Guru Granth Sahib Translation Project

Guru granth sahib page-1239

Page 1239

ਮਹਲਾ ੨ ॥ mehlaa 2. Second Guru:
ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥ keetaa ki-aa salaahee-ai karay so-ay saalaahi. What is the use of praising the created one? Instead, praise God who creates all. ਪੈਦਾ ਕੀਤੇ ਹੋਏ ਜੀਵ ਦੀ ਵਡਿਆਈ ਕਰਨ ਦਾ ਕੀਹ ਲਾਭ? ਉਸ (ਪ੍ਰਭੂ) ਦੀ ਸਿਫ਼ਤ-ਸਾਲਾਹ ਕਰੋ ਜੋ (ਸਭ ਨੂੰ ਪੈਦਾ) ਕਰਦਾ ਹੈ,
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥ naanak aykee baahraa doojaa daataa naahi. O’ Nanak, except for Him, there is no other benefactor. ਹੇ ਨਾਨਕ! ਉਸ ਇਕ ਪ੍ਰਭੂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ।
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥ kartaa so salaahee-ai jin keetaa aakaar. Praise that Creator, who has created this universe, ਜਿਸ ਕਰਤਾਰ ਨੇ ਇਹ ਸਾਰਾ ਜਗਤ ਬਣਾਇਆ ਹੈ ਉਸ ਦੀ ਵਡਿਆਈ ਕਰੋ,
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥ daataa so salaahee-ai je sabhsai day aaDhaar. Praise only that benefactor who gives sustenance to all. ਉਸ ਇਕ ਦਾਤਾਰ ਦੇ ਗੁਣ ਗਾਓ ਜੋ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ।
ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥ naanak aap sadeev hai pooraa jis bhandaar. O’ Nanak, God Himself is eternal whose treasure is always full. ਹੇ ਨਾਨਕ! ਉਹ ਪ੍ਰਭੂ ਆਪ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸਦਾ ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ।
ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥ vadaa kar salaahee-ai ant na paaraavaar. ||2|| Call Him great and praise Him whose virtues have no limit, and He is infinite. ||2|| ਉਸ ਨੂੰ ਵੱਡਾ ਆਖੋ, ਉਸ ਦੀ ਵਡਿਆਈ ਕਰੋ, ਉਸ (ਦੀ ਵਡਿਆਈ) ਦਾ ਅੰਤ ਨਹੀਂ ਪੈ ਸਕਦਾ, ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥
ਪਉੜੀ ॥ pa-orhee. Pauree:
ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥ har kaa naam niDhaan hai sayvi-ai sukh paa-ee. By lovingly remembering God’s Name, the treasure of inner peace, one attains inner peace. ਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, ਜੇ ਨਾਮ ਸਿਮਰੀਏ ਤਾਂ ਸੁਖ ਮਿਲਦਾ ਹੈ।
ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥ naam niranjan uchraaN pat si-o ghar jaaN-ee. I want to lovingly recite the immaculate Naam, so that I can go to my Divine home with honor. (ਮੇਰੀ ਦਿਲੀ ਚਾਹਨਾ ਹੈ) ਕਿ ਮੈਂ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰਾਂ ਤੇ ਇੱਜ਼ਤ ਨਾਲ (ਆਪਣੇ) ਘਰ ਵਿਚ ਜਾਵਾਂ,
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ gurmukh banee naam hai naam ridai vasaa-ee. For a Guru’s follower, the Guru’s word is Naam and he enshrines this Naam in his mind. ਗੁਰਮੁਖ ਵਾਸਤੇ ਗੁਰਾਂ ਦੀ ਬਾਣੀ ਪ੍ਰਭੂ ਦਾ ਨਾਮ ਹੈ ਅਤੇ ਇਸ ਨਾਮ ਨੂੰ ਉਹ ਆਪਣੇ ਮਨ ਅੰਦਰ ਟਿਕਾਉਂਦਾ ਹੈ।
ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ ॥ mat pankhayroo vas ho-ay satguroo Dhi-aa-eeN. As a Guru’s follower contemplates on God’s Name, the thoughts, which fly like a bird, come under his control. (ਜਿਉਂ ਜਿਉਂ) ਗੁਰੂ ਦੀ ਰਾਹੀਂ (ਗੁਰਮੁਖਿ) ਨਾਮ ਸਿਮਰਦਾ ਹੈ, ਪੰਛੀ (ਵਾਂਗ ਉਡਾਰੂ ਇਹ) ਮੱਤ (ਉਸ ਦੇ) ਵੱਸ ਵਿਚ ਆ ਜਾਂਦੀ ਹੈ।
ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥ naanak aap da-i-aal ho-ay naamay liv laa-ee. ||4|| O’ Nanak, when God Himself becomes gracious, the Guru’s follower remains attuned to Naam. ||4|| ਹੇ ਨਾਨਕ! (ਗੁਰਮੁਖ ਉਤੇ) ਜਦੋਂ ਪ੍ਰਭੂ ਆਪ ਦਿਆਲ ਹੁੰਦਾ ਹੈ ਤਾਂ ਉਹ ਨਾਮ ਵਿਚ ਹੀ ਲਿਵ ਲਾਈ ਰੱਖਦਾ ਹੈ ॥੪॥
ਸਲੋਕ ਮਹਲਾ ੨ ॥ salok mehlaa 2. Shalok, Second Guru:
ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥ tis si-o kaisaa bolnaa je aapay jaanai jaan. Why say anything to God who knows everything ਜੋ ਅੰਤਰਜਾਮੀ ਪ੍ਰਭੂ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ ਉਸ ਦੇ ਅੱਗੇ ਬੋਲਣਾ ਫਬਦਾ ਨਹੀਂ,
ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥ cheeree jaa kee naa firai saahib so parvaan. He is the Supreme Master whose command cannot be challenged. ਉਹ ਮੰਨਿਆ ਪ੍ਰਮੰਨਿਆ ਮਾਲਕ ਹੈ ਕਿਉਂਕਿ ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ।
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ cheeree jis kee chalnaa meer malak salaar. The kings, rulers, commanders, everybody has to depart from this world at His command. ਪਾਤਸ਼ਾਹ ਮਾਲਕ ਤੇ ਫ਼ੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਨਾਲ ਇਸ ਦੁਨੀਆਂ ਤੋਂ ਚਲੇ ਜਾਣਾਂ ਹੈ|
ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥ jo tis bhaavai naankaa saa-ee bhalee kaar. O’ Nanak, that deed alone is the best, which pleases Him. ਹੇ ਨਾਨਕ! ਉਹੀ ਕੰਮ ਚੰਗਾ ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ।
ਜਿਨ੍ਹ੍ਹਾ ਚੀਰੀ ਚਲਣਾ ਹਥਿ ਤਿਨ੍ਹ੍ਹਾ ਕਿਛੁ ਨਾਹਿ ॥ jinHaa cheeree chalnaa hath tinHaa kichh naahi. Nothing is in the control of those who have to depart from this word as per His command. ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਸ ਦੇ ਹੁਕਮ ਵਿਚ ਹੀ ਚਲਣਾ ਹੈ,
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥ saahib kaa furmaan ho-ay uthee karlai paahi. As soon as the orders from the God-Master are issued, they start on their journey to the next world. (ਜਿਸ ਵੇਲੇ) ਮਾਲਕ ਦਾ ਹੁਕਮ ਹੁੰਦਾ ਹੈ (ਇਹ ਜੀਵ) ਉੱਠ ਕੇ ਰਾਹੇ ਪੈ ਜਾਂਦੇ ਹਨ।
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ jayhaa cheeree likhi-aa tayhaa hukam kamaahi. They have to follow whatever is written in that command. ਜਿਹੋ ਜਿਹਾ ਹੁਕਮ ਲਿਖਿਆ ਹੋਇਆ ਆਉਂਦਾ ਹੈ, (ਜੀਵ) ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ।
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ ghalay aavahi naankaa saday uthee jaahi. ||1|| O’ Nanak, the beings come into this world when sent by Him, and depart from here when they are called back. ||1|| ਹੇ ਨਾਨਕ! (ਉਸ ਮਾਲਕ ਦੇ) ਭੇਜੇ ਹੋਏ (ਇਥੇ ਜਗਤ ਵਿਚ) ਆ ਜਾਂਦੇ ਹਨ ਤੇ ਉਸ ਦੇ ਬੁਲਾਏ ਹੋਏ (ਇਥੋਂ) ਉੱਠ ਕੇ ਤੁਰ ਪੈਂਦੇ ਹਨ ॥੧॥
ਮਹਲਾ ੨ ॥ mehlaa 2. Second Guru:
ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥ sifat jinaa ka-o bakhsee-ai say-ee potaydaar. They alone are the treasurers of God’s Name, whom God has blessed with His praises. ਉਹੀ ਮਨੁੱਖ ਅਸਲ ਖ਼ਜ਼ਾਨਿਆਂ ਦੇ ਮਾਲਕ ਹਨ, ਜਿਨ੍ਹਾਂ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ (ਪ੍ਰਭੂ ਦੇ ਦਰ ਤੋਂ) ਬਖ਼ਸ਼ੀਸ਼ ਵਜੋਂ ਮਿਲੀ ਹੈ;
ਕੁੰਜੀ ਜਿਨ ਕਉ ਦਿਤੀਆ ਤਿਨ੍ਹ੍ਹਾ ਮਿਲੇ ਭੰਡਾਰ ॥ kunjee jin ka-o ditee-aa tinHaa milay bhandaar. Those entrusted with the key to these treasures by God Himself, are blessed with the treasure of the wealth of Naam. ਜਿਨ੍ਹਾਂ ਨੂੰ ਪ੍ਰਭੂ (ਨਾਮ ਦੇ ਖ਼ਜ਼ਾਨੇ ਦੀ) ਕੁੰਜੀ ਆਪ ਦੇਂਦਾ ਹੈ ਉਹਨਾਂ ਨੂੰ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਮਿਲ ਜਾਂਦੇ ਹਨ।
ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥ jah bhandaaree hoo gun niklahi tay kee-ah parvaan. The heart in which the divine virtues well up, gets approval in God’s presence. ਫਿਰ ਜਿਸ (ਹਿਰਦੇ-ਰੂਪ) ਖਜਾਨੇ ਵਿਚੋਂ (ਪ੍ਰਭੂ ਦੇ) ਗੁਣ ਨਿਕਲਦੇ ਹਨ ਉਹ (ਪ੍ਰਭੂ ਦੇ ਦਰ ਤੇ) ਕਬੂਲ ਕੀਤਾ ਜਾਂਦਾ ਹੈ।
ਨਦਰਿ ਤਿਨ੍ਹ੍ਹਾ ਕਉ ਨਾਨਕਾ ਨਾਮੁ ਜਿਨ੍ਹ੍ਹਾ ਨੀਸਾਣੁ ॥੨॥ nadar tinHaa ka-o naankaa naam jinHaa neesaan. ||2|| O’ Nanak, those who bear the insignia of Naam, are blessed with the grace of God. ||2|| ਹੇ ਨਾਨਕ! ਜਿਨ੍ਹਾਂ ਦੇ ਪਾਸ ਪ੍ਰਭੂ ਦਾ ਨਾਮ (-ਰੂਪ) ਝੰਡਾ ਹੈ, ਉਹਨਾਂ ਉਤੇ ਮਿਹਰ ਦੀ ਨਿਗਾਹ ਹੁੰਦੀ ਹੈ ॥੨॥
ਪਉੜੀ ॥ pa-orhee. Pauree:
ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥ naam niranjan nirmalaa suni-ai sukh ho-ee. God’s Name is immaculate and pure, listening to which inner peace is attained. (ਪ੍ਰਭੂ ਦਾ) ਨਾਮ ਮਾਇਆ (ਦੇ ਪ੍ਰਭਾਵ ਤੋਂ) ਰਹਿਤ ਹੈ ਤੇ ਪਵਿਤ੍ਰ ਹੈ, ਜੇ ਇਹ ਨਾਮ ਸੁਣੀਏ, ਤਾਂ ਸੁਖ (ਪ੍ਰਾਪਤ) ਹੁੰਦਾ ਹੈ|
ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ sun sun man vasaa-ee-ai boojhai jan ko-ee. We should enshrine God’s Name in our heart by listening to it over and over, but only a rare person understands it. ਸੁਣ ਸੁਣ ਕੇ ਸਾਨੂੰ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਨਾ ਚਾਹੀਦਾ ਹੈ। ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।
ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥ bahdi-aa uth-di-aa na visrai saachaa sach so-ee. One who understands it, does not forget the eternal God any time of the day. (ਜੋ ਗੁਰਮੁਖ ਇਹ ਸਮਝ ਲੈਂਦਾ ਹੈ ਉਸ ਨੂੰ) ਉਹ ਸਦਾ ਕਾਇਮ ਰਹਿਣ ਵਾਲਾ ਸੱਚਾ ਪ੍ਰਭੂ ਬੈਠਦਿਆਂ ਉੱਠਦਿਆਂ ਕਦੇ ਭੀ ਭੁੱਲਦਾ ਨਹੀਂ ਹੈ;
ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥ bhagtaa ka-o naam aDhaar hai naamay sukh ho-ee. For the devotees, Naam is their mainstay and they find inner peace only by lovingly remembering God’s Name. ਭਗਤਾਂ ਨੂੰ (ਆਤਮਕ ਜੀਵਨ ਲਈ) ਨਾਮ ਦਾ ਆਸਰਾ ਹੋ ਜਾਂਦਾ ਹੈ, ਨਾਮ ਵਿਚ ਜੁੜਿਆਂ ਹੀ ਉਹਨਾਂ ਨੂੰ ਸੁਖ (ਪ੍ਰਤੀਤ) ਹੁੰਦਾ ਹੈ।
ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥ naanak man tan rav rahi-aa gurmukh har so-ee. ||5|| O’ Nanak, God remains enshrined in the mind and body of the Guru’s follower. ||5|| ਹੇ ਨਾਨਕ! ਗੁਰਮੁਖ ਦੇ ਮਨ ਵਿਚ ਤੇ ਤਨ ਵਿਚ ਉਹ ਪ੍ਰਭੂ ਵੱਸਿਆ ਰਹਿੰਦਾ ਹੈ ॥੫॥
ਸਲੋਕ ਮਹਲਾ ੧ ॥ salok mehlaa 1. Shalok, First Guru:
ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥ naanak tulee-ah tol jay jee-o pichhai paa-ee-ai. O’ Nanak, in God’s presence we are judged as of right weight (successful), if on the other side of the scale is put the merit of our deeds. ਹੇ ਨਾਨਕ! ਜੇ ਤੱਕੜੀ ਦੇ ਦੂਜੇ ਛਾਬੇ ਵਿਚ ਜਿੰਦ ਰੱਖ ਦੇਈਏ ਤਾਂ ਤੋਲ ਸਾਵੇਂ ਉਤਰਦੇ ਹਨ;
ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥ ikas na pujeh bol jay pooray pooraa kar milai. Nothing equals recitation of God’s Name with love, which makes a person perfect and thereby unites him with the perfect God. ਕੁਛ ਭੀ ਇਕ ਨਾਮ ਦੇ ਉਚਾਰਨ ਨੂੰ ਨਹੀਂ ਪੁਜ ਸਕਦਾ। ਜੋ ਪ੍ਰਾਣੀ ਨੂੰ ਮੁਕੰਮਲ ਕਰ ਕੇ ਪੂਰਨ ਪ੍ਰਭੂ ਨਾਲ ਮਿਲਾ ਦਿੰਦਾ ਹੈ।
ਵਡਾ ਆਖਣੁ ਭਾਰਾ ਤੋਲੁ ॥ vadaa aakhan bhaaraa tol. There is great merit in uttering the greatness of God. ਸਾਹਿਬ ਨੂੰ ਵਿਸ਼ਾਲ ਕਹਿਣਾ, ਬਹੁਤਾ ਹੀ ਵਜਨ ਰਖਦਾ ਹੈ।
ਹੋਰ ਹਉਲੀ ਮਤੀ ਹਉਲੇ ਬੋਲ ॥ hor ha-ulee matee ha-ulay bol. All words about ritualistic deeds are the shallow words uttered by people of shallow intellect. (ਸਿਫ਼ਤ-ਸਾਲਾਹ ਤੋਂ ਬਿਨਾ) ਹੋਰ ਮੱਤਾਂ ਹੌਲੀਆਂ ਤੇ ਹੋਰ ਬਚਨ ਭੀ ਹੌਲੇ ਹਨ|
ਧਰਤੀ ਪਾਣੀ ਪਰਬਤ ਭਾਰੁ ॥ Dhartee paanee parbat bhaar. The weight of the earth, water and mountains, ਧਰਤੀ ਪਾਣੀ ਤੇ ਪਰਬਤਾਂ ਦੇ ਭਾਰ ਨੂੰ-
ਕਿਉ ਕੰਡੈ ਤੋਲੈ ਸੁਨਿਆਰੁ ॥ ki-o kandai tolai suni-aar. how a tiny scale of a goldsmith can weigh these?Similarly how can we estimate God’s creation with our tiny intellect? ਕੋਈ) ਸੁਨਿਆਰਾ (ਛੋਟੇ ਜਿਹੇ) ਤਰਾਜ਼ੂ ਵਿਚ ਕਿਵੇਂ ਤੋਲ ਸਕਦਾ ਹੈ?
ਤੋਲਾ ਮਾਸਾ ਰਤਕ ਪਾਇ ॥ tolaa maasaa ratak paa-ay. when the person who touts the ritualistic deeds, which are like tolas, massas, and rattis (very light in weight or merit) ਤੋਲੇ ਮਾਸੇ ਰੱਤਕਾਂ ਪਾ ਕੇ (ਇਹ ਤੋਲੇ ਨਹੀਂ ਜਾ ਸਕਦੇ)।
