Guru Granth Sahib Translation Project

Guru granth sahib page-1167

Page 1167

ਜਉ ਗੁਰਦੇਉ ਬੁਰਾ ਭਲਾ ਏਕ ॥ ja-o gurday-o buraa bhalaa ayk. If the Guru is pleased, then one looks at good and bad people as the same. ਜੇ ਗੁਰੂ ਪ੍ਰਸੰਨ ਹੋਣ ਤਾਂ ਚੰਗੇ ਮੰਦੇ ਸਭ ਨਾਲ ਪਿਆਰ ਕਰਦਾ ਹੈ।
ਜਉ ਗੁਰਦੇਉ ਲਿਲਾਟਹਿ ਲੇਖ ॥੫॥ ja-o gurday-o lilaateh laykh. ||5|| When one meets with the Guru, his preordained destiny blooms. ||5|| ਗੁਰੂ ਦੇ ਮਿਲਿਆਂ ਹੀ ਮੱਥੇ ਦੇ ਚੰਗੇ ਲੇਖ ਉੱਘੜਦੇ ਹਨ ॥੫॥
ਜਉ ਗੁਰਦੇਉ ਕੰਧੁ ਨਹੀ ਹਿਰੈ ॥ ja-o gurday-o kanDh nahee hirai. If one meets the Guru and follows his teaching one is not consumed by vices. ਜੇ ਗੁਰੂ ਮਿਲ ਪਏ ਤਾਂ ਸਰੀਰ (ਵਿਕਾਰਾਂ ਵਿਚ ਪੈ ਕੇ) ਛਿੱਜਦਾ ਨਹੀਂ ;
ਜਉ ਗੁਰਦੇਉ ਦੇਹੁਰਾ ਫਿਰੈ ॥ ja-o gurday-o dayhuraa firai. When the Guru grants his grace, even a person of low social status does not face discrimination. ਜੇ ਗੁਰੂ ਮਿਲ ਪਏ ਤਾਂ ਉੱਚੀ ਜਾਤ ਆਦਿਕ ਦੇ ਮਾਣ ਵਾਲੇ ਮਨੁੱਖ ਗੁਰੂ ਸ਼ਰਨ ਆਏ ਬੰਦੇ ਉੱਤੇ ਦਬਾਉ ਨਹੀਂ ਪਾ ਸਕਦੇ,
ਜਉ ਗੁਰਦੇਉ ਤ ਛਾਪਰਿ ਛਾਈ ॥ ja-o gurday-o ta chhaapar chhaa-ee. If the Guru is pleased, then one receives full protection from God. ਜੇ ਗੁਰੂ ਪ੍ਰਸੰਨ ਹੋਣ ਤਾਂ ਰੱਬ ਆਪ ਬਹੁੜਦਾ ਹੈ.
ਜਉ ਗੁਰਦੇਉ ਸਿਹਜ ਨਿਕਸਾਈ ॥੬॥ ja-o gurday-o sihaj niksaa-ee. ||6|| When the Guru grants grace, one is saved from embarrassment. ||6|| ਜੇ ਗੁਰੂ ਮਿਲ ਪਏ ਤਾਂ ਰੱਬ ਆਪ ਸਹਾਈ ਹੁੰਦਾ ਹੈ ਜਿਵੇਂ ਕਿ ਬਾਦਸ਼ਾਹ ਦੇ ਡਰਾਵੇ ਦੇਣ ਤੇ ਮੰਜਾ ਦਰਿਆ ਵਿਚੋਂ ਕਢਾ ਦਿੱਤਾ ॥੬॥
ਜਉ ਗੁਰਦੇਉ ਤ ਅਠਸਠਿ ਨਾਇਆ ॥ ja-o gurday-o ta athsath naa-i-aa. If one meets and follows the Guru’s teachings, consider as if he has bathed at all the sacred shrines of pilgrimage. ਜੇ ਗੁਰੂ ਮਿਲ ਪਏ ਤਾਂ ਅਠਾਹਠ ਤੀਰਥਾਂ ਦਾ ਇਸ਼ਨਾਨ ਹੋ ਗਿਆ (ਜਾਣੋ),
ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥ ja-o gurday-o tan chakar lagaa-i-aa. If the Guru is pleased with someone, then deem that he has adorned his body with the holy Chakras (sacred marks). ਜੇ ਗੁਰੂ ਮਿਲ ਪਏ ਤਾਂ ਸਰੀਰ ਉੱਤੇ ਚੱਕਰ ਲੱਗ ਗਏ ਸਮਝੋ (ਜਿਵੇਂ ਬੈਰਾਗੀ ਦੁਆਰਕਾ ਜਾ ਕੇ ਲਾਉਂਦੇ ਹਨ),
