Guru Granth Sahib Translation Project

Guru granth sahib page-1243

Page 1243

ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥ likhi-aa hovai naankaa kartaa karay so ho-ay. ||1|| But O’ Nanak, whatever God does is what happens which is in accordance with their destiny written as per their previous deeds. ||1|| (ਪਰ) ਹੇ ਨਾਨਕ! ( ਪਿਛਲੇ ਕਰਮਾਂ ਅਨੁਸਾਰ) ਮੱਥੇ ਉਤੇ ਲਿਖਿਆ ਲੇਖ ਹੀ ਉੱਘੜਦਾ ਹੈ (ਤੇ ਉਸ ਲੇਖ-ਅਨੁਸਾਰ) ਜੋ ਕੁਝ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ॥੧॥
ਮਃ ੧ ॥ mehlaa 1. First Guru:
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ rannaa ho-ee-aa boDhee-aa puras ho-ay sa-ee-aad. Now men have become cruel like hunters and women have become their counselors for such cruelty. ਹੁਣ ਮਨੁੱਖ ਜ਼ਾਲਮ ਹੋ ਗਏ ਹਨ ਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਗਈਆਂ ਹਨ|
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ seel sanjam such bhannee khaanaa khaaj ahaaj. Those men have abandoned all civility, self-control and mental purity, and they consume things procured by corrupt means. ਮਿੱਠਾ ਸੁਭਾਉ, ਜੁਗਤਿ ਵਿਚ ਰਹਿਣਾ, ਦਿਲ ਦੀ ਸਫ਼ਾਈ-ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਢੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ-ਭਾਉਂਦਾ ਖਾਣਾ ਹੋ ਗਿਆ ਹੈ|
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ saram ga-i-aa ghar aapnai pat uth chalee naal. Their modesty has gone away and along with that their honor has also vanished. ਸ਼ਰਮ-ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ (ਭਾਵ, ਇਹਨਾਂ ਮਨੁੱਖਾਂ ਤੋਂ ਕਿਤੇ ਦੂਰ ਦੁਰੇਡੇ ਹੋ ਗਈ ਹੈ) ਤੇ ਅਣਖ ਭੀ ਨਾਲ ਹੀ ਚਲੀ ਗਈ ਹੈ।
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥ naanak sachaa ayk hai a-or na sachaa bhaal. ||2|| O’ Nanak, God being the only One Truth, a person should not try to look for any other truth (as source of these qualities). ||2|| ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਸਿਰਫ਼ ਪਰਮਾਤਮਾ ਹੀ ਸੱਚਾ ਸੁਚਾ ਹੈ। ਮਨੁੱਖ ਨੂੰ ਕਿਸੇ ਹੋਰ ਸੱਚੇ ਦੀ ਖੋਜ-ਭਾਲ ਨਹੀਂ ਕਰਨੀ ਚਾਹੀਦੀ।॥੨॥
ਪਉੜੀ ॥ pa-orhee. Pauree:
ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥ baahar bhasam laypan karay antar gubaaree. A yogi who smears his body with ashes, but his mind is filled with darkness of ignorance, ਜੋ ਜੋਗੀ ਪਿੰਡੇ ਉਤੇ (ਤਾਂ) ਸੁਆਹ ਮਲ ਲੈਂਦਾ ਹੈ (ਪਰ ਉਸ ਦੇ) ਮਨ ਵਿਚ ਅਗਿਆਨਤਾ ਦਾ ਹਨੇਰਾ ਹੈ,
ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥ khinthaa jholee baho bhaykh karay durmat ahaNkaaree. he wears different holy garbs like wearing a patched coat, and having a cloth bag (for alms,) but he is full of evil-mindedness and egotism, (ਬਾਹਰ) ਗੋਦੜੀ ਤੇ ਝੋਲੀ (ਆਦਿਕ) ਦੇ ਕਈ ਭੇਖ ਕਰਦਾ ਹੈ ਤੇ ਭੈੜੀ ਮੱਤ ਦੇ ਕਾਰਨ (ਇਸ ਭੇਖ ਦਾ) ਅਹੰਕਾਰ ਕਰਦਾ ਹੈ,
ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥ saahib sabad na oochrai maa-i-aa moh pasaaree. he does not lovingly recite the Guru’s word in praise of the Master-God, has all around him the expanse of worldly attachments; ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਹੀਂ ਉਚਾਰਦਾ, (ਨਿਰਾ) ਮਾਇਆ ਦੇ ਮੋਹ ਦਾ ਖਿਲਾਰਾ ਹੀ (ਬਣਾਈ ਬੈਠਾ) ਹੈ;
ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥ antar laalach bharam hai bharmai gaavaaree. he has within him greed and doubt, and keeps wandering around like a fool; ਉਸ ਦੇ ਮਨ ਵਿਚ ਲਾਲਚ ਹੈ ਭਟਕਣਾ ਹੈ, ਮੂਰਖ ਠੇਡੇ ਖਾਂਦਾ ਫਿਰਦਾ ਹੈ;
ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥ naanak naam na chayt-ee joo-ai baajee haaree. ||14|| he doesn’t contemplate on Naam: O’ Nanak, he loses the game of life. ||14|| ਪ੍ਰਭੂ ਦਾ ਨਾਮ ਨਹੀਂ ਸਿਮਰਦਾ, ਹੇ ਨਾਨਕ! ਉਹ ਜੂਏ ਵਿਚ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦਾ ਹੈ ॥੧੪॥
ਸਲੋਕ ਮਃ ੧ ॥ salok mehlaa 1. Shalok, First Guru:
ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥ lakh si-o pareet hovai lakh jeevan ki-aa khusee-aa ki-aa chaa-o. One may have a hundred thousand friends, and may live for a hundred thousand years, what good are these pleasures and ambitions? ਜੀਵ ਲੱਖਾਂ ਨੂੰ ਪਿਆਰ ਕਰੇ ਤੇ ਲੱਖਾਂ ਸਾਲਾਂ ਦੀ ਜ਼ਿੰਦਗੀ ਹੋਵੇ, ਕੀ ਹਨ ਇਹ ਮਨ-ਮੌਜਾ ਤੇ ਕੀ ਇਹ ਉਮੰਗਾ?
ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥ vichhurhi-aa vis ho-ay vichhorhaa ayk gharhee meh jaa-ay. At the time of death when one departs from here in an instant, the separation from these becomes very painful. ਮਰਨ ਵੇਲੇ ਜਦੋਂ ਬੰਦਾ ਇਕ ਘੜੀ ਵਿਚ ਹੀ ਉੱਠ ਕੇ ਤੁਰ ਪੈਂਦਾ ਹੈ ਤਾਂ ਇਹਨਾਂ ਤੋਂ ਜੁਦਾਈ ਬਹੁਤ ਦੁਖਦਾਈ ਹੁੰਦੀ ਹੈ।
ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥ jay sa-o varHi-aa mithaa khaajai bhee fir ka-urhaa khaa-ay. If one enjoys such pleasures for a hundred years, eventually one has to bear the bitterness of separation. ਜੇ ਸੈਂਕੜੇ ਵਰ੍ਹੇ ਭੀ ਇਹ ਸੁਆਦਲੇ ਭੋਗ ਭੋਗਦੇ ਰਹੀਏ ਤਾਂ ਭੀ ਇਹਨਾਂ ਤੋਂ ਵਿਛੋੜੇ ਵਾਲਾ ਕੌੜਾ ਘੁੱਟ ਭਰਨਾ ਹੀ ਪੈਂਦਾ ਹੈ|
ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥ mithaa khaaDhaa chit na aavai ka-urh-tan Dhaa-ay jaa-ay. One does not remember the pleasures he had enjoyed but the bitterness goes deep into his mind. ਭੋਗੇ ਹੋਏ ਭੋਗ ਤਾਂ ਯਾਦ ਨਹੀਂ ਆਉਂਦੇ ਅਤੇ ਕਊੜਾਪਣ ਉਸ ਦੇ ਅੰਦਰ ਰਮ ਜਾਂਦਾ ਹੈ।
ਮਿਠਾ ਕਉੜਾ ਦੋਵੈ ਰੋਗ ॥ mithaa ka-urhaa dovai rog. Both the enjoying pleasure and bitterness of losing pleasure are painful. ਮਿਠਾ ਅਤੇ ਕਉੜਾ ਦੋਨੋ ਹੀ ਬੀਮਾਰੀਆਂ ਹਨ, (ਭਾਵ ਇਹਨਾਂ ਭੋਗਾਂ ਦੇ ਮਿਲਣ ਤੇ ਸੁਖ ਤੇ ਖੁੱਸ ਜਾਣ ਤੇ ਦੁਖ ਦੋਵੇਂ ਹੀ ਦੁਖਦਾਈ ਹਨ).
