Guru Granth Sahib Translation Project

Guru granth sahib page-1173

Page 1173

ਨਦਰਿ ਕਰੇ ਚੂਕੈ ਅਭਿਮਾਨੁ ॥ nadar karay chookai abhimaan. One upon whom God bestows His gracious glance, his ego vanishes, ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ,
ਸਾਚੀ ਦਰਗਹ ਪਾਵੈ ਮਾਨੁ ॥ saachee dargeh paavai maan. and he receives honor in God’s presence. ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦਾ ਹੈ।
ਹਰਿ ਜੀਉ ਵੇਖੈ ਸਦ ਹਜੂਰਿ ॥ har jee-o vaykhai sad hajoor. He always experiences God all around him, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ,
ਗੁਰ ਕੈ ਸਬਦਿ ਰਹਿਆ ਭਰਪੂਰਿ ॥੩॥ gur kai sabad rahi-aa bharpoor. ||3|| and by reflecting on the Guru’s word, visualizes God pervading everywhere. ||3|| ਅਤੇ ਗੁਰਾਂ ਦੇ ਉਪਦੇਸ਼ ਰਾਹੀਂ ਪਰਮਾਤਮਾ ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ ॥੩॥
ਜੀਅ ਜੰਤ ਕੀ ਕਰੇ ਪ੍ਰਤਿਪਾਲ ॥ jee-a jant kee karay partipaal. God takes care of all beings and creatures, ਪ੍ਰਭੂ ਸਾਰੇ ਪ੍ਰਾਣਧਾਰੀਆਂ ਦੀ ਪਾਲਣਾ-ਪੋਸ਼ਣਾ ਕਰਦਾ ਹੈ।
ਗੁਰ ਪਰਸਾਦੀ ਸਦ ਸਮ੍ਹਾਲ ॥ gur parsaadee sad samHaal. O’ my friends, always lovingly remember Him through the Guru’s grace. ਗੁਰਾਂ ਦੀ ਦਇਆ ਦੁਆਰਾ ਤੂੰ ਹਮੇਸ਼ਾਂ ਉਸ ਦਾ ਸਿਮਰਨ ਕਰ।
ਦਰਿ ਸਾਚੈ ਪਤਿ ਸਿਉ ਘਰਿ ਜਾਇ ॥ dar saachai pat si-o ghar jaa-ay. One who does that, goes to the divine home in God’s presence with honor. ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ-ਥਿਰ ਪ੍ਰਭੂ ਦੇ ਘਰ ਵਿਚ ਇੱਜ਼ਤ ਨਾਲ ਜਾਂਦਾ ਹੈ।
ਨਾਨਕ ਨਾਮਿ ਵਡਾਈ ਪਾਇ ॥੪॥੩॥ naanak naam vadaa-ee paa-ay. ||4||3|| O’ Nanak, he receives with glory because of meditating on Naam. ||4||3|| ਹੇ ਨਾਨਕ! ਨਾਮ ਦੀ ਬਰਕਤਿ ਨਾਲ ਉਹ ਮਨੁੱਖ ਇੱਜ਼ਤ ਪਾਂਦਾ ਹੈ ॥੪॥੩॥
ਬਸੰਤੁ ਮਹਲਾ ੩ ॥ basant mehlaa 3. Raag Basant, Third Guru:
ਅੰਤਰਿ ਪੂਜਾ ਮਨ ਤੇ ਹੋਇ ॥ antar poojaa man tay ho-ay. (One who always sings God’s praises,) devotional worship is intuitively happening within him with focused mind, (ਜਿਹੜਾ ਭੀ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ ਉਸ ਦੇ) ਅੰਦਰ ਹੀ ਜੁੜੇ ਮਨ ਨਾਲ ਪਰਮਾਤਮਾ ਦੀ ਭਗਤੀ ਹੁੰਦੀ ਰਹਿੰਦੀ ਹੈ,
ਏਕੋ ਵੇਖੈ ਅਉਰੁ ਨ ਕੋਇ ॥ ayko vaykhai a-or na ko-ay. he experiences God pervading everywhere and none other. ਉਹ ਹਰ ਥਾਂ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ, ਕਿਤੇ ਭੀ ਕਿਸੇ ਹੋਰ ਨੂੰ ਨਹੀਂ ਵੇਖਦਾ।
ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥ doojai lokee bahut dukh paa-i-aa. By remaining attached to duality (Maya), people have suffered immense pain, ਦੁਨੀਆ ਨੇ ਮਾਇਆ ਦੇ ਮੋਹ ਵਿਚ ਫਸ ਕੇ ਬਹੁਤ ਦੁੱਖ ਪਾਇਆ ਹੈ,
ਸਤਿਗੁਰਿ ਮੈਨੋ ਏਕੁ ਦਿਖਾਇਆ ॥੧॥ satgur maino ayk dikhaa-i-aa. ||1|| but the true Guru has caused me to visualize God pervading everywhere,(and I have been saved from the suffering). ||1|| ਪਰ ਗੁਰੂ ਨੇ ਮੈਨੂੰ ਪਰਮਾਤਮਾ (ਹਰ ਥਾਂ ਵੱਸਦਾ) ਵਿਖਾ ਦਿੱਤਾ ਹੈ (ਤੇ, ਮੈਂ ਦੁੱਖ ਤੋਂ ਬਚ ਗਿਆ ਹਾਂ) ॥੧॥
