Guru Granth Sahib Translation Project

Guru granth sahib page-1245

Page 1245

ਗੁਰ ਪਰਸਾਦੀ ਘਟਿ ਚਾਨਣਾ ਆਨ੍ਹ੍ਹੇਰੁ ਗਵਾਇਆ ॥ gur parsaadee ghat chaannaa aanHayr gavaa-i-aa. By the Guru’s grace, one’s mind is enlightened with Divine knowledge and the darkness of ignorance is dispelled. ਸਤਿਗੁਰੂ ਦੀ ਕਿਰਪਾ ਨਾਲ ਹਿਰਦੇ ਵਿਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ।
ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥ lohaa paaras bhaytee-ai kanchan ho-ay aa-i-aa. Just as iron is transformed into gold when it touches the mythical philosopher’s stone, (similarly a sinner becomes immaculate in the company of the Guru). (ਜਿਵੇਂ) ਪਾਰਸ ਨਾਲ ਛੋਹਿਆਂ ਲੋਹਾ ਸੋਨਾ ਬਣ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਨੂੰ ਪਰਸ ਕੇ ਪਾਪੀ ਜੀਵ ਪਵਿਤੱਰ ਹੋ ਜਾਂਦਾ ਹੈ l
ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥ naanak satgur mili-ai naa-o paa-ee-ai mil naam Dhi-aa-i-aa. O’ Nanak, by meeting and following the Guru’s teachings, we are blessed with the gift of Naam and then we lovingly remember Naam. ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਨਾਮ ਮਿਲ ਜਾਂਦਾ ਹੈ, ਤੇ ਫਿਰ ਨਾਮ ਸਿਮਰੀਦਾ ਹੈ।
ਜਿਨ੍ਹ੍ ਕੈ ਪੋਤੈ ਪੁੰਨੁ ਹੈ ਤਿਨ੍ਹ੍ਹੀ ਦਰਸਨੁ ਪਾਇਆ ॥੧੯॥ jinH kai potai punn hai tinHee darsan paa-i-aa. ||19|| Only those people experience the blessed vision of God, in whose destiny is the reward of past virtuous deeds. ||19|| ਪ੍ਰਭੂ ਦਾ ਦੀਦਾਰ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਭਲਿਆਈ ਮੌਜੂਦ ਹੈ ॥੧੯॥
ਸਲੋਕ ਮਃ ੧ ॥ salok mehlaa 1. Shalok, First Guru:
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ Dharig tinaa kaa jeevi-aa je likh likh vaycheh naa-o. Accursed is the life of those who read and reflect on God’s Name to sell it by writing it in the form of mantras or charms, ਜੋ ਮਨੁੱਖ ਪਰਮਾਤਮਾ ਦਾ ਨਾਮ (ਤਵੀਤ ਤੇ ਜੰਤ੍ਰ-ਜੰਤ੍ਰ ਆਦਿਕ ਦੀ ਸ਼ਕਲ ਵਿਚ) ਵੇਚਦੇ ਹਨ ਉਹਨਾਂ ਦੇ ਜੀਉਣ ਨੂੰ ਲਾਹਨਤ ਹੈ,
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ khaytee jin kee ujrhai khalvaarhay ki-aa thaa-o. they are like those whose crop is continuously destroyed, what can be there in their field? ਜਿਨ੍ਹਾਂ ਦੀ ਫ਼ਸਲ (ਨਾਲੋ ਨਾਲ) ਉੱਜੜਦੀ ਜਾਏ ਉਹਨਾਂ ਦਾ ਖਲਵਾੜੇ ਵਿਚ ਕੀ ਹੋ ਸਕਦਾ ਹੈ?