ਨਾਨਕ ਅੰਤਿ ਵਿਗੁਤੇ ਭੋਗ ॥ naanak ant vigutay bhog. O’ Nanak, those who only indulge in worldly pleasures are eventually ruined. ਹੇ ਨਾਨਕ! ਭੋਗਾਂ ਦੇ ਕਾਰਨ ਆਖ਼ਰ ਬੰਦੇ ਖ਼ੁਆਰ ਹੀ ਹੁੰਦੇ ਹਨ।
ਝਖਿ ਝਖਿ ਝਖਣਾ ਝਗੜਾ ਝਾਖ ॥ jhakh jhakh jhakh-naa jhagrhaa jhaakh. Entering into disputes with others (for false pleasures) is useless bickering, ਨਿੱਤ ਨਿੱਤ ਸੁਖਾਂ ਲਈ ਝਗੜੇ ਕਰਨਾਂ ਝਖਾਂ ਮਾਰਨ ਯੋਗ ਹੈ,
ਝਖਿ ਝਖਿ ਜਾਹਿ ਝਖਹਿ ਤਿਨ੍ਹ੍ਹ ਪਾਸਿ ॥੧॥ jhakh jhakh jaahi jhakheh tinH paas. ||1|| For those very false pleasures, people keep fighting among themselves, and they keep wrangling with others. ||1|| ਲੋਕ ਉਹਨਾਂ ਸੁਖਾਂ ਲਈ ਪਹਿਲੇ ਆਪਣੇ ਆਪ ਵਿਚ ਤੇ ਫਿਰ ਉਹਨਾਂ ਵਿਸ਼ਿਆਂ ਕਰਕੇ ਦੂਸਰਿਆਂ ਨਾਲ ਝਗੜਦੇ ਰਹਿੰਦੇ ਹਨ|॥੧॥
ਮਃ ੧ ॥ mehlaa 1. First Guru:
ਕਾਪੜੁ ਕਾਠੁ ਰੰਗਾਇਆ ਰਾਂਗਿ ॥ kaaparh kaath rangaa-i-aa raaNg. If a person got his clothes and wooden furniture dyed in beautiful colors, (ਮਨੁੱਖ ਨੇ) ਕੱਪੜੇ ਤੇ ਲੱਕੜ ਦਾ ਸਾਮਾਨ ਰੰਗ ਨਾਲ ਰੰਗਾ ਲਿਆ,
ਘਰ ਗਚ ਕੀਤੇ ਬਾਗੇ ਬਾਗ ॥ ghar gach keetay baagay baag. got his house plastered with lime and then got white-washed, ਘਰ ਨੂੰ ਚੂਨੇ ਨਾਲ ਲੇਪ ਕਰਾ ਕੇ ਸਫੈਦੀ ਕਰਾ ਕੇ ਚਿੱਟਾ ਬਣਾ ਲਿਆ,
ਸਾਦ ਸਹਜ ਕਰਿ ਮਨੁ ਖੇਲਾਇਆ ॥ saad sahj kar man khaylaa-i-aa. and kept his mind pampered with relishes and pleasures, (ਅਜੇਹੇ) ਸੁਆਦਾਂ ਤੇ ਸੁਖਾਂ ਨਾਲ ਮਨ ਨੂੰ ਪਰਚਾਂਦਾ ਰਿਹਾ,
ਤੈ ਸਹ ਪਾਸਹੁ ਕਹਣੁ ਕਹਾਇਆ ॥ tai sah paashu kahan kahaa-i-aa. then, O God, he received admonition from You for not utilizing human life to remember You. ਤਾਂ ਹੇ ਪ੍ਰਭੂ! ਉਸਨੇ ਤੇਰੇ ਕੋਲੋਂ ਝਿੜਕਾਂ ਲਈਆਂ (ਕਿ ਮਨੁੱਖਾ ਨਾਮ ਜਪ ਕੇ ਜਨਮ ਦਾ ਮਨੋਰਥ ਨਾਹ ਖੱਟਿਆ)|
ਮਿਠਾ ਕਰਿ ਕੈ ਕਉੜਾ ਖਾਇਆ ॥ mithaa kar kai ka-urhaa khaa-i-aa. In this way he wasted his life by eating something bitter thinking it sweet (he indulged in evil deeds considering them good) (ਵਿਸ਼ੇ-ਵਿਕਾਰ) ਜੋ ਆਖ਼ਰ ਕੌੜੇ ਹਨ, ਸੁਆਦਲੇ ਜਾਣ ਕੇ ਮਾਣਦਾ ਰਿਹਾ,
ਤਿਨਿ ਕਉੜੈ ਤਨਿ ਰੋਗੁ ਜਮਾਇਆ ॥ tin ka-urhai tan rog jamaa-i-aa. and then that indulgence in vices produced spiritual deterioration and diseases. ਉਸ ਵਿਸ਼ੇ-ਭੋਗ ਨੇ ਸਰੀਰ ਵਿਚ ਰੋਗ ਪੈਦਾ ਕਰ ਦਿੱਤਾ।
ਜੇ ਫਿਰਿ ਮਿਠਾ ਪੇੜੈ ਪਾਇ ॥ jay fir mithaa payrhai paa-ay. Only if one is blessed with God’s Name, the truly sweet thing, ਜੇ ਪ੍ਰਭੂ ਦਾ ਨਾਮ-ਰੂਪ ਸੁਆਦਲਾ ਭੋਜਨ ਮੁੜ ਮਿਲ ਜਾਏ,
