Guru Granth Sahib Translation Project

Guru granth sahib page-1240

Page 1240

ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥ aakhan a-ukhaa naankaa aakh na jaapai aakh. ||2|| But O’ Nanak, it is difficult to describe His form and is not understood no matter how many times it is tried. ||2|| ਹੇ ਨਾਨਕ! ਉਸ ਦਾ ਸਰੂਪ ਬਿਆਨ ਕਰਨਾ ਔਖਾ ਹੈ, ਮੁੜ ਮੁੜ ਬਿਆਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ ॥੨॥
ਪਉੜੀ ॥ pa-orhee. Pauree:
ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥ naa-ay suni-ai man rehsee-ai naamay saaNt aa-ee. On listening to Naam with concentration, the mind gets in bliss and inner peace is achieved. (ਪ੍ਰਭੂ ਦੇ) ਨਾਮ ਵਿਚ ਸੁਰਤ ਜੋੜੀ ਰੱਖੀਏ ਤਾਂ ਮਨ ਖਿੜ ਜਾਂਦਾ ਹੈ, ਨਾਮ ਵਿਚ (ਜੁੜਿਆਂ ਅੰਦਰ) ਸ਼ਾਂਤੀ ਪੈਦਾ ਹੁੰਦੀ ਹੈ।
ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥ naa-ay suni-ai man taripat-ee-ai sabh dukh gavaa-ee. On listening to Naam with concentration, the mind is satiated and all suffering is dispelled. ਜੇ ਨਾਮ ਵਿਚ ਧਿਆਨ ਲੱਗ ਜਾਏ ਤਾਂ ਮਨ (ਮਾਇਆ ਵਲੋਂ) ਰੱਜ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ|
ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥ naa-ay suni-ai naa-o oopjai naamay vadi-aa-ee. On listening to Naam with concentration, the desire to contemplate on Naam arises in the mind and thereby one is blessed with glory. ਜੇ ਪ੍ਰਭੂ ਦਾ ਨਾਮ ਸੁਣਦੇ ਰਹੀਏ ਤਾਂ (ਮਨ ਵਿਚ) ਨਾਮ (ਜਪਣ ਦਾ ਚਾਉ) ਪੈਦਾ ਹੋ ਜਾਂਦਾ ਹੈ, ਨਾਮ (ਸਿਮਰਨ) ਵਿਚ ਹੀ ਵਡਿਆਈ ਮਿਲਦੀ ਹੈ।
ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥ naamay hee sabh jaat pat naamay gat paa-ee. Listening to Naam with concentration brings the feeling of honor of high lineage and it is through Naam that sublime spiritual state is attained. ਨਾਮ ਸੁਣਨ ਵਿਚ ਹੀ ਉੱਚੀ ਕੁਲ ਵਾਲੀ ਇੱਜ਼ਤ ਮਿਲਦੀ ਹੈ, ਨਾਮ ਸਿਮਰਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਹੁੰਦੀ ਹੈ|
ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥ gurmukh naam Dhi-aa-ee-ai naanak liv laa-ee. ||6|| O’ Nanak, following the Guru we should lovingly meditate on Naam with concentration. ||6|| ਹੇ ਨਾਨਕ! ਗੁਰਾਂ ਦੁਆਰਾ, ਲਿਵ ਲਾ ਕੇ ਨਾਮ ਸਿਮਰਨਾ ਚਾਹੀਦਾ ਹੈ।॥੬॥
ਸਲੋਕ ਮਹਲਾ ੧ ॥ salok mehlaa 1. Shalok, First Guru:
ਜੂਠਿ ਨ ਰਾਗਂੀ ਜੂਠਿ ਨ ਵੇਦੀ ॥ jooth na raageeN jooth na vaydeeN. The pollution of mind (evil thoughts) is not eliminated just by singing melodies accompanied by music, and it is not eliminated by reading the Vedas either; (ਮਨੁੱਖ ਦੇ ਮਨ ਦੀ) ਮੈਲ ਰਾਗਾਂ (ਦੇ ਗਾਇਨ) ਨਾਲ ਦੂਰ ਨਹੀਂ ਹੁੰਦੀ, ਵੇਦ ਦੇ ਪਾਠ ਨਾਲ ਭੀ ਨਹੀਂ ਧੁਪਦੀ,
ਜੂਠਿ ਨ ਚੰਦ ਸੂਰਜ ਕੀ ਭੇਦੀ ॥ jooth na chand sooraj kee bhaydee. The impurity of the mind is not eliminated by doing different kinds of worship of the sun and the moon on specific auspicious days. ਚੰਦ੍ਰਮਾ ਅਤੇ ਸੂਰਜ ਦੇ ਵਖ-ਵਖ ਮੰਨੇ ਹੋਏ ਪਵਿੱਤਰ ਦਿਹਾੜਿਆਂ (ਸਮੇਂ ਵਖ-ਵਖ ਕਿਸਮ ਦੀ ਕੀਤੀ ਪੂਜਾ) ਦੀ ਰਾਹੀਂ ਇਹ ਮੈਲ ਸਾਫ਼ ਨਹੀਂ ਹੁੰਦੀ।
ਜੂਠਿ ਨ ਅੰਨੀ ਜੂਠਿ ਨ ਨਾਈ ॥ jooth na annee jooth na naa-ee. The impurity of mind does not go away by forsaking food or by bathing at holy places, ਅੰਨ (ਦਾ ਤਿਆਗ ਕਰਨ) ਨਾਲ (ਤੀਰਥਾਂ ਦੇ) ਇਸ਼ਨਾਨ ਕਰਨ ਨਾਲ ਭੀ ਇਹ ਮੈਲ ਨਹੀਂ ਜਾਂਦੀ,
ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥ jooth na meehu varHi-ai sabh thaa-ee. and the impurity of mind is not washed away when it rains everywhere. ਸਭ ਥਾਈਂ ਮੀਂਹ ਵਸਨ ਨਾਲ ਭੀ ਇਹ ਅੰਦਰਲੀ ਮੈਲ ਦੂਰ ਨਹੀਂ ਹੁੰਦੀ ।
ਜੂਠਿ ਨ ਧਰਤੀ ਜੂਠਿ ਨ ਪਾਣੀ ॥ jooth na Dhartee jooth na paanee. This impurity does not go away by roaming around the earth or by doing penance standing in water, (ਰਮਤੇ ਸਾਧੂ ਬਣ ਕੇ) ਧਰਤੀ ਦਾ ਭ੍ਰਮਨ ਕੀਤਿਆਂ, ਜਾਂ ਪਾਣੀ (ਵਿਚ ਖਲੋ ਕੇ ਤਪਾਂ ਦੀ) ਰਾਹੀਂ ਭੀ ਇਹ ਮੈਲ ਨਹੀਂ ਧੁਪਦੀ,
ਜੂਠਿ ਨ ਪਉਣੈ ਮਾਹਿ ਸਮਾਣੀ ॥ jooth na pa-unai maahi samaanee. nor does this impurity go away by doing breathing exercises and ritualistic meditation. ਅਤੇ, ਪ੍ਰਾਣਾਯਾਮ ਕੀਤਿਆਂ (ਸਮਾਧੀਆਂ ਲਾਇਆਂ) ਭੀ ਇਹ ਮੈਲ ਦੂਰ ਨਹੀਂ ਹੁੰਦੀ।
ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ naanak niguri-aa gun naahee ko-ay. O’ Nanak, no qualities to improve spiritual life sprout in those who do not follow the Guru’s teachings, ਹੇ ਨਾਨਕ! ਜਿਹੜੇ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਨਹੀਂ ਤੁਰਦੇ, (ਉਹਨਾਂ ਦੇ ਅੰਦਰ ਆਤਮਕ ਜੀਵਨ ਉੱਚਾ ਕਰਨ ਵਾਲਾ) ਕੋਈ ਗੁਣ ਨਹੀਂ (ਵਧਦਾ-ਫੁਲਦਾ),
ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥ muhi fayri-ai muhu joothaa ho-ay. ||1|| because impurities proliferate in mind when one does not follow Guru’s teachings. ||1|| ਕਿਓਕਿ ਜੇ ਗੁਰੂ ਵਲੋਂ ਮੂੰਹ ਮੋੜੀ ਰੱਖੀਏ,ਅਤੇ ਗੁਰੂ ਦੇ ਦੱਸੇ ਰਾਹ ਉਤੇ ਨਾਂ ਤੁਰੀਏ ਤਾਂ ਮਨ ਅਪਵਿੱਤਰ ਹੋਇਆ ਰਹਿੰਦਾ ਹੈ ॥੧॥
ਮਹਲਾ ੧ ॥ mehlaa 1. First Guru:
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ naanak chulee-aa suchee-aa jay bhar jaanai ko-ay. O’ Nanak, gargles (acquiring spiritual wisdom) are precious for cleansing the mind if one knows how to do them. ਹੇ ਨਾਨਕ! ਚੁਲੀਆਂ ਪਵਿੱਤਰ ਹਨ ਜੇਕਰ ਕੋਈ ਜਣਾ ਪੂਰੀ ਤਰ੍ਹਾਂ ਇਹਨਾਂ ਨੂੰ ਕਰਨਾ ਜਾਣਦਾ ਹੋਵੇ।
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ surtay chulee gi-aan kee jogee kaa jat ho-ay. The right conduct for a wise person is to acquire spiritual knowledge, and self-discipline is the purification for a yogi. ਵਿਦਵਾਨ ਵਾਸਤੇ ਚੁਲੀ ਵਿਚਾਰ ਦੀ ਹੈ, ਜੋਗੀ ਦਾ ਕਾਮ-ਵਾਸ਼ਨਾ ਤੋਂ ਬਚੇ ਰਹਿਣਾ ਜੋਗੀ ਲਈ ਪਵਿਤ੍ਰ ਚੁਲੀ ਹੈ|
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ barahman chulee santokh kee girhee kaa sat daan. For the Brahmin, purification is contentment and for a householder, right conduct is truthful living and charity. ਬ੍ਰਾਹਮਣ ਲਈ ਚੁਲੀ ਸੰਤੋਖ ਹੈ ਤੇ ਗ੍ਰਿਹਸਤੀ ਲਈ ਚੁਲੀ ਹੈ ਉੱਚਾ ਆਚਰਨ ਅਤੇ ਸੇਵਾ।
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ raajay chulee ni-aav kee parhi-aa sach Dhi-aan. For the king, purification lies in ruling with justice and for the learned person, it lies in loving remembrance of God. ਪੜ੍ਹੇ (ਵਿਦਵਾਨਾਂ) ਲਈ ਸੱਚ ਸਰੂਪ ਪਰਮਾਤਮਾ ਦਾ ਧਿਆਨ ਅਤੇ ਰਾਜੇ ਵਾਸਤੇ ਇਨਸਾਫ਼ ਚੁਲੀ ਹੈ।
