Guru Granth Sahib Translation Project

guru-granth-sahib-chinese-page-626

Page 626

ਸੁਖ ਸਾਗਰੁ ਗੁਰੁ ਪਾਇਆ ॥ 当你找到上师,幸福的海洋,
ਤਾ ਸਹਸਾ ਸਗਲ ਮਿਟਾਇਆ ॥੧॥ 我所有的幻想都被抹去了。1
ਹਰਿ ਕੇ ਨਾਮ ਕੀ ਵਡਿਆਈ ॥ 哈里的名字在世界上被荣耀
ਆਠ ਪਹਰ ਗੁਣ ਗਾਈ ॥ 这就是为什么我赞美他八个小时,
ਗੁਰ ਪੂਰੇ ਤੇ ਪਾਈ ॥ ਰਹਾਉ ॥ 我们从完全的导师那里收到了这份礼物。留
ਪ੍ਰਭ ਕੀ ਅਕਥ ਕਹਾਣੀ ॥ 主的故事是莫名其妙的
ਜਨ ਬੋਲਹਿ ਅੰਮ੍ਰਿਤ ਬਾਣੀ ॥ 他的信徒们继续说阿姆里特瓦尼语
ਨਾਨਕ ਦਾਸ ਵਖਾਣੀ ॥ 那纳克啊!那个奴隶说过言语
ਗੁਰ ਪੂਰੇ ਤੇ ਜਾਣੀ ॥੨॥੨॥੬੬॥ 谁从完整的导师那里获得了花蜜和言语的知识。2.2.66
ਸੋਰਠਿ ਮਹਲਾ ੫ ॥ 索蒂马哈拉 5
ਆਗੈ ਸੁਖੁ ਗੁਰਿ ਦੀਆ ॥ 在这里,第一位上师赐予了幸福和
ਪਾਛੈ ਕੁਸਲ ਖੇਮ ਗੁਰਿ ਕੀਆ ॥ 将来,他也为幸福做出了安排
ਸਰਬ ਨਿਧਾਨ ਸੁਖ ਪਾਇਆ ॥ 然后我找到了一个所有乐趣的仓库
ਗੁਰੁ ਅਪੁਨਾ ਰਿਦੈ ਧਿਆਇਆ ॥੧॥ 当我在心里冥想我的上师时。1
ਅਪਨੇ ਸਤਿਗੁਰ ਕੀ ਵਡਿਆਈ ॥ 这是我自己的萨古鲁的荣耀,
ਮਨ ਇਛੇ ਫਲ ਪਾਈ ॥ 我得到了预期的结果
ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ 圣徒啊!上师的伟大与日俱增。留
ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥ 所有众生都对我变得仁慈,我的主自己也对他们仁慈
ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥ 那纳克啊!上帝已经找到了一种容易的本性,我的心对真理感到高兴。2.3.67
ਸੋਰਠਿ ਮਹਲਾ ੫ ॥ 索蒂马哈拉 5
ਗੁਰ ਕਾ ਸਬਦੁ ਰਖਵਾਰੇ ॥ 上师的话语是我的守护者和
ਚਉਕੀ ਚਉਗਿਰਦ ਹਮਾਰੇ ॥ 它保护着我们周围的一切
ਰਾਮ ਨਾਮਿ ਮਨੁ ਲਾਗਾ ॥ 我的思绪被拉姆-纳姆全神贯注,
ਜਮੁ ਲਜਾਇ ਕਰਿ ਭਾਗਾ ॥੧॥ 结果,死神也羞愧地逃走了。1
ਪ੍ਰਭ ਜੀ ਤੂ ਮੇਰੋ ਸੁਖਦਾਤਾ ॥ 哦,主啊!你是我幸福的给予者
ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥ 完整的男性创造者切断束缚,净化心灵。留
ਨਾਨਕ ਪ੍ਰਭੁ ਅਬਿਨਾਸੀ ॥ 那纳克啊!不朽的领主
ਤਾ ਕੀ ਸੇਵ ਨ ਬਿਰਥੀ ਜਾਸੀ ॥ 服务和奉献不会白费
ਅਨਦ ਕਰਹਿ ਤੇਰੇ ਦਾਸਾ ॥ 主!您的奉献者喜欢
ਜਪਿ ਪੂਰਨ ਹੋਈ ਆਸਾ ॥੨॥੪॥੬੮॥ 因为通过诵经祢,他们的盼望已经实现。2.4.68
ਸੋਰਠਿ ਮਹਲਾ ੫ ॥ 索蒂马哈拉 5