ਜਉ ਗੁਰਦੇਉ ਤ ਦੁਆਦਸ ਸੇਵਾ ॥ ja-o gurday-o ta du-aadas sayvaa. If the Guru is pleased, then consider that one has worshipped all the twelve Shiva-lingams (one has performed all the twelve devotional services). ਜੇ ਗੁਰੂ ਮਿਲ ਪਏ ਤਾਂ ਬਾਰਾਂ ਹੀ ਸ਼ਿਵ-ਲਿੰਗਾਂ ਦੀ ਪੂਜਾ ਹੋ ਗਈ ਜਾਣੋ;
ਜਉ ਗੁਰਦੇਉ ਸਭੈ ਬਿਖੁ ਮੇਵਾ ॥੭॥ ja-o gurday-o sabhai bikh mayvaa. ||7|| When the Guru is pleased with someone, then all the attempts made to harm him end in benefiting him, as if all the poisons given to him become fruits.||7|| ਜਿਸ ਮਨੁੱਖ ਉਤੇ ਗੁਰੂ ਪ੍ਰਸੰਨ ਹੋਣ ਤਾਂ ਉਸ ਲਈ ਸਾਰੇ ਜ਼ਹਿਰ ਭੀ ਮਿੱਠੇ ਫਲ ਬਣ ਜਾਂਦੇ ਹਨ ॥੭॥
ਜਉ ਗੁਰਦੇਉ ਤ ਸੰਸਾ ਟੂਟੈ ॥ ja-o gurday-o ta sansaa tootai. When one meets the Guru, then all his doubts are shattered. ਜਦ ਗੁਰੂ ਮਿਲ ਪਏ ਤਾਂ ਦਿਲ ਦੇ ਸੰਸੇ ਮਿਟ ਜਾਂਦੇ ਹਨ,
ਜਉ ਗੁਰਦੇਉ ਤ ਜਮ ਤੇ ਛੂਟੈ ॥ ja-o gurday-o ta jam tay chhootai. When one meets the Guru, his fear of the demon of death vanishes. ਜਦ ਗੁਰੂ ਮਿਲ ਪਏ ਤਾਂ ਜਮਾਂ ਤੋਂ (ਹੀ) ਖ਼ਲਾਸੀ ਹੋ ਜਾਂਦੀ ਹੈ,
ਜਉ ਗੁਰਦੇਉ ਤ ਭਉਜਲ ਤਰੈ ॥ ja-o gurday-o ta bha-ojal tarai. If one meets with the Guru and follows his teachings, he crosses over the world-ocean of vices. ਜੇ ਗੁਰੂ ਮਿਲ ਪਏ ਤਾਂ ਸੰਸਾਰ-ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ,
ਜਉ ਗੁਰਦੇਉ ਤ ਜਨਮਿ ਨ ਮਰੈ ॥੮॥ ja-o gurday-o ta janam na marai. ||8|| If the Guru is pleased, one escapes from the rounds of birth or death.||8|| ਜੇ ਗੁਰੂ ਮਿਲ ਪਏ ਤਾਂ ਜਨਮ ਮਰਨ ਤੋਂ ਬਚ ਜਾਂਦਾ ਹੈ ॥੮॥
ਜਉ ਗੁਰਦੇਉ ਅਠਦਸ ਬਿਉਹਾਰ ॥ ja-o gurday-o ath-das bi-uhaar. When the Guru grants grace, one does not need to perform the rituals described in the eighteen scriptures of the Hindu. ਜੇ ਗੁਰੂ ਮਿਲ ਪਏ ਤਾਂ ਅਠਾਰਾਂ ਸਿੰਮ੍ਰਿਤੀਆਂ ਦੇ ਦੱਸੇ ਕਰਮ-ਕਾਂਡ ਦੀ ਲੋੜ ਨਹੀਂ ਰਹਿ ਜਾਂਦੀ,
ਜਉ ਗੁਰਦੇਉ ਅਠਾਰਹ ਭਾਰ ॥ ja-o gurday-o athaarah bhaar. If the Guru is pleased, one visualizes the entire vegetation offering itself in devotional worship of God. ਜੇ ਗੁਰੂ ਪ੍ਰਸੰਨ ਹੋਣ ਤਾਂ ਸਾਰੀ ਬਨਸਪਤੀ ਹੀ (ਪ੍ਰਭੂ-ਦੇਵ ਦੀ ਨਿੱਤ ਭੇਟ ਹੁੰਦੀ ਦਿੱਸ ਪੈਂਦੀ ਹੈ)।