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ sachai sarmai baahray agai laheh na daad. Without true effort, they do not receive honor in God’s presence. ਸਹੀ ਮਿਹਨਤ ਤੋਂ ਬਿਨਾ ਪ੍ਰਭੂ ਦੀ ਹਜ਼ੂਰੀ ਵਿਚ ਭੀ ਉਹਨਾਂ ਦੀ ਕਦਰ ਨਹੀਂ ਹੁੰਦੀ।
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ akal ayh na aakhee-ai akal gavaa-ee-ai baad. That is not called true wisdom which is wasted in conflicts. ਅਕਲਮੰਦੀ ਜੋ ਬਖੇੜਿਆਂ ਵਿੱਚ ਗੁਆ ਲਈ ਜਾਂਦੀ ਹੈ, ਕਿਸੇ ਤਰ੍ਹਾਂ ਭੀ ਅਕਲਮੰਦੀ ਨਹੀਂ ਕਹੀ ਜਾ ਸਕਦੀ।
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ aklee saahib sayvee-ai aklee paa-ee-ai maan. We should lovingly remember God wisely (not through useless rituals or superstitions), and receive honor by dealing with others wisely ਅਕਲ ਇਹ ਹੈ ਕਿ ਪਰਮਾਤਮਾ ਦਾ ਸਿਮਰਨ ਕਰੀਏ ਤੇ ਇਸ ਨਾਲ ਇੱਜ਼ਤ ਮਿਲਦੀ ਹੈ|
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ aklee parhH kai bujhee-ai aklee keechai daan. The real wisdom is in reading the Guru’s word, understanding its essence and then sharing this knowledge with others. ਅਕਲ ਇਹ ਹੈ ਕਿ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਬਾਣੀ) ਪੜ੍ਹੀਏ (ਇਸ ਦੇ ਡੂੰਘੇ ਭੇਤ) ਸਮਝੀਏ ਤੇ ਹੋਰਨਾਂ ਨੂੰ ਸਮਝਾਈਏ।
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ naanak aakhai raahu ayhu hor galaaN saitaan. ||1|| Nanak says, this alone is the real path in life; all other ways are the inventions of a devilish mind.||1|| ਨਾਨਕ ਆਖਦਾ ਹੈ ਕਿ ਜ਼ਿੰਦਗੀ ਦਾ ਸਹੀ ਰਸਤਾ ਸਿਰਫ਼ ਇਹੀ ਹੈ, (ਸਿਮਰਨ ਤੋਂ) ਲਾਂਭ ਦੀਆਂ ਗੱਲਾਂ (ਦੱਸਣ ਵਾਲਾ) ਸ਼ੈਤਾਨ ਹੈ ॥੧॥
ਮਃ ੨ ॥ mehlaa 2. Second Guru:
ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥ jaisaa karai kahaavai taisaa aisee banee jaroorat. This has become the norm that a person is known by the deeds he does. ਨਿਯਮ ਐਸਾ ਬੱਝਾ ਹੋਇਆ ਹੈ ਕਿ ਮਨੁੱਖ ਜਿਹੋ ਜਿਹਾ ਕੰਮ ਕਰਦਾ ਹੈ ਉਹੋ ਜਿਹਾ ਉਸ ਦਾ ਨਾਮ ਪੈ ਜਾਂਦਾ ਹੈ।
ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥ hoveh liny jhiny nah hoveh aisee kahee-ai soorat. Only that human body can be called as true whose all limbs represent virtues and no deformities in the form of vices. ਉਹੀ ਜਿਸਮ ਮਨੁੱਖਾ ਜਿਸਮ ਅਖਵਾਣ ਦੇ ਲਾਇਕ ਹੁੰਦਾ ਹੈ ਜਿਸ ਦੇ ਗੁਣ ਰੂਪੀ ਨਰੋਏ ਅੰਗ ਹੁੰਦੇ ਹਨ, ਜਿਸ ਦੇ ਅੰਗ ਝੜੇ ਹੋਏ ਨਹੀਂ ਹੁੰਦੇ;
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥ jo os ichhay so fal paa-ay taaN naanak kahee-ai moorat. ||2|| O’ Nanak, only that person should be called a real human being who has the desire to realize God and who receives its fruit. ||2|| ਹੇ ਨਾਨਕ! ਉਹੀ ਹਸਤੀ ਮਨੁੱਖਾ ਹਸਤੀ ਕਹੀ ਜਾਣੀ ਚਾਹੀਦੀ ਹੈ ਜਿਸ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਘ ਹੋਵੇ ਤੇ ਇਸ ਦਾ ਫਲ ਪ੍ਰਾਪਤ ਹੋ ਜਾਏ ॥੨॥