ਮੇਰਾ ਪ੍ਰਭੁ ਮਉਲਿਆ ਸਦ ਬਸੰਤੁ ॥ mayraa parabh ma-oli-aa sad basant. O’ brother, my God is forever in bloom and bliss, ਹੇ ਭਾਈ, ਮੇਰਾ ਪਰਮਾਤਮਾ ਹਮੇਸ਼ਾਂ ਖਿੜਾਉ ਅਤੇ ਖੁਸ਼ੀ ਅੰਦਰ ਵਸਦਾ ਹੈ,
ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥੧॥ ਰਹਾਉ ॥ ih man ma-oli-aa gaa-ay gun gobind. ||1|| rahaa-o. and this mind of mine is overjoyed by singing the praises of God. ||1||Pause|| ਉਸ ਪਰਮਾਤਮਾ ਦੇ ਗੁਣ ਗਾ ਗਾ ਕੇ (ਮੇਰਾ) ਇਹ ਮਨ ਸਦਾ ਖਿੜ ਪਿਆ ਹੈ ॥੧॥ ਰਹਾਉ ॥
ਗੁਰ ਪੂਛਹੁ ਤੁਮ੍ਹ੍ ਕਰਹੁ ਬੀਚਾਰੁ ॥ gur poochhahu tumH karahu beechaar. O’ my friends, if you reflect on the Guru’s teachings and sincerely follow it, ਹੇ ਭਾਈ, ਜੇਕਰ ਤੂੰ ਗੁਰਾਂ ਤੋਂ ਸਿਖਮਤ ਲਵੇਂ ਅਤੇ ਉਸ ਨੂੰ ਸੋਚੇ ਸਮਝੇ,
ਤਾਂ ਪ੍ਰਭ ਸਾਚੇ ਲਗੈ ਪਿਆਰੁ ॥ taaN parabh saachay lagai pi-aar. then love for the eternal God would well-up within you. ਤਦੋਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ (ਤੁਹਾਡਾ) ਪਿਆਰ ਬਣ ਜਾਇਗਾ।
ਆਪੁ ਛੋਡਿ ਹੋਹਿ ਦਾਸਤ ਭਾਇ ॥ aap chhod hohi daasat bhaa-ay. Abandoning self-conceit, if you adopt an attitude of extreme humility, ਜੇ ਤੂੰ ਆਪਾ-ਭਾਵ (ਹਉਮੈ) ਛੱਡ ਕੇ ਸੇਵਕ-ਸੁਭਾਵ ਵਿਚ ਟਿਕਿਆ ਰਹੇਂ,
ਤਉ ਜਗਜੀਵਨੁ ਵਸੈ ਮਨਿ ਆਇ ॥੨॥ ta-o jagjeevan vasai man aa-ay. ||2|| then God, the life of the world, would manifest in your mind. ||2|| ਤਾਂ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ (ਤੇਰੇ) ਮਨ ਵਿਚ ਆ ਵੱਸੇਗਾ ॥੨॥
ਭਗਤਿ ਕਰੇ ਸਦ ਵੇਖੈ ਹਜੂਰਿ ॥ bhagat karay sad vaykhai hajoor. One who performs devotional worship, always visualizes God with him, ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੇਖਦਾ ਹੈ,
ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥ mayraa parabh sad rahi-aa bharpoor. because my God is always pervading everywhere. ਕਿਓਂਕਿ ਪਿਆਰਾ ਪ੍ਰਭੂ ਸਦਾ ਹਰ ਥਾਂ ਵਿਆਪਕ ਹੈ।
ਇਸੁ ਭਗਤੀ ਕਾ ਕੋਈ ਜਾਣੈ ਭੇਉ ॥ is bhagtee kaa ko-ee jaanai bhay-o. However, if anyone comes to knows the secret of such devotional worship, ਜਿਹੜਾ ਭੀ ਮਨੁੱਖ ਪਰਮਾਤਮਾ ਦੀ ਇਸ ਭਗਤੀ (ਦੇ ਕੌਤਕ) ਦਾ ਭੇਤ ਸਮਝ ਲੈਂਦਾ ਹੈ,
ਸਭੁ ਮੇਰਾ ਪ੍ਰਭੁ ਆਤਮ ਦੇਉ ॥੩॥ sabh mayraa parabh aatam day-o. ||3|| then he visualizes that my God is pervading everywhere. ||3|| ਉਸ ਨੂੰ ਪਰਮਾਤਮਾ ਹਰ ਥਾਂ ਵੱਸਦਾ ਦਿੱਸ ਪੈਂਦਾ ਹੈ ॥੩॥
ਆਪੇ ਸਤਿਗੁਰੁ ਮੇਲਿ ਮਿਲਾਏ ॥ aapay satgur mayl milaa-ay. God unites one with the Guru and then through the Guru unites with Himself, ਪ੍ਰਭੂ ਆਪ ਹੀ (ਮਨੁੱਖ ਨੂੰ) ਗੁਰੂ ਮਿਲਾ ਕੇ (ਆਪਣੇ ਚਰਨਾਂ ਵਿਚ) ਜੋੜਦਾ ਹੈ,
ਜਗਜੀਵਨ ਸਿਉ ਆਪਿ ਚਿਤੁ ਲਾਏ ॥ jagjeevan si-o aap chit laa-ay. the Guru himself attunes that one’s mind with God, the life of the world. ਉਹ ਆਪ ਹੀ ਮਨੁੱਖ ਦਾ ਚਿੱਤ ਪਰਮਾਤਮਾ ਨਾਲ ਜੋੜਦਾ ਹੈ।
