Guru Granth Sahib Translation Project

Guru granth sahib page-1168

Page 1168

ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ।। raag basant mehlaa 1 ghar 1 cha-upday dutukay|| Raag Basant, First Guru, First Beat, Four-stanzas, Du-Tukas (Two-liners)||
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik-oNkaar sat naam kartaa purakh nirbha-o nirvair akaal moorat ajoonee saibhaN gur parsaad. There is only one God whose Name is ‘of Eternal Existence’. He is the creator of the universe, all-pervading, without fear, without enmity, independent of time, beyond the cycle of birth and death, self revealed and is realized by the Guru’s grace. ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ ‘ਹੋਂਦ ਵਾਲਾ’ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥ maahaa maah mumaarkhee charhi-aa sadaa basant. Among all the months, truly blessed is the month when the spring-like season of spiritual joy arrives. ਮਹੀਨਿਆਂ ਵਿਚੋਂ ਇਹ ਮਹੀਨਾ ਮੁਬਾਰਕ ਹੈ ਕਿਉਂਕਿ ਸਦਾ ਬਸੰਤ ਚੜ੍ਹਿਆ ਹੈ। (ਇਥੇ ਆਤਮਕ ਅਨੰਦ ਨੂੰ, ਜੋ ਸਦਾ ਕਾਇਮ ਰਹਿੰਦਾ ਹੈ, ‘ਸਦ ਬਸੰਤ’ ਕਿਹਾ ਹੈ। ਮੌਸਮੀ ਬਸੰਤ ਦੋ ਮਹੀਨੇ ਸਾਲ ਵਿੱਚ ਰਹਿੰਦਾ ਹੈ।)
ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥ parfarh chit samaal so-ay sadaa sadaa gobind. ||1|| O’ my mind, always lovingly remember God, the sustainer of the universe, and thus blossom in joy. ਹੇ ਮੇਰੇ ਚਿੱਤ! ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਪ੍ਰਭੂ ਨੂੰ ਤੂੰ ਸਦਾ (ਆਪਣੇ ਅੰਦਰ) ਸਾਂਭ ਰੱਖ ਤੇ (ਇਸ ਦੀ ਬਰਕਤਿ ਨਾਲ) ਖਿੜਿਆ ਰਹੁ ॥੧॥
ਭੋਲਿਆ ਹਉਮੈ ਸੁਰਤਿ ਵਿਸਾਰਿ ॥ bholi-aa ha-umai surat visaar. O’ my naive mind, forsake your egotistical intellect. ਹੇ ਕਮਲੇ ਮਨ! ਹੰਕਾਰ ਵਾਲੀ ਬ੍ਰਿਤੀ ਭੁਲਾ ਦੇ।
ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥ ha-umai maar beechaar man gun vich gun lai saar. ||1|| rahaa-o. O’ my mind, through reflection on the divine word, subdue your ego and enshrine the most sublime virtue of God’s Name. ||1||pause|| ਹੇ ਮਨ! ਹੋਸ਼ ਕਰ, ਹਉਮੈ ਨੂੰ (ਆਪਣੇ ਅੰਦਰੋਂ) ਮੁਕਾ ਦੇ। ਸਭ ਤੋਂ ਸ੍ਰੇਸ਼ਟ ਗੁਣ ਪਰਮਾਤਮਾ ਦਾ ਨਾਮ ਆਪਣੇ ਅੰਦਰ ਸੰਭਾਲ ਲੈ ॥੧॥ ਰਹਾਉ ॥
ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥ karam payd saakhaa haree Dharam ful fal gi-aan. By performing virtuous deeds, it will appear that within you has grown a tree with the branches of God’s Name blooming with flowers of righteousness and yielding the fruit of divine knowledge. ਹੇ ਭਾਈ! ਜੇ ਤੂੰ ਹਉਮੈ ਭੁਲਾਣ ਵਾਲੇ ਰੋਜ਼ਾਨਾ) ਕੰਮ (ਕਰਨ ਲੱਗ ਪਏਂ, ਇਹ ਤੇਰੇ ਅੰਦਰ ਇਕ ਐਸਾ) ਰੁੱਖ (ਉੱਗ ਪਏਗਾ, ਜਿਸ ਨੂੰ) ਹਰਿ-ਨਾਮ (ਸਿਮਰਨ) ਦੀਆਂ ਟਹਣੀਆਂ (ਫੁੱਟਣਗੀਆਂ, ਜਿਸ ਨੂੰ) ਧਾਰਮਿਕ ਜੀਵਨ ਫੁੱਲ (ਲੱਗੇਗਾ ਤੇ ਪ੍ਰਭੂ ਨਾਲ) ਡੂੰਘੀ ਜਾਣ-ਪਛਾਣ ਫਲ (ਲੱਗੇਗਾ)।
ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥ pat paraapat chhaav ghanee chookaa man abhimaan. ||2|| This tree would be adorned with leaves of God’s realization providing a dense shade of humility, because the mind’s ego would be totally wiped out. ||2|| ਪਰਮਾਤਮਾ ਦੀ ਪਰਾਪਤੀ (ਉਸ ਰੁੱਖ ਦੇ) ਪੱਤਰ (ਹੋਣਗੇ, ਤੇ) ਨਿਰਮਾਣਤਾ (ਉਸ ਰੁੱਖ ਦੀ) ਸੰਘਣੀ ਛਾਂ ਹੋਵੇਗੀ ਕਿਓਂਕਿ ਤੇਰੇ ਚਿੱਤ ਦੀ ਹੰਗਤਾ ਮਰ ਜਾਏਗੀ ॥੨॥
ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥ akhee kudrat kannee banee mukh aakhan sach naam. O’ my friend, a person who is attuned to God, his eyes would perceive God in nature, his ears would hear the divine word, and will use his mouth to recite eternal Naam. ਹੇ ਭਾਈ, (ਜੇਹੜਾ ਭੀ ਮਨੁੱਖ ਹਉਮੈ ਨੂੰ ਭੁਲਾਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ) ਕੁਦਰਤਿ ਵਿਚ ਵੱਸਦਾ ਰੱਬ ਆਪਣੀ ਅੱਖੀਂ ਦਿੱਸੇਗਾ, ਉਸ ਦੇ ਕੰਨਾਂ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵੱਸੇਗੀ, ਉਸ ਦੇ ਮੂੰਹ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਨਾਮ ਦਾ ਬੋਲ ਹੀ ਹੋਵੇਗਾ।
ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥ pat kaa Dhan pooraa ho-aa laagaa sahj Dhi-aan. ||3|| In this way, one whose mind is so imperceptibly attuned to God would obtain the wealth of perfect honor (both in this and the next world). ||3||. ਜਿਸ ਮਨੁੱਖ ਦੀ ਅਡੋਲਤਾ ਵਿਚ ਸਦਾ ਉਸ ਦੀ ਸੁਰਤ ਟਿਕੀ ਰਹੇਗੀ, ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਾ ਸੰਪੂਰਨ ਧਨ ਮਿਲ ਜਾਇਗਾ, ॥੩॥
ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥ maahaa rutee aavnaa vaykhhu karam kamaa-ay. Months and seasons will come and go, but you should perform rewarding pious deeds. ਹੇ ਭਾਈ, ਮਹੀਨੇ ਤੇ ਮੌਸਮ ਆਉਂਦੇ ਰਹਿੰਦੇ ਹਨ। ਦੇਖ! ਤੂੰ ਨੇਕ ਅਮਲਾਂ ਦੀ ਕਮਾਈ ਕਰ।
ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥ naanak haray na sookhee je gurmukh rahay samaa-ay. ||4||1|| O’ Nanak, the Guru’s followers who remain absorbed in remembering God, always remain in a state of never ending bliss. ||4||1|| ਹੇ ਨਾਨਕ! ਜੇਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਤੁਰ ਕੇ ਪ੍ਰਭੂ-ਯਾਦ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹ ਖੇੜਾ ਕਦੇ ਸੁੱਕਦਾ ਨਹੀਂ ॥੪॥੧॥
ਮਹਲਾ ੧ ਬਸੰਤੁ ॥ mehlaa 1 basant. First Guru, Raag Basant:
ਰੁਤਿ ਆਈਲੇ ਸਰਸ ਬਸੰਤ ਮਾਹਿ ॥ rut aa-eelay saras basant maahi. The delightful season of spring has arrived. ਹੇ ਪ੍ਰਭੂ! ਅਨੰਦ-ਦਾਇਕ ਮੌਸਮ ਬਹਾਰ ਦੇ ਮਹੀਨੇ ਆ ਗਏ ਹਨ।
ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥ rang raatay raveh se tayrai chaa-ay. O’ God, those who are imbued with Your love, they remain in the blissful state of realizing Your eternal presence. ਹੇ ਪ੍ਰਭੂ! ਜੇਹੜੇ ਬੰਦੇ ਤੇਰੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਜੇਹੜੇ ਤੈਨੂੰ ਸਿਮਰਦੇ ਹਨ, ਉਹ ਤੇਰੇ ਮਿਲਾਪ ਦੀ ਖ਼ੁਸ਼ੀ ਵਿਚ ਰਹਿੰਦੇ ਹਨ।
