Guru Granth Sahib Translation Project

guru-granth-sahib-arabic-page-600

Page 600

ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥ الشخص الجاهل العنيد لا يتذكر اسم الله. يضيع حياته عبثا.
ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥ ولكن عندما يقابل المعلم ، ينعم بنعام ويتخلى عن غروره وتعلقه العاطفي. || 3 ||
ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ يتأمل أتباع الله في كلمة المعلم ويكسبون مكافأة تذكر الله الأزلي.
ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥ الله الأزلي يوحِّدهم به ، ويحفظونه في قلوبهم.
ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥ يا ناناك! نصل إلى المكانة الروحية العليا والفكر الفائق من خلال نام ؛ هذا وحده هو ثروتنا الحقيقية. || 4 || 1 ||
ਸੋਰਠਿ ਮਹਲਾ ੩ ॥ راغ سورات ، المعلم الثالث:
ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ يبارك المعلم المصلين بكنز العبادة التعبدية وثروة اسم الله الأبدي.
ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ ثروة الاسم التي لا تنضب لا تقصر ولا يمكن لأحد أن يقدر قيمتها
ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥ بحكم ثروة الاسم ينالون الإكرام ويحققون الله الأبدي. || 1 ||
ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ يا عقلي! لا يتحقق الله إلا من خلال كلمة المعلم.
ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥ بدون اتباع كلمة المعلم ، يتجول العالم بعيدًا عن الطريق الصحيح ويتلقى العقاب في حضور الله. || وقفة ||
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ داخل هذا الجسد يسكن اللصوص الخمسة: الشهوة والغضب والجشع والتعلق العاطفي والأنانية ،
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ ينهبون رحيق الطعام ، لكن أصحاب الإرادة الذاتية لا يدركون ذلك ؛ لا أحد يسمع شكواهم.
ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥ العالم أعمى في حب مايا ، يستمر في القيام بأعمال حمقاء ؛ بدون تعاليم المعلم ، يبقى ظلام الجهل في حياته الروحية. || 2 ||
ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥ من خلال الانغماس في الأنانية والتملك ، يتم تدميرهم ؛ عندما يغادرون ، لا شيء يسير معهم.
ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥ لكن الشخص الذي يتبع تعاليم المعلم ، يكرس اسم الله في قلبه ويتذكره دائمًا بمحبة.
ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥ من خلال كلمات المعلم ، يغني تسبيح الله المجيد ؛ ينعم بنظرة النعمة دائمًا بالنعيم الروحي. || 3 ||
ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥ الذين تظل قلوبهم دائمًا مستنيرة بحكمة المعلم الروحية ، فإن أمرهم يحكم الملوك.
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਸਚੁ ਲਾਹਾ ॥ إنهم دائمًا ما ينخرطون في عبادة الله التعبدية ، ويستمرون في كسب المكافأة الأبدية لتذكر اسم الله.
ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥੪॥੨॥ يا ناناك! يتحقق الله من خلال البقاء مشبعًا بكلمة المعلم ؛ يسبح المرء عبر محيط الرذائل الدنيوية بالتأمل في اسم الله. || 4 || 2 ||
ਸੋਰਠਿ ਮਃ ੩ ॥ راغ سورات ، المعلم الثالث:
ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥ يدرك المرء الله عندما يقضي على الأنا من الداخل ويصبح متواضعًا للغاية كما لو أنه أصبح خادمًا للمصلين.