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ paanee chit na Dhop-ee mukh peetai tikh jaa-ay. By drinking water, one’s thirst does go away, but it does not purify the mind. ਪਾਣੀ ਨਾਲ (ਚੁਲੀ ਕੀਤਿਆਂ) ਮਨ ਨਹੀਂ ਧੁਪ ਸਕਦਾ, (ਹਾਂ) ਮੂੰਹ ਨਾਲ ਪਾਣੀ ਪੀਤਿਆਂ ਤ੍ਰਿਹ ਮਿਟ ਜਾਂਦੀ ਹੈ;
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥ paanee pitaa jagat kaa fir paanee sabh khaa-ay. ||2|| Water is the father (or the source of creation) of the entire world, and it is water which also devours and destroys everything. ||2|| ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਤੇ ਪਾਣੀ ਹੀ ਸਾਰੇ ਜਗਤ ਨੂੰ ਨਾਸ ਕਰਦਾ ਹੈ ॥੨॥
ਪਉੜੀ ॥ pa-orhee. Pauree:
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥ naa-ay suni-ai sabh siDh hai riDh pichhai aavai. By listening to Naam and lovingly remembering God, one does not care about the supernatural power, but these follow him. ਪ੍ਰਭੂ ਦੇ ਨਾਮ ਸੁਣਨ ਨਾਲ (ਤੇ ਨਾਮ ਵਿਚ ਸੁਰਤ ਜੋੜੀ ਰੱਖੀਏ) ਤਾਂ ਸਾਰੀਆਂ ਕਰਾਮਾਤੀ ਤਾਕਤਾਂ ਪਿੱਛੇ ਲੱਗੀਆਂ ਫਿਰਦੀਆਂ ਹਨ|
ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥ naa-ay suni-ai na-o niDh milai man chindi-aa paavai. By listening to Naam, all the nine treasures are received and whatever one’s mind desires is attained. ਪ੍ਰਭੂ ਦੇ ਨਾਮ ਸੁਣਨ ਨਾਲ ਬੰਦੇ ਨੂੰ ਨੌ ਖ਼ਜ਼ਾਨਿਆਂ ਦੀ ਦਾਤ ਮਿਲ ਜਾਂਦੀ ਹੈ, ਜੋ ਕੁਝ ਮਨ ਚਿਤਵਦਾ ਹੈ ਮਿਲ ਜਾਂਦਾ ਹੈ|
ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥ naa-ay suni-ai santokh ho-ay kavlaa charan Dhi-aavai. By listening to Naam, contentment is attained in mind and Maya remains at his beck and call ਪ੍ਰਭੂ ਦੇ ਨਾਮ ਸੁਣਨ ਨਾਲ (ਮਨ ਵਿਚ) ਸੰਤੋਖ ਪੈਦਾ ਹੋ ਜਾਂਦਾ ਹੈ, ਲਕਸ਼ਮੀ/ ਮਾਇਆ (ਭੀ) ਸੇਵਾ ਕਰਨ ਲੱਗ ਪੈਂਦੀ ਹੈ;
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥ naa-ay suni-ai sahj oopjai sehjay sukh paavai. By listening to Naam, a state of spiritual poise wells up, and one intuitively attains inner peace . ਪ੍ਰਭੂ ਦੇ ਨਾਮ ਸੁਣਨ ਨਾਲ ਅਡੋਲਅਵਸਥਾ ਪੈਦਾ ਹੋ ਜਾਂਦੀ ਹੈ ਅਤੇ ਹੀ ਅਡੋਲ ਸੁਖ ਪ੍ਰਾਪਤ ਹੋ ਜਾਂਦਾ ਹੈ।
ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥ gurmatee naa-o paa-ee-ai naanak gun gaavai. ||7|| O’ Nanak, only by following Guru’s teachings do we get (the gift of) Naam and (are able to) lovingly sing praises of God. ||7|| ,ਹੇ ਨਾਨਕ! ਗੁਰੂ ਦੀ ਸਿਖਿਆ ਤੋਂ ਹੀ ਨਾਮ ਮਿਲਦਾ ਹੈ, (ਤੇ ਅਸੀ ਸਦਾ ਪ੍ਰਭੂ ਦੇ) ਗੁਣ ਗਾਂਦੇ ਹਾਂ ॥੭॥
ਸਲੋਕ ਮਹਲਾ ੧ ॥ salok mehlaa 1. Shalok, First Guru:
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥ dukh vich jaman dukh maran dukh vartan sansaar. A mortal is born in distress, dies in distress, and in distress does he deal with the world. ਜੀਵ ਦਾ ਜਨਮ ਦੁੱਖ ਵਿਚ ਤੇ ਮੌਤ ਭੀ ਦੁੱਖ ਵਿਚ ਹੀ ਹੁੰਦੀ ਹੈ, ਦੁੱਖ ਵਿਚ (ਗ੍ਰਸਿਆ ਹੋਇਆ ਹੀ) ਜਗਤ ਵਿਚ ਸਾਰਾ ਕਾਰ-ਵਿਹਾਰ ਕਰਦਾ ਹੈ।
ਦੁਖੁ ਦੁਖੁ ਅਗੈ ਆਖੀਐ ਪੜ੍ਹ੍ਹਿ ਪੜ੍ਹ੍ਹਿ ਕਰਹਿ ਪੁਕਾਰ ॥ dukh dukh agai aakhee-ai parhH parhH karahi pukaar. After reading the holy books many times over, the pundits proclaim that without remembering God, there is nothing but suffering in the next life. ਧਾਰਮਿਕ ਕਿਤਾਬਾਂ ਪੜ੍ਹ ਪੜ੍ਹ ਕੇ ਭੀ ਪੰਡਤ ਵਿਲਕਦੇ ਹਨ, ਕਿ ਨਾਮ ਤੋਂ ਬਿਨਾਂ ਅਗੇ ਦਰਗਾਹ ਵਿਚ ਦੁਖ ਹੀ ਦੁਖ ਹੈ।
ਦੁਖ ਕੀਆ ਪੰਡਾ ਖੁਲ੍ਹ੍ਹੀਆ ਸੁਖੁ ਨ ਨਿਕਲਿਓ ਕੋਇ ॥ dukh kee-aa pandaa khulHee-aa sukh na nikli-o ko-ay. (The entire lifespan of a human being appears to be full of suffering) It is as if bundles of suffering show up as the life is examined and not a single episode of happiness emerges. (ਜੀਵ ਦੇ ਭਾਗਾਂ ਨੂੰ) ਦੁੱਖਾਂ ਦੀਆਂ (ਮਾਨੋ) ਪੰਡਾਂ ਖੁਲ੍ਹੀਆਂ ਹੋਈਆਂ ਹਨ, (ਇਸ ਦੇ ਕਿਸੇ ਭੀ ਉੱਦਮ ਵਿਚੋਂ) ਕੋਈ ਸੁਖ ਨਹੀਂ ਨਿਕਲਦਾ;
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥ dukh vich jee-o jalaa-i-aa dukhee-aa chali-aa ro-ay. (All his life,) a human being stays miserable and departs here still weeping. (ਸਾਰੀ ਉਮਰ) ਦੁੱਖਾਂ ਵਿਚ ਜਿੰਦ ਸਾੜਦਾ ਰਹਿੰਦਾ ਹੈ (ਆਖ਼ਰ) ਦੁੱਖਾਂ ਦਾ ਮਾਰਿਆ ਹੋਇਆ ਰੋਂਦਾ ਹੀ (ਇਥੋਂ) ਤੁਰ ਪੈਂਦਾ ਹੈ।
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥ naanak siftee rati-aa man tan hari-aa ho-ay. O’ Nanak, if we get absorbed in praises of God, the mind and body blossom in delight. ਹੇ ਨਾਨਕ! ਜੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੇ ਜਾਈਏ ਤਾਂ ਮਨ ਤਨ ਹਰੇ ਹੋ ਜਾਂਦੇ ਹਨ।