ਤਉ ਕਉੜਤਣੁ ਚੂਕਸਿ ਮਾਇ ॥ ta-o ka-urh-tan chookas maa-ay. then, O’ mother, the bitter taste (suffering) brought about by false worldly pleasures goes away. ਤਾਂ ਹੇ ਮਾਂ! ਭੋਗਾਂ ਤੋਂ ਪੈਦਾ ਹੋਇਆ ਦੁੱਖ ਦੂਰ ਹੋ ਜਾਂਦਾ ਹੈ|
ਨਾਨਕ ਗੁਰਮੁਖਿ ਪਾਵੈ ਸੋਇ ॥ naanak gurmukh paavai so-ay. O’ Nanak, only that Guru’s follower receives this sweet Naam, ਹੇ ਨਾਨਕ! ਇਹ ‘ਮਿੱਠਾ’ ਨਾਮ ਉਸੇ ਗੁਰਮੁਖਿ ਨੂੰ ਮਿਲਦਾ ਹੈ,
ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥ jis no paraapat likhi-aa ho-ay. ||2|| in whose destiny it has been so written. ||2|| ਜਿਸ ਦੇ ਭਾਗਾਂ ਵਿਚ ਇਸ ਦੀ ਪ੍ਰਾਪਤੀ ਲਿਖੀ ਹੋਵੇ ॥੨॥
ਪਉੜੀ ॥ pa-orhee. Pauree:
ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ jin kai hirdai mail kapat hai baahar Dhovaa-i-aa. Those whose hearts are filled with filth and deception of vices, but keep themselves clean from outside, ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਸਫ਼ਾਈ ਨਹੀਂ, ਧੋਖਾ ਹੈ, ਪਰ ਸਰੀਰ ਨੂੰ ਬਾਹਰੋਂ ਧੋ ਕੇ ਰੱਖਦੇ ਹਨ,
ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ koorh kapat kamaavday koorh pargatee aa-i-aa. they practice falsehood and deception in their dealings, but ultimately their falsehood becomes apparent. ਉਹ (ਆਪਣੇ ਹਰੇਕ ਕਾਰ-ਵਿਹਾਰ ਵਿਚ) ਝੂਠ ਤੇ ਧੋਖਾ ਹੀ ਵਰਤਦੇ ਹਨ, ਪਰ ਝੂਠ ਉੱਘੜ ਆਉਂਦਾ ਹੈ,
ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ andar ho-ay so niklai nah chhapai chhapaa-i-aa. Whatever is within one’s mind, ultimately becomes apparent and it does not remain hidden even by trying to hide. (ਕਿਉਂਕਿ) ਮਨ ਦੇ ਅੰਦਰ ਜੋ ਕੁਝ ਹੁੰਦਾ ਹੈ ਉਹ ਜ਼ਾਹਰ ਹੋ ਜਾਂਦਾ ਹੈ, ਲੁਕਾਇਆਂ ਲੁਕ ਨਹੀਂ ਸਕਦਾ।
ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥ koorhai laalach lagi-aa fir joonee paa-i-aa. By engaging in falsehood and greed, one goes through the cycles of birth and death. ਝੂਠ, ਲਾਲਚ ਵਿਚ ਲੱਗਣ ਨਾਲ ਮਨੁੱਖ ਮੁੜ ਮੁੜ ਜੂਨਾਂ ਵਿਚ ਜਾ ਪੈਂਦਾ ਹੈ।
ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥ naanak jo beejai so khaavnaa kartai likh paa-i-aa. ||15|| O’ Nanak, one has to eat what he sows (bears the consequences of his deeds), this is what the Creator has written in the destiny of human beings. ||15|| ਹੇ ਨਾਨਕ! ਜੋ ਕੁਝ (ਮਨੁੱਖ ਆਪਣੇ ਕਰਮਾਂ ਦਾ) ਬੀ ਬੀਜਦਾ ਹੈ ਉਹੀ (ਫਲ) ਖਾਂਦਾ ਹੈ, ਕਰਤਾਰ ਨੇ (ਇਹ ਰਜ਼ਾ ਜੀਵਾਂ ਦੇ ਮੱਥੇ ਉਤੇ) ਲਿਖ ਕੇ ਰੱਖ ਦਿੱਤੀ ਹੈ ॥੧੫॥
