Guru Granth Sahib Translation Project

Guru granth sahib page-1164

Page 1164

ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥ naamay har kaa darsan bha-i-aa. ||4||3|| and in this way, Namdev had the blessed vision of God. ||4||3|| ਅਤੇ ਇਸ ਤਰ੍ਹਾਂ ਨਾਮੇ ਨੇ ਪ੍ਰਭੂ ਦਾ ਦੀਦਾਰ ਦੇਖ ਲਿਆ ॥੪॥੩॥
ਮੈ ਬਉਰੀ ਮੇਰਾ ਰਾਮੁ ਭਤਾਰੁ ॥ mai ba-uree mayraa raam bhataar. God is my husband and I have gone crazy (in His love). ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ,
ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥੧॥ rach rach taa ka-o kara-o singaar. ||1|| To meet Him, I adorn myself with devotion and virtues with great fervor. ||1|| ਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰਦੀ ਹਾਂ ॥੧॥
ਭਲੇ ਨਿੰਦਉ ਭਲੇ ਨਿੰਦਉ ਭਲੇ ਨਿੰਦਉ ਲੋਗੁ ॥ bhalay ninda-o bhalay ninda-o bhalay ninda-o log. Now people may slander or malign me in any way, (I do not care) ਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਮੈਨੂੰ ਇਸ ਨਿੰਦਾ ਦੀ ਪਰਵਾਹ ਨਹੀ )
ਤਨੁ ਮਨੁ ਰਾਮ ਪਿਆਰੇ ਜੋਗੁ ॥੧॥ ਰਹਾਉ ॥ tan man raam pi-aaray jog. ||1|| rahaa-o. because I have dedicated my body and mind to my beloved God. ||1||Pause||. ਕਿਉਂਕੇ ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ ॥੧॥ ਰਹਾਉ ॥
ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ ॥ baad bibaad kaahoo si-o na keejai. There is no need to enter into any argument or strife with anyone, ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ,
ਰਸਨਾ ਰਾਮ ਰਸਾਇਨੁ ਪੀਜੈ ॥੨॥ rasnaa raam rasaa-in peejai. ||2|| instead we should drink the elixir of God’s Name with the tongue. ||2|| ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ॥੨॥
ਅਬ ਜੀਅ ਜਾਨਿ ਐਸੀ ਬਨਿ ਆਈ ॥ ab jee-a jaan aisee ban aa-ee. After realizing God, now such a state has built up in my mind, ਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ,
ਮਿਲਉ ਗੁਪਾਲ ਨੀਸਾਨੁ ਬਜਾਈ ॥੩॥ mila-o gupaal neesaan bajaa-ee. ||3|| that I would surely unite with God. ||3|| ਕਿ ਮੈਂ ਡੰਕੇ ਦੀ ਚੋਟ ਨਾਲ ਆਪਣੇ ਪ੍ਰਭੂ ਨੂੰ ਮਿਲਾਂਗੀ ॥੩॥
ਉਸਤਤਿ ਨਿੰਦਾ ਕਰੈ ਨਰੁ ਕੋਈ ॥ ustat nindaa karai nar ko-ee. I don’t care whether anybody praises or maligns me, ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ),
ਨਾਮੇ ਸ੍ਰੀਰੰਗੁ ਭੇਟਲ ਸੋਈ ॥੪॥੪॥ naamay sareerang bhaytal so-ee. ||4||4|| because (I) Nam Dev has united with God.||4||4|| ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ॥੪॥੪॥
ਕਬਹੂ ਖੀਰਿ ਖਾਡ ਘੀਉ ਨ ਭਾਵੈ ॥ kabhoo kheer khaad ghee-o na bhaavai. Sometimes one is so rich that even milk, sugar and ghee does not please him. ਕਦੇ (ਕੋਈ ਜੀਵ ਐਸੀ ਮੌਜ ਵਿਚ ਹੈ ਕਿ ਉਸ ਨੂੰ) ਖੀਰ, ਖੰਡ, ਘਿਉ (ਵਰਗੇ ਸੁਹਣੇ ਪਦਾਰਥ) ਭੀ ਚੰਗੇ ਨਹੀਂ ਲੱਗਦੇ l