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥ dukh kee-aa agee maaree-ah bhee dukh daaroo ho-ay. ||1|| The human beings deteriorate spiritually in the fires of sorrow, but the sorrow itself becomes a cure (if one contemplates on Naam). ||1|| ਜੀਵ ਦੁੱਖਾਂ ਦੇ ਸਾੜਿਆਂ ਨਾਲ ਆਤਮਕ ਮੌਤ ਮਰਦੇ ਹਨ, ਪਰ ਫਿਰ ਇਸ ਦਾ ਇਲਾਜ ਭੀ ਦੁੱਖ ਹੀ ਹੈ। (ਜੇ ਸਵੇਰੇ ਉਠਿ ਨਾਮ ਸਿਮਰਨ ਕਰੇ)॥੧॥
ਮਹਲਾ ੧ ॥ mehlaa 1. First Guru:
ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥ naanak dunee-aa bhas rang bhasoo hoo bhas khayh. O’ Nanak, the worldly revelry is nothing but dust and ashes. ਹੇ ਨਾਨਕ! ਦੁਨੀਆ ਦਾ ਰੰਗ-ਤਮਾਸ਼ਾ ਸੁਆਹ (ਦੇ ਬਰਾਬਰ) ਹੈ, ਨਿਰੀ ਸੁਆਹ ਤੇ ਖੇਹ ਹੀ ਹੈ।
ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥ bhaso bhas kamaavnee bhee bhas bharee-ai dayh. This way one acquires more and more dust of vices and fills his body with it. (ਇਸ ਤਰ੍ਹਾਂ ਜੀਵ, ਮਾਨੋ,) ਖੇਹ ਹੀ ਖੇਹ ਕਮਾਂਦਾ ਹੈ, ਤੇ ਇਸ ਦਾ ਸਰੀਰ (ਵਿਕਾਰਾਂ ਦੀ) ਖੇਹ ਨਾਲ ਹੀ ਹੋਰ ਹੋਰ ਲਿੱਬੜਦਾ ਹੈ।
ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥ jaa jee-o vichahu kadhee-ai bhasoo bhari-aa jaa-ay. When the soul is taken out of the body, it departs with this dust of vices, (ਮਰਨ ਤੇ) ਜਦੋਂ ਜਿੰਦ (ਸਰੀਰ) ਵਿਚੋਂ ਵੱਖਰੀ ਕੀਤੀ ਜਾਂਦੀ ਹੈ, ਤਾਂ ਇਹ ਜਿੰਦ (ਵਿਕਾਰਾਂ ਦੀ) ਸੁਆਹ ਨਾਲ ਹੀ ਲਿੱਬੜੀ ਹੋਈ (ਇਥੋਂ) ਜਾਂਦੀ ਹੈ,
ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥ agai laykhai mangi-ai hor dasoonee paa-ay. ||2|| and when asked to render an account in the yond (in God’s presence) it receives ten times more disgrace. ||2|| ਤੇ ਪਰਲੋਕ ਵਿਚ ਜਦੋਂ ਕੀਤੇ ਕਰਮਾਂ ਦਾ ਲੇਖਾ ਹੁੰਦਾ ਹੈ (ਤਦੋਂ) ਹੋਰ ਦਸ-ਗੁਣੀ ਵਧੀਕ ਸੁਆਹ (ਭਾਵ, ਸ਼ਰਮਿੰਦਗੀ) ਇਸ ਨੂੰ ਮਿਲਦੀ ਹੈ ॥੨॥
ਪਉੜੀ ॥ pa-orhee. Pauree:
ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥ naa-ay suni-ai such sanjamo jam nayrh na aavai. By listening to Naam, we are blessed with purity and self-control and the fear of death does not come near. ਪ੍ਰਭੂ ਦੇ ਨਾਮ ਸੁਣਨ ਨਾਲ ਪਵਿਤ੍ਰਤਾ ਪ੍ਰਾਪਤ ਹੁੰਦੀ ਹੈ, ਮਨ ਨੂੰ ਵੱਸ ਕਰਨ ਦੀ ਸਮਰੱਥਾ ਆ ਜਾਂਦੀ ਹੈ, ਜਮ (ਮੌਤ ਦਾ ਡਰ) ਨੇੜੇ ਨਹੀਂ ਢੁੱਕਦਾ|