ਬਿਨੁ ਗੁਰਦੇਉ ਅਵਰ ਨਹੀ ਜਾਈ ॥ ਨਾਮਦੇਉ ਗੁਰ ਕੀ ਸਰਣਾਈ ॥੯॥੧॥੨॥੧੧॥ bin gurday-o avar nahee jaa-ee. naamday-o gur kee sarnaa-ee. ||9||1||2||11|| Namdev has come to the Guru’s refuge; except the Guru, there is no other place to find the way to righteous living. ||9||1||2||11|| ਨਾਮਦੇਵ ਗੁਰੂ ਦੀ ਸ਼ਰਨ ਪਿਆ ਹੈ ਕਿਉਂਕੇ ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿੱਥੇ ਜੀਵਨ ਦਾ ਸਹੀ ਰਸਤਾ ਲੱਭ ਸਕੇ) ॥੯॥੧॥੨॥੧੧
ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨ bhairo banee ravidaas jee-o kee ghar 2 Raag Bhairao, The Hymns of Ravidas Jee, Second Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਬਿਨੁ ਦੇਖੇ ਉਪਜੈ ਨਹੀ ਆਸਾ ॥ bin daykhay upjai nahee aasaa. Without seeing (God), the yearning to meet Him does not arise. ਉਸ (ਪ੍ਰਭੂ) ਨੂੰ ਵੇਖਣ ਤੋਂ ਬਿਨਾ (ਉਸ ਨੂੰ ਮਿਲਣ ਦੀ) ਤਾਂਘ ਪੈਦਾ ਨਹੀਂ ਹੁੰਦੀ,
ਜੋ ਦੀਸੈ ਸੋ ਹੋਇ ਬਿਨਾਸਾ ॥ jo deesai so ho-ay binaasaa. and whatever is visible, shall perish. ਤੇ, ਇਹ ਜੋ ਕੁਝ ਦਿੱਸਦਾ ਹੈ ਇਹ ਸਭ ਨਾਸ ਹੋ ਜਾਏਗਾ।
ਬਰਨ ਸਹਿਤ ਜੋ ਜਾਪੈ ਨਾਮੁ ॥ baran sahit jo jaapai naam. One who sings God’s praises and lovingly remembers Him, ਜੋ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ, ਤੇ, ਪ੍ਰਭੂ ਦਾ ਨਾਮ ਜਪਦਾ ਹੈ,
ਸੋ ਜੋਗੀ ਕੇਵਲ ਨਿਹਕਾਮੁ ॥੧॥ so jogee kayval nihkaam. ||1|| only that person is a true Yogi and free of worldly desires. ||1|| ਸਿਰਫ਼ ਉਹੀ ਅਸਲ ਜੋਗੀ ਹੈ ਤੇ ਉਹ ਕਾਮਨਾ-ਰਹਿਤ ਹੈ ॥੧॥
ਪਰਚੈ ਰਾਮੁ ਰਵੈ ਜਉ ਕੋਈ ॥ parchai raam ravai ja-o ko-ee. When one lovingly remembers God, his mind gets appeased with Him, ਜਦੋਂ ਕੋਈ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ ਉਸ ਦਾ ਮਨ ਪ੍ਰਭੂ ਵਿਚ ਪਰਚ ਜਾਂਦਾ ਹੈ।
ਪਾਰਸੁ ਪਰਸੈ ਦੁਬਿਧਾ ਨ ਹੋਈ ॥੧॥ ਰਹਾਉ ॥ paaras parsai dubiDhaa na ho-ee. ||1|| rahaa-o. then he comes in touch with the Guru (who is like a philosopher’s stone), and becomes pure like Gold, free of duality and double mindedness. ||1||Pause|| ਜਦੋਂ ਪਾਰਸ-ਗੁਰੂੂ ਨੂੰ ਉਹ ਛੁੰਹਦਾ ਹੈ (ਉਹ, ਮਾਨੋ, ਸੋਨਾ ਹੋ ਜਾਂਦਾ ਹੈ), ਤੇ, ਉਸ ਦੀ ਮੇਰ-ਤੇਰ ਮੁੱਕ ਜਾਂਦੀ ਹੈ ॥੧॥ ਰਹਾਉ ॥
