Guru Granth Sahib Translation Project

guru-granth-sahib-chinese-page-509

Page 509

ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥ 啊,那纳克!他们没有得到哈里的名字,徒劳地失去了宝贵的出生,所以Yamdoot惩罚他们并羞辱他们。2
ਪਉੜੀ ॥ 保里
ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥ 当上帝创造他自己时,没有其他人
ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥ 他曾经咨询过自己。无论他做了什么,事情就是这样发生的
ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥ 然后既没有天空,也没有下界,也没有三个世界
ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥ 然后只有无形的主自己存在,没有创造
ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥ 正如他所喜欢的,他也这样做了,除了他,没有人。1
ਸਲੋਕੁ ਮਃ ੩ ॥ 什洛克·马哈拉 3
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥ 我的Sahib Parmatma总是不朽的,但他的愿景来自“话语”的实践
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥ 他是永恒的,不会进入出生和死亡的循环(即既不生也不死)。)
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥ 一个人应该永远敬拜根植于每个人心中的主
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥ 为什么要为别人服务?谁出生和死亡
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ 他们的生命是徒劳的,那些不认识他们的主人主,把他们的思想放在别人身上的人
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥ 啊,那纳克!无法想象世界的创造者会惩罚他们多大的惩罚。1
ਮਃ ੩ ॥ 马赫拉 3
ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥ 上帝是无所不在的,所以终极真理应该被命名为西姆兰
ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥ 啊,那纳克!通过理解主的命令,人在他的宫廷中被接受,然后他得到真理的果实
ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥ 但那些做荒谬的事情,不服从主的原始命令,是无知的,是骗子。2
ਪਉੜੀ ॥ 保里
ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥ 上帝通过制定巧合和脱节的律法创造了创造的基本原则
ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥ 根据他的命令,他创造了创造,并在众生身上点燃了他的光
ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥ 真正的上师已经叙述了这样一句话:所有的光都是由上帝的光以光的形式产生的
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥ 上帝创造了梵天,毗湿奴和湿婆,并将它们放入triguna中 - (Satogun,Rajogun和Tamogun)工作
ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥ 上帝以巧合和脱节的形式创造了玛雅的根源。只有留在这个玛雅,一个人才能通过达到图里亚状态而获得幸福。2
ਸਲੋਕੁ ਮਃ ੩ ॥ 什洛克·马赫拉 3
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥ 真正的上师喜欢的是诵经,这就是那里
ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥ 通过遵循Satiguru的raza,生物实体得到了尊重
ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥ 啊,那纳克!他离开骄傲,全神贯注于上师。1
ਮਃ ੩ ॥ 马赫拉 3
ਗੁਰ ਕੀ ਸਿਖ ਕੋ ਵਿਰਲਾ ਲੇਵੈ ॥ 只有罕见的生物才能接受上师的教导
ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥ 啊,那纳克!上师的教育只由他接受,主亲自高举他。2
ਪਉੜੀ ॥ 保里
ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥ 幻想和无知的海洋是非常沉重和奇怪的
ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥ 如果生命之舟满载着罪恶的石头,它将如何穿越世界的海洋
ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥ 但是那些日夜沉浸于虔诚中的人,哈里穿过他们穿过世界的海洋
ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥ 如果一个人通过上师的话离开骄傲和恶习,那么心灵就会变得纯洁
ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥ 一个人应该不断吟诵神的名,因为神的名是救恩的毁灭者。3
ਸਲੋਕੁ ॥ 诗句
ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥ 啊,卡比尔!解放的大门窄如黑麦谷物的十分之一
ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥ 这头心是一头很酷的大象,那么它怎么能摆脱它呢
ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥ 如果你找到一位真正的上师,他非常高兴,并怜悯你
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥ 解脫的門變得非常開啟,可以很容易地移動。1
ਮਃ ੩ ॥ 马赫拉 3
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹ੍ਹਾ ਹੋਇ ਸੁ ਜਾਇ ॥ 啊,那纳克!解脫的門很小,但只有一個變得很小,也就是謙卑的人,才能走出來
ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥ 心灵已经被自我变得粗暴,那么它怎么能通过它呢
ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥ 通过与satiguru见面,自我被移除,上帝的光进入受造物内部


© 2017 SGGS ONLINE
error: Content is protected !!
Scroll to Top