ਨਾਇ ਸੁਣਿਐ ਘਟਿ ਚਾਨਣਾ ਆਨ੍ਹ੍ਹੇਰੁ ਗਵਾਵੈ ॥ naa-ay suni-ai ghat chaannaa aanHayr gavaavai. By listening to Naam, the mind is enlightened with Divine wisdom, which dispels the darkness of ignorance. ਪ੍ਰਭੂ ਦੇ ਨਾਮ ਸੁਣਨ ਨਾਲ ਹਿਰਦੇ ਵਿਚ (ਪ੍ਰਭੂ ਦੀ ਜੋਤਿ ਦਾ) ਚਾਨਣ ਹੋ ਜਾਂਦਾ ਹੈ (ਤੇ ਆਤਮਕ ਜੀਵਨ ਦੀ ਸੂਝ ਵਲੋਂ) ਹਨੇਰਾ ਦੂਰ ਹੋ ਜਾਂਦਾ ਹੈ|
ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥ naa-ay suni-ai aap bujhee-ai laahaa naa-o paavai. By listening to the Name we realize that we are the spark of the divine and obtain the profit of Naam. ਪ੍ਰਭੂ ਦੇ ਨਾਮ ਸੁਣਨ ਨਾਲ ਆਪਣੇ ਅਸਲੇ ਨੂੰ ਸਮਝ ਲਈਦਾ ਹੈ ਤੇ ਪ੍ਰਭੂ ਦਾ ਨਾਮ (ਜੋ ਮਨੁੱਖਾ ਜੀਵਨ ਦਾ ਅਸਲ) ਲਾਭ (ਹੈ) ਖੱਟ ਲਈਦਾ ਹੈ;
ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥ naa-ay suni-ai paap katee-ah nirmal sach paavai. By listening to Naam, we wash off our sins, and realize the immaculate God. ਪ੍ਰਭੂ ਦੇ ਨਾਮ ਸੁਣਨ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਹਨ, ਪਵਿਤ੍ਰ ਸੱਚਾ ਪ੍ਰਭੂ ਮਿਲ ਪੈਂਦਾ ਹੈ।
ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥ naanak naa-ay suni-ai mukh ujlay naa-o gurmukh Dhi-aavai. ||8|| O’ Nanak, a Guru’s follower sincerely remembers Naam with concentration by listening to Naam and is honored in God’s presence. ||8|| ਹੇ ਨਾਨਕ! ਪ੍ਰਭੂ ਦੇ ਨਾਮ ਸੁਣਨ ਨਾਲ ਗੁਰੂ ਅਨੁਸਾਰੀ ਸਿਖ ਨਾਮ ਦਾ ਆਰਾਧਨ ਕਰਦਾ ਹੈ। ਅਤੇ ਰਬੀ ਦਰਗਾਹ ਵਿਚ ਮਨੁੱਖ ਦਾ ਚਿਹਰਾ ਰੋਸ਼ਨ ਹੋ ਜਾਂਦਾ ਹੈ, ॥੮॥
ਸਲੋਕ ਮਹਲਾ ੧ ॥ salok mehlaa 1. Shalok, First Guru:
ਘਰਿ ਨਾਰਾਇਣੁ ਸਭਾ ਨਾਲਿ ॥ ghar naaraa-in sabhaa naal. The pundit establishes in his a statue of god Vishnu along with statues of other gods. (ਬ੍ਰਾਹਮਣ ਆਪਣੇ) ਘਰ ਵਿਚ ਬਹੁਤ ਸਾਰੀਆਂ ਮੂਰਤੀਆਂ ਸਮੇਤ ਠਾਕਰਾਂ ਦੀ ਮੂਰਤੀ ਅਸਥਾਪਨ ਕਰਦਾ ਹੈ|
ਪੂਜ ਕਰੇ ਰਖੈ ਨਾਵਾਲਿ ॥ pooj karay rakhai naavaal. He worships these idols and bathes them. ਉਸ ਦੀ ਪੂਜਾ ਕਰਦਾ ਹੈ, ਉਸ ਨੂੰ ਇਸ਼ਨਾਨ ਕਰਾਂਦਾ ਹੈ|


© 2017 SGGS ONLINE
error: Content is protected !!
Scroll to Top