ਮਨੁ ਤਨੁ ਹਰਿਆ ਸਹਜਿ ਸੁਭਾਏ ॥ ਨਾਨਕ ਨਾਮਿ ਰਹੇ ਲਿਵ ਲਾਏ ॥੪॥੪॥ man tan hari-aa sahj subhaa-ay. naanak naam rahay liv laa-ay. ||4||4|| O’ Nanak, those who remain focused on Naam, their mind and body intuitively remain spiritually rejuvenated. ||4||4|| ਹੇ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਰਹਿੰਦਾ ਹੈ ॥੪॥੪॥
ਬਸੰਤੁ ਮਹਲਾ ੩ ॥ basant mehlaa 3. Raag Basant, Third Guru:
ਭਗਤਿ ਵਛਲੁ ਹਰਿ ਵਸੈ ਮਨਿ ਆਇ ॥ bhagat vachhal har vasai man aa-ay. God, the lover of devotional worship, manifests in the mind of that person, ਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਭੂ ਉਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,
ਗੁਰ ਕਿਰਪਾ ਤੇ ਸਹਜ ਸੁਭਾਇ ॥ gur kirpaa tay sahj subhaa-ay. who, by the Guru’s grace, remains in a state of spiritual poise. ਜਿਹੜਾ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਪ੍ਰਭੂ ਦੇ ਪਿਆਰ ਵਿਚ ਲੀਨ ਰਹਿੰਦਾ ਹੈ।
ਭਗਤਿ ਕਰੇ ਵਿਚਹੁ ਆਪੁ ਖੋਇ ॥ bhagat karay vichahu aap kho-ay. When one abandons his self-conceit from within and devotionally worships God, ਜਦੋਂ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ,
ਤਦ ਹੀ ਸਾਚਿ ਮਿਲਾਵਾ ਹੋਇ ॥੧॥ tad hee saach milaavaa ho-ay. ||1|| only then union with the eternal God takes place. ||1|| ਤਦੋਂ ਹੀ ਸਦਾ-ਥਿਰ ਪਰਮਾਤਮਾ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ ॥੧॥
ਭਗਤ ਸੋਹਹਿ ਸਦਾ ਹਰਿ ਪ੍ਰਭ ਦੁਆਰਿ ॥ bhagat soheh sadaa har parabh du-aar. The devotees of God always look graceful in God’s presence, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਨੁੱਖ ਸਦਾ ਪਰਮਾਤਮਾ ਦੇ ਦਰ ਤੇ ਸੋਭਦੇ ਹਨ,
ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥੧॥ ਰਹਾਉ ॥ gur kai hayt saachai paraym pi-aar. ||1|| rahaa-o. and they always remain imbued with the love of the Guru and God. ||1||Pause|| ਉਹ ਸਦਾ ਗੁਰੂ ਦੇ ਪ੍ਰੇਮ ਵਿਚ ਅਤੇ ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿੰਦੇ ਹਨ) ॥੧॥ ਰਹਾਉ ॥
ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥ bhagat karay so jan nirmal ho-ay. One who engages in devotional worship, becomes immaculate, ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ,
ਗੁਰ ਸਬਦੀ ਵਿਚਹੁ ਹਉਮੈ ਖੋਇ ॥ gur sabdee vichahu ha-umai kho-ay. because through the Guru’s word, he drives out self-conceit from within. ਕਿਓਂਕਿ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰ ਦਿੰਦਾਹੈ।
ਹਰਿ ਜੀਉ ਆਪਿ ਵਸੈ ਮਨਿ ਆਇ ॥ har jee-o aap vasai man aa-ay. Then the reverend God Himself manifests in his mind, ਪ੍ਰਭੂ ਆਪ ਉਸ ਦੇ ਮਨ ਵਿਚ ਆ ਵੱਸਦਾ ਹੈ,
