Guru Granth Sahib Translation Project

guru granth sahib japanese page-330

Page 330

ਜਬ ਨ ਹੋਇ ਰਾਮ ਨਾਮ ਅਧਾਰਾ ॥੧॥ ਰਹਾਉ ॥ ラムの名前の根拠がなくなるとき。1.滞在
ਕਹੁ ਕਬੀਰ ਖੋਜਉ ਅਸਮਾਨ ॥ おおカビルよ!空を捜し求めました
ਰਾਮ ਸਮਾਨ ਨ ਦੇਖਉ ਆਨ ॥੨॥੩੪॥ しかし、私はラーマのような人を他には見ませんでした。2.34
ਗਉੜੀ ਕਬੀਰ ਜੀ ॥ ガウディ・カビール・ジ
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥ 男がターバンを結んだ頭、
ਸੋ ਸਿਰੁ ਚੁੰਚ ਸਵਾਰਹਿ ਕਾਗ ॥੧॥ (死後)カラスはくちばしでその頭を飾る。1
ਇਸੁ ਤਨ ਧਨ ਕੋ ਕਿਆ ਗਰਬਈਆ ॥ この体と富に対して,どのような傲慢さができるでしょうか
ਰਾਮ ਨਾਮੁ ਕਾਹੇ ਨ ਦ੍ਰਿੜ੍ਹ੍ਹੀਆ ॥੧॥ ਰਹਾਉ ॥ (おお、生き物よ!ラーマの名前を覚えてみませんか?1.滞在
ਕਹਤ ਕਬੀਰ ਸੁਨਹੁ ਮਨ ਮੇਰੇ ॥ カビール・ジは言う――おお、私の心よ!聞く
ਇਹੀ ਹਵਾਲ ਹੋਹਿਗੇ ਤੇਰੇ ॥੨॥੩੫॥ 死が訪れるとき、あなたは同じ状況に置かれるだろう。2.35
ਗਉੜੀ ਗੁਆਰੇਰੀ ਕੇ ਪਦੇ ਪੈਤੀਸ ॥ ガウディグアレリの35フィート
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ ラグ・ガウディ・グアレリ・アサッパディ・カビール・ジ・キ
ੴ ਸਤਿਗੁਰ ਪ੍ਰਸਾਦਿ ॥ 神はサットグルの恩寵によって見いだすことのできる御方です
ਸੁਖੁ ਮਾਂਗਤ ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥ 人は幸せを求めますが、悲しみを得ます。「(だから)悲しみにつながる幸福への欲望は好きではない。1
ਬਿਖਿਆ ਅਜਹੁ ਸੁਰਤਿ ਸੁਖ ਆਸਾ ॥ 人間の本性はマヤの悪徳にかかわっているが、幸福を欲している
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥ 彼はラーマ王の中でどのように生きるのでしょうか?1.滞在
ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥ シヴァとブラフマーは(神々のように)この(マヤの)幸福を恐れています
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥ わたしはこの幸福を真実にすることによって知っています。2
ਸਨਕਾਦਿਕ ਨਾਰਦ ਮੁਨਿ ਸੇਖਾ ॥ フマの4人の息子サンカディク、ナラダ・ムニ、シェシュナグ
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥ 彼らはまた、自分の魂を自分の体の中に見ませんでした。3
ਇਸੁ ਮਨ ਕਉ ਕੋਈ ਖੋਜਹੁ ਭਾਈ ॥ おお、兄弟よ!誰かがこの魂を求めています
ਤਨ ਛੂਟੇ ਮਨੁ ਕਹਾ ਸਮਾਈ ॥੪॥ この魂は肉体からどこへ行くのでしょうか。4
ਗੁਰ ਪਰਸਾਦੀ ਜੈਦੇਉ ਨਾਮਾਂ ॥ グルの恩寵により、ジャヤデフ、ナムデフのような帰依者たちも
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥ この神秘は、神への献身の情熱を通して知らなければなりません。5