ਸਲੋਕ ਮਃ ੨ ॥ salok mehlaa 2. Shalok, Second Guru:
ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ ॥ kathaa kahaanee baydeeN aanee paap punn beechaar. The Vedas have brought about narratives about what is vice and what is virtue, ਵੇਦਾਂ ਨੇ ਕਥਾ ਕਹਾਣੀਆਂ ਲਿਆਂਦੀਆਂ ਹਨ, (ਜਿਨਾਂ ਵਿਚ ਇਹ) ਵਿਚਾਰ ਹੈ ਕਿ ਪਾਪ ਕੀਹ ਹੈ ਤੇ ਪੁੰਨ ਕੀਹ ਹੈ|
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ day day lainaa lai lai daynaa narak surag avtaar. and in next life mortals receive what they give to others in this life, and repay what they receive from others; they go to hell or heaven as per their deeds. (ਉਸ ਵਿਚ ਇਹ ਵੀ ਦੱਸਿਆ ਹੈ ਕਿ ਹੱਥੋਂ) ਦੇ ਕੇ ਹੀ (ਮੁੜ) ਲਈਦਾ ਹੈ ਤੇ ਜੋ ਕੁਝ ਕਿਸੇ ਤੋਂ ਲੈਂਦੇ ਹਾਂ ਉਹ (ਅਗਲੇ ਜਨਮ ਵਿਚ) ਮੋੜੀਦਾ ਹੈ, (ਆਪਣੇ ਕੀਤੇ ਕਰਮਾਂ ਅਨੁਸਾਰ) ਨਰਕ ਵਿਚ ਜਾਂ ਸੁਰਗ ਵਿਚ ਅੱਪੜੀਦਾ ਹੈ|
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥ utam maDhim jaateeN jinsee bharam bhavai sansaar. According to these theories, human beings keep wandering in the superstitions of high and low castes and classes. (ਇਸ ਤਾਲੀਮ ਅਨੁਸਾਰ) ਦੁਨੀਆ ਉੱਚੀਆਂ ਨੀਵੀਆਂ ਜਾਤਾਂ ਤੇ ਕਿਸਮਾਂ ਦੇ ਵਹਿਮਾਂ ਵਿਚ ਖ਼ੁਆਰ ਹੁੰਦੀ ਹੈ।
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥ amrit banee tat vakhaanee gi-aan Dhi-aan vich aa-ee. The Guru’s ambrosial word reveals the essence of Divine wisdom which got unveiled by reflection on divine knowledge with complete concentration on God. ਨਾਮ-ਅੰਮ੍ਰਿਤ ਨਾਲ ਭਰੀ ਹੋਈ (ਗੁਰੂ ਦੀ) ਬਾਣੀ ਪ੍ਰਭੂ ਦੇ ਗੁਣ ਬਿਆਨ ਕਰਦੀ ਹੈ, ਇਹ ਬਾਣੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕੀਤਿਆਂ ਤੇ ਪ੍ਰਭੂ ਵਿਚ ਸੁਰਤ ਜੋੜਿਆਂ ਪਰਗਟ ਹੋਈ ਹੈ।
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥ gurmukh aakhee gurmukh jaatee surteeN karam Dhi-aa-ee. This divine word has been uttered and understood by the Guru Himself and by God’s grace the wise have pondered over it. ਗੁਰੂ ਨੇ ਉਚਾਰੀ ਹੈ, (ਜਿਸ ਦੇ ਡੂੰਘੇ ਭੇਤ ਨੂੰ) ਗੁਰੂ ਨੇ ਸਮਝਿਆ ਹੈ (ਇਸ ਨੂੰ) ਸੁਰਤਿਆਂ ਨੇ ਜਪਿਆ ਹੈ।
