Guru Granth Sahib Translation Project

guru granth sahib french page-168

Page 168

ਗਉੜੀ ਬੈਰਾਗਣਿ ਮਹਲਾ ੪ ॥ Raag Gauree Bairagan, quatrième guru :
ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥ De même que la mère, ayant donné naissance à un fils, l'élève et le surveille.
ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥ Tout en travaillant dans et hors de la maison, elle le nourrit régulièrement, et le caresse à chaque instant.
ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥੧॥ De même, le véritable guru prend soin de ses Gursikhs (disciples) en leur inculquant l'amour et l'affection pour Dieu....
ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ ॥ Ô Dieu, nous sommes vos enfants innocents.
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥੧॥ ਰਹਾਉ ॥ Béni soit notre maître, le vrai Guru, qui nous a rendus sages en nous transmettant la connaissance divine.
ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥ Tout comme, en volant dans le ciel, un flamant rose à plumes blanches,
ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ ॥ garde ses petits qui sont laissés derrière elle, dans ses pensées et se souvient d'eux dans son cœur.
ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥੨॥ De même, le véritable guru imprègne ses sikhs (disciples) de l'amour de Dieu, et continue à prendre soin d'eux depuis son cœur.
ਜੈਸੇ ਕਾਤੀ ਤੀਸ ਬਤੀਸ ਹੈ ਵਿਚਿ ਰਾਖੈ ਰਸਨਾ ਮਾਸ ਰਤੁ ਕੇਰੀ ॥ Tout comme la langue, faite de chair et de sang, est protégée dans les ciseaux des trente-deux dents.
ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥ Qui peut comprendre si le pouvoir réside dans la langue pour se sauver d'être mordu par les ciseaux des dents. Tout est sous le contrôle de Dieu.
ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥੩॥ De la même manière, alors que les gens calomnient les Saints, mais Dieu préserve l'honneur de Ses dévots.
ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥ O' frères, ne pensez jamais que quelque chose est sous le contrôle de quelqu'un. C'est Dieu qui fait tout, et qui fait que tout soit fait.
ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ ॥ La vieillesse, la mort, la douleur, la fièvre et la condamnation sont toutes entre les mains de Dieu, et sans la volonté de Dieu, aucun mal ne peut arriver à personne.
ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥੪॥੭॥੧੩॥੫੧॥ O' Nanak, avec ton esprit conscient, médite éternellement sur le Nom de Dieu, que vous délivrerez à la fin.
ਗਉੜੀ ਬੈਰਾਗਣਿ ਮਹਲਾ ੪ ॥ Raag Gauree Bairagan, par le quatrième guru :
ਜਿਸੁ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ ॥ Celui, par la rencontre duquel, l'esprit est rempli de félicité est appelé le véritable guru.
ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ ॥੧॥ La double pensée disparaît, et le statut spirituel suprême de l'union avec Dieu est atteint.
ਮੇਰਾ ਸਤਿਗੁਰੁ ਪਿਆਰਾ ਕਿਤੁ ਬਿਧਿ ਮਿਲੈ ॥ Comment puis-je rencontrer mon vrai guru bien-aimé ?
ਹਉ ਖਿਨੁ ਖਿਨੁ ਕਰੀ ਨਮਸਕਾਰੁ ਮੇਰਾ ਗੁਰੁ ਪੂਰਾ ਕਿਉ ਮਿਲੈ ॥੧॥ ਰਹਾਉ ॥ À chaque instant, je m'incline humblement devant celui qui peut me dire comment je peux rencontrer mon véritable guru.
ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੂਰਾ ॥ Faisant preuve de miséricorde, celui que Dieu a uni à mon vrai guru parfait,
ਇਛ ਪੁੰਨੀ ਜਨ ਕੇਰੀਆ ਲੇ ਸਤਿਗੁਰ ਧੂਰਾ ॥੨॥ tous ses désirs ont été satisfaits en obtenant la poussière des pieds du Guru (suivre humblement les enseignements du Guru),
ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥ Nous devrions rencontrer un tel Vrai Guru qui implante l'adoration pieuse de Dieu dans le cœur, et rencontrer qui on aspire à écouter les louanges de Dieu.
ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥੩॥ Rencontre avec laquelle on gagne toujours la richesse du nom de Dieu et ne subit jamais aucune perte.
ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥ Un tel guru dont le cœur est ravi du plaisir divin et qui n'est amoureux d'aucune attraction mondaine.
ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥੪॥੮॥੧੪॥੫੨॥ O' Nanak, en rencontrant un tel guru, on chante toujours les louanges de Dieu et on est sauvé des vices.
ਮਹਲਾ ੪ ਗਉੜੀ ਪੂਰਬੀ ॥ Raag Gauree Poorbee, par le quatrième Guru :
ਹਰਿ ਦਇਆਲਿ ਦਇਆ ਪ੍ਰਭਿ ਕੀਨੀ ਮੇਰੈ ਮਨਿ ਤਨਿ ਮੁਖਿ ਹਰਿ ਬੋਲੀ ॥ Le Dieu miséricordieux a montré sa miséricorde, et maintenant à travers mon esprit et mon corps sonnent les louanges de Dieu.
ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥੧॥ Par la grâce du Guru, j'ai été imprégné d'un amour si profond pour Dieu, comme si ma robe (mon corps entier) avait été entièrement trempée dans la couleur de cet Amour.
ਅਪੁਨੇ ਹਰਿ ਪ੍ਰਭ ਕੀ ਹਉ ਗੋਲੀ ॥ Je suis la servante de mon Dieu.
ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥੧॥ ਰਹਾਉ ॥ Depuis que mon esprit a reposé une foi totale en Dieu, j'ai le sentiment qu'il a mis le monde entier à mon service sans prix.
ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ ॥ O chers frères saints, si vous réfléchissez profondément et fouillez vos cœurs, vous trouverez.
ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥੨॥ que la Beauté et la Lumière de Dieu sont présentes en tout. En tout lieu, Dieu habite tout près, tout près de chacun.


© 2017 SGGS ONLINE
error: Content is protected !!
Scroll to Top