ਕਿਸੁ ਪੂਜ ਚੜਾਵਉ ਲਗਉ ਪਾਇ ॥੧॥ kis pooj charhaava-o laga-o paa-ay. ||1|| O’ God, besides you, who else may I offer the flowers of my devotional worship and before whom may I bow down? ||1|| ਹੇ ਪ੍ਰਭੂ! ਮੈਂ ਤੇਥੋਂ ਬਿਨਾ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ) ਭੇਟਾ ਕਰਾਂ? (ਤੈਥੋਂ ਬਿਨਾ) ਮੈਂ ਹੋਰ ਕਿਸ ਦੀ ਚਰਨੀਂ ਲੱਗਾ? ॥੧॥
ਤੇਰਾ ਦਾਸਨਿ ਦਾਸਾ ਕਹਉ ਰਾਇ ॥ tayraa daasan daasaa kaha-o raa-ay. O’ God, I am a servant of Your devotees and I remember You with them. ਹੇ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ।
ਜਗਜੀਵਨ ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥ jagjeevan jugat na milai kaa-ay. ||1|| rahaa-o. O Life of the Universe, I cannot find any other way to realize You. ||1||pause|| ਹੇ ਜਗਤ ਦੇ ਜੀਵਨ ਪ੍ਰਭੂ! ਤੇਰੇ ਮਿਲਾਪ ਦੀ ਜੁਗਤੀ (ਤੇਰੇ ਦਾਸਾਂ ਤੋਂ ਬਿਨਾ) ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦੀ ॥੧॥ ਰਹਾਉ ॥
ਤੇਰੀ ਮੂਰਤਿ ਏਕਾ ਬਹੁਤੁ ਰੂਪ ॥ tayree moorat aykaa bahut roop. O’ God, You are one, but Your forms are many. ਹੇ ਪ੍ਰਭੂ! ਤੇਰੀ ਹਸਤੀ ਇੱਕ ਹੈ, ਤੇਰੇ ਰੂਪ ਅਨੇਕਾਂ ਹਨ।
ਕਿਸੁ ਪੂਜ ਚੜਾਵਉ ਦੇਉ ਧੂਪ ॥ kis pooj charhaava-o day-o Dhoop. So I wonder out of these which form may I offer flowers of my devotional worship and offer incense? ਇਹਨਾਂ ਰੂਪਾਂ ਵਿਚੋਂ ਮੈਂ ਕਿਸ ਦੀ ਪੂਜਾ ਵਾਸਤੇ (ਫੁੱਲ ਆਦਿਕ) ਭੇਟਾ ਧਰਾਂ? ਤੇ ਕਿਸ ਨੂੰ ਧੂਪ ਦਿਆਂ?
ਤੇਰਾ ਅੰਤੁ ਨ ਪਾਇਆ ਕਹਾ ਪਾਇ ॥ tayraa ant na paa-i-aa kahaa paa-ay. O’ God, Your virtues are infinite, so how can anyone find their limit? ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਲਈ ਕੋਈ ਜਣਾ ਕਿਸ ਤਰ੍ਹਾਂ ਇਸ ਨੂੰ ਪਾ ਸਕਦਾ ਹੈ?
ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥ tayraa daasan daasaa kaha-o raa-ay. ||2|| O’ God, I am a servant of Your devotees and I remember You with them.||2|| ਹੇ ਪ੍ਰਭੂ! ਮੈਂ ਤਾਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਹੀ ਸਿਮਰਦਾ ਹਾਂ ॥੨॥
ਤੇਰੇ ਸਠਿ ਸੰਬਤ ਸਭਿ ਤੀਰਥਾ ॥ tayray sath sambat sabh teerthaa. O’ God, Your Name has its influence on the entire human life, and is being meditated on at all holy places. ਤੇਰੇ ਸੱਚੇ ਨਾਮ ਦਾ ਹੀ ਮਨੁਖ ਦੀ ਜਿੰਦਗੀ ਦੇ ਸੱਠ ਸਾਲਾਂ ਤੇ ਪ੍ਰਭਾਵ ਪੈਂਦਾ ਹੈ ਤੇ ਸਾਰੇ ਤੀਰਥਾਂ ਤੇ ਜਪਿਆ ਜਾ ਰਿਹਾ ਹੈ|
ਤੇਰਾ ਸਚੁ ਨਾਮੁ ਪਰਮੇਸਰਾ ॥ tayraa sach naam parmaysraa. O’ the supreme God, for me Your Name is eternal. ਹੇ ਪਰਮੇਸ਼ਰ! ਮੇਰੇ ਵਾਸਤੇ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਹੈ।
ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥ tayree gat avigat nahee jaanee-ai. We do not understand Your state, ਤੂੰ ਕਿਹੋ ਜਿਹਾ ਹੈਂ- ਇਹ ਗੱਲ ਸਮਝੀ ਨਹੀਂ ਜਾ ਸਕਦੀ।
ਅਣਜਾਣਤ ਨਾਮੁ ਵਖਾਣੀਐ ॥੩॥ anjaanat naam vakhaanee-ai. ||3|| without really understanding it, we meditate on Your Name. ||3|| ਇਹ ਸਮਝਣ ਦਾ ਜਤਨ ਕਰਨ ਤੋਂ ਬਿਨਾ ਹੀ (ਤੇਰੇ ਦਾਸਾਂ ਦਾ ਦਾਸ ਬਣ ਕੇ) ਤੇਰਾ ਨਾਮ ਸਿਮਰਦੇ ਹਾਂ ॥੩॥
ਨਾਨਕੁ ਵੇਚਾਰਾ ਕਿਆ ਕਹੈ ॥ naanak vaychaaraa ki-aa kahai. O’ God, what can poor Nanak say? ਗ਼ਰੀਬ ਨਾਨਕ ਕੀਹ ਆਖ ਸਕਦਾ ਹੈ?