ਇਸੁ ਮਨ ਕਉ ਨਹੀ ਆਵਨ ਜਾਨਾ ॥ 彼の魂は誕生と死のサイクルに陥りません
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥ 幻想が消され、真実を認識する人。6
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥ 実際、この魂の形やサイクルの兆候はありません
ਹੁਕਮੇ ਹੋਇਆ ਹੁਕਮੁ ਬੂਝਿ ਸਮਾਈ ॥੭॥ それは主の命令によって創造され、主の命令を理解すると、それに吸収されるでしょう。7
ਇਸ ਮਨ ਕਾ ਕੋਈ ਜਾਨੈ ਭੇਉ ॥ この御霊の秘密を知っている人がいるでしょうか
ਇਹ ਮਨਿ ਲੀਣ ਭਏ ਸੁਖਦੇਉ ॥੮॥ この魂は終わりの主に夢中になっています。8
ਜੀਉ ਏਕੁ ਅਰੁ ਸਗਲ ਸਰੀਰਾ ॥ 魂は一つですが、それはすべての体に含まれています
ਇਸੁ ਮਨ ਕਉ ਰਵਿ ਰਹੇ ਕਬੀਰਾ ॥੯॥੧॥੩੬॥ カビールはこの魂(すなわち神)について考えています。6 .1.36
ਗਉੜੀ ਗੁਆਰੇਰੀ ॥ ガウディ・グアレリ
ਅਹਿਨਿਸਿ ਏਕ ਨਾਮ ਜੋ ਜਾਗੇ ॥ ਕੇਤਕ ਸਿਧ ਭਏ ਲਿਵ ਲਾਗੇ ॥੧॥ ਰਹਾਉ ॥ ナアム・シムランで昼も夜も目を覚ましていた人々の中には、主に対して態度を働かせることによって完全になった人も多くいます。1.滞在
ਸਾਧਕ ਸਿਧ ਸਗਲ ਮੁਨਿ ਹਾਰੇ ॥ 探求者、シッダ、賢者たちは敗北しました
ਏਕ ਨਾਮ ਕਲਿਪ ਤਰ ਤਾਰੇ ॥੧॥ 唯一の神の名は、(バヴァサーガルから)生き物を救うカルパヴリクシャです。1
ਜੋ ਹਰਿ ਹਰੇ ਸੁ ਹੋਹਿ ਨ ਆਨਾ ॥ カビール・ジは言う――シムラン・ハリの者たち、彼らの誕生と死のサイクルは世界で終わる
ਕਹਿ ਕਬੀਰ ਰਾਮ ਨਾਮ ਪਛਾਨਾ ॥੨॥੩੭॥ 彼はラーマの名だけを知っています。2 .37
ਗਉੜੀ ਭੀ ਸੋਰਠਿ ਭੀ ॥ ガウリ・ラーグだけでなくソルティも。
ਰੇ ਜੀਅ ਨਿਲਜ ਲਾਜ ਤੋੁਹਿ ਨਾਹੀ ॥ おお、恥知らずな生き物よ!恥ずかしくないですか
ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥ あなたは神以外にどこへ、誰に行きますか?1.滞在
ਜਾ ਕੋ ਠਾਕੁਰੁ ਊਚਾ ਹੋਈ ॥ その所有者は至高であり、
ਸੋ ਜਨੁ ਪਰ ਘਰ ਜਾਤ ਨ ਸੋਹੀ ॥੧॥ 男は外国の家に行くことができない。1
ਸੋ ਸਾਹਿਬੁ ਰਹਿਆ ਭਰਪੂਰਿ ॥ その主神様はどこにでもおられます
ਸਦਾ ਸੰਗਿ ਨਾਹੀ ਹਰਿ ਦੂਰਿ ॥੨॥ 主はいつもわたしたちとともにおられ,決して遠くにいらっしゃいません。2
ਕਵਲਾ ਚਰਨ ਸਰਨ ਹੈ ਜਾ ਕੇ ॥ 富の女神ラクシュミもまた、誰の足もとに座っている
ਕਹੁ ਜਨ ਕਾ ਨਾਹੀ ਘਰ ਤਾ ਕੇ ॥੩॥ おお、兄弟よ!あのシュリ・ハリの家に何が足りないのか教えてください。3
ਸਭੁ ਕੋਊ ਕਹੈ ਜਾਸੁ ਕੀ ਬਾਤਾ ॥ その栄光がすべての生き物によって語られている神、
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥੪॥ 主は全能であられ,主人であり,御自身の与え主であられます。4
ਕਹੈ ਕਬੀਰੁ ਪੂਰਨ ਜਗ ਸੋਈ ॥ カビール・ジは言う:この世で人間だけが徳高い、
ਜਾ ਕੇ ਹਿਰਦੈ ਅਵਰੁ ਨ ਹੋਈ ॥੫॥੩੮॥ その心には、神以外にはだれも住んでいません。5.38


© 2017 SGGS ONLINE
Scroll to Top