ਪਉੜੀ ॥ pa-orhee. Pauree:
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥ satgur amrit birakh hai amrit ras fali-aa. The true Guru is like an ambrosial tree and is laden with the juicy fruit of ambrosial Nectar. ਗੁਰੂ (ਮਾਨੋ) ਅੰਮ੍ਰਿਤ ਦਾ ਰੁੱਖ ਹੈ ਜੋ ਅੰਮ੍ਰਿਤ ਦੇ ਰਸ ਨਾਲ ਫਲਿਆ ਹੋਇਆ ਹੈ।
ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥ jis paraapat so lahai gur sabdee mili-aa. This fruit of Naam is received by following the Guru’s word, but only that person receives it who is preordained for it. (ਇਹ ਫਲ) ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈ, ਪਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਾਪਤ ਕਰਨਾ ਧੁਰੋਂ ਲਿਖਿਆ ਹੈ।
ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥ satgur kai bhaanai jo chalai har saytee rali-aa. One who conducts oneself in accordance with the true Guru’s will, stays united with God. ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਉਹ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ।
ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥ jamkaal johi na sak-ee ghat chaanan bali-aa. The demon (fear) of death cannot bother him because his mind is enlightened with the Divine wisdom. ਉਸ ਮਨੁੱਖ ਨੂੰ ਜਮਕਾਲ ਘੂਰ ਨਹੀਂ ਸਕਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ) ਕਿਉਂਕਿ ਉਸ ਦੇ ਹਿਰਦੇ ਵਿਚ ਰੱਬੀ ਜੋਤਿ ਜਗ ਪੈਂਦੀ ਹੈ।
ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥ naanak bakhas milaa-i-an fir garabh na gali-aa. ||20|| O’ Nanak, those whom God has blessed and united with Him, do not suffer in reincarnations any more.||20|| ਹੇ ਨਾਨਕ! ਜਿਨ੍ਹਾਂ ਬੰਦਿਆਂ ਨੂੰ ਉਸ ਪ੍ਰਭੂ ਨੇ ਬਖ਼ਸ਼ਸ਼ ਕਰ ਕੇ ਆਪਣੇ ਨਾਲ ਮਿਲਾਇਆ ਹੈ ਉਹ ਮੁੜ ਕੇ ਪੇਟ ਵਿਚ ਨਹੀਂ ਗਲਦੇ ॥੨੦॥
ਸਲੋਕ ਮਃ ੧ ॥ salok mehlaa 1. Shalok, First Guru:
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ sach varat santokh tirath gi-aan Dhi-aan isnaan. Those human beings for whom being truthful is their fast, contentment their pilgrimage, Divine wisdom and loving remembrance of God their holy bath, ਜਿਨ੍ਹਾਂ ਮਨੁੱਖਾਂ ਨੇ ਸੱਚ ਨੂੰ ਵਰਤ ਬਣਾਇਆ, ਸੰਤੋਖ ਜਿਨ੍ਹਾਂ ਦਾ ਤੀਰਥ ਹੈ, ਜੀਵਨ-ਮਨੋਰਥ ਦੀ ਸਮਝ ਤੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜਨ ਨੂੰ ਜਿਨ੍ਹਾਂ ਨੇ ਤੀਰਥਾਂ ਦਾ ਇਸ਼ਨਾਨ ਸਮਝਿਆ ਹੈ;
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ da-i-aa dayvtaa khimaa japmaalee tay maanas parDhaan. compassion their god and forgiveness their rosary, those human beings are sublime and outstanding. ਦਇਆ ਜਿਨ੍ਹਾਂ ਦਾ ਇਸ਼ਟ-ਦੇਵ ਹੈ, (ਦੂਜਿਆਂ ਦੀ ਵਧੀਕੀ) ਸਹਾਰਨ ਦੀ ਆਦਤਿ ਜਿਨ੍ਹਾਂ ਦੀ ਮਾਲਾ ਹੈ, ਪਰਮ ਸਰੇਸ਼ਟ ਹਨ ਉਹ ਪੁਰਸ਼!
ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥ jugat Dhotee surat cha-ukaa tilak karnee ho-ay. Those for whom living an honest way of life is their lion-cloth, keeping their conscience clean is their cooking enclosure, high moral character is their sacred mark on the forehead, (ਸੁਚੱਜਾ ਜੀਵਨ) ਜੀਉਣ ਦੀ ਜਾਚ ਜਿਨ੍ਹਾਂ ਲਈ ਧੋਤੀ ਹੈ, ਸੁਰਤ (ਨੂੰ ਪਵਿਤ੍ਰ ਰੱਖਣਾ) ਜਿਨ੍ਹਾਂ ਦਾ (ਸੁੱਚਾ) ਚੌਂਕਾ ਹੈ, ਉੱਚੇ ਆਚਰਨ ਦਾ ਜਿਨ੍ਹਾਂ ਦੇ ਮੱਥੇ ਉਤੇ ਤਿਲਕ ਲਾਇਆ ਹੋਇਆ ਹੈ,
ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥ bhaa-o bhojan naankaa virlaa ta ko-ee ko-ay. ||1|| and love is their spiritual food: O’ Nanak, extremely rare is such a person. ||1|| ਤੇ ਪ੍ਰੇਮ ਜਿਨ੍ਹਾਂ (ਦੇ ਆਤਮਾ) ਦੀ ਖ਼ੁਰਾਕ ਹੈ, ਹੇ ਨਾਨਕ! ਇਹੋ ਜਿਹਾ ਮਨੁੱਖ ਹੈ ਕੋਈ ਵਿਰਲਾ ॥੧॥
ਮਹਲਾ ੩ ॥ mehlaa 3. Third Guru:
ਨਉਮੀ ਨੇਮੁ ਸਚੁ ਜੇ ਕਰੈ ॥ na-umee naym sach jay karai. If one makes a pledge of acquiring Truth as observing the fast of the ninth lunar day, ਜੇ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ (ਦਾ ਵਰਤ) ਬਣਾਏ,
ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥ kaam kroDh tarisnaa uchrai. thoroughly dispels lust, anger and desire, ਕਾਮ ਕ੍ਰੋਧ ਤੇ ਤ੍ਰਿਸਨਾ ਨੂੰ ਚੰਗੀ ਤਰ੍ਹਾਂ ਦੂਰ ਕਰ ਲਏ;
ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥ dasmee dasay du-aar jay thaakai aykaadasee ayk kar jaanai. makes controlling all the ten senses as observing the fast of tenth lunar day, and knowing that God is pervading everywhere to be the fast of the eleventh lunar day, ਜੇ ਦਸ ਹੀ ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ) ਰੋਕ ਰੱਖੇ (ਇਸ ਉੱਦਮ ਨੂੰ) ਦਸਮੀ (ਥਿੱਤ ਦਾ ਵਰਤ) ਬਣਾਏ; ਇਕ ਪਰਮਾਤਮਾ ਨੂੰ ਹਰ ਥਾਂ ਵਿਆਪਕ ਸਮਝੇ-ਇਹ ਉਸ ਦਾ ਏਕਾਦਸੀ ਦਾ ਵਰਤ ਹੋਵੇ;
ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥ du-aadasee panch vasgat kar raakhai ta-o naanak man maanai. and makes controlling all the five vices as observing fast on the twelfth lunar day, then O’ Nanak, his mind is appeased. ਪੰਜ ਕਾਮਾਦਿਕਾਂ ਨੂੰ ਕਾਬੂ ਵਿਚ ਰੱਖੇ-ਜੇ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ, ਤਾਂ, ਹੇ ਨਾਨਕ! ਮਨ ਪਤੀਜ ਜਾਂਦਾ ਹੈ।
ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥ aisaa varat raheejai paaday hor bahut sikh ki-aa deejai. ||2|| O’ pandit, if one can observe this kind of fast, then where is the need for any more advice? ||2|| ਹੇ ਪੰਡਿਤ! ਜੇ ਇਹੋ ਜਿਹਾ ਵਰਤ ਨਿਬਾਹ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਕੀ ਲੋੜ? ॥੨॥
ਪਉੜੀ ॥ pa-orhee. Pauree:
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥ bhoopat raajay rang raa-ay saNcheh bikh maa-i-aa. The emperors, kings, and nobles enjoy worldly pleasures and accumulate poisonous worldly wealth; ਪਾਤਸ਼ਾਹ, ਰਾਜੇ, ਤੇ ਅਮੀਰ ਰੰਗ-ਰਲੀਆਂ ਮਾਣਦੇ ਅਤੇ ਮਾਇਆ-ਰੂਪ ਜ਼ਹਿਰ ਜੋੜਦੇ ਹਨ;
ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥ kar kar hayt vaDhaa-iday par darab churaa-i-aa. acquiring more and more, they multiply their infatuation with it and even steal wealth that belongs to others. ਜੋੜ ਜੋੜ ਕੇ (ਇਸ ਨਾਲ) ਹਿਤ ਵਧਾਂਦੇ ਹਨ ਤੇ ਦੂਜਿਆਂ ਦੇ ਧਨ (ਭੀ) ਚੁਰਾ ਲੈਂਦੇ ਹਨ|
ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥ putar kaltar na vishahi baho pareet lagaa-i-aa. They become so obsessed with their wealth, that they don’t trust even their children and spouse; ਮਾਇਆ ਨਾਲ (ਇਤਨਾ) ਵਧੀਕ ਹਿਤ ਜੋੜਦੇ ਹਨ ਕਿ ਪੁਤ੍ਰ ਤੇ ਵਹੁਟੀ ਦਾ ਭੀ ਇਤਬਾਰ ਨਹੀਂ ਕਰਦੇ;
ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥ vaykh-di-aa hee maa-i-aa Dhuhi ga-ee pachhuteh pachhutaa-i-aa. but when Maya deceives them right in front of their eyes, then they regret miserably; (ਪਰ ਜਦੋਂ) ਅੱਖਾਂ ਦੇ ਸਾਹਮਣੇ ਹੀ ਮਾਇਆ ਛਲ ਕੇ ਚਲੀ ਜਾਂਦੀ ਹੈ ਤਾਂ ਉਹ ਹਾਹੁਕੇ ਲੈਂਦੇ ਹਨ;
ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥ jam dar baDhay maaree-ah naanak har bhaa-i-aa. ||21|| and then it feels as if they are being bound and beaten at the door of the demon of death; O’ Nanak, such is the will of God. ||21|| (ਤਦੋਂ ਇਉਂ ਜਾਪਦਾ ਹੈ, ਜਿਵੇਂ ਉਹ) ਜਮ ਦੇ ਬੂਹੇ ਬੱਝੇ ਹੋਏ ਕੁੱਟ ਖਾ ਰਹੇ ਹਨ; ਹੇ ਨਾਨਕ! ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ ॥੨੧॥
ਸਲੋਕ ਮਃ ੧ ॥ salok mehlaa 1. Shalok, First Guru:
ਗਿਆਨ ਵਿਹੂਣਾ ਗਾਵੈ ਗੀਤ ॥ gi-aan vihoonaa gaavai geet. Devoid of divine knowledge (a Pandit) sings the holy songs, (ਪੰਡਿਤ ਦਾ ਇਹ ਹਾਲ ਹੈ ਕਿ) ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ,
ਭੁਖੇ ਮੁਲਾਂ ਘਰੇ ਮਸੀਤਿ ॥ bhukhay mulaaN gharay maseet. a hungry Mullah turns his house into a mosque (and uses it to make a living), ਭੁੱਖ ਦਾ ਮਾਰਿਆ ਹੋਇਆ ਮੁੱਲਾਂ ਆਪਣੇ ਘਰ ਵਿਚ ਹੀ ਮਸਜਦ ਬਣਾ ਲੈਂਦਾ ਹੈ),
ਮਖਟੂ ਹੋਇ ਕੈ ਕੰਨ ਪੜਾਏ ॥ makhtoo ho-ay kai kann parhaa-ay. then there is another one who being a freeloader, gets his ears pierced, ( ਇਕ) ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ,
ਫਕਰੁ ਕਰੇ ਹੋਰੁ ਜਾਤਿ ਗਵਾਏ ॥ fakar karay hor jaat gavaa-ay. becomes a panhandler and loses the honor of his family, ਫ਼ਕੀਰ ਬਣ ਜਾਂਦਾ ਹੈ, ਕੁਲ ਦੀ ਅਣਖ ਗਵਾ ਬੈਠਦਾ ਹੈ,
ਗੁਰੁ ਪੀਰੁ ਸਦਾਏ ਮੰਗਣ ਜਾਇ ॥ gur peer sadaa-ay mangan jaa-ay. he lets himself be proclaimed a guru or a prophet but goes begging for food from house to house; (ਉਂਝ ਤਾਂ ਆਪਣੇ ਆਪ ਨੂੰ) ਗੁਰੂ ਪੀਰ ਅਖਵਾਂਦਾ ਹੈ (ਪਰ ਰੋਟੀ ਦਰ ਦਰ) ਮੰਗਦਾ ਫਿਰਦਾ ਹੈ;
ਤਾ ਕੈ ਮੂਲਿ ਨ ਲਗੀਐ ਪਾਇ ॥ taa kai mool na lagee-ai paa-ay. we should not even show any reverence to such a person. ਅਜੇਹੇ ਬੰਦੇ ਦੇ ਪੈਰੀਂ ਭੀ ਕਦੇ ਨਹੀਂ ਲੱਗਣਾ ਚਾਹੀਦਾ।
ਘਾਲਿ ਖਾਇ ਕਿਛੁ ਹਥਹੁ ਦੇਇ ॥ ghaal khaa-ay kichh hathahu day-ay. One who eats what he earns through his earnest labor and gives something out of it to the needy: ਜੋ ਮਨੁੱਖ ਮਿਹਨਤ ਨਾਲ ਕਮਾ ਕੇ (ਆਪ) ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁਝ (ਹੋਰਨਾਂ ਨੂੰ ਭੀ) ਦੇਂਦਾ ਹੈ,
ਨਾਨਕ ਰਾਹੁ ਪਛਾਣਹਿ ਸੇਇ ॥੧॥ naanak raahu pachhaaneh say-ay. ||1|| O’ Nanak, he knows the righteous way of life. ||1|| ਹੇ ਨਾਨਕ! ਉਹ ਜ਼ਿੰਦਗੀ ਦਾ ਸਹੀ ਰਸਤਾ ਪਛਾਣਦਾ ਹੈ ॥੧॥
