Guru Granth Sahib Translation Project

guru granth sahib japanese page-850

Page 850

ਸਲੋਕ ਮਃ ੩ ॥ シュロカ・マハラ 3
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥ 実際、バラモンはブラフマーを認め、サットグルの許可に従う人です
ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥ 神が心の中にいる人々は、彼らの自我病は消えます
ਗੁਣ ਰਵਹਿ ਗੁਣ ਸੰਗ੍ਰਹਹਿ ਜੋਤੀ ਜੋਤਿ ਮਿਲਾਇ ॥ 歌い、資質を集める人々は最高の光に溶け込みます
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥ この世界には、ブラフマーを集中的に知っているバラモンはほとんどいません
ਨਾਨਕ ਜਿਨ੍ਹ੍ਹ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥੧॥ ナナクよ!真の神が恵みを授ける人々は、その名に夢中になり続けます。1
ਮਃ ੩ ॥ 宮殿3
ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥ サットグルに仕えず、みことばを信じていない人、
ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥ 彼は非常に長い自我の病気を患っており、それは多くの種類の障害の味に閉じ込められています
ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥ 心の頑固さを通してカルマを行うことによって、生物は多くの種類の存在に繰り返し陥ります
ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥ そのグルムクの誕生は成功し、神はそれを神と融合させます
ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥੨॥ ナナクよ!慈悲深い人が恵みを示すときだけ、人は名前と富を獲得します。2
ਪਉੜੀ ॥ パウリ
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥ ハリ・ナームはすべての偉大さを持っているので、グルの前でハリについて瞑想するべきです
ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥ 心が名前に入れられるならば、人は彼が望むものを手に入れます
ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥ サットグルが心の深い話を持っているなら、すべての幸せは達成されます
ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥ 完全なグルが生き物に説教するとき、すべての飢えは消えます
ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥੩॥ 運命がすでに過去に書かれている人は、神を賛美します。3
ਸਲੋਕ ਮਃ ੩ ॥ シュロカ・マハラ 3
ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥ たまたま私の主とグルに加わった人は、サットグルから手ぶらで戻ってくることはありません
ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥ Satguruの哲学は成功しています、人が望むように、彼は同じ結果を得ます
ਗੁਰ ਕਾ ਸਬਦੁ ਅੰਮ੍ਰਿਤੁ ਹੈ ਸਭ ਤ੍ਰਿਸਨਾ ਭੁਖ ਗਵਾਏ ॥ グルの言葉は蜜のようなもので、喉の渇きや飢えをすべて取り除きます
ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥ 青汁を飲むことで、人は満足し、真実は心に宿っています
ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥ 真実について瞑想することによって、人は不滅の地位を獲得し、「アンハド」という言葉が心に響き渡っています
ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥ 10の方向すべてに真実の広がりがあり、この状態はグルの生来の性質によって達成されます
ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥੧॥ ナナクよ!彼らの心に真実を持っている人々、そのような信者は誰の隠れからも隠れません、すなわち、彼らは人気になります。1
ਮਃ ੩ ॥ 宮殿3
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥ 神は、彼が彼の恵みを授けるグルに仕えることによってのみ見つけることができます
ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥ 彼が真の献身を与えた人々は、人から神に変わりました
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥ 神は、グルの言葉によって人生と行動が浄化された人々のエゴを破壊し、彼らを神と融合させます
ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥੨॥ ナナクよ!神が名前の形で賛美する人々は、簡単に神に会います。2
ਪਉੜੀ ॥ パウリ
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥ 神ご自身がサットグルの名を大いなる栄光の中で増やされました
ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥ グルのしもべと弟子たちはこの栄光を見て生きており、これが彼らの心が好んだものです
ਨਿੰਦਕ ਦੁਸਟ ਵਡਿਆਈ ਵੇਖਿ ਨ ਸਕਨਿ ਓਨ੍ਹ੍ਹਾ ਪਰਾਇਆ ਭਲਾ ਨ ਸੁਖਾਈ ॥ しかし、中傷者は邪悪な教祖の賞賛を容認することができず、他人の善を好まない
ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥ グルの真理への愛が残っているとき、人の矛盾によって何もすることはできません
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝਖਿ ਝਖਿ ਮਰੈ ਲੋਕਾਈ ॥੪॥ 神が好むものは日々進歩し続けますが、世界の人々は苦しみ続けています。4
ਸਲੋਕ ਮਃ ੩ ॥ シュロカ・マハラ 3
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥ 心を執着させる人々にとって、この二元性の希望は非難されます
ਹਰਿ ਸੁਖੁ ਪਲ੍ਹ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥ 私たちは腐りやすい物質の誘惑にとらわれて真の幸福をあきらめ、神の名を忘れて苦しんでいます


© 2025 SGGS ONLINE
error: Content is protected !!
Scroll to Top