Guru Granth Sahib Translation Project

guru granth sahib japanese page-937

Page 937

ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥ エゴが取り除かれ、悲しみが断ち切られたハリの恩恵を受けたのは、その生き物の形をした女性です。47
ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ ॥ 世界中の誰もが金と銀を集めることに従事していますが、このお金は生の毒灰のようなものです
ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥ 富を積み上げて金貸しを名乗るが、ジレンマに陥ると不幸になる
ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥ 神の真理と名は非常に貴重であるため、真実の真理は蓄積され続けています
ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ ॥ 純粋で聖なる神について瞑想する真実な人々だけが尊敬され、彼らの言葉も真実です
ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥ おやまあ!あなたは賢い人であり、私の友人であり兄弟であり、あなたはグルの湖であり、聖人の形をした白鳥です
ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ ॥ 私は彼の心に真のタクールを持っている人でバリハリに行きます
ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥ それを作成した生き物に魅了されているマヤマムタを知ってください
ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥ この事実を理解している賢い人にとって、毒と蜜は同じです。48
ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥ それらの容赦のない生き物でさえ死にました、その数は数百万のクロアに触れています
ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥ それらは数えることができないので、それらをどのように数えるか、無数の人間が推測で死にました
ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥ 彼の主人を認める彼は束縛に陥らず、その前にすべての絆も開かれます
ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥ みことばを通して主の法廷に良くなりなさい、あなたは許し、真実、幸福と愛を受けるでしょう
ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥ 旅費に豊富な真理があり、神について瞑想し続けるなら、彼自身があなたの体に住むでしょう
ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥ 心、体、口の中で神の御名を唱え続けるなら、心に縁起の良い性質が生じ、心に忍耐があります
ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥ プライドは生物を破壊し続け、ハリナームのない物体は無秩序な形態です
ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥ 被造物を創造することによって、神は被造物の中にご自身を確立しましたが、至高の行為者である神は混じりけのないものです。U49
ਸ੍ਰਿਸਟੇ ਭੇਉ ਨ ਜਾਣੈ ਕੋਇ ॥ その創造物の創造者の違いは誰にもわかりません
ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥ 創造主が何をするにしても、それは確かに起こります
ਸੰਪੈ ਕਉ ਈਸਰੁ ਧਿਆਈਐ ॥ 神にお金を求める人もいますが、
ਸੰਪੈ ਪੁਰਬਿ ਲਿਖੇ ਕੀ ਪਾਈਐ ॥ 彼らは前の行為の運命に従ってのみお金を得ます
ਸੰਪੈ ਕਾਰਣਿ ਚਾਕਰ ਚੋਰ ॥ 人々はお金のために他人のしもべになり、泥棒になる人もいます
ਸੰਪੈ ਸਾਥਿ ਨ ਚਾਲੈ ਹੋਰ ॥ しかし、死後、お金は生物と一緒に行かず、それは別の親戚のお金になります
ਬਿਨੁ ਸਾਚੇ ਨਹੀ ਦਰਗਹ ਮਾਨੁ ॥ 真実について瞑想せずに主の法廷で尊敬を得る人は誰もいません
ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥ ハリナームのジュースを飲む人は、誕生と死から解放されます。50
ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥ おやまあ!私はそれを見て驚いています
ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥ 私が以前持っていたエゴは終わりました。知識が私の心に生じ、私はブラフマーという言葉に夢中になっています
ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥ ネックレス、パランディ、ブレスレットなどの装飾品を飾るのにうんざりしています
ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥ 今、私はすべての資質のネックレスを首にかけ、愛する主に会うことによって幸福を得ました
ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥ ナナクよ!人が神を愛するのはグルを通してです
ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥ あなたの心の中で考えて、神なしでは誰も幸せを持っていないことを確認してください
ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥ ハリの物語を読み、ハリを理解し、彼を愛し続けるべきです
ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥ ハリの名前は私たちの命綱なので、私たちは常にハリを唱え、ハリを崇拝するべきです。51
ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥ おやまあ!神が書いた運命は決して消すことはできません
ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥ 自分で世界を創造した彼は、親切にも蓮の足を心に置きます
ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥ グルの知識を通してこの事実を理解してください、すべての偉大さは神の手の中にあります
ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥ 運命は変えることはできません、それは運命がそうであるようになければなりません
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥ 幸福は彼の恵みによってのみ得られます、ナナクよ!その言葉について考えてください
ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥ 気が遠くなるような生き物はさまよって破壊されましたが、グルムクはグルの考えによって救われました
ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥ 現れない真の男として何が説明できますか
ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥ 私は、私の心の中で神を見させてくれたグルに身を捧げます。52
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥ パンディ(パンディット)は、精神的な知識について考える場合にのみ教育を受けると言われています


© 2025 SGGS ONLINE
error: Content is protected !!
Scroll to Top