ਸੋ ਮੁਨਿ ਮਨ ਕੀ ਦੁਬਿਧਾ ਖਾਇ ॥ so mun man kee dubiDhaa khaa-ay. He alone is a real sage, who destroys the duality of his mind, ਉਹ ਮਨੁੱਖ (ਅਸਲ) ਰਿਸ਼ੀ ਹੈ, ਉਹ (ਨਾਮ ਦੀ ਬਰਕਤਿ ਨਾਲ) ਆਪਣੇ ਮਨ ਦੀ ਮੇਰ-ਤੇਰ ਮਿਟਾ ਲੈਂਦਾ ਹੈ,
ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥ bin du-aaray tarai lok samaa-ay. and remains absorbed in that God who is pervading the universe, and has no particular body with any sensory or other organs. ਤੇ, ਤਿੰਨਾਂ ਲੋਕਾਂ ਵਿਚ ਵਿਆਪਕ ਉਸ ਪ੍ਰਭੂ ਵਿਚ ਸਮਾਇਆ ਰਹਿੰਦਾ ਹੈ ਜਿਸ ਦਾ ਦਸ ਦੁਆਰਿਆਂ ਵਾਲਾ ਕੋਈ ਖ਼ਾਸ ਸਰੀਰ ਨਹੀਂ ਹੈ।
ਮਨ ਕਾ ਸੁਭਾਉ ਸਭੁ ਕੋਈ ਕਰੈ ॥ man kaa subhaa-o sabh ko-ee karai. Everyone acts according to the inclinations of the mind, ਹਰੇਕ ਮਨੁੱਖ ਆਪੋ ਆਪਣੇ ਮਨ ਦਾ ਸੁਭਾਉ ਵਰਤਦਾ ਹੈ,
ਕਰਤਾ ਹੋਇ ਸੁ ਅਨਭੈ ਰਹੈ ॥੨॥ kartaa ho-ay so anbhai rahai. ||2|| but one who becomes the embodiment of the Creator-God by lovingly remembering Him, remains free of any worldly fear. ||2|| ਪਰ ਨਾਮ ਸਿਮਰਨ ਵਾਲਾ ਮਨੁੱਖ ਕਰਤਾਰ ਦਾ ਰੂਪ ਹੋ ਜਾਂਦਾ ਹੈ, ਤੇ, ਉਸ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿੱਥੇ ਕੋਈ ਡਰ ਭਉ ਨਹੀਂ ॥੨॥
ਫਲ ਕਾਰਨ ਫੂਲੀ ਬਨਰਾਇ ॥ fal kaaran foolee banraa-ay. The vegetation blossoms for the purpose of producing fruit, ਸਾਰੀ ਬਨਸਪਤੀ ਫਲ ਦੇਣ ਦੀ ਖ਼ਾਤਰ ਖਿੜਦੀ ਹੈ;
ਫਲੁ ਲਾਗਾ ਤਬ ਫੂਲੁ ਬਿਲਾਇ ॥ fal laagaa tab fool bilaa-ay. when it is laden with fruit, the flower withers away; ਜਦੋਂ ਫਲ ਲੱਗਦਾ ਹੈ ਫੁੱਲ ਦੂਰ ਹੋ ਜਾਂਦਾ ਹੈ।
ਗਿਆਨੈ ਕਾਰਨ ਕਰਮ ਅਭਿਆਸੁ ॥ gi-aanai kaaran karam abhi-aas. similarly religious deeds are practiced for the sake of attaining spiritual wisdom, ਇਸੇ ਤਰ੍ਹਾਂ ਗਿਆਨ ਦੀ ਪ੍ਰਾਪਤੀ ਖ਼ਾਤਰ ਧਾਰਮਕ ਕਰਮ ਕਮਾਏ ਜਾਂਦੇ ਹਨ
ਗਿਆਨੁ ਭਇਆ ਤਹ ਕਰਮਹ ਨਾਸੁ ॥੩॥ gi-aan bha-i-aa tah karmah naas. ||3|| and when spiritual wisdom wells up, then the necessity of deeds is finished. ||3|| ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਾਂ ਕਰਮਾਂ ਦੀ ਲੋੜ ਨਹੀ ਰਹਿੰਦੀ ॥੩॥
ਘ੍ਰਿਤ ਕਾਰਨ ਦਧਿ ਮਥੈ ਸਇਆਨ ॥ gharit kaaran daDh mathai sa-i-aan. A wise woman churns yogurt for the sake of obtaining clarified butter, ਸਿਆਣੀ ਇਸਤ੍ਰੀ ਘਿਉ ਦੀ ਖ਼ਾਤਰ ਦਹੀਂ ਰਿੜਕਦੀ ਹੈ,