ਕਬਹੂ ਘਰ ਘਰ ਟੂਕ ਮਗਾਵੈ ॥ kabhoo ghar ghar took magaavai. But at other times, God makes one to beg from door to door for crumbs of food. ਪਰ ਕਦੇ (ਉਸ ਪਾਸੋਂ) ਘਰ ਘਰ ਦੇ ਟੁੱਕਰ ਮੰਗਾਉਂਦਾ ਹੈ (ਕਦੇ ਉਸ ਨੂੰ ਮੰਗਤਾ ਬਣਾ ਦੇਂਦਾ ਹੈ, ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ l
ਕਬਹੂ ਕੂਰਨੁ ਚਨੇ ਬਿਨਾਵੈ ॥੧॥ kabhoo kooran chanay binaavai. ||1|| Sometimes God compels one to look for grains in trash bins. ||1|| ਕਦੇ (ਉਸ ਪਾਸੋਂ) ਰੂੜੀਆਂ ਫੁਲਾਉਂਦਾ ਹੈ, ਤੇ (ਉਹਨਾਂ ਵਿਚੋਂ) ਦਾਣੇ ਚੁਣਾਉਂਦਾ ਹੈ ॥੧॥
ਜਿਉ ਰਾਮੁ ਰਾਖੈ ਤਿਉ ਰਹੀਐ ਰੇ ਭਾਈ ॥ ji-o raam raakhai ti-o rahee-ai ray bhaa-ee. O’ brother, however God keeps us, we should happily live accordingly, ਹੇ ਭਾਈ! ਜਿਸ ਹਾਲਤ ਵਿਚ ਪ੍ਰਭੂ ਸਾਨੂੰ ਰੱਖਦਾ ਹੈ ਉਸੇ ਹਾਲਤ ਵਿਚ ਰਹਿਣਾ ਚਾਹੀਦਾ ਹੈ।
ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥੧॥ ਰਹਾਉ ॥ har kee mahimaa kichh kathan na jaa-ee. ||1|| rahaa-o. and nothing can be said about the glory of God. ||1||Pause|| ਵਾਹਿਗੁਰੂ ਦੀ ਪ੍ਰਭਤਾ ਵਰਣਨ ਨਹੀਂ ਕੀਤੀ ਜਾ ਸਕਦੀ ॥੧॥ ਰਹਾਉ ॥
ਕਬਹੂ ਤੁਰੇ ਤੁਰੰਗ ਨਚਾਵੈ ॥ kabhoo turay turang nachaavai. Sometimes God makes a person ride on horses, ਕਦੇ ਵਾਹਿਗੁਰੂ ਮਨੁੱਖ ਨੂੰ ਸੋਹਣੇ ਘੋੜੇ ਉਤੇ ਚੜ ਕੇ ਨਚਾਉਂਦਾ ਹੈ
ਕਬਹੂ ਪਾਇ ਪਨਹੀਓ ਨ ਪਾਵੈ ॥੨॥ kabhoo paa-ay panhee-o na paavai. ||2|| and sometimes one does not get even a pair of shoes. ||2|| ਅਤੇ ਕਦੇ ਮਨੁੱਖ ਨੂੰ ਪੈਰੀਂ ਪਾਣ ਜੋਗੀ ਜੁੱਤੀ ਭੀ ਨਹੀਂ ਲੱਭਦੀ ॥੨॥
ਕਬਹੂ ਖਾਟ ਸੁਪੇਦੀ ਸੁਵਾਵੈ ॥ kabhoo khaat supaydee suvaavai. Sometimes God blesses one with nice cozy beds with white sheets to sleep on, ਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛਾਉਣਿਆਂ ਵਾਲੇ ਪਲੰਘਾਂ ਉੱਤੇ ਸੁਆਉਂਦਾ ਹੈ,
ਕਬਹੂ ਭੂਮਿ ਪੈਆਰੁ ਨ ਪਾਵੈ ॥੩॥ kabhoo bhoom pai-aar na paavai. ||3|| and sometimes one cannot find even straw to sleep on the ground. ||3|| ਅਤੇ ਕਦੇ ਉਸ ਨੂੰ ਭੁੰਞੇ ਸੌਣ ਲਈ ਪਰਾਲੀ ਭੀ ਨਹੀਂ ਮਿਲਦੀ ॥੩॥
ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥ bhanat naamday-o ik naam nistaarai. Namdev says, only God’s Name saves one from both the situations (having ego because of being rich or losing faith because of being poor). ਨਾਮਦੇਵ ਆਖਦਾ ਹੈ, ਪ੍ਰਭੂ ਦਾ ਨਾਮ ਹੀ ਇਹਨਾਂ ਦੋਹਾਂ ਹਾਲਤਾਂ ਵਿਚੋਂ ਪਾਰ ਲੰਘਾਉਂਦਾ ਹੈ l
ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥੪॥੫॥ jih gur milai tih paar utaarai. ||4||5|| One who meets the Guru and follows his teachings, God ferries him across the worldly ocean of vices. ||4||5|| ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਉਤਾਰਦਾ ਹੈ ॥੪॥੫॥
ਹਸਤ ਖੇਲਤ ਤੇਰੇ ਦੇਹੁਰੇ ਆਇਆ ॥ hasat khaylat tayray dayhuray aa-i-aa. O’ God! I came to the temple in a cheerful and sportive mood, ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ,
ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥ bhagat karat naamaa pakar uthaa-i-aa. ||1|| but while doing devotional worship, the Brahman proud of his high caste, caught hold of (me) Namdev and drove him out of the temple. ||1|| ਪਰ ਇਹਨਾਂ ਬ੍ਰਾਹਮਣ ਨੇ ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ॥੧॥
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥ heenrhee jaat mayree jaadim raa-i-aa. O’ God, these Brahmans consider my me social status as very low, ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ),
ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ ॥ chheepay kay janam kaahay ka-o aa-i-aa. ||1|| rahaa-o. Why was I born into a low social class family of fabric dyers? ||1||Pause|| ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ॥੧॥ ਰਹਾਉ ॥
ਲੈ ਕਮਲੀ ਚਲਿਓ ਪਲਟਾਇ ॥ lai kamlee chali-o paltaa-ay. I picked up my blanket, turned back from there, ਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ,
ਦੇਹੁਰੈ ਪਾਛੈ ਬੈਠਾ ਜਾਇ ॥੨॥ dayhurai paachhai baithaa jaa-ay. ||2|| and sat behind the temple. ||2|| ਤੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ॥੨॥
ਜਿਉ ਜਿਉ ਨਾਮਾ ਹਰਿ ਗੁਣ ਉਚਰੈ ॥ ji-o ji-o naamaa har gun uchrai. As Namdev was reciting God’s praises, a wonder happened, (ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ,
ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥ bhagat janaaN ka-o dayhuraa firai. ||3||6|| he felt as if the temple was turning around for the sake of devotees. ||3||6|| (ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥
ਭੈਰਉ ਨਾਮਦੇਉ ਜੀਉ ਘਰੁ ੨ bhairo naamday-o jee-o ghar 2 Raag Bhairao, Namdev Jee, Second Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੈਸੀ ਭੂਖੇ ਪ੍ਰੀਤਿ ਅਨਾਜ ॥ jaisee bhookhay pareet anaaj. Just as a hungry person loves food, ਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ,
ਤ੍ਰਿਖਾਵੰਤ ਜਲ ਸੇਤੀ ਕਾਜ ॥ tarikhaavaNt jal saytee kaaj. a thirsty person is in need of water, ਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ,
ਜੈਸੀ ਮੂੜ ਕੁਟੰਬ ਪਰਾਇਣ ॥ jaisee moorh kutamb paraa-in. just as a foolish person becomes dependent on the support of his family, ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ,
ਐਸੀ ਨਾਮੇ ਪ੍ਰੀਤਿ ਨਰਾਇਣ ॥੧॥ aisee naamay pareet naraa-in. ||1|| similar is Namdev’s love for God. ||1|| ਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ॥੧॥
ਨਾਮੇ ਪ੍ਰੀਤਿ ਨਾਰਾਇਣ ਲਾਗੀ ॥ naamay pareet naaraa-in laagee. Namdev has fallen in love with God, (ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ,