ਨਾਨਕ ਪੁਛਿਆ ਦੇਇ ਪੁਜਾਇ ॥ naanak puchhi-aa day-ay pujaa-ay. O’ Nanak, when questioned, that person answers with vague talks. (ਪਰ) ਹੇ ਨਾਨਕ! ਜੇ (ਸੁਨਿਆਰੇ ਨੂੰ) ਪੁੱਛੀਏ ਤਾਂ (ਗੱਲਾਂ ਨਾਲ) ਘਰ ਪੂਰਾ ਕਰ ਦੇਂਦਾ ਹੈ।
ਮੂਰਖ ਅੰਧਿਆ ਅੰਧੀ ਧਾਤੁ ॥ moorakh anDhi-aa anDhee Dhaat. The ignorant fools, forsaking praises of God, run around unnecessarily. ਅੰਨ੍ਹੇ ਮੂਰਖ ਲੋਕ (ਪ੍ਰਭੂ ਦੀ ਸਿਫ਼ਤ-ਸਾਲਾਹ ਛੱਡ ਕੇ) ਅੰਨ੍ਹਿਆਂ ਵਾਲੀ ਦੌੜ-ਭੱਜ ਹੀ ਕਰਦੇ ਹਨ।
ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥ kahi kahi kahan kahaa-in aap. ||1|| The more they boast, the more they expose themselves. ||1|| ਜਿਨ੍ਹਾਂ ਬਹੁਤਾ ਉਹ ਆਖਦੇ ਹਨ (ਫੜ੍ਹ ਮਾਰਨਾ) ਉਤਨਾ ਬਹੁਤਾ ਹੀ ਉਹ ਆਪਣੇ ਆਪ ਨੂੰ ਪਰਗਟ ਕਰਦੇ ਹਨ।॥੧॥
ਮਹਲਾ ੧ ॥ mehlaa 1. First Guru:
ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥ aakhan a-ukhaa sunan a-ukhaa aakh na jaapee aakh. It is difficult to utter God’s Name, it is hard to listen to it, and even when recited repeatedly, it is not understood. ਮੁਸ਼ਕਲ ਹੈ ਪ੍ਰਭੂ ਦੇ ਨਾਮ ਦਾ ਉਚਾਰਨ ਅਤੇ ਮੁਸ਼ਕਲ ਹੈ ਇਸ ਦਾ ਸ੍ਰਵਣ ਕਰਨਾ। ਪ੍ਰਭੂ ਦਾ ਨਾਮ ਮੁੜ ਮੁੜ ਉਚਾਰਨ ਕਰਨ ਨਾਲ ਭੀ ਸਮਝ ਵਿਚ ਨਹੀਂ ਆਉਂਦਾ।
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥ ik aakh aakhahi sabad bhaakhahi araDh uraDh din raat. There are many who always recite God’s Name in various ways, ਕਈ, ਨੀਵੇ ਅਤੇ ਉਚੇ ਹੋ ਕੇ, ਆਪਣੇ ਮੂੰਹ ਨਾਲ, ਦਿਨ ਅਤੇ ਰਾਤ ਵਾਹਿਗੁਰੂ ਬੋਲਦੇ ਅਤੇ ਉਸ ਦੇ ਨਾਮ ਦਾ ਉਚਾਰਨ ਕਰਦੇ ਹਨ,
ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥ jay kihu ho-ay ta kihu disai jaapai roop na jaat. God could be seen if He had some form, but He has no particular form or personality. ਪਰ ਜੇ ਕੋਈ (ਪੰਜ-ਤੱਤੀ) ਸਰੂਪ ਹੋਵੇ, ਤਾਂ ਦਿੱਸੇ ਭੀ, ਉਸ ਦਾ ਤਾਂ ਨਾਹ ਕੋਈ ਰੂਪ ਜਾਪਦਾ ਹੈ ਨਾਹ ਕੋਈ ਜਾਤਿ ਦਿੱਸਦੀ ਹੈ।
ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥ sabh kaaran kartaa karay ghat a-ughat ghat thaap. However, that Creator Himself is the cause of all causes and establishes all high and low places (easy and difficult situations in man’s life). ਸਿਰਜਣਹਾਰ-ਸੁਆਮੀ ਸਾਰੇ ਕੰਮ ਕਰਦਾ ਹੈ ਅਤੇ ਉਹ ਸਾਰੀਆਂ ਉੱਚੀਆਂ ਤੇ ਨੀਵੀਆਂ ਥਾਵਾਂ ਅਸਥਾਪਨ ਕਰਦਾ ਹੈ ਭਾਵ ਔਖੇ ਸੌਖੇ ਥਾਂ ਆਪ ਰਚ ਕੇ ਪ੍ਰਭੂ ਆਪ ਹੀ (ਜਗਤ ਦੇ) ਸਾਰੇ ਸਬੱਬ ਬਣਾਉਂਦਾ ਹੈ;


© 2017 SGGS ONLINE
Scroll to Top