Scroll to Top
https://magister.smaratungga.ac.id/product/demo/ https://akademik.untag-sby.ac.id/akademik/indonesia/ https://akademik.untag-sby.ac.id/product/demo/ http://ppid.bnpp.go.id/img/kemen/ http://ppid.bnpp.go.id/img/pid/ https://pti.fkip.binabangsa.ac.id/agenda-prodi/maxwin/ https://pti.fkip.binabangsa.ac.id/seminar-siswa/akun-demo/> https://greensa.uinsa.ac.id/storage/public/a-gacor/ https://greensa.uinsa.ac.id/storage/app/ https://pemetaan.melayukotapiring.tanjungpinangkota.go.id/image/icon/hotdemo/ https://pemetaan.melayukotapiring.tanjungpinangkota.go.id/image/ https://informatika.nusaputra.ac.id/smaxwin/ https://informatika.nusaputra.ac.id/wp-content/updemo/ https://jurnalgizi.unw.ac.id/public/journals/demo/ https://jurnalgizi.unw.ac.id/public/site/
https://jp1131-terpercaya.com/ https://bobabet-asik.com/ https://sugoi168login.com/ https://76vdomino.com/ https://library.president.ac.id/event/jp-gacor/ https://jurnalgizi.unw.ac.id/public/jp/
https://ekonomi.unima.ac.id/wp-content/hk/ https://informatika.nusaputra.ac.id/hk/ https://pti.fkip.binabangsa.ac.id/product/hk/ https://akademik.untag-sby.ac.id/product/hk/
https://akademik.untag-sby.ac.id/product/mcu/ https://pti.fkip.binabangsa.ac.id/product/mcu/
https://akademik.untag-sby.ac.id/product/sbo/ https://informatika.nusaputra.ac.id/sbo/
https://magister.smaratungga.ac.id/product/demo/ https://akademik.untag-sby.ac.id/akademik/indonesia/ https://akademik.untag-sby.ac.id/product/demo/ http://ppid.bnpp.go.id/img/kemen/ http://ppid.bnpp.go.id/img/pid/ https://pti.fkip.binabangsa.ac.id/agenda-prodi/maxwin/ https://pti.fkip.binabangsa.ac.id/seminar-siswa/akun-demo/> https://greensa.uinsa.ac.id/storage/public/a-gacor/ https://greensa.uinsa.ac.id/storage/app/ https://pemetaan.melayukotapiring.tanjungpinangkota.go.id/image/icon/hotdemo/ https://pemetaan.melayukotapiring.tanjungpinangkota.go.id/image/ https://informatika.nusaputra.ac.id/smaxwin/ https://informatika.nusaputra.ac.id/wp-content/updemo/ https://jurnalgizi.unw.ac.id/public/journals/demo/ https://jurnalgizi.unw.ac.id/public/site/
https://jp1131-terpercaya.com/ https://bobabet-asik.com/ https://sugoi168login.com/ https://76vdomino.com/ https://library.president.ac.id/event/jp-gacor/ https://jurnalgizi.unw.ac.id/public/jp/
https://ekonomi.unima.ac.id/wp-content/hk/ https://informatika.nusaputra.ac.id/hk/ https://pti.fkip.binabangsa.ac.id/product/hk/ https://akademik.untag-sby.ac.id/product/hk/
https://akademik.untag-sby.ac.id/product/mcu/ https://pti.fkip.binabangsa.ac.id/product/mcu/
https://akademik.untag-sby.ac.id/product/sbo/ https://informatika.nusaputra.ac.id/sbo/