ਜੀਵਤ ਮੁਕਤ ਸਦਾ ਨਿਰਬਾਨ ॥ jeevat mukat sadaa nirbaan. similarly one churns (reflect on) the divine word to attain freedom from vices and remains detached from the love for materialism while still alive. (ਤਿਵੇਂ ਮਨੁੱਖ ਨਾਮ ਜਪ ਕੇ ਮਾਇਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮੁਕਤ ਹੁੰਦਾ ਹੈ ਤੇ ਸਦਾ ਵਾਸ਼ਨਾ-ਰਹਿਤ ਰਹਿੰਦਾ ਹੈ।
ਕਹਿ ਰਵਿਦਾਸ ਪਰਮ ਬੈਰਾਗ ॥ kahi ravidaas param bairaag. Ravidas says: to attain the supreme state of detachment from the love of Maya, ਰਵਿਦਾਸ ਜੀ ਆਖਦੇ ਹਨ, ਸਭ ਤੋਂ ਉੱਚੇ ਵੈਰਾਗ ਦੀ ਪ੍ਰਾਪਤੀ ਲਈ,
ਰਿਦੈ ਰਾਮੁ ਕੀ ਨ ਜਪਸਿ ਅਭਾਗ ॥੪॥੧॥ ridai raam kee na japas abhaag. ||4||1|| O unfortunate, why don’t you remember God who is in your heart? ||4||1|| ਹੇ ਭਾਗ-ਹੀਣ! ਤੂੰ ਉਸ ਪ੍ਰਭੂ ਨੂੰ ਕਿਉਂ ਨਹੀਂ ਯਾਦ ਕਰਦਾ ਜੋ ਤੇਰੇ ਹਿਰਦੇ ਵਿਚ ਹੀ ਹੈ? ॥੪॥੧॥
ਨਾਮਦੇਵ ॥ naamdayv. Nam Dev:
ਆਉ ਕਲੰਦਰ ਕੇਸਵਾ ॥ ਕਰਿ ਅਬਦਾਲੀ ਭੇਸਵਾ ॥ ਰਹਾਉ ॥ aa-o kalandar kaysvaa. kar abdaalee bhaysvaa. rahaa-o. O’ God of beautiful hair, You have appeared as Kalander (the performer of monkey shows in the streets) dressed as a Abdali (sufi) saint.||pause|| ਹੇ ਕਲੰਦਰ ਦੇ ਰੂਪ ਵਿਚ ਸੁਹਣੇ ਕੇਸਾਂ ਵਾਲੇ ਪ੍ਰਭੂ! ਤੂੰ ਅਬਦਾਲੀ ਫ਼ਕੀਰਾਂ ਦਾ ਪਹਿਰਾਵਾ ਪਾ ਕੇ ਆਇਆ ਹੈਂ॥ ਰਹਾਉ॥
ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥ jin aakaas kulah sir keenee ka-usai sapat pa-yaalaa. (O’ God, You are the one who) has made the sky as Your Kulla (cone shaped cap), the seven nether worlds (of Muslim belief) as slippers. (ਹੇ ਪ੍ਰਭੂ! ਤੂੰ) ਜਿਸ ਨੇ ਅਸਮਾਨ ਨੂੰ ਕੁੱਲਾ (ਬਣਾ ਕੇ ਆਪਣੇ) ਸਿਰ ਉੱਤੇ ਪਾਇਆ ਹੋਇਆ ਹੈ, ਜਿਸ ਨੇ ਸੱਤ ਪਤਾਲਾਂ ਨੂੰ ਆਪਣੀਆਂ ਖੜਾਵਾਂ ਬਣਾਇਆ ਹੋਇਆ ਹੈ।
ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥੧॥ chamar pos kaa mandar tayraa ih biDh banay gupaalaa. ||1|| O’ God, all the bodies are Your abode and that is how You have become the sustainer of the universe.|1|| ਹੇ ਪ੍ਰਭੂ! ਸਾਰੇ ਜੀਆ-ਜੰਤ ਤੇਰੇ ਵੱਸਣ ਲਈ ਘਰ ਹਨ। ਹੇ ਧਰਤੀ ਦੇ ਰੱਖਿਅਕ! ਤੂੰ ਇਸ ਤਰ੍ਹਾਂ ਦਾ ਬਣਿਆ ਹੋਇਆ ਹੈਂ ॥੧॥
