Guru Granth Sahib Translation Project

guru granth sahib japanese page-762

Page 762

ਆਵਹਿ ਜਾਹਿ ਅਨੇਕ ਮਰਿ ਮਰਿ ਜਨਮਤੇ ॥ 多くの生き物が世界を行き来し、生まれ変わって死にます
ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥੫॥ 神を理解しなければ、すべてが役に立たず、彼らは多くの種類の存在の間をさまよいます。5
ਜਿਨ੍ਹ੍ਹ ਕਉ ਭਏ ਦਇਆਲ ਤਿਨ੍ਹ੍ਹ ਸਾਧੂ ਸੰਗੁ ਭਇਆ ॥ 彼が親切にした人々は僧侶の交際を受けました
ਅੰਮ੍ਰਿਤੁ ਹਰਿ ਕਾ ਨਾਮੁ ਤਿਨ੍ਹ੍ਹੀ ਜਨੀ ਜਪਿ ਲਇਆ ॥੬॥ 彼はハリの名前を唱えました。6
ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥ 何百万人もの人々が彼をたくさん探しています
ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥੭॥ しかし、彼自身が知恵を与える人、彼は彼の近くに住んでいるようです。7
ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥ ねえギバー!あなたの名前をください、あなたは私を決して忘れないからです
ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ ॥੮॥੨॥੫॥੧੬॥ 主よ、ナナクの祈りです!私は昼も夜もあなたを賛美し続けるというこの願望を心に持っています。8.2.5.16
ਰਾਗੁ ਸੂਹੀ ਮਹਲਾ ੧ ਕੁਚਜੀ ラグー・スヒ・マハラ 1 クチジ
ੴ ਸਤਿਗੁਰ ਪ੍ਰਸਾਦਿ ॥ 新しいサティグルプラサディ
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥ なんて友達!私は良い資質を欠いており、私には無限の欠陥があります。では、どうすれば夫と神に会いに行くことができますか
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ 彼には複数の高潔な魂があり、誰がそこでわたしの名を知っているのか
ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥ 主に祈った私の友人はマンゴーの木陰に座っています
ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥ 私には彼らのような良い資質はありません。では、私は誰のせいですか
ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥ ああ、私の主よ!私はあなたをどのような資質を説明するべきですか?私はあなたにどんな名前を付けるべきですか
ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥ 私はあなたに会うために単一の品質さえ獲得することができません。私はいつもあなたのために犠牲を払います
ਸੁਇਨਾ ਰੁਪਾ ਰੰਗੁਲਾ ਮੋਤੀ ਤੈ ਮਾਣਿਕੁ ਜੀਉ ॥ おやまあ!金、銀、美しい真珠、マニキヤはすべてこれらです
ਸੇ ਵਸਤੂ ਸਹਿ ਦਿਤੀਆ ਮੈ ਤਿਨ੍ਹ੍ਹ ਸਿਉ ਲਾਇਆ ਚਿਤੁ ਜੀਉ ॥ 私の主は私にそれを与えましたが、私は彼らに私の心を定めました
ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥ おやまあ!私は泥と石でできた寺院を私の首都にしました
ਹਉ ਏਨੀ ਟੋਲੀ ਭੁਲੀਅਸੁ ਤਿਸੁ ਕੰਤ ਨ ਬੈਠੀ ਪਾਸਿ ਜੀਉ ॥ 私はこれらの美しいものに惹かれることを忘れて、私の主の近くに座ったことがありません
ਅੰਬਰਿ ਕੂੰਜਾ ਕੁਰਲੀਆ ਬਗ ਬਹਿਠੇ ਆਇ ਜੀਉ ॥ 空のうめき声の井戸がなくなり、サギが来て座った、つまり、私の頭の黒い髪は老年期になくなり、白い髪が来ました
ਸਾ ਧਨ ਚਲੀ ਸਾਹੁਰੈ ਕਿਆ ਮੁਹੁ ਦੇਸੀ ਅਗੈ ਜਾਇ ਜੀਉ ॥ その生き物と女性は義理の家に行きましたが、彼女は将来どんな顔を見せますか
ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥ 彼女は一生無知の眠りに没頭しており、白い日が昇った、つまり彼女の人生の夜が過ぎました
ਤੈ ਸਹ ਨਾਲਹੁ ਮੁਤੀਅਸੁ ਦੁਖਾ ਕੂੰ ਧਰੀਆਸੁ ਜੀਉ ॥ 彼女は道を忘れてしまった。ああ、私の夫、主よ!私はあなたから離れ、悲しみに打ちひしがれました
ਤੁਧੁ ਗੁਣ ਮੈ ਸਭਿ ਅਵਗਣਾ ਇਕ ਨਾਨਕ ਕੀ ਅਰਦਾਸਿ ਜੀਉ ॥ ナナクには祈りがあります。あなたには多くの資質がありますが、私は悪徳に満ちています
ਸਭਿ ਰਾਤੀ ਸੋਹਾਗਣੀ ਮੈ ਡੋਹਾਗਣਿ ਕਾਈ ਰਾਤਿ ਜੀਉ ॥੧॥ すべての夜はあなたと過ごし、ラマンのためにあなたと一晩私に与えてください。1
ਸੂਹੀ ਮਹਲਾ ੧ ਸੁਚਜੀ ॥ スヒマーラ1スチャジ
ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥ ああ、私の上司!あなたは私の人生の資産です。あなたがわたしと共にいるとき、誰もがわたしを尊敬する
ਤੁਧੁ ਅੰਤਰਿ ਹਉ ਸੁਖਿ ਵਸਾ ਤੂੰ ਅੰਤਰਿ ਸਾਬਾਸਿ ਜੀਉ ॥ あなたが私の心に来るとき、私は幸せです。あなたがわたしの心に来るとき、誰もがわたしをほめたたえます
ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ ॥ 人は神の意志で王座に座ることによって栄光を獲得し、神の意志では物乞いをして不幸になります
ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ ॥ 彼の意志により、湖も砂漠を流れ始め、彼の許可の下で蓮が空に咲きます
ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ ॥ 神の意志によって、人はバヴサガルを渡り、彼が望むなら、人は罪で満たされ、バヴサガルに溺れます
ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ ॥ ねえ兄弟!彼の意志によって、人は自分のカラフルな夫である主を見つけ、美徳の貯蔵庫である賛美をもって主に描かれました
ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ ॥ 主よ!私がこの世界を恐ろしいと思うのはあなたの恵みであり、私は誕生と死のサイクルに陥り、死を達成し続けます
ਤੂ ਸਹੁ ਅਗਮੁ ਅਤੋਲਵਾ ਹਉ ਕਹਿ ਕਹਿ ਢਹਿ ਪਈਆਸਿ ਜੀਉ ॥ ああ、私の上司!あなたは比類のない比類のないものです。私はあなたのドアで祈って倒れました
ਕਿਆ ਮਾਗਉ ਕਿਆ ਕਹਿ ਸੁਣੀ ਮੈ ਦਰਸਨ ਭੂਖ ਪਿਆਸਿ ਜੀਉ ॥ 他に何を求めることができますか?私の祈りを聞くために他に何を言うことができますか?私はあなたのビジョンに飢えていて渇いているからです
ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ ॥੨॥ 神はナナクの真の祈りを受け入れ、グルの言葉を通して彼の主人を見つけました。2


© 2017 SGGS ONLINE
error: Content is protected !!
Scroll to Top