Guru Granth Sahib Translation Project

Guru Granth Sahib German Page 307

Page 307

ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥ Groβ ist der Ruf von dem Satguru, er sinnt immer im Geist über den Herrn.
ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥ In seiner Gnade schenkt der Herr die Herrlichkeit dem wahren Guru.
ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋੁਕਾਈ ॥ Niemand kann es verringern, selbst wenn man es versucht.Weil der Herr für den Guru parteiisch ist;Verwesen und kommen die um, die sich dem Guru entgegensetzen.
ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥ Der Herr selbst macht schwarz die Stirn von dem Verleumder und Er erhebt den wahren Guru.
ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥ Je mehr der Verleumder den Satguru diffamiert, desto größer wird die Herrlichkeit des Satgurus.
ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥ Nanak, der Satguru sinnt immerzu über den Herrn, und der Herr lässt alle vor die Lotus-Füße des Gurus sich niedersetzen. (1)
ਮਃ ੪ ॥ M.4
ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥ Wenn jemand gegen den Guru Feindschaft ausübt, der verliert alles hier und darüber auch.
ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥ Er brüllt, knirscht mit den Zähnen und so verfällt er und kommt um.
ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥ Er versucht immer, den Reichtum zu erwerben, aber er verliert auch, was er schon hatte.
ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥ Wahrhaftig: was kann man gewinnen, was kann man benutzen,Wenn der Zweifel und die Angst das Herz bewohnen.
ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥ Wenn jemand Feindschaft mit dem ohne Feindschaft ausübt, erwirbt er viele Sünden.
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥ Er erhält keinen Unterschlupf; weder hier noch drüben. Sein Mund ist voll von Verleumdung.
ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥ Wenn solch einer das Gold berührt, wandelt es sich zum Staub,
ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥ Dennoch, wenn er die Zuflucht des Gurus sucht. werden seine Sünden vergeben.
ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥ Nanak, meditiere immer über den Namen, sodass die Sünden weggehen! (2)
ਪਉੜੀ ॥ Pauri
ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥ Du allein bist wahr, O ewiger Herr! Die Gewalt von deinem Herrensitz beherrscht alles.
ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥ Diejenigen, die über dich meditieren, Die mit Deinem Dienst beschäftigen, O wahrer Herr,
ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥ Sind stolz nur auf Dich. Die Wahrheit bewohnt ihr Inneres, strahlend ist ihre Stirn.Sie sagen nur die Wahrheit, O Herr; Du bist ihre Macht,
ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥ Nur diejenigen, die Dich preisen, O Herr, durch den Guru, sind Heilige.
ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥ Ich opfere mich für diejenigen, die den Dienst des Herrn ausüben. (13)
ਸਲੋਕ ਮਃ ੪ ॥ Shaloka M. 4
ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥ Am Anfang von dem Guru verdammt, erleidet man noch das Unheil.
ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥ Eben wenn solch einer wünscht, dem Guru zu begegnen, verhindert der Herr es.
ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥ Er findet die Zuflucht, in der Gesellschaft der, nicht; so ist auch die Verkündigung von dem Guru,
ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥ Wenn jemand solche Menschen trifft, wird er von Yama bestraft.
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥ Wenn jemand solche Menschen trifft, wird er von Yama bestraft.Die Verdammten von dem Guru Nanak sind noch von dem Guru Angad als falsch bekannt.
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥ Der dritte Guru hat gesonnen; diese Armen sind ohne Macht.
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥ Der dritte Guru hat den Vierten geweiht,Und dieser hat alle Verleumder und Ungläubige zerrüttet.
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥ Ganz gleich, sei es ein Sohn oder ein Jünger,Wenn man den Satguru bedient, gehen alle seine Sachen in Ordnung.
ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥ Alle seine Wünsche werden erfüllt: Sohn, Reichtum, Schatz.Der Guru rettet ihn und vereinigt ihn mit dem Herrn.
ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥ Der Satguru besitzt alle Schätze, weil er im Geist über den Herrn nachsinnt.
ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥ Aber der allein erreicht den perfekten Guru, dessen Schicksal so geschrieben ist.
ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥ Nanak, ich verlange nur den Staub unter den Lotusfüßen der Jünger des Gurus, des Freunds. (1)


© 2017 SGGS ONLINE
error: Content is protected !!
Scroll to Top