Guru Granth Sahib Translation Project

guru-granth-sahib-chinese-page-524

Page 524

ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥ 他抓住诽谤者的头毛,把他们推到Yama的道路上
ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥ 他把他们送到地狱里去,在那里他们悲伤地哭泣
ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥ 那纳克啊!(但是)通过拥抱他的奴隶,真正的哈里保护了他们。20
ਸਲੋਕ ਮਃ ੫ ॥ 什洛克马哈拉 5
ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥ 幸运的生物啊!吟诵罗摩的名字,因为他完全存在于水和地上
ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥੧॥ 那纳克啊!通过默想上帝的名字,对生物没有任何障碍。1
ਮਃ ੫ ॥ 马赫拉 5
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥ 忘记上帝名字的生物,它被许多障碍物包围着
ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੨॥ 那纳克啊!他们日以继夜地哭泣,仿佛一只乌鸦在荒无人烟的房子里哭泣。2
ਪਉੜੀ ॥ 保里
ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥ 通过达德尔·普拉布的西姆兰,所有的愿望都得到了满足
ਇਛ ਪੁੰਨੀ ਮਨਿ ਆਸ ਗਏ ਵਿਸੂਰਿਆ ॥ 我心中的渴望和希望已经实现,各种悲伤和悲伤都被摧毁了
ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਦਾ ॥ 那位一直寻找他的人已经到达了上帝之名的仓库
ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥ 我的光已经吸收在至高无上的火焰中,我的萨达那结束了
ਸੂਖ ਸਹਜ ਆਨੰਦ ਵੁਠੇ ਤਿਤੁ ਘਰਿ ॥ 我现在住在一个轻松快乐和快乐的房子里
ਆਵਣ ਜਾਣ ਰਹੇ ਜਨਮੁ ਨ ਤਹਾ ਮਰਿ ॥ 我的运动也消失了,因为那里没有出生和死亡
ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ ॥ 主人和仆人合而为一,两者是一样的
ਗੁਰ ਪ੍ਰਸਾਦਿ ਨਾਨਕ ਸਚਿ ਸਮਾਇਆ ॥੨੧॥੧॥੨॥ ਸੁਧੁ 那纳克啊!因着上师的恩典,我陷入了真理。11.1.2.纯
ਰਾਗੁ ਗੂਜਰੀ ਭਗਤਾ ਕੀ ਬਾਣੀ 拉古古加里 巴加塔 基巴尼
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥ 什里·卡比尔·久·卡·乔帕达·加鲁 2 杜贾
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥ 生物啊!当你进入动物的阴道,变得四条腿,两个角和嘴巴变得愚蠢时,你会如何赞美上帝
ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥ 当你坐起来时,你会被棍子击中,那么你在哪里可以隐藏你的头?1
ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥ 没有哈里纳姆,你将成为一头借来的公牛,
ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥ 谁的鼻子被撕裂,肩膀被折断,谁一直在吃稻草。1.留
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥ 生物啊!即使在森林里徘徊了一整天,你的胃也不会被填满
ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥੨॥ 你不服从奉献者,因此你一定会得到你行为的果实。2
ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥ 现在,灵魂将受苦,並在浸泡在極端困境中的许多类型生物的循环中徘徊
ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥੩॥ 生物啊!忘记主,你已经失去了一个像钻石一样的珍贵人的诞生,现在你从哪里得到这样的机会?3
ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥ 生物啊!你生命中的夜晚将在没有获得解脱的情况下度过,像泰利的公牛和猴子一样徘徊
ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥ 卡比尔吉的说法是,哦,生物!没有拉玛的名字,你会后悔撞到你的头。4.1
ਗੂਜਰੀ ਘਰੁ ੩ ॥ 古贾里·加鲁 3
ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥ 卡比尔的母亲荞麦子巴克哭泣和
ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥ 她恳求奥拉古莱!这些孩子(卡比尔的)如何生存?1
ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥ 因为卡比尔已经放弃了所有的纺纱和针织和
ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥ 哈里的名字写在他的身上。1.留
ਜਬ ਲਗੁ ਤਾਗਾ ਬਾਹਉ ਬੇਹੀ ॥ 卡比尔告诉他的母亲,只要我把螺纹穿在软管的孔里,
ਤਬ ਲਗੁ ਬਿਸਰੈ ਰਾਮੁ ਸਨੇਹੀ ॥੨॥ 在那一长段时间里,我忘记了我爱的罗摩。2
ਓਛੀ ਮਤਿ ਮੇਰੀ ਜਾਤਿ ਜੁਲਾਹਾ ॥ 我是种姓的编织者,我的智力是小气的
ਹਰਿ ਕਾ ਨਾਮੁ ਲਹਿਓ ਮੈ ਲਾਹਾ ॥੩॥ 我利用了哈里的名字。3
ਕਹਤ ਕਬੀਰ ਸੁਨਹੁ ਮੇਰੀ ਮਾਈ ॥ 卡比尔吉说,我的母亲啊!䏃
ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥ 我和这些孩子的给予者是独一的神。4.2


© 2017 SGGS ONLINE
error: Content is protected !!
Scroll to Top