Guru Granth Sahib Translation Project

Guru Granth Sahib German Page 301

Page 301

ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥ Die Sachen von denjenigen, die von dem Guru gesegnet sind, werden in Ordnung gebracht.
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥ Nanak, nur diejenigen, die der Herr mit Sich selbst verbindet, vereinigen sich mit der Herrn. (2)
ਪਉੜੀ ॥ Pauri
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥ Du bist wahr, O Herr, du bist ewig, Gebieter der Welt!
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥ Jeder sinnt über Dich, jeder ist Dir gehorsam. Anmutig und graziös ist dein Lob.
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥ Wer dein Lob singt, der erhält seine Rettung.
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥ Fruchtbar ist die Geburt von deinen Anhängern, sie lösen sich in den Namen auf.
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥ O mein höchster Gebieter, erhaben ist deine Herrlichkeit! (1)
ਸਲੋਕ ਮਃ ੪ ॥ Shaloka M. 4
ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥ Alles Lob, mit Ausnahme des von Naam, ist sinnlos und unnütz.
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥ Die Egoisten preisen ihr ‘Ich’, sie schwatzen von sich hin.
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ Alles, was sie preisen, wird weggehen, sie gehen wegen ihres Streits unter.
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥ Nanak, die Anhänger gewinnen ihre Reihung,Sie meditieren über den Herrn, sie erhalten die Glückseligkeit. (1)
ਮਃ ੪ ॥ M.4
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥ O mein wahrer Guru, leite mich dem Herrn entgegen,Sodass ich in meinem Geist über den Herrn meditiere!
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥ Nanak, rein und untadelig ist der Name des Herrn,Wer den Namen rezitiert, der befreit sich vom Kummer. (2)
ਪਉੜੀ ॥ Pauri
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥ O mein Herr, Du bist ohne Gestalt, Du bist rein und untadelig,
ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥ O mein König, Du existierst bei dir selbst.Wer über dich aufrichtig betrachtet, den befreist du von allen Schmerzen.
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥ Niemand ist dir gleich. Wen könnte ich preisen?
ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥ Du bist meines untadeligen Herrn, Du bist der erhabene Spender, Du bist ewig.Ich bin in dich verliebt.
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥ O mein wahrer Herr, wahr und ewig ist Dein Name. (2)
ਸਲੋਕ ਮਃ ੪ ॥ Shaloka M. 4
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ Der Geist von dem Egoisten wird von dem ‘Ich’ betrübt, er findet sich im Zweifel verwickelt.
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ Nanak, befreie dich, in der Gesellschaft des Gurus, der Freund von dem Übel. (1)
ਮਃ ੪ ॥ M.4
ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥ Der Geist eines Anhängers tränkt sich mit der Liebe des Herrn, des Schatzes der Tugend.
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥ Nanak, suche die Zuflucht des Herrn! Man begegnet Ihm durch die Gnade des Gurus. (2)
ਪਉੜੀ ॥ Pauree:
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥ Du bist der allmächtige Purusha, Schöpfer und unergründlich. Mit wem können wir Dich vergleichen?
ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥ Wenn jemand Dir gleich wäre, könnte ich ihn so preisen! Aber Du bist der Einzige, ohne gleichen.
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥ Du bewohnst jedes Herz, Du machst sich offenbar zu denen, die beim Guru bleiben.
ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥ Du bist ewig, Gebieter von allen. Du bist der Höchste.
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥ O wahrer Herr, es geschieht immer das. was Du willst. Warum sollen wir uns sorgen? (3)
ਸਲੋਕ ਮਃ ੪ ॥ Shaloka M. 4
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥ Mögen mein Geist und mein Körper sich von der Liebe des Herrn tränken lassen.
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥ Habe Mitleid mit mir, O Herr, damit ich in Ruhe in Gegenwart des Gurus bleibe. (1)
ਮਃ ੪ ॥ M. 4
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥ Süß und strahlend ist die Sprache von denen, die die Liebe des Herrn in ihrem Herzen haben.
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥ Nanak, der Herr kennt alles; Er selbst schenkt Seine Liebe. (2)
ਪਉੜੀ ॥ Pauri
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ O Herr, du bist der Schöpfer, unfehlbar: Du machst keine Fehler.
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥ Was immer Duerledigst, ist gut, O Herr; man begreift dieses Rätsel durch das Wort des Gurus.
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥ Du bist allmächtig-die ursprüngliche Sache; es gibt keinen anderen-dich ausgenommen.
ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥ Du bist mein Gebieter, barmherzig und tief; jeder sinnt über Dich.


© 2017 SGGS ONLINE
error: Content is protected !!
Scroll to Top