦਾ ਹੀ ਉਹਨਾਂ ਉਤੇ ਸਵਾਰ ਰਹਿੰਦੀ ਹੈ ॥੧॥

ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥
maan maan maan ti-aag mirat mirat nikat nikat sadaa ha-ee.
O’ mortal, give up the egotistical pride of these ritualistic deeds and remember that death is always very near you.
ਹੇ ਬੰਦੇ! ! ਇਹਨਾਂ ਸਮਾਧੀਆਂ ਦਾ, ਭੇਖ ਦਾ, ਸ਼ਾਸਤ੍ਰਾਂ ਦੇ ਗਿਆਨ ਦਾ ਅਹੰਕਾਰ ਛੱਡ ਦੇਹ, ਮੌਤ ਸਦਾ ਸਦਾ ਤੇਰੇ ਨੇੜੇ ਹੈ

ਹਰਿ ਹਰੇ ਹਰੇ ਭਾਜੁ ਕਹਤੁ ਨਾਨਕੁ ਸੁਨਹੁ ਰੇ ਮੂੜ ਬਿਨੁ ਭਜਨ ਭਜਨ ਭਜਨ ਅਹਿਲਾ ਜਨਮੁ ਗਈ ॥੨॥੫॥੫੦॥੧੨॥੬੨॥
har haray haray bhaaj kahat naanak sunhu ray moorh bin bhajan bhajan bhajan ahilaa janam ga-ee. ||2||5||50||12||62||
Nanak says! listen, O’ fools, always meditate on God because this invaluable human life is being wasted without remembering God. ||2||5||50||12||62||
ਨਾਨਕ ਆਖਦਾ ਹੈ ਕਿ ਹੇ ਮੂਰਖ! ਪਰਮਾਤਮਾ ਦਾ ਭਜਨ ਕਰ, ਹਰੀ ਦਾ ਭਜਨ ਕਰ। ਭਜਨ ਤੋਂ ਬਿਨਾ ਕੀਮਤੀ ਮਨੁੱਖਾ ਜਨਮ (ਵਿਅਰਥ) ਜਾ ਰਿਹਾ ਹੈ ॥੨॥੫॥੫੦॥੧੨॥੬੨॥

ਕਾਨੜਾ ਅਸਟਪਦੀਆ ਮਹਲਾ ੪ ਘਰੁ ੧
kaanrhaa asatpadee-aa mehlaa 4 ghar 1
Raag Kaanraa, Ashtapadees, (eight stanzas) Fourth Guru, First Beat:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥
jap man raam naam sukh paavaigo.
O’ my mind, meditate on God’s Name, one who does, he receives inner peace.
(ਮੇਰੇ) ਮਨ! ਪਰਮਾਤਮਾ ਦਾ ਨਾਮ ਜਪ, ਜਿਹੜਾ ਮਨੁੱਖ ਜਪਦਾ ਹੈ, ਉਹ ਸੁਖ ਪਾਂਦਾ ਹੈ।

ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ ॥
ji-o ji-o japai tivai sukh paavai satgur sayv samaavaigo. ||1|| rahaa-o.
The more one remembers God, the more one attains inner peace, and remainsmerged in God by following the true Guru’s teachings. ||1||pause||
ਜਿਉਂ ਜਿਉਂ ਮਨੁੱਖ ਜਪਦਾ ਹੈ, ਤਿਉਂ ਤਿਉਂ ਆਨੰਦ ਮਾਣਦਾ ਹੈ, ਅਤੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ

ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥
bhagat janaaN kee khin khin lochaa naam japat sukh paavaigo.
God’s devotees yearn for remembering God at each and every instant; God’sdevotee receives inner peace by lovingly remembering God’s Name,
ਭਗਤ ਜਨਾਂ ਦੀ ਹਰ ਵੇਲੇ ਨਾਮ ਜਪਣ ਦੀ ਤਾਂਘ ਬਣੀ ਰਹਿੰਦੀ ਹੈ; ਪਰਮਾਤਮਾ ਦਾ ਭਗਤ ਹਰਿ-ਨਾਮ ਜਪਦਿਆਂ ਆਨੰਦ ਪ੍ਰਾਪਤ ਕਰਦਾ ਹੈ,

ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਨ ਸੁਖਾਵੈਗੋ ॥੧॥
an ras saad ga-ay sabh neekar bin naavai kichh na sukhaavaigo. ||1||
all other tastes of other pleasures totally vanish from within him and nothingexcept God’s Name pleases him. ||1||
(ਉਸ ਦੇ ਅੰਦਰੋਂ) ਹੋਰ ਸਾਰੇ ਰਸਾਂ ਦੇ ਸੁਆਦ ਨਿਕਲ ਜਾਂਦੇ ਹਨ, ਹਰਿ-ਨਾਮ ਤੋਂ ਬਿਨਾ (ਭਗਤ ਨੂੰ) ਹੋਰ ਕੁਝ ਚੰਗਾ ਨਹੀਂ ਲੱਗਦਾ ॥੧॥

ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥
gurmat har har meethaa laagaa gur meethay bachan kadhaavaigo.
Through the Guru’s teachings, God’s Name becomes sweet to the devotee and the Guru inspires him to utter the sweet words of God’s praises.
ਗੁਰੂ ਦੀ ਮੱਤ ਦੁਆਰਾ (ਭਗਤ ਨੂੰ) ਹਰਿ-ਨਾਮ ਪਿਆਰਾ ਲੱਗਣ ਲਗ ਪੈਂਦਾ ਹੈ, ਗੁਰੂ ਉਸ ਦੇ ਮੂੰਹੋਂ ਸਿਫ਼ਤ-ਸਾਲਾਹ ਦੇ ਮਿੱਠੇ ਬਚਨ ਹੀ ਕਢਾਂਦਾ ਹੈ

ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ ॥੨॥
satgur banee purakh purkhotam banee si-o chit laavaigo. ||2||
A devotee realizes the all pervading supreme God through the true Guru’s divineword, therefore he always focuses his consciousness on the Guru’s word. ||2||
ਗੁਰੂ ਦੀ ਬਾਣੀ ਦੀ ਰਾਹੀਂ ਭਗਤ ਸ੍ਰੇਸ਼ਟ ਪੁਰਖ ਪ੍ਰਭੂ ਨੂੰ ਮਿਲ ਪੈਂਦਾ ਹੈ, ਇਸ ਵਾਸਤੇ ਉਹ ਸਦਾ ਗੁਰੂ ਦੀ ਬਾਣੀ ਨਾਲ ਚਿੱਤ ਲਾਂਦਾ ਹੈ ॥੨॥

ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥
gurbaanee sunat mayraa man darvi-aa man bheenaa nij ghar aavaigo.
By listening to the Guru’s word, my mind has become tender and being imbuedwith divine love, it has come to its own home within.
ਮੇਰਾ ਮਨ (ਨਾਮ-ਰਸ ਨਾਲ) ਭਿੱਜ ਜਾਂਦਾ ਹੈ, (ਬਾਹਰ ਭਟਕਣ ਦੇ ਥਾਂ) ਆਪਣੇ ਅਸਲ ਸਰੂਪ ਵਿਚ ਟਿਕਿਆ ਰਹਿੰਦਾ ਹੈ।

ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥
tah anhat Dhunee baajeh nit baajay neejhar Dhaar chu-aavaigo. ||3||
The mind remains in such a state of bliss as if a nonstop celestial melody isplaying within and a steady stream of ambrosial nectar is flowing through it.||3||
ਓਥੇ ਸਦਾ ਇਉਂ ਆਨੰਦ ਬਣਿਆ ਰਹਿੰਦਾ ਹੈ, (ਮਾਨੋ) ਓਥੇ ਇਕ-ਰਸ ਸੁਰ ਨਾਲ ਵਾਜੇ ਵੱਜਦੇ ਰਹਿੰਦੇ ਹਨ, (ਮਾਨੋ) ਚਸ਼ਮੇ (ਅੰਮ੍ਰਿਤ ਦੀ) ਦੀ ਧਾਰ ਚਲਦੀ ਰਹਿੰਦੀ ਹੈ ॥੩॥

ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥
raam naam ik til til gaavai man gurmat naam samaavaigo.
Through the Guru’s teachings, the mind of a devotee always remains absorbedin God’s Name and he always keeps singing God’s praises.
ਗੁਰੂ ਦੀ ਮੱਤ ਲੈ ਕੇ ਭਗਤ ਦਾ ਮਨ ਸਦਾ ਨਾਮ ਵਿਚ ਲੀਨ ਰਹਿੰਦਾ ਹੈ ,ਭਗਤ ਹਰ ਵੇਲੇ ਪ੍ਰਭੂ ਦਾ ਨਾਮ ਜਪਦਾ ਰਹਿੰਦਾ ਹੈ,

ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥੪॥
naam sunai naamo man bhaavai naamay hee tariptaavaigo. ||4||
A devotee always listens to God’s Name, to his mind God’s Name is pleasing andhe remains satiated from the love for Maya through God’s Name. ||4||
ਭਗਤ (ਹਰ ਵੇਲੇ ਪਰਮਾਤਮਾ ਦਾ) ਨਾਮ ਸੁਣਦਾ ਹੈ, ਨਾਮ ਹੀ (ਉਸ ਦੇ) ਮਨ ਵਿਚ ਪਿਆਰਾ ਲੱਗਦਾ ਹੈ, ਨਾਮ ਦੀ ਰਾਹੀਂ ਹੀ (ਭਗਤ ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜਿਆ ਰਹਿੰਦਾ ਹੈ ॥੪॥

ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ ॥
kanik kanik pahiray baho kangnaa kaapar bhaaNt banaavaigo.
One wears many bracelets of gold, and dresses in many kinds of costly clothes,
ਜੋ ਮਨੁੱਖ ਸੋਨੇ ਆਦਿਕ ਦੇ ਅਨੇਕਾਂ ਕੰਗਣ ਆਦਿਕ ਗਹਿਣੇ ਪਹਿਨਦਾ ਹੈ ਆਪਣੇ ਸਰੀਰ ਨੂੰ ਸਜਾਣ ਲਈ ਕਈ ਕਿਸਮ ਦਾ ਕੱਪੜਾ ਬਣਾਂਦਾ ਹੈ,

ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮ ਫਿਰਿ ਆਵੈਗੋ ॥੫॥
naam binaa sabh feek fikaanay janam marai fir aavaigo. ||5||
but without Naam, all these worldly pleasures are bland and insipid and such aperson remains in the cycle of birth and death. ||5||
ਪ੍ਰਭੂ ਦੇ ਨਾਮ ਤੋਂ ਬਿਨਾ ਇਹ ਸਾਰੇ ਉੱਦਮ ਬਿਲਕੁਲ ਬੇ-ਸੁਆਦੇ ਹਨ। ਅਜਿਹਾ ਮਨੁੱਖ ਸਦਾ ਜੰਮਣ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੫॥

ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ ॥
maa-i-aa patal patal hai bhaaree ghar ghooman ghayr ghulaavaigo.
The veil of materialism is thick and heavy and the mind under this veil strugglesas if it is entrapped in a whirlpool of worldly entanglements.
ਮਾਇਆ (ਦੇ ਮੋਹ) ਦਾ ਪਰਦਾ ਬੜਾ ਕਰੜਾ ਪਰਦਾ ਹੈ, (ਇਸ ਮੋਹ ਦੇ ਪਰਦੇ ਦੇ ਕਾਰਨ ਮਨੁੱਖ ਲਈ ਉਸ ਦਾ) ਘਰ ਘੁੰਮਣ-ਘੇਰੀ ਬਣ ਜਾਂਦਾ ਹੈ, (ਇਸ ਵਿਚ ਡੁੱਬਣ ਤੋਂ ਬਚਣ ਲਈ ਸਾਰੀ ਉਮਰ ਮਨੁੱਖ) ਘੋਲ ਕਰਦਾ ਹੈ।

ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਨ ਜਾਵੈਗੋ ॥੬॥
paap bikaar manoor sabh bhaaray bikh dutar tari-o na jaavaigo. ||6||
Sins and evil deeds done for the sake of Maya are like a heavy load of rustediron, due to which one cannot swim across the poisonous world-ocean. ||6||
ਮੋਹ ਵਿਚ ਫਸ ਦੇ ਕੀਤੇ ਹੋਏ ਪਾਪ ਵਿਕਾਰ ਸੜੇ ਹੋਏ ਲੋਹੇ ਵਰਗੇ ਭਾਰੇ ਬੋਝ ਬਣ ਜਾਂਦੇ ਹਨ, ਇਹਨਾਂ ਦੇ ਕਾਰਨ ਜ਼ਹਰ-ਰੂਪ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੋ ਜਾਂਦਾ ਹੈ ॥੬॥

ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ ॥
bha-o bairaag bha-i-aa hai bohith gur khayvat sabad taraavaigo.
The revered fear of God is like a boat, if one has it in his heart then the Guru,like a boatman, ferries him across the world ocean of vices through the divine word.
ਪਰਮਾਤਮਾ ਦਾ) ਅਦਬ ਅਤੇ ਪਿਆਰ (ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ) ਜਹਾਜ਼ ਬਣ ਜਾਂਦਾ ਹੈ (ਜਿਸ ਮਨੁੱਖ ਦੇ ਅੰਦਰ ਪਿਆਰ ਹੈ ਡਰ ਹੈ, ਉਸ ਨੂੰ) ਗੁਰੂ ਮਲਾਹ (ਆਪਣੇ) ਸ਼ਬਦ ਦੀ ਰਾਹੀਂ ਪਾਰ ਲੰਘਾ ਲੈਂਦਾ ਹੈ।

ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥੭॥
raam naam har bhaytee-ai har raamai naam samaavaigo. ||7||
God can be realized by meditating on His Name and one can remain merged inHim through Naam.||7||
ਪ੍ਰਭੂ ਦਾ ਨਾਮ ਜਪ ਕੇ ਪ੍ਰਭੂ ਨੂੰ ਮਿਲ ਸਕੀਦਾ ਹੈ; ਜਿਸ ਮਨੁੱਖ ਦੇ ਅੰਦਰ ਅਦਬ ਤੇ ਪਿਆਰ ਹੈ, ਉਹ ਸਦਾ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ

ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ ॥
agi-aan laa-ay savaali-aa gur gi-aanai laa-ay jagaavaigo.
God attaches some to ignorance and puts them in the slumber of the love forMaya, and at other times wakes them up through the Guru’s spiritual wisdom.
(ਪਰਮਾਤਮਾ ਕਦੇ ਜੀਵ ਨੂੰ) ਅਗਿਆਨਤਾ ਵਿਚ ਫਸਾ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੰਵਾਈ ਰੱਖਦਾ ਹੈ, ਕਦੇ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਸੂਝ ਵਿਚ ਟਿਕਾ ਕੇ (ਉਸ ਨੀਂਦ ਤੋਂ) ਜਗਾ ਦੇਂਦਾ ਹੈ

ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ ॥੮॥੧॥
naanak bhaanai aapnai ji-o bhaavai tivai chalaavaigo. ||8||1||
O Nanak, according to His will, God makes people live as he pleases. ||8||1||
ਹੇ ਨਾਨਕ! ਜਿਵੇਂ ਪਰਮਾਤਮਾ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵ ਨੂੰ ਜੀਵਨ ਰਾਹ ਤੇ) ਤੋਰਦਾ ਹੈ ॥੮॥੧॥

ਕਾਨੜਾ ਮਹਲਾ ੪ ॥
kaanrhaa mehlaa 4.
Raag Kaanraa, Fourth Guru:

ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥
jap man har har naam taraavaigo.
O’ my mind, lovingly remember God’s Name, it ferries one across the worldlyocean of vices.
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪ, ਹਰਿ-ਨਾਮ (ਮਨੁੱਖ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।

ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥੧॥ ਰਹਾਉ ॥
jo jo japai so-ee gat paavai ji-o Dharoo par-hilaad samaavaigo. ||1|| rahaa-o.
Whoever lovingly remembers God, attains sublime spiritual status and merges inGod just as the devotees Dhru and Prahlad. ||1||pause||
ਜਿਹੜਾ ਜਿਹੜਾ ਮਨੁੱਖ ਹਰਿ-ਨਾਮ ਜਪਦਾ ਹੈ, ਉਹ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਤੇ, ਪਰਮਾਤਮਾ ਵਿਚ ਹੀ ਲੀਨ ਹੋ ਜਾਂਦਾ ਹੈ) ਜਿਵੇਂ ਧ੍ਰੂ ਅਤੇ ਪ੍ਰਹਿਲਾਦ (ਆਪੋ ਆਪਣੇ ਸਮੇ ਪ੍ਰਭੂ ਵਿਚ) ਲੀਨ ਹੁੰਦਾ ਰਿਹਾ ਹੈ ॥੧॥ ਰਹਾਉ ॥

error: Content is protected !!