PAGE 1241

ਕੁੰਗੂ ਚੰਨਣੁ ਫੁਲ ਚੜਾਏ ॥
kungoo channan ful charhaa-ay.
He applies mark of saffron and sandalwood to them and offers flowers,
ਕੇਸਰ ਚੰਦਨ ਦਾ ਟਿਕਾ ਲਾਂਦਾ ਹੈ ਤੇ ਫੁੱਲ (ਉਸ ਮੂਰਤੀ ਦੇ ਅੱਗੇ) ਭੇਟ ਧਰਦਾ ਹੈ,

ਪੈਰੀ ਪੈ ਪੈ ਬਹੁਤੁ ਮਨਾਏ ॥
pairee pai pai bahut manaa-ay.
and tries to please these Idols by falling at their feet again and again.
ਉਨ੍ਹਾਂ ਦੇ ਪੈਰਾਂ ਉਤੇ ਸਿਰ ਰੱਖ ਰੱਖ ਕੇ ਉਨ੍ਹਾਂ ਨੂੰ ਪ੍ਰਸੰਨ ਕਰਨ ਦਾ ਜਤਨ ਕਰਦਾ ਹੈ|

ਮਾਣੂਆ ਮੰਗਿ ਮੰਗਿ ਪੈਨ੍ਹ੍ਹੈ ਖਾਇ ॥
maanoo-aa mang mang painHai khaa-ay.
But he begs other human beings for food and clothes,
(ਪਰ ਰੋਟੀ ਕੱਪੜਾ ਹੋਰ) ਮਨੁੱਖਾਂ ਤੋਂ ਮੰਗ ਮੰਗ ਕੇ ਖਾਂਦਾ ਤੇ ਪਹਿਨਦਾ ਹੈ,

ਅੰਧੀ ਕੰਮੀ ਅੰਧ ਸਜਾਇ ॥
anDhee kammee anDh sajaa-ay.
The punishment is severe for such foolish deeds done out of spiritual ignorance.
ਅਗਿਆਨਤਾ ਵਾਲੇ ਕੰਮ ਕੀਤਿਆਂ ਸਜ਼ਾ ਵੀ ਬਹੁਤ ਮਿਲਦੀ ਹੈ|

ਭੁਖਿਆ ਦੇਇ ਨ ਮਰਦਿਆ ਰਖੈ ॥
bhukhi-aa day-ay na mardi-aa rakhai.
The fact is that these Idols can neither give food to the hungry, nor can they save a person dying of hunger,
ਅਸਲ ਵਿਚ ਇਹ ਮੂਰਤੀ) ਨਾਹ ਭੁੱਖੇ ਨੂੰ ਕੁਝ ਦੇ ਸਕਦੀ ਹੈ ਨਾਹ (ਭੁੱਖ-ਮਰਦੇ ਨੂੰ) ਮਰਨੋਂ ਬਚਾ ਸਕਦੀ ਹੈ,

ਅੰਧਾ ਝਗੜਾ ਅੰਧੀ ਸਥੈ ॥੧॥
anDhaa jhagrhaa anDhee sathai. ||1||
But to argue against such practice is like starting a conflict of ignorance in an ignorant society. ||1||
ਮਗਰ ਇਸ ਅਭਿਆਸ ਦੇ ਉਲਟ ਤਰਕ ਕਰਨ ਨਾਲ ਅਗਿਆਨੀਆਂ ਦੀ ਸਭਾ ਵਿਚ ਅਗਿਆਨਤਾ ਵਾਲਾ ਬਖੇੜਾ ਸ਼ੁਰੂ ਕਰਨਾ ਹੈ| ॥੧॥

ਮਹਲਾ ੧ ॥
mehlaa 1.
First Guru:

ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥
sabhay surtee jog sabh sabhay bayd puraan.
All meditations, all yogas, and reading of all Vedas and Puranas,
ਸਾਰੀਆਂ ਸੁਰਤੀਆਂ, ਸਾਰੇ ਯੋਗ , ਸਾਰੇ ਵੇਦ ਅਤੇ ਪੁਰਾਨ (ਆਦਿਕਾਂ ਦੇ ਪਾਠ),

ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥
sabhay karnay tap sabh sabhay geet gi-aan.
doing all kinds of penances, singing of songs and their discussions,
ਤਪ ਸਾਧਣੇ; (ਭਜਨਾਂ ਦੇ) ਗੀਤ ਤੇ (ਉਹਨਾਂ ਦੀਆਂ) ਵਿਚਾਰਾਂ,

ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥
sabhay buDhee suDh sabh sabh tirath sabh thaan.
all intellect and intuition, all pilgrimage stations are and all holy places,
ਉੱਚੀ ਬੁੱਧ ਤੇ ਚੰਗੀ ਅਕਲ; ਸਾਰੇ ਤੀਰਥ ਅਤੇ ਸਾਰੇ ਅਸਥਾਨ,

ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥
sabh paatisaahee-aa amar sabh sabh khusee-aa sabh khaan.
all kingdoms, all royal commands, all revelries and feasts,
ਪਾਤਿਸ਼ਾਹੀਆਂ ਤੇ ਫੁਰਮਾਨ, ਖ਼ੁਸ਼ੀਆਂ ਤੇ (ਚੰਗੇ) ਖਾਣੇ,

ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥
sabhay maanas dayv sabh sabhay jog Dhi-aan.
all mankind and all gods, all kinds of yogic meditations,
ਮਨੁੱਖ ਤੇ ਦੇਵਤੇ, ਜੋਗ ਦੀਆਂ ਸਮਾਧੀਆਂ;

ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥
sabhay puree-aa khand sabh sabhay jee-a jahaan.
all the regions of the world and their parts, all the creatures of the universe,
ਧਰਤੀਆਂ ਦੇ ਮੰਡਲ ਤੇ ਹਿੱਸੇ, ਸਾਰੇ ਜਗਤ ਦੇ ਜੀਆ ਜੰਤ;

ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥
hukam chalaa-ay aapnai karmee vahai kalaam.
all these are governed by God’s command written by the pen of His will based on their past deeds.
ਇਹਨਾਂ ਸਭਨਾਂ ਨੂੰ ਪਰਮਾਤਮਾ ਆਪਣੇ ਹੁਕਮ ਵਿਚ ਤੋਰਦਾ ਹੈ, ਪਰ ਉਸ ਦੇ ਹੁਕਮ ਦੀ ਕਲਮ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਚੱਲਦੀ ਹੈ।

ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥
naanak sachaa sach naa-ay sach sabhaa deebaan. ||2||
O’ Nanak, eternal is the Name of God, eternal is His presence and true is His justice. ||2||
ਹੇ ਨਾਨਕ! ਉਹ ਪ੍ਰਭੂ ਦਾ ਨਾਮ ਸਚਾ ਹੋਣ ਕਰਕੇ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਸਦਾ-ਥਿਰ ਰਹਿਣ ਵਾਲਾ ਹੈ, ਅਤੇ ਸਚਾ ਹੈ ਉਸ ਦਾ ਇਨਾਸਾਫ਼। ॥੨॥

ਪਉੜੀ ॥
pa-orhee.
Pauree:

ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥
naa-ay mani-ai sukh oopjai naamay gat ho-ee.
By believing in Naam, peace wells up in our minds, and through Naam we gain a high spiritual state.
ਨਾਮ ਦੀ ਤਾਕਤ ਨੂੰ ਮੰਨਣ ਨਾਲ (ਮਨ ਵਿਚ) ਸੁਖ ਪੈਦਾ ਹੁੰਦਾ ਹੈ, ਨਾਮ ਵਿਚ (ਗਿੱਝਿਆਂ) ਹੀ ਉੱਚੀ ਆਤਮਕ ਅਵਸਥਾ ਬਣਦੀ ਹੈ;

ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥
naa-ay mani-ai pat paa-ee-ai hirdai har so-ee.
By believing in Naam, we are blessed with honor and God dwells in our heart.
ਨਾਮ ਦੀ ਤਾਕਤ ਨੂੰ ਮੰਨਣ ਨਾਲ ਇੱਜ਼ਤ ਮਿਲਦੀ ਹੈ ਤੇ ਹਿਰਦੇ ਵਿਚ ਉਹ ਪ੍ਰਭੂ (ਆ ਵੱਸਦਾ ਹੈ);

ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥
naa-ay mani-ai bhavjal langhee-ai fir bighan na ho-ee.
By having faith in Naam, we cross over the dreadful world-ocean of vices and our path is cleared of any obstructions.
ਨਾਮ ਦੀ ਤਾਕਤ ਨੂੰ ਮੰਨਣ ਨਾਲ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੇ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈਂਦੀ;

ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥
naa-ay mani-ai panth pargataa naamay sabh lo-ee.
By believing in Naam, the path of life becomes clearly visible and through Naam, the light of divine wisdom spreads.
ਨਾਮ ਦੀ ਤਾਕਤ ਨੂੰ ਮੰਨਣ ਨਾਲ ਜੀਵਨ ਦਾ ਰਸਤਾ ਪ੍ਰਤੱਖ ਸਾਫ਼ ਦਿੱਸਣ ਲੱਗ ਪੈਂਦਾ ਹੈ ਅਤੇ ਨਾਮ ਦੇ ਰਾਹੀਂ ਸਾਰਾ ਚਾਨਣ ਫੈਲਦਾ ਹੈ |

ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥
naanak satgur mili-ai naa-o mannee-ai jin dayvai so-ee. ||9||
O’ Nanak, we believe in Naam when we meet and follow the true Guru’s teachings; only those receive this gift whom God Himself bestows. ||9||
ਹੇ ਨਾਨਕ! ਜੇ ਸਤਿਗੁਰੂ ਮਿਲੇ ਤਾਂ ਹੀ ਨਾਮ ਮੰਨਿਆ ਜਾ ਸਕਦਾ ਹੈ; ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ ॥੯॥

ਸਲੋਕ ਮਃ ੧ ॥
salok mehlaa 1.
Shalok, First Guru:

ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥
puree-aa khanda sir karay ik pair Dhi-aa-ay.
Even if one roams around all the continents and all the lands in an upside down position and meditates standing on one foot.
ਜੇ ਕੋਈ ਮਨੁੱਖ ਸਿਰ-ਪਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰੇ, ਜੇ ਇਕ ਪੈਰ ਦੇ ਭਾਰ ਖਲੋ ਕੇ ਧਿਆਨ ਧਰੇ;

ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥
pa-un maar man jap karay sir mundee talai day-ay.
He may worship while controlling the breath and may put hishead below the neck (stand upside down).
ਜੇ ਪ੍ਰਾਣ ਰੋਕ ਕੇ ਮਨ ਵਿਚ ਜਪ ਕਰੇ; ਜੇ ਆਪਣਾ ਸਿਰ ਧੌਣ ਦੇ ਹੇਠ ਰੱਖੇ (ਭਾਵ, ਜੇ ਸਿਰ-ਭਾਰ ਖੜਾ ਰਹੇ);

ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ ॥
kis upar oh tik tikai kis no jor karay-i.
Tell me, on what is he focusing his mind, and which of these he considers as his source of power? (these insignificant deeds do not provide any support)
ਤਾਂ ਭੀ ਇਹਨਾਂ ਵਿਚੋਂ) ਕਿਸ ਸਾਧਨ ਉਤੇ ਉਹ ਟੇਕ ਰੱਖਦਾ ਹੈ? ਕਿਸ ਉੱਦਮ ਨੂੰ ਉਹ ਆਪਣਾ ਤਾਣ (ਬਲ) ਬਣਾਂਦਾ ਹੈ? (ਭਾਵ, ਇਹ ਹਰੇਕ ਟੇਕ ਤੁੱਛ ਹੈ, ਇਹਨਾਂ ਦਾ ਆਸਰਾ ਕਮਜ਼ੋਰ ਹੈ)।

ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ ॥
kis no kahee-ai naankaa kis no kartaa day-ay.
Still O’ Nanak, we cannot say as to whom the Creator blesses with honor.
ਫਿਰ ਭੀ ਹੇ ਨਾਨਕ! ਇਹ ਗੱਲ ਕਹੀ ਨਹੀਂ ਜਾ ਸਕਦੀ ਕਿ ਕਰਤਾਰ ਕਿਸ ਨੂੰ ਮਾਣ ਬਖ਼ਸ਼ਦਾ ਹੈ।

ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥੧॥
hukam rahaa-ay aapnai moorakh aap ganay-ay. ||1||
God runs the world as per His Will, but a fool takes pride in himself thinking that it is he who does it all. ||1||
(ਪ੍ਰਭੂ ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਤੋਰਦਾ ਹੈ, ਪਰ ਮੂਰਖ ਆਪਣੇ ਆਪ ਨੂੰ (ਵੱਡਾ) ਸਮਝਣ ਲੱਗ ਪੈਂਦਾ ਹੈ ॥੧॥

ਮਃ ੧ ॥
mehlaa 1.
First Guru:

ਹੈ ਹੈ ਆਖਾਂ ਕੋਟਿ ਕੋਟਿ ਕੋਟੀ ਹੂ ਕੋਟਿ ਕੋਟਿ ॥
hai hai aakhaaN kot kot kotee hoo kot kot.
If millions and millions of times I say that God truly exists;
ਜੇ ਮੈਂ ਕ੍ਰੋੜਾਂ ਕ੍ਰੋੜਾਂ ਵਾਰ ਆਖਾਂ ਕਿ ਪਰਮਾਤਮਾ ਸੱਚ-ਮੁੱਚ ਹੈ;

ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥
aakhooN aakhaaN sadaa sadaa kahan na aavai tot.
even if I may keep saying this forever and ever without any break,
ਜੇ ਮੈਂ ਇਹੀ ਗੱਲ ਸਦਾ ਹੀ ਆਪਣੇ ਮੂੰਹ ਨਾਲ ਆਖਦਾ ਰਹਾਂ, ਮੇਰੇ ਆਖਣ ਵਿਚ ਤ੍ਰੋਟ ਨਾਹ ਆਵੇ;

ਨਾ ਹਉ ਥਕਾਂ ਨ ਠਾਕੀਆ ਏਵਡ ਰਖਹਿ ਜੋਤਿ ॥
naa ha-o thakaaN na thaakee-aa ayvad rakheh jot.
and if God blesses me with such energy that I never feel tired of saying this and do not stop even when someone tries to stop me.
(ਜੇ ਪ੍ਰਭੂ!) ਮੇਰੇ ਵਿਚ ਇਤਨੀ ਸੱਤਿਆ ਪਾ ਦੇਵੇਂ ਕਿ ਮੈਂ ਆਖਦਾ ਆਖਦਾ ਨਾਹ ਹੀ ਥੱਕਾਂ ਤੇ ਨਾਹ ਹੀ ਕਿਸੇ ਦਾ ਰੋਕਿਆਂ ਰੁਕਾਂ;

ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥੨॥
naanak chasi-ahu chukh bind upar aakhan dos. ||2||
O’ Nanak, this is an iota of Your praises, and if I claim that I praised You any more than that, it would be a mistake. ||2||
ਹੇ ਨਾਨਕ! ਇਹ ਸਾਰਾ ਜਤਨ ਤੇਰੀ ਰਤਾ ਭਰ ਸਿਫ਼ਤ ਦੇ ਹੀ ਬਰਾਬਰ ਹੁੰਦਾ ਹੈ; ਜੇ ਮੈਂ ਆਖਾਂ ਕਿ ਏਦੂੰ ਵਧੀਕ ਸਿਫ਼ਤ ਮੈਂ ਕੀਤੀ ਹੈ ਤਾਂ (ਇਹ ਮੇਰੀ) ਭੁੱਲ ਹੈ ॥੨॥

ਪਉੜੀ ॥
pa-orhee.
Pauree:

ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥
naa-ay mani-ai kul uDhrai sabh kutamb sabaa-i-aa.
By believing in Naam, because of his association, one’s entire lineage and family is liberated from vices.
ਨਾਮ ਨੂੰ ਮੰਨਣ ਨਾਲ ( ਮਨੁੱਖ ਦੀ) ਸਾਰੀ ਕੁਲ ਸਾਰਾ ਪਰਵਾਰ (ਭਵਜਲ ਵਿਚੋਂ) ਬਚ ਜਾਂਦਾ ਹੈ।

ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥
naa-ay mani-ai sangat uDhrai jin ridai vasaa-i-aa.
Those who believe in Naam and have enshrined Naam in their heart, all those who stay in their companionship also cross over the world-ocean of vices.
ਨਾਮ ਨੂੰ ਮੰਨਣ ਨਾਲ ਜਿਨ੍ਹਾਂ ਬੰਦਿਆਂ ਨੇ ਨਾਮ ਨੂੰ ਹਿਰਦੇ ਵਿਚ ਵਸਾ ਲਿਆ ਹੈ ਉਹਨਾਂ ਦੇ ਮੈਲ-ਮਿਲਾਪ ਰਾਹੀਂ ਸਾਰੇ ਹੀ ਪਾਰ ਉਤਰ ਜਾਂਦੇ ਹਨ।

ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥
naa-ay mani-ai sun uDhray jin rasan rasaa-i-aa.
By believing in Naam, those who have listened to it or uttered it with relish with their tongues, they all have been emancipated.
ਨਾਮ ਵਿਚ ਗਿੱਝ ਕੇ ਜਿਨ੍ਹਾਂ ਨੇ ਜੀਭ ਨੂੰ ਨਾਮ ਨਾਲ ਇਕ-ਰਸ ਕਰ ਲਿਆ ਉਹ ਨਾਮ ਸੁਣ ਕੇ (ਮਾਇਆ ਦੇ ਪ੍ਰਭਾਵ ਤੋਂ) ਬਚ ਜਾਂਦੇ ਹਨ।

ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥
naa-ay mani-ai dukh bhukh ga-ee jin naam chit laa-i-aa.
Those who have attuned their mind to God’s Name by believing in it, all their thirst and hunger for materialism has vanished.
ਨਾਮ ਵਿਚ ਗਿੱਝ ਕੇ ਜਿਨ੍ਹਾਂ ਨੇ ਨਾਮ ਵਿਚ ਮਨ ਜੋੜ ਲਿਆ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਉਹਨਾਂ ਦੀ (ਮਾਇਆ ਵਾਲੀ) ਭੁੱਖ ਮਿਟ ਜਾਂਦੀ ਹੈ।

ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥
naanak naam tinee salaahi-aa jin guroo milaa-i-aa. ||10||
O’ Nanak, they alone praise Naam who are united with the Guru by God. ||10||
ਹੇ ਨਾਨਕ, ਕੇਵਲ ਉਹ ਹੀ ਪ੍ਰਭੂ ਦੇ ਨਾਮ ਦੀ ਮਹਿਮਾ ਕਰਦੇ ਹਨ ਜਿਨ੍ਹਾਂ ਨੂੰ ਪ੍ਰਭੂ, ਗੁਰਾਂ ਨਾਲ ਮਿਲਾ ਦਿੰਦਾ ਹੈ। ॥੧੦॥

ਸਲੋਕ ਮਃ ੧ ॥
salok mehlaa 1.
Shalok, First Guru:

ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥
sabhay raatee sabh dih sabh thitee sabh vaar.
All the nights, all days of the week, all the lunar dates,
ਰਾਤਾਂ, ਦਿਹਾੜੇ, ਥਿੱਤਾਂ, ਵਾਰ,

ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥
sabhay rutee maah sabh sabh DharteeN sabh bhaar.
all seasons, all months, all the earth, and all the things that grow on it,
ਰੁੱਤਾਂ, ਮਹੀਨੇ; ਧਰਤੀਆਂ ਤੇ ਧਰਤੀਆਂ ਉਤੇ ਪੈਦਾ ਹੋਏ ਸਾਰੇ ਪਦਾਰਥ,

ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥
sabhay paanee pa-un sabh sabh agnee paataal.
all water, all air, all fires and nether worlds,
ਹਵਾ, ਪਾਣੀ, ਅੱਗ, ਧਰਤੀ ਦੇ ਹੇਠਲੇ ਪਾਸੇ (ਦੇ ਪਦਾਰਥ),

ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥
sabhay puree-aa khand sabh sabh lo-a lo-a aakaar.
all the spheres, all the continents of earth, all the worlds, and the forms of creatures in those worlds,
ਧਰਤੀਆਂ ਦੇ ਮੰਡਲ, ਬ੍ਰਹਮੰਡ ਦੇ ਬੇਅੰਤ ਹਿੱਸੇ, ਹਰੇਕ ਲੋਕ ਤੇ ਹਰੇਕ ਲੋਕ ਦੇ (ਬੇਅੰਤ ਕਿਸਮਾਂ ਦੇ) ਜੀਅ ਜੰਤ,

ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥
hukam na jaapee kayt-rhaa kahi na sakeejai kaar.
over them all, God Almighty’s command reins, the expanse of which cannot be estimated and it cannot be stated how vast His creation is.
ਇਹ ਸਾਰੀ ਰਚਨਾ (ਕੇਡੀ ਕੁ ਹੈ) ਬਿਆਨ ਨਹੀਂ ਕੀਤੀ ਜਾ ਸਕਦੀ, ਇਸ ਰਚਨਾ ਨੂੰ ਬਣਾਣ ਵਾਲਾ ਪ੍ਰਭੂ ਹੈ ਜਿਸ ਦਾ ਹੁਕਮ ਕਿਤਨਾ ਵੱਡਾ ਹੈ-ਇਹ ਭੀ ਪਤਾ ਨਹੀਂ ਲੱਗ ਸਕਦਾ।

ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ ॥
aakhahi thakeh aakh aakh kar sifteeN veechaar.
People get exhausted uttering His praises over and over by reflecting on His virtues;
ਪਰਮਾਤਮਾ ਦੀਆਂ ਸਿਫ਼ਤਾਂ ਦਾ ਵਿਚਾਰ ਕਰ ਕੇ ਲੋਕ ਮੁੜ ਮੁੜ ਬੇਅੰਤ ਵਾਰੀ (ਉਸ ਦੀਆਂ ਵਡਿਆਈਆਂ) ਬਿਆਨ ਕਰਦੇ ਹਨ ਤੇ (ਬਿਆਨ ਕਰ ਕੇ) ਥੱਕ ਜਾਂਦੇ ਹਨ;

ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥
tarin na paa-i-o bapurhee naanak kahai gavaar. ||1||
but Nanak says, the helpless foolish people have not been able to describe even an iota of God’s limit. ||1||
ਪਰ, ਨਾਨਕ ਆਖਦਾ ਹੈ, ਵਿਚਾਰੇ ਗੰਵਾਰਾਂ ਨੇ ਪ੍ਰਭੂ ਦਾ ਰਤਾ ਭਰ ਭੀ ਅੰਤ ਨਹੀਂ ਲੱਭਾ ॥੧॥

ਮਃ ੧ ॥
mehlaa 1.
First Guru:

ਅਖੀ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥
akheeN parnai jay firaaN daykhaaN sabh aakaar.
Even if I roam around and see the entire world with my eyes wide open;
ਜੇ ਮੈਂ ਅੱਖਾਂ ਦੇ ਭਾਰ ਹੋ ਕੇ ਫਿਰਾਂ ਤੇ ਸਾਰਾ ਜਗਤ (ਫਿਰ ਕੇ) ਵੇਖ ਲਵਾਂ;

ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥
puchhaa gi-aanee pandhitaaN puchhaa bayd beechaar.
and ask all the spiritually wise people and the pandits who reflect on the Vedas;
ਜੇ ਮੈਂ ਗਿਆਨਵਾਨ ਪੰਡਿਤਾਂ ਨੂੰ ਵੇਦਾਂ ਦੇ ਡੂੰਘੇ ਭੇਤ ਪੁੱਛ ਲਵਾਂ;

error: Content is protected !!