ਸਦਾ ਸਾਂਤਿ ਸੁਖਿ ਸਹਜਿ ਸਮਾਇ ॥੨॥ sadaa saaNt sukh sahj samaa-ay. ||2|| and he remains absorbed in peace, tranquility and spiritual poise. ||2|| ਉਸ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ, ਉਹ ਸਦਾ ਆਨੰਦ ਵਿਚ ਆਤਮਕ ਅਡਲੋਤਾ ਵਿਚ ਲੀਨ ਰਹਿੰਦਾ ਹੈ ॥੨॥
ਸਾਚਿ ਰਤੇ ਤਿਨ ਸਦ ਬਸੰਤ ॥ saach ratay tin sad basant. Those who are imbued with the love of God, are ever in bloom (bliss), ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ,
ਮਨੁ ਤਨੁ ਹਰਿਆ ਰਵਿ ਗੁਣ ਗੁਵਿੰਦ ॥ man tan hari-aa rav gun guvind. and their mind and body become spiritually rejuvenated by singing praises of God of the Universe. ਗੋਬਿੰਦ ਦੇ ਗੁਣ ਯਾਦ ਕਰ ਕਰ ਕੇ ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।
ਬਿਨੁ ਨਾਵੈ ਸੂਕਾ ਸੰਸਾਰੁ ॥ bin naavai sookaa sansaar. However, without meditating on Naam, the world remains devoid of spiritually, ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਨਿੱਕੇ ਜਿਹੇ ਵਿਤ ਵਾਲਾ ਹੋਇਆ ਰਹਿੰਦਾ ਹੈ,
ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥੩॥ agan tarisnaa jalai vaaro vaar. ||3|| and keeps burning in the fire of worldly desires again and again. ||3|| ਮੁੜ ਮੁੜ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ ॥੩॥
ਸੋਈ ਕਰੇ ਜਿ ਹਰਿ ਜੀਉ ਭਾਵੈ ॥ so-ee karay je har jee-o bhaavai. One who does only that, which is pleasing to the venerable God, ਜਿਹੜਾ ਮਨੁੱਖ ਉਹੀ ਕੁਝ ਕਰਦਾ ਹੈ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ,
ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥ sadaa sukh sareer bhaanai chit laavai. and focuses his mind to God’s will, he always rejoices in peace of mind. ਜਿਹੜਾ ਮਨੁੱਖ ਪਰਮਾਤਮਾ ਦੇ ਭਾਣੇ ਵਿਚ ਆਪਣਾ ਚਿੱਤ ਜੋੜਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।
ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥ apnaa parabh sayvay sahj subhaa-ay. One who is imbued with God’s love and remembers Him while in a stste of spiritual poise, ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ,
ਨਾਨਕ ਨਾਮੁ ਵਸੈ ਮਨਿ ਆਇ ॥੪॥੫॥ naanak naam vasai man aa-ay. ||4||5|| O’ Nanak, God becomes manifest in his mind. ||4||5|| ਹੇ ਨਾਨਕ! ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ ॥੪॥੫॥
ਬਸੰਤੁ ਮਹਲਾ ੩ ॥ basant mehlaa 3. Raag Basant, Third Guru:
ਮਾਇਆ ਮੋਹੁ ਸਬਦਿ ਜਲਾਏ ॥ maa-i-aa moh sabad jalaa-ay. One who burns off the love for materialism through the Guru’s word, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,
ਮਨੁ ਤਨੁ ਹਰਿਆ ਸਤਿਗੁਰ ਭਾਏ ॥ man tan hari-aa satgur bhaa-ay. his mind and body spiritually rejuvenate because of his love for the true Guru. ਗੁਰੂ ਦੇ ਪਿਆਰ ਦੀ ਬਰਕਤਿ ਨਾਲ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ।
