Guru Granth Sahib Translation Project

guru-granth-sahib-chinese-page-474

Page 474

ਪਉੜੀ ॥ 粉末
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ 天啊!你自己是创造的创造者,你自己拥有力量
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ 你看到你的创造和地球上的原始碎片(好的和坏的生物)
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ 任何来到这个世界的生物都将消失。当轮到他们时,每个人都必须走
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ 我们为什么要从心里忘记赐予我们生命和生命的主呢
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ 来吧,让我们用自己的双手完成我们自己的工作,也就是说,通过善行来讨神的喜悦,并完成我们一生的工作。20
ਸਲੋਕੁ ਮਹਲਾ ੨ ॥ 什洛克·马哈拉 2
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ 它是什么爱情,它似乎来自二元论,除了上帝
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥ 哦,那纳克!真正的阿希克被称为永远在主的爱中的人
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ 一个认为幸福是好事的人,因为他的善行的果实和他恶行的果实,认为悲伤是坏的,
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥ 他不能被称为神的祝福。他通过陷入善恶的叙述来计算爱情。无论主做什么,这样的受造物在他里面都不同意。1
ਮਹਲਾ ੨ ॥ 马哈拉 2
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ 一个曾经屈服于主的命令,有时怀疑(反对)他所做的事情的人,他从一开始就变成了一个懦弱的人
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥ 哦,那纳克!他的两个行为都是假的,他在主的宫廷里找不到任何位置。2
ਪਉੜੀ ॥ 粉末
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਹ੍ਹਾਲੀਐ ॥ 乐于服侍的人必须永远记住主
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ 当我们不得不为自己的行为受苦时,我们为什么要做坏事呢
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ 坏事永远不应该做,人们应该从远见的角度来照顾后果
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ 我们不应该玩这种业力游戏,因此我们必须在主面前感到羞耻,也就是说,我们应该做好事
ਕਿਛੁ ਲਾਹੇ ਉਪਰਿ ਘਾਲੀਐ ॥੨੧॥ 让一个男人在出生时做这样的奉献,这是有益的。1100万
ਸਲੋਕੁ ਮਹਲਾ ੨ ॥ 什洛克·马哈拉 2
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ 如果一个仆人服侍他的主人,同时又傲慢自大,有争议的争吵
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ 如果他做了大部分的事情,他就不配得到主人的幸福
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ 但是,如果他抹去他的自我并服侍,他就会获得一些尊重
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ 哦,那纳克!这个人遇到了他的主人,他参与其中,他的激情被接受。1
ਮਹਲਾ ੨ ॥ 马哈拉 2
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ 心中(解决)的东西变得显现(以行为的形式)。口碑和空气一样不重要
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥ 男人播种毒药,但要求花蜜。看!这是什么正义。2
ਮਹਲਾ ੨ ॥ 马哈拉 2
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ 与傻瓜的友谊根本不好
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥ 正如他所知道的,他也是如此。是否有人决定并看到它
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ 只有当第一个对象被删除时,另一个对象才能包含在某物中
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ 在主面前命令是不成功的,但一个人必须在他面前谦卑地祷告
ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥ 哦,那纳克!欺骗是通过赚取欺骗来实现的。但是通过歌颂主,受造物变得快乐。3
ਮਹਲਾ ੨ ॥ 马哈拉 2
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥ 与无知者的友谊和与大男人的爱
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥ 水中有一条条纹,根本不存在。4
ਮਹਲਾ ੨ ॥ 马哈拉 2
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ 如果一个愚蠢的人做了某事,他就无法完成它
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥ 即使一个人做了一件好事,他也会破坏另一个人。5
ਪਉੜੀ ॥ 保里
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ 一个按照主人的意志行走的仆人,仿佛在做主人的工作,
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ 这会给他一个很大的尊重,对方也会从老板那里得到双倍的薪水
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥ 如果他等于他的主人,他心里就感到羞愧
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥ 结果,他也失去了他的第一笔收入,总是吃鞋子
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ 我们应该对我们吃的人表示感谢
ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥ 哦,那纳克!在主面前的命令并不成功,但在他面前谦卑的祷告是有效的。22
ਸਲੋਕੁ ਮਹਲਾ ੨ ॥ 什洛克·马哈拉 2
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ 我们自己要求和接受什么样的礼物


© 2017 SGGS ONLINE
error: Content is protected !!
Scroll to Top