ਸਭੁ ਲੋਕੁ ਸਲਾਹੇ ਏਕਸੈ ॥ sabh lok salaahay ayksai. All people are praising You, the same God. ਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ ਹੈ)।
ਸਿਰੁ ਨਾਨਕ ਲੋਕਾ ਪਾਵ ਹੈ ॥ sir naanak lokaa paav hai. O’ God, I, Nanak, respectfully bow down to those who sing Your praises, ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ,
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥ balihaaree jaa-o jaytay tayray naav hai. ||4||2|| and I am dedicated to all those Names by which people remember you. ||4||2|| ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੪॥੨॥
ਬਸੰਤੁ ਮਹਲਾ ੧ ॥ basant mehlaa 1. Raag Basant, First Guru:
ਸੁਇਨੇ ਕਾ ਚਉਕਾ ਕੰਚਨ ਕੁਆਰ ॥ su-inay kaa cha-ukaa kanchan ku-aar. O’ my friends, even if a person builds a golden kitchen, and even uses gold utensils, ਹੇ ਭਾਈ, (ਜੇ ਕੋਈ ਮਨੁੱਖ) ਸੋਨੇ ਦਾ ਚੌਂਕਾ (ਤਿਆਰ ਕਰੇ), ਸੋਨੇ ਦੇ ਹੀ (ਉਸ ਵਿਚ) ਭਾਂਡੇ (ਵਰਤੇ),
ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥ rupay kee-aa kaaraa bahut bisthaar. draws boundary line with silver threads, (ਚੌਂਕੇ ਨੂੰ ਸੁੱਚਾ ਰੱਖਣ ਲਈ ਉਸ ਦੇ ਦੁਆਲੇ) ਚਾਂਦੀ ਦੀਆਂ ਲਕੀਰਾਂ (ਪਾਏ)
ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥ gangaa kaa udak karantay kee aag. uses water from the Holy Ganges, lights fire with sanctified wood, (ਭੋਜਨ ਤਿਆਰ ਕਰਨ ਲਈ ਜੇ ਉਹ) ਗੰਗਾ ਦਾ (ਪਵਿੱਤ੍ਰ) ਜਲ (ਲਿਆਵੇ), ਤੇ ਯਗ ਦੀਆਂ ਲੱਕੜਾਂ ਦੀ ਅੱਗ (ਤਿਆਰ ਕਰੇ);
ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥ garurhaa khaanaa duDh si-o gaad. ||1|| and cooks the rice pudding with milk in it and eats it. ||1|| ਜੇ ਫਿਰ ਉਹ ਦੁੱਧ ਵਿਚ ਰਲਾ ਕੇ ਰਿਝੇ ਹੋਏ ਚਾਵਲਾਂ ਦਾ ਭੋਜਨ ਕਰੇ ॥੧॥
ਰੇ ਮਨ ਲੇਖੈ ਕਬਹੂ ਨ ਪਾਇ ॥ ray man laykhai kabhoo na paa-ay. Still, O’ my mind, such rituals are not approved in God’s presence, (ਤਾਂ ਭੀ) ਹੇ ਮਨ! ਅਜੇਹੀ ਸੁੱਚ ਦੇ ਕੋਈ ਭੀ ਅਡੰਬਰ ਪਰਵਾਨ ਨਹੀਂ ਹੁੰਦੇ,


© 2017 SGGS ONLINE
error: Content is protected !!
Scroll to Top