ਸਹਜ ਸੁਭਾਇ ਭਇਓ ਬੈਰਾਗੀ ॥੧॥ ਰਹਾਉ ॥ sahj subhaa-ay bha-i-o bairaagee. ||1|| rahaa-o. and intuitively he has become detached from the world. ||1||Pause|| ਅਤੇ ਸੁਭਾਵਿਕ ਹੀ ਉਹ ਬੈਰਾਗੀ ਬਣ ਗਿਆ ਹੈ ॥੧॥ ਰਹਾਉ ॥
ਜੈਸੀ ਪਰ ਪੁਰਖਾ ਰਤ ਨਾਰੀ ॥ jaisee par purkhaa rat naaree. Just as a woman gets infatuated with a man other than her husband, ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ,
ਲੋਭੀ ਨਰੁ ਧਨ ਕਾ ਹਿਤਕਾਰੀ ॥ lobhee nar Dhan kaa hitkaaree. a greedy person loves worldly wealth, ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਨੂੰ ਪਿਆਰ ਕਰਦਾ ਹੈ।
ਕਾਮੀ ਪੁਰਖ ਕਾਮਨੀ ਪਿਆਰੀ ॥ kaamee purakh kaamnee pi-aaree. and a lustful man loves a beautiful woman, ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ,
ਐਸੀ ਨਾਮੇ ਪ੍ਰੀਤਿ ਮੁਰਾਰੀ ॥੨॥ aisee naamay pareet muraaree. ||2|| similar is the love of Namdev for God. ||2|| ਨਾਮੇ ਦੀ ਇਹੋ ਜਿਹੀ ਪ੍ਰੀਤ ਆਪਣੇ ਪ੍ਰਭੂ ਨਾਲ ਹੈ ॥੨॥
ਸਾਈ ਪ੍ਰੀਤਿ ਜਿ ਆਪੇ ਲਾਏ ॥ saa-ee pareet je aapay laa-ay. That alone is the true love, to which God Himself inspires a person, ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ,
ਗੁਰ ਪਰਸਾਦੀ ਦੁਬਿਧਾ ਜਾਏ ॥ gur parsaadee dubiDhaa jaa-ay. his duality vanishes by the Guru’s Grace, ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਦੀ ਦ੍ਵੈਤ ਭਾਵਨਾ ਮਿਟ ਜਾਂਦੀ ਹੈ,
ਕਬਹੁ ਨ ਤੂਟਸਿ ਰਹਿਆ ਸਮਾਇ ॥ kabahu na tootas rahi-aa samaa-ay. his love of God never breaks and he remains absorbed in God’s Name. ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦਾ ਹੈ।
ਨਾਮੇ ਚਿਤੁ ਲਾਇਆ ਸਚਿ ਨਾਇ ॥੩॥ naamay chit laa-i-aa sach naa-ay. ||3|| By God’s grace, Namdev has attuned his mind to His Name. ||3|| (ਪ੍ਰਭੂ ਦੀ ਮਿਹਰ ਨਾਲ) ਨਾਮੇ ਨੇ ਆਪਣਾ ਮਨ ਸਚੇ ਨਾਮ ਨਾਲ ਜੋੜ ਲਿਆ ਹੈ ॥੩॥
ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥ jaisee pareet baarik ar maataa. Just as there is love between the child and its mother, ਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ,
ਐਸਾ ਹਰਿ ਸੇਤੀ ਮਨੁ ਰਾਤਾ ॥ aisaa har saytee man raataa. similarly my mind is imbued with God’s love. ਤਿਵੇਂ ਮੇਰਾ ਮਨ ਪ੍ਰਭੂ ਨਾਲ ਰੰਗਿਆ ਗਿਆ ਹੈ।
ਪ੍ਰਣਵੈ ਨਾਮਦੇਉ ਲਾਗੀ ਪ੍ਰੀਤਿ ॥ paranvai naamday-o laagee pareet. Namdev submits, I have been imbued with such intense love for God, ਨਾਮਦੇਵ ਬੇਨਤੀ ਕਰਦਾ ਹੈ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ,
ਗੋਬਿਦੁ ਬਸੈ ਹਮਾਰੈ ਚੀਤਿ ॥੪॥੧॥੭॥ gobid basai hamaarai cheet. ||4||1||7|| and now the Master of the universe is abiding in my mind. ||4||1||7|| ਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ॥੪॥੧॥੭॥
ਘਰ ਕੀ ਨਾਰਿ ਤਿਆਗੈ ਅੰਧਾ ॥ ghar kee naar ti-aagai anDhaa. A ignorant fool who abandons his own wife, ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ,


© 2017 SGGS ONLINE
error: Content is protected !!
Scroll to Top