ਗੁਰ ਅਪੁਨੇ ਬਲਿਹਾਰੀ ॥ 我牺牲我的导师,
ਜਿਨਿ ਪੂਰਨ ਪੈਜ ਸਵਾਰੀ ॥ 谁完全维护了我的尊严
ਮਨ ਚਿੰਦਿਆ ਫਲੁ ਪਾਇਆ ॥ 我得到了想要的水果和
ਪ੍ਰਭੁ ਅਪੁਨਾ ਸਦਾ ਧਿਆਇਆ ॥੧॥ 我一直默想我的主。1
ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥ 圣徒啊!除了神,没有同伴,
ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥ 因为他有能力做到这一点。留
ਪ੍ਰਭਿ ਅਪਨੈ ਵਰ ਦੀਨੇ ॥ 我的主赐给我这样的礼物,使
ਸਗਲ ਜੀਅ ਵਸਿ ਕੀਨੇ ॥ 所有众生都制服了我
ਜਨ ਨਾਨਕ ਨਾਮੁ ਧਿਆਇਆ ॥ 当达斯纳纳克想起主的名字时,
ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥ 他所有的悲伤都消失了。2.5.69
ਸੋਰਠਿ ਮਹਲਾ ੫ ॥ 索蒂马哈拉 5
ਤਾਪੁ ਗਵਾਇਆ ਗੁਰਿ ਪੂਰੇ ॥ 完全的上师已经消除了哈里戈文德的狂热和
ਵਾਜੇ ਅਨਹਦ ਤੂਰੇ ॥ 现在家里有安哈德·巴杰在玩
ਸਰਬ ਕਲਿਆਣ ਪ੍ਰਭਿ ਕੀਨੇ ॥ 上帝已经做了一切的善事,
ਕਰਿ ਕਿਰਪਾ ਆਪਿ ਦੀਨੇ ॥੧॥ 藉着他的恩典,他自己在房子里给了幸福。1
ਬੇਦਨ ਸਤਿਗੁਰਿ ਆਪਿ ਗਵਾਈ ॥ 萨古鲁本人已经消除了我们的逆境
ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥ 所有的门徒和圣徒都因默想哈里的名字而感到高兴。留
ਜੋ ਮੰਗਹਿ ਸੋ ਲੇਵਹਿ ॥ 无论圣徒要求什么,他们都明白
ਪ੍ਰਭ ਅਪਣਿਆ ਸੰਤਾ ਦੇਵਹਿ ॥ 耶和华把一切都赐给他的圣徒
ਹਰਿ ਗੋਵਿਦੁ ਪ੍ਰਭਿ ਰਾਖਿਆ ॥ 主保护了斯里·哈里戈文德
ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥ 这个奴隶那纳克很容易说出真相。2.7.71
ਸੋਰਠਿ ਮਹਲਾ ੫ ॥ 索蒂马哈拉 5
ਸੋਈ ਕਰਾਇ ਜੋ ਤੁਧੁ ਭਾਵੈ ॥ 主!让我做你喜欢的事情
ਮੋਹਿ ਸਿਆਣਪ ਕਛੂ ਨ ਆਵੈ ॥ 因为我不知道任何其他聪明
ਹਮ ਬਾਰਿਕ ਤਉ ਸਰਣਾਈ ॥ 我,孩子,来到了你的避难所
ਪ੍ਰਭਿ ਆਪੇ ਪੈਜ ਰਖਾਈ ॥੧॥ 主自己拯救了我的名声。1
ਮੇਰਾ ਮਾਤ ਪਿਤਾ ਹਰਿ ਰਾਇਆ ॥ 耶和华神啊!你是我的父母和
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ ਰਹਾਉ ॥ 你是那位让我们动手的人,我做你让我做的事。1.留
ਜੀਅ ਜੰਤ ਤੇਰੇ ਧਾਰੇ ॥ 主!所有生物都是你的创造物和
ਪ੍ਰਭ ਡੋਰੀ ਹਾਥਿ ਤੁਮਾਰੇ ॥ 他们的生命掌握在你的手中


© 2017 SGGS ONLINE
error: Content is protected !!
Scroll to Top