ਛਪਨ ਕੋਟਿ ਕਾ ਪੇਹਨੁ ਤੇਰਾ ਸੋਲਹ ਸਹਸ ਇਜਾਰਾ ॥ chhapan kot kaa payhan tayraa solah sahas ijaaraa. O’ God, the fifty six million clouds are like Your gowns, and the sixteen thousand worlds are like Your trousers. ਹੇ ਪ੍ਰਭੂ!) ਛਪੰਜਾ ਕਰੋੜ (ਮੇਘ ਮਾਲਾ) ਤੇਰਾ ਚੋਗ਼ਾ ਹੈ, ਸੋਲਾਂ ਹਜ਼ਾਰ ਆਲਮ ਤੇਰਾ ਤੰਬਾ ਹੈ;
ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥੨॥ bhaar athaarah mudgar tayraa sahnak sabh sansaaraa. ||2|| The eighteen loads of vegetation is Your grinding club, and the entire world is like Your earthen plate.||2|| ਹੇ ਕੇਸ਼ਵ! ਸਾਰੀ ਬਨਸਪਤੀ ਤੇਰੀ ਮੁੰਗਲੀ ਹੈ, ਤੇ ਸਾਰਾ ਸੰਸਾਰ ਤੇਰੀ ਸਹਣਕੀ (ਮਿੱਟੀ ਦੀ ਰਕੇਬੀ) ਹੈ ॥੨॥
ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥ dayhee mehjid man ma-ulaanaa sahj nivaaj gujaarai. O’ God, this body is like Your mosque in which the mind is the Mullah, the priest, who is saying prayers in a state of poise, ਹੇ ਪ੍ਰਭੂ! ਇਹ ਸਰੀਰ ਮਸੀਤ ਹੈ, ਇਹ ਮਨ ਮੁੱਲਾਂ ਹੈ, ਜੋ ਸਹਜ ਅਵਸਥਾ ਵਿਚ ਨਿਮਾਜ਼ ਪੜ੍ਹ ਰਿਹਾ ਹੈ।
ਕਉਲਾ ਸਉ ਕਾਇਨੁ ਤੇਰਾ ਨਿਰੰਕਾਰ ਆਕਾਰੈ ॥੩॥ beebee ka-ulaa sa-o kaa-in tayraa nirankaar aakaarai. ||3|| You are married to the lady Kaaulan (the goddess of wealth) who represents the form of Your formless (body). ||3|| ਬੀਬੀ ਲੱਛਮੀ ਨਾਲ ਤੇਰਾ ਵਿਆਹ ਹੋਇਆ ਹੈ ਜੋ ਨਿਰੰਕਾਰ ਨੂੰ ਆਕਾਰ ਵਿਚ ਬਣਾ ਕੇ ਦਸਦੀ ਹੈ ॥੩॥
ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥ bhagat karat mayray taal chhinaa-ay kih peh kara-o pukaaraa. O’ God, while performing Your devotional worship, my cymbals were snatched away, so unto whom should I complain now? ਹੇ ਪ੍ਰਭੂ! ਭਗਤੀ ਕਰਦਿਆ ਮੇਰੇ ਛੈਣੇ ਖੋਹ ਲਏ ਗਏ ,ਹੁਣ ਮੈਂ ਹੋਰ ਕਿਸ ਅੱਗੇ ਪੁਕਾਰ ਕਰਾਂ?
ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥੪॥੧॥ naamay kaa su-aamee antarjaamee firay sagal baydaysvaa. ||4||1|| Namdev’s Master-God is omniscient and without owning any particular country, He is pervading everywhere. ||4||1|| ਨਾਮਦੇਵ ਦਾ ਮਾਲਕ-ਪਰਮਾਤਮਾ ਹਰੇਕ ਜੀਵ ਦੇ ਅੰਦਰ ਦੀ ਜਾਣਨ ਵਾਲਾ ਹੈ, ਤੇ ਸਾਰੇ ਦੇਸਾਂ ਵਿਚ ਵਿਆਪਕ ਹੈ ॥੪॥੧॥


© 2017 SGGS ONLINE
error: Content is protected !!
Scroll to Top