Guru Granth Sahib Translation Project

guru granth sahib japanese page-855

Page 855

ਪਉੜੀ ॥ パウリ
ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ 誰かがサットグルの誹謗中傷者であるが、彼が再びグルの避難所に来た場合、
ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ サットグルは彼の過去の罪を許し、彼をサットサンガと再会させます
ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥ たとえば、雨が降ると、通り、排水路、池の水はガンジス川に入り、ガンジス川に加わることで神聖になります
ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ 彼に会うことによって、人の渇きと飢えが取り除かれ、心の中の緑の結合によって平和がすぐに創造されるのはサットグルです
ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥ ナナクよ!私の真のハリ王の素晴らしい感謝を見てください、敬虔なサットグルを信じる人はすべての人に愛されています。13.1.清い
ਬਿਲਾਵਲੁ ਬਾਣੀ ਭਗਤਾ ਕੀ ॥ ビラブ・バニ・バガタ・キ
ਕਬੀਰ ਜੀਉ ਕੀ カビール・ジウズ
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ サティナムカルタプルクグルプラサディ
ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥ この世界はとても素晴らしいゲームなので、誰も永遠にそこに住むことはできません、つまり、死は避けられません
ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥ おやまあ!まっすぐな道をたどってください、さもなければヤマはあなたを非常に強く押します。1.ここにいて下さい
ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥ ねえ兄弟!死は子供、老いも若きもそれを連れて行きます
ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥ 貧しい人は死の形で猫に飲み込まれるネズミです。1
ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥ たとえ誰かが自分を金持ちと貧乏人だと思っていても、死は意味がありません
ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥ ヤマは非常に強力なので、彼は王と人々を平等に殺します。2
ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ਹ੍ਹ ਕੀ ਕਥਾ ਨਿਰਾਰੀ ਰੇ ॥ ハリのしもべハリにとって非常に大切な人々の物語は非常にユニークです
ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥ 彼らは世界の動きから自由であり、神ご自身が彼らの助け手です。3
ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥ ああ、私の愛する心!あなたの息子、妻、ラクシュミのマヤへの愛着をあきらめてください
ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥ カビール・ジは言う、「聖徒たちよ!ねえ聞いて;それらを犠牲にすることによって、あなたは神を見つけるでしょう。4.1
ਬਿਲਾਵਲੁ ॥ ビラブ
ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ 私は科学を読んでおらず、議論も知りません
ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥ 私は神の賛美とそれに耳を傾けることに圧倒されます。1
ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ ああ、私の父!私は愚か者です、他の世界全体が知的です、私だけです
ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥ 私は甘やかされています、ほら、他の誰も私のように甘やかされるべきではありません。1.ここにいて下さい
ਆਪਿ ਨ ਬਉਰਾ ਰਾਮ ਕੀਓ ਬਉਰਾ ॥ 私自身はバヴラにはなりませんでしたが、私の雄羊は私をバヴラにしました
ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥ サットグルは私の幻想を燃やしました。2
ਮੈ ਬਿਗਰੇ ਅਪਨੀ ਮਤਿ ਖੋਈ ॥ 私は悪いことで気を失っていますが、
ਮੇਰੇ ਭਰਮਿ ਭੂਲਉ ਮਤਿ ਕੋਈ ॥੩॥ 私の混乱を忘れないでください。3
ਸੋ ਬਉਰਾ ਜੋ ਆਪੁ ਨ ਪਛਾਨੈ ॥ 彼は自分自身を認識していない人です
ਆਪੁ ਪਛਾਨੈ ਤ ਏਕੈ ਜਾਨੈ ॥੪॥ 彼が自分自身を認めるなら、彼は神を知っています。4
ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥ 彼の人生でもはや神の色をしていない人は二度と信者になることはできません
ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥ カビールジは私がラムの色に没頭していると言います。5.2
ਬਿਲਾਵਲੁ ॥ ビラブ
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ あなたが家族を離れて森に行き、そこで塊茎を選択的に食べるならば
ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ しかし、この罪深く鈍い心は障害を離れません。1
ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ どうすれば逃げることができますか、どうすればこの恐ろしい世界の海を渡ることができますか
ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥ なんてことだ!私はあなたの避難所に来ました、私を守ってください。1.滞在
ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ 私は多くの種類の主題障害に対する欲望をあきらめません
ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥ 私は何度も心を止めようとしますが、この欲求は再び包まれます。2


© 2025 SGGS ONLINE
error: Content is protected !!
Scroll to Top