ਸਫਲਿਓ‍ੁ ਬਿਰਖੁ ਹਰਿ ਕੈ ਦੁਆਰਿ ॥ safli-o birakh har kai du-aar. The tree-like body of that person becomes fruitful and approved in God’s presence, ਉਸ ਮਨੁੱਖ ਦਾ (ਸਰੀਰ-) ਰੁੱਖ ਪਰਮਾਤਮਾ ਦੇ ਦਰ ਤੇ ਸਫਲ ਹੋ ਜਾਂਦਾ ਹੈ,
ਸਾਚੀ ਬਾਣੀ ਨਾਮ ਪਿਆਰਿ ॥੧॥ saachee banee naam pi-aar. ||1|| who remains absorbed in God’s love through the divine word of God’s praises. ||1|| ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ, ਹਰਿ-ਨਾਮ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ ॥੧॥
ਏ ਮਨ ਹਰਿਆ ਸਹਜ ਸੁਭਾਇ ॥ ay man hari-aa sahj subhaa-ay. O’ my mind, you would spiritually rejuvenates by staying imbued with God’s love in a state of spiritual poise, ਹੇ (ਮੇਰੇ) ਮਨ! ਆਤਮਕ ਅਡੋਲਤਾ ਦੇਣ ਵਾਲੇ ਪ੍ਰਭੂ-ਪਿਆਰ ਵਿਚ ਟਿਕਿਆ ਤੂੰ ਆਤਮਕ ਜੀਵਨ ਨਾਲ ਭਰਪੂਰ ਹੋ ਜਾਇਂਗਾ।
ਸਚ ਫਲੁ ਲਾਗੈ ਸਤਿਗੁਰ ਭਾਇ ॥੧॥ ਰਹਾਉ ॥ sach fal laagai satgur bhaa-ay. ||1|| rahaa-o. and because of the love for the true Guru, one receives the fruit of the eternal God’s Name. ||1||Pause|| ਗੁਰੂ ਦੇ ਪਿਆਰ ਦੀ ਬਰਕਤਿ ਨਾਲ (ਸਰੀਰ-ਰੁੱਖ ਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ ॥੧॥ ਰਹਾਉ ॥
ਆਪੇ ਨੇੜੈ ਆਪੇ ਦੂਰਿ ॥ aapay nayrhai aapay door. God Himself appears near to some and far to others. ਪ੍ਰਭੂ ਆਪ ਹੀ (ਕਿਸੇ ਨੂੰ) ਨੇੜੇ (ਦਿੱਸ ਰਿਹਾ ਹੈ) ਆਪ ਹੀ (ਕਿਸੇ ਨੂੰ ਦੂਰ ਵੱਸਦਾ ਜਾਪਦਾ ਹੈ।
ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥ gur kai sabad vaykhai sad hajoor. but by reflecting on the Guru’s word, one always visualizes God with him. ਪਰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਪਰਮਾਤਮਾ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ l
ਛਾਵ ਘਣੀ ਫੂਲੀ ਬਨਰਾਇ ॥ chhaav ghanee foolee banraa-ay. The entire vegetation has bloomed and is providing dense shade for that person, ਉਸ ਨੂੰ ਸਾਰੀ ਬਨਸਪਤੀ ਸੰਘਣੀ ਛਾਂ ਵਾਲੀ ਹੈ ਤੇ ਖਿੜੀ ਹੋਈ ਦਿਸਦੀ ਹੈ,
ਗੁਰਮੁਖਿ ਬਿਗਸੈ ਸਹਜਿ ਸੁਭਾਇ ॥੨॥ gurmukh bigsai sahj subhaa-ay. ||2|| who follows the Guru’s teachings and remains delighted by being imbued with God’s love in a state of spiritual poise. ||2|| ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ, ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ (ਸਦਾ) ਆਨੰਦ-ਭਰਪੂਰ ਰਹਿੰਦਾ ਹੈ ॥੨॥
ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥ an-din keertan karahi din raat. Those who always sing praises of God, ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ,
ਸਤਿਗੁਰਿ ਗਵਾਈ ਵਿਚਹੁ ਜੂਠਿ ਭਰਾਂਤਿ ॥ satgur gavaa-ee vichahu jooth bharaaNt. the true Guru has eradicated their doubt and dirt of materialism from their mind. ਗੁਰੂ ਨੇ ਉਹਨਾਂ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੀ ਮੈਲ ਦੂਰ ਕਰ ਦਿੱਤੀ ਹੈ।


© 2017 SGGS ONLINE
error: Content is protected !!
Scroll to Top