Page 1203
ਕਰਹਿ ਸੋਮ ਪਾਕੁ ਹਿਰਹਿ ਪਰ ਦਰਬਾ ਅੰਤਰਿ ਝੂਠ ਗੁਮਾਨ ॥
karahi som paak hireh par darbaa antar jhooth gumaan.
They are so concerned about outward purity that they cook their own food but don’t hesitate to steal other’s wealth; within their mind is falsehood and ego.
ਇਹ ਮਨੁੱਖ ਆਪ ਆਪਣਾ ਭੋਜਨ ਤਿਆਰ ਕਰਦੇ ਹਨ ਪਰ ਪਰਾਇਆ ਧਨ ਚੁਰਾਂਦੇ ਹਨ, ਇਹਨਾਂ ਦੇ ਅੰਦਰ ਝੂਠ ਵੱਸਦਾ ਹੈ ਅਹੰਕਾਰ ਵੱਸਦਾ ਹੈ।
ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥੨॥
saastar bayd kee biDh nahee jaaneh bi-aapay man kai maan. ||2||
They don’t understand the essence of the traditions established by Shastras and Vedas, and they remain caught in the egotistical pride of their mind. ||2||
ਇਹ ਮਨੁੱਖ ਵੇਦ ਸ਼ਾਸਤ੍ਰਾਂ ਦੀ ਆਤਮਕ ਮਰਯਾਦਾ ਨਹੀਂ ਸਮਝਦੇ, ਅਤੇ ਆਪਣੇ ਮਨ ਦੇ ਅਹੰਕਾਰ ਵਿਚ ਹੀ ਫਸੇ ਰਹਿੰਦੇ ਹਨ ॥੨॥
ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥
sanDhi-aa kaal karahi sabh vartaa ji-o safree damfaan.
They recite the daily prayers and observe all the required fasts, but all these efforts of theirs is like a show of a wandering magician.
ਇਹ ਤਿੰਨੇ ਵੇਲੇ ਸੰਧਿਆ ਕਰਦੇ ਹਨ, ਸਾਰੇ ਵਰਤ ਭੀ ਰੱਖਦੇ ਹਨ, ਪਰ ਉਹਨਾਂ ਦਾ ਇਹ ਸਾਰਾ ਉੱਦਮ ਕਿਸੇ ਮਦਾਰੀ ਦੇ ਤਮਾਸ਼ੇ ਦੀ ਤਰ੍ਹਾਂ ਹੈ ।
ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥੩॥
parabhoo bhulaa-ay oojharh paa-ay nihfal sabh karmaan. ||3||
God Himself has strayed them and has put them on deserted paths, all their ritualistic deeds go in vain. ||3||
ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸਹੀ ਰਾਹ ਤੋਂ ਖੁੰਝਾਇਆ ਹੈ, ਗ਼ਲਤ ਰਸਤੇ ਪਾਇਆ ਹੋਇਆ ਹੈ, ਉਹਨਾਂ ਦੇ ਸਾਰੇ ਕਰਮ ਵਿਅਰਥ ਜਾਂਦੇ ਹਨ ॥੩॥
ਸੋ ਗਿਆਨੀ ਸੋ ਬੈਸਨੌ ਪੜਿੑਆ ਜਿਸੁ ਕਰੀ ਕ੍ਰਿਪਾ ਭਗਵਾਨ ॥
so gi-aanee so baisnou parhH-aa jis karee kirpaa bhagvaan.
That person alone is truly wise, a true Vaishnav (devotee of god Vishnu), and a scholar, on whom God has bestowed grace.
ਅਸਲ ਗਿਆਨਵਾਨ ਉਹ ਮਨੁੱਖ ਹੈ, ਅਸਲ ਵੈਸ਼ਨੋ ਉਹ ਹੈ, ਅਸਲ ਵਿਦਵਾਨ ਉਹ ਹੈ, ਜਿਸ ਉਤੇ ਪਰਮਾਤਮਾ ਨੇ ਮਿਹਰ ਕੀਤੀ ਹੈ,
ਓੁਨਿ ਸਤਿਗੁਰੁ ਸੇਵਿ ਪਰਮ ਪਦੁ ਪਾਇਆ ਉਧਰਿਆ ਸਗਲ ਬਿਸ੍ਵਾਨ ॥੪॥
on satgur sayv param pad paa-i-aa uDhri-aa sagal bisvaan. ||4||
He has attained the supreme spiritual status by following the true Guru’s teachings, and the entire world is saved in his company.
ਉਸ ਨੇ ਗੁਰੂ ਦੀ ਸਰਨ ਪੈ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਹੈ, (ਅਜਿਹੇ ਮਨੁੱਖ ਦੀ ਸੰਗਤ ਵਿਚ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥
ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੋੁਲਾਨ ॥
ki-aa ham kathah kichh kath nahee jaanah parabh bhaavai tivai bolaan.
What can we say about God’s will? we don’t know what to say, as it pleases God, so He inspires us to speak.
ਅਸੀਂ ਜੀਵ (ਪਰਮਾਤਮਾ ਦੀ ਰਜ਼ਾ ਬਾਰੇ) ਕੀਹ ਆਖ ਸਕਦੇ ਹਾਂ? ਅਸੀਂ ਕੁਝ ਆਖਣਾ ਜਾਣਦੇ ਨਹੀਂ ਹਾਂ। ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਸਾਨੂੰ ਜੀਵਾਂ ਨੂੰ ਬੋਲਣ ਲਈ ਪ੍ਰੇਰਦਾ ਹੈ।
ਸਾਧਸੰਗਤਿ ਕੀ ਧੂਰਿ ਇਕ ਮਾਂਗਉ ਜਨ ਨਾਨਕ ਪਇਓ ਸਰਾਨ ॥੫॥੨॥
saaDhsangat kee Dhoor ik maaNga-o jan naanak pa-i-o saraan. ||5||2||
I, the devotee Nanak, have sought God’s refuge and only beg for the dust of the feet (humble service) of the congregation of saints. ||5||2||
ਮੈਂ ਦਾਸ ਨਾਨਕ ਤਾਂ ਪ੍ਰਭੂ ਦੀ ਸਰਨ ਪਿਆ ਹਾਂ (ਅਤੇ ਉਸ ਦੇ ਦਰ ਤੋਂ) ਸਿਰਫ਼ ਸਾਧ ਸੰਗਤ (ਦੇ ਚਰਨਾਂ) ਦੀ ਧੂੜ ਹੀ ਮੰਗਦਾ ਹਾਂ ॥੫॥੨॥
ਸਾਰਗ ਮਹਲਾ ੫ ॥
saarag mehlaa 5.
Raag Sarang, Fifth Guru:
ਅਬ ਮੋਰੋ ਨਾਚਨੋ ਰਹੋ ॥
ab moro naachno raho.
Now my running around for the sake of the love of materialism has ceased.
ਹੁਣ ਮੇਰੀ ਭਟਕਣਾ ਮੁੱਕ ਗਈ ਹੈ,
ਲਾਲੁ ਰਗੀਲਾ ਸਹਜੇ ਪਾਇਓ ਸਤਿਗੁਰ ਬਚਨਿ ਲਹੋ ॥੧॥ ਰਹਾਉ ॥
laal rageelaa sehjay paa-i-o satgur bachan laho. ||1|| rahaa-o.
I have intuitively realized and united with my beloved God through the true Guru’s divine word. ||1||Pause||
ਗੁਰੂ ਦੇ ਬਚਨ ਦੀ ਰਾਹੀਂ ਸੁਖੈਨ ਹੀ ਮੈਂ ਸੋਹਣਾ ਲਾਲ ਪ੍ਰਭੂ ਲੱਭ ਲਿਆ ਹੈ ਪ੍ਰਾਪਤ ਕਰ ਲਿਆ ਹੈ ॥੧॥ ਰਹਾਉ ॥
ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ ॥
ku-aar kanniaa jaisay sang sahayree pari-a bachan uphaas kaho.
Just like an unmarried girl giggles and talks with her friends about her fiance,
ਜਿਵੇਂ ਕੋਈ ਕੁਆਰੀ ਕੁੜੀ ਸਹੇਲੀਆਂ ਨਾਲ ਆਪਣੇ (ਮੰਗੇਤਰ) ਪਿਆਰੇ ਦੀਆਂ ਗੱਲਾਂ ਹੱਸ ਹੱਸ ਕੇ ਕਰਦੀ ਹੈ,
ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥੧॥
ja-o surijan garih bheetar aa-i-o tab mukh kaaj lajo. ||1||
but when he comes home, she becomes shy and modestly covers her face, similarly one becomes quiet upon realizing God. ||1||
ਪਰ ਜਦੋਂ (ਉਸ ਦਾ) ਪਤੀ ਘਰ ਵਿਚ ਆਉਂਦਾ ਹੈ ਤਦੋਂ (ਉਹ ਕੁੜੀ) ਲੱਜਿਆ ਨਾਲ ਆਪਣਾ ਮੂੰਹ ਕੱਜ ਲੈਂਦੀ ਹੈ ॥੧॥
ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ॥
ji-o kaniko kothaaree charhi-o kabro hot firo.
Just as (unpurified) gold is put in the crucible and heated, it moves around in the crucible like a mad person,
ਜਿਵੇਂ ਕੁਠਾਲੀ ਵਿਚ ਪਿਆ ਹੋਇਆ ਸੋਨਾ (ਸੇਕ ਨਾਲ) ਕਮਲਾ ਹੋਇਆ ਫਿਰਦਾ ਹੈ,
ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ॥੨॥
jab tay suDh bha-ay hai baareh tab tay thaan thiro. ||2||
but when its impurities are removed, it stays steady; similarly when one rids of his vices, becomes spiritually steady. ||2||
ਪਰ ਜਦੋਂ ਉਹ ਬਾਰਾਂ ਵੰਨੀਂ ਦਾ ਸੁੱਧ ਬਣ ਜਾਂਦਾ ਹੈ, ਤਦੋਂ ਉਹ (ਸੇਕ ਵਿਚ ਤੜਫਣੋਂ) ਅਡੋਲ ਹੋ ਜਾਂਦਾ ਹੈ ॥੨॥
ਜਉ ਦਿਨੁ ਰੈਨਿ ਤਊ ਲਉ ਬਜਿਓ ਮੂਰਤ ਘਰੀ ਪਲੋ ॥
ja-o din rain ta-oo la-o baji-o moorat gharee palo.
As long as there are days and nights (one is alive), the bell keeps ringing with every hour and set interval to remind one about the passing age,
ਜਦੋਂ ਤਕ (ਮਨੁੱਖ ਦੀ ਜ਼ਿੰਦਗੀ ਦੀ) ਰਾਤ ਕਾਇਮ ਰਹਿੰਦੀ ਹੈ ਤਦ ਤਕ (ਉਮਰ ਦੇ ਬੀਤਦੇ ਜਾਣ ਦੀ ਖ਼ਬਰ ਦੇਣ ਲਈ ਘੜਿਆਲ ਦੀ ਰਾਹੀਂ) ਮੁਹੂਰਤ ਘੜੀਆਂ ਪਲ ਵੱਜਦੇ ਰਹਿੰਦੇ ਹਨ।
ਬਜਾਵਨਹਾਰੋ ਊਠਿ ਸਿਧਾਰਿਓ ਤਬ ਫਿਰਿ ਬਾਜੁ ਨ ਭਇਓ ॥੩॥
bajaavanhaaro ooth siDhaari-o tab fir baaj na bha-i-o. ||3||
But when the bell-ringer (soul) rises up and departs, then there is no more ringing.||3||
ਪਰ ਜਦੋਂ ਇਹਨਾਂ ਨੂੰ ਵਜਾਣ ਵਾਲਾ (ਦੁਨੀਆ ਤੋਂ) ਉੱਠ ਤੁਰਦਾ ਹੈ, ਤਦੋਂ (ਉਹਨਾਂ ਘੜੀਆਂ ਪਲਾਂ ਦਾ) ਵੱਜਣਾ ਮੁੱਕ ਜਾਂਦਾ ਹੈ ॥੩॥
ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹੁ ਭਿੰਨ ਦ੍ਰਿਸਟੋ ॥
jaisay kumbh udak poor aani-o tab ohu bhinn daristo.
Just when a pitcher is filled with water and is brought away from its source, the water in the pitcher appears distinct from the water of its source.
ਜਿਵੇਂ ਜਦੋਂ ਕੋਈ ਘੜਾ ਪਾਣੀ ਨਾਲ ਭਰ ਕੇ ਲਿਆਂਦਾ ਜਾਏ, ਤਦੋਂ (ਘੜੇ ਵਾਲਾ) ਉਹ (ਪਾਣੀ ਖੂਹ ਆਦਿਕ ਦੇ ਹੋਰ ਪਾਣੀ ਨਾਲੋਂ) ਵੱਖਰਾ ਦਿੱਸਦਾ ਹੈ।
ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥
kaho naanak kumbh jalai meh daari-o ambhai ambh milo. ||4||3||
O’ Nanak! say, when the water of the pitcher is put back into its source, it merges with the main water, similarly one becomes one with God in the end. ||4||3||
ਨਾਨਕ ਆਖਦਾ ਹੈ- ਜਦੋਂ ਉਹ (ਭਰਿਆ) ਘੜਾ ਪਾਣੀ ਵਿਚ ਪਾ ਦੇਈਦਾ ਹੈ ਤਦੋਂ (ਘੜੇ ਦਾ) ਪਾਣੀ ਹੋਰ ਪਾਣੀ ਵਿਚ ਮਿਲ ਜਾਂਦਾ ਹੈ ॥੪॥੩॥
ਸਾਰਗ ਮਹਲਾ ੫ ॥
saarag mehlaa 5.
Raag Sarang, Fifth Guru:
ਅਬ ਪੂਛੇ ਕਿਆ ਕਹਾ ॥
ab poochhay ki-aa kahaa.
O’ mortal, now if you were asked, then what would you say?
ਹੇ ਬਾਵਰੇ! ਹੁਣ ਜੇ ਤੈਨੂੰ ਪੁੱਛਿਆ ਜਾਏ ਤਾਂ ਕੀਹ ਦੱਸੇਂਗਾ?
ਲੈਨੋ ਨਾਮੁ ਅੰਮ੍ਰਿਤ ਰਸੁ ਨੀਕੋ ਬਾਵਰ ਬਿਖੁ ਸਿਉ ਗਹਿ ਰਹਾ ॥੧॥ ਰਹਾਉ ॥
laino naam amrit ras neeko baavar bikh si-o geh rahaa. ||1|| rahaa-o.
O’ fool, you were to acquire the sublime ambrosial nectar of Naam, instead you are clinging to Maya, the poison for spiritual life. ||1||Pause||
(ਤੂੰ ਇਥੇ ਜਗਤ ਵਿਚ ਆ ਕੇ) ਆਤਮਕ ਜੀਵਨ ਦੇਣ ਵਾਲਾ ਪਰਮਾਤਮਾ ਦਾ ਸੋਹਣਾ ਨਾਮ-ਰਸ ਲੈਣਾ ਸੀ, ਪਰ ਹੇ ਕਮਲੇ! ਤੂੰ ਤਾਂ ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦੇ ਨਾਲ ਹੀ ਚੰਬੜ ਰਿਹਾ ਹੈਂ ॥੧॥ ਰਹਾਉ ॥
ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥
dulabh janam chirankaal paa-i-o jaata-o ka-udee badlahaa.
O’ fool, you received this hard to attain human life after a very long time, but it is going in vain in exchange for pennies.
ਹੇ ਝੱਲੇ! ਬੜੇ ਚਿਰਾਂ ਪਿੱਛੋਂ (ਤੈਨੂੰ) ਦੁਰਲੱਭ (ਮਨੁੱਖਾ) ਜਨਮ ਮਿਲਿਆ ਸੀ, ਪਰ ਇਹ ਤਾਂ ਕੌਡੀ ਦੇ ਵੱਟੇ ਜਾ ਰਿਹਾ ਹੈ।
ਕਾਥੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥੧॥
kaathooree ko gaahak aa-i-o laadi-o kaalar birakh jivhaa. ||1||
Your situation is like that customer, who comes to buy musk, but departs after loading saline clay and barley weeds. ||1||
ਤੂੰ (ਇਥੇ) ਕਸਤੂਰੀ ਦਾ ਗਾਹਕ ਬਣਨ ਲਈ ਆਇਆ ਸੀ, ਪਰ ਤੂੰ ਇਥੋਂ ਕੱਲਰ ਲੱਦ ਲਿਆ ਹੈ, ਜਿਵਾਂਹਾਂ ਦੇ ਬੂਟੇ ਲੱਦ ਲਏ ਹਨ ॥੧॥
ਆਇਓ ਲਾਭੁ ਲਾਭਨ ਕੈ ਤਾਈ ਮੋਹਨਿ ਠਾਗਉਰੀ ਸਿਉ ਉਲਝਿ ਪਹਾ ॥
aa-i-o laabh laabhan kai taa-ee mohan thaaga-uree si-o ulajh pahaa.
You came here to earn the profit of God’s Name, but you have become entangled in the intoxicating herb of captivating Maya.
ਹੇ ਕਮਲੇ! (ਤੂੰ ਜਗਤ ਵਿਚ ਆਤਮਕ ਜੀਵਨ ਦਾ) ਲਾਭ ਖੱਟਣ ਲਈ ਆਇਆ ਸੀ, ਪਰ ਤੂੰ ਤਾਂ ਮਨ ਨੂੰ ਮੋਹਣ ਵਾਲੀ ਮਾਇਆ ਠਗ-ਬੂਟੀ ਨਾਲ ਹੀ ਆਪਣਾ ਮਨ ਜੋੜ ਬੈਠਾ ਹੈਂ।
ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥੨॥
kaach baadrai laal kho-ee hai fir ih a-osar kad lahaa. ||2||
You are losing your virtues for sins as if for the sake of glass, you have lost the ruby; I wonder, when would you get such a valuable opportunity again? ||2||
ਤੂੰ ਕੱਚ ਦੇ ਵੱਟੇ ਲਾਲ ਗਵਾ ਰਿਹਾ ਹੈਂ। (ਹੇ ਕਮਲੇ!) ਇਹ ਮਨੁੱਖਾ ਜਨਮ ਵਾਲਾ ਸਮਾ ਫਿਰ ਕਦੋਂ ਲੱਭੇਂਗਾ? ॥੨॥
ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ ॥
sagal paraaDh ayk gun naahee thaakur chhodah daas bhajhaa.
We are full of all sins and don’t have even a single virtue in us; forsaking the Master-God, we run after His maid, the Maya.
ਅਸਾਂ ਜੀਵਾਂ ਵਿਚ ਸਾਰੀਆਂ ਖ਼ੁਨਾਮੀਆਂ ਹੀ ਹਨ, ਗੁਣ ਇੱਕ ਭੀ ਨਹੀਂ। ਅਸੀਂ ਮਾਲਕ-ਪ੍ਰਭੂ ਨੂੰ ਛੱਡ ਕੇ ਉਸ ਦੀ ਦਾਸੀ ਦੀ ਸੇਵਾ ਕਰਦੇ ਰਹਿੰਦੇ ਹਾਂ।
ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨਿੑਹਾ ॥੩॥
aa-ee masat jarhvat kee ni-aa-ee ji-o taskar dar saaNniHaa. ||3||
Just as a thief becomes quiet when caught red handed, similarly we become listless when the question of remembering God arises. ||3||
ਜਿਵੇਂ ਕੋਈ ਚੋਰ ਸੰਨ੍ਹ ਦੇ ਬੂਹੇ ਤੇ ਫੜਿਆ ਜਾਵੇ ਤਾ ਉਹ ਬੇਹੋਸ਼ ਹੋ ਜਾਂਦਾ ਹੈ, ਤਿਵੇਂ ਨਾਮ ਜਪਣ ਵਲੋਂ ਸਾਨੂੰ) ਜੜ੍ਹ ਪਦਾਰਥਾਂ ਵਾਂਗ ਮੂਰਛਾ ਹੀ ਆਈ ਰਹਿੰਦੀ ਹੈ ॥੩॥
ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥
aan upaa-o na ko-oo soojhai har daasaa sarnee par rahaa.
Except seeking the refuge of God’s devotees, I cannot think of any other way to escape from the clutches of Maya.
(ਇਸ ਮਾਇਆ ਦੇ ਪੰਜੇ ਵਿਚੋਂ ਨਿਕਲਣ ਵਾਸਤੇ ਮੈਨੂੰ ਤਾਂ) ਕੋਈ ਹੋਰ ਢੰਗ ਨਹੀਂ ਸੁੱਝਦਾ, ਮੈਂ ਤਾਂ ਪਰਮਾਤਮਾ ਦੇ ਦਾਸਾਂ ਦੀ ਸਰਨ ਪਿਆ ਰਹਿੰਦਾ ਹਾਂ।
ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ ॥੪॥੪॥
kaho naanak tab hee man chhutee-ai ja-o saglay a-ugan mayt Dharhaa. ||4||4||
O’ Nanak say, O’ my mind, we are liberated from the love for Maya only when we drive out all our vices. ||4||4||
ਨਾਨਕ ਆਖਦਾ ਹੈ- ਹੇ ਮਨ! ਮਾਇਆ ਦੇ ਮੋਹ ਵਿਚੋਂ ਤਦੋਂ ਹੀ ਬਚੀਦਾ ਹੈ ਜਦੋਂ (ਪ੍ਰਭੂ ਦੇ ਸੇਵਕਾਂ ਦੀ ਸਰਨੀ ਪੈ ਕੇ ਆਪਣੇ ਅੰਦਰੋਂ) ਅਸੀਂ ਸਾਰੇ ਔਗੁਣ ਮਿਟਾ ਦੇਈਏ ॥੪॥੪॥
ਸਾਰਗ ਮਹਲਾ ੫ ॥
saarag mehlaa 5.