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥ hukam saaj hukmai vich rakhai hukmai andar vaykhai. The Guru’s word states that after creating the world as per His will, God controls it as per His will and looks after it, also as per His will. (ਇਹ ਬਾਣੀ ਦੱਸਦੀ ਹੈ ਕਿ) ਪਰਮਾਤਮਾ ਆਪਣੀ ਰਜ਼ਾ ਅੰਦਰ ਸੰਸਾਰ ਨੂੰ ਰਚ ਕੇ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਹੀ ਰੱਖਿਆ ਹੈ ਤੇ ਹੁਕਮ ਵਿਚ ਹੀ ਸੰਭਾਲ ਕਰਦਾ ਹੈ।
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥ naanak agahu ha-umai tutai taaN ko likee-ai laykhai. ||1|| O’ Nanak, first his ego is demolished (through the Guru’s word), and then he is approved in God’s presence. ||1|| ਹੇ ਨਾਨਕ! (ਇਸ ਬਾਣੀ ਦੀ ਬਰਕਤਿ ਨਾਲ) ਪਹਿਲਾਂ (ਜੀਵ ਦੀ) ਹਉਮੈ ਦੂਰ ਹੁੰਦੀ ਹੈ ਤਾਂ ਜੀਵ ਪ੍ਰਭੂ ਦੀ ਹਜ਼ੂਰੀ ਵਿਚ ਪ੍ਰਵਾਨ ਹੁੰਦਾ ਹੈ ॥੧॥
ਮਃ ੧ ॥ mehlaa 1. First Guru:
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥ bayd pukaaray punn paap surag narak kaa bee-o. The Vedas proclaim that the vice and virtue are the basis to determine if one is going to hell or heaven. ਵੇਦ ਦੀ ਤਾਲੀਮ ਇਹ ਹੈ ਕਿ (ਜੀਵ ਦਾ ਕੀਤਾ ਹੋਇਆ) ਪੁੰਨ-ਕਰਮ (ਉਸ ਦੇ ਵਾਸਤੇ) ਸੁਰਗ (ਮਿਲਣ) ਦਾ ਸਬੱਬ (ਬਣਦਾ) ਹੈ ਤੇ ਪਾਪ (ਜੀਵ ਲਈ) ਨਰਕ (ਵਿਚ ਪੈਣ) ਦਾ ਕਾਰਨ ਹੋ ਜਾਂਦਾ ਹੈ|
ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥ jo beejai so ugvai khaaNdaa jaanai jee-o. The human mind knows that one reaps and eats whatever he sows. (ਆਪਣੇ ਕੀਤੇ ਹੋਏ ਪੁੰਨ ਜਾਂ ਪਾਪ ਦਾ ਫਲ) ਖਾਣ ਵਾਲਾ (ਹਰੇਕ) ਜੀਵ ਆਤਮਾ (ਆਪ ਹੀ) ਜਾਣ ਲੈਂਦਾ ਹੈ ਕਿ ਜੋ ਕੁਝ ਕੋਈ ਬੀਜਦਾ ਹੈ ਉਹੀ ਉੱਗਦਾ ਹੈ।
ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥ gi-aan salaahay vadaa kar sacho sachaa naa-o. The divine knowledge praises God, proclaiming Him great and tells that eternal is the Name of the eternal God. (ਪਰ ਗੁਰੂ ਦਾ ਬਖ਼ਸ਼ਿਆ) ਗਿਆਨ ਪਰਮਾਤਮਾ ਨੂੰ ਵੱਡਾ ਆਖ ਕੇ (ਉਸ ਦੀ) ਸਿਫ਼ਤ-ਸਾਲਾਹ ਕਰਦਾ ਹੈ (ਤੇ ਦੱਸਦਾ ਹੈ ਕਿ) ਪ੍ਰਭੂ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ|
ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥ sach beejai sach ugvai dargeh paa-ee-ai thaa-o. One who sows God’s Name in the heart, God’s Name multiplies in him, and he obtains a place in God’s presence. ਜੋ ਮਨੁੱਖ ਪ੍ਰਭੂ ਦਾ ਨਾਮ (ਹਿਰਦੇ ਵਿਚ) ਬੀਜਦਾ ਹੈ ਉਸ ਦੇ ਅੰਦਰ ਨਾਮ ਹੀ ਪ੍ਰਫੁਲਤ ਹੁੰਦਾ ਹੈ ਤੇ ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।


© 2017 SGGS ONLINE
error: Content is protected !!
Scroll to Top