Raag Sarang, Fifth Guru:
ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥
maa-ee Dheer rahee pari-a bahut biraagi-o.
O’ my mother, I am feeling extreme pangs of separation from my beloved God, so much so that my patience to tolerate is finished.
ਹੇ (ਮੇਰੀ) ਮਾਂ! (ਮੇਰੇ ਅੰਦਰ) ਪਿਆਰੇ ਤੋਂ ਵਿਛੋੜੇ ਦਾ ਦਰਦ ਬਹੁਤ ਤੇਜ਼ ਹੋ ਗਿਆ ਹੈ ਇਸ ਨੂੰ ਸਹਾਰਨ ਦੀ ਤਾਕਤ ਨਹੀਂ ਰਹਿ ਗਈ।
ਅਨਿਕ ਭਾਂਤਿ ਆਨੂਪ ਰੰਗ ਰੇ ਤਿਨੑ ਸਿਉ ਰੁਚੈ ਨ ਲਾਗਿਓ ॥੧॥ ਰਹਾਉ ॥
anik bhaaNt aanoop rang ray tinH si-o ruchai na laagi-o. ||1|| rahaa-o.
There are so many kinds of incomparably beautiful pleasures in the world, but I am not interested in any of these. ||1||Pause||.
ਦੁਨੀਆ ਦੇ ਅਨੇਕਾਂ ਕਿਸਮਾਂ ਦੇ ਸੋਹਣੇ ਸੋਹਣੇ ਰੰਗ-ਤਮਾਸ਼ੇ ਹਨ, ਪਰ ਮੇਰੇ ਅੰਦਰ ਇਹਨਾਂ ਵਾਸਤੇ ਕੋਈ ਖਿੱਚ ਹੀ ਨਹੀਂ ਪੈਂਦੀ ॥੧॥ ਰਹਾਉ ॥
ਨਿਸਿ ਬਾਸੁਰ ਪ੍ਰਿਅ ਪ੍ਰਿਅ ਮੁਖਿ ਟੇਰਉ ਨੀਦ ਪਲਕ ਨਹੀ ਜਾਗਿਓ ॥
nis baasur pari-a pari-a mukh tayra-o neeNd palak nahee jaagi-o.
Day and night I keep reciting beloved God’s Name, I cannot sleep even for a moment and remain awake the entire night.
ਰਾਤ ਦਿਨ ਮੈਂ (ਆਪਣੇ) ਮੂੰਹੋਂ ‘ਹੇ ਪਿਆਰੇ! ਹੇ ਪਿਆਰੇ’! ਬੋਲਦੀ ਰਹਿੰਦੀ ਹਾਂ, ਮੈਨੂੰ ਇਕ ਪਲ ਭਰ ਭੀ ਨੀਂਦ ਨਹੀਂ ਆਉਂਦੀ, ਸਦਾ ਜਾਗ ਕੇ (ਸਮਾ ਗੁਜ਼ਾਰ ਰਹੀ ਹਾਂ)।
ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥੧॥
haar kajar bastar anik seegaar ray bin pir sabhai bikh laagi-o. ||1||
O’ brother, without union with God, all such embellishments as necklaces, eye powder, clothes, and innumerable decorations, seem like poison for spiritual life . ||1||
ਹੇ ਭਾਈ ! ਹਾਰ, ਕੱਜਲ, ਕੱਪੜੇ, ਅਨੇਕਾਂ ਗਹਿਣੇ-ਇਹ ਸਾਰੇ ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਮੈਨੂੰ ਆਤਮਕ ਮੌਤ ਲਿਆਉਣ ਵਾਲੀ ਜ਼ਹਰ ਦਿੱਸ ਰਹੇ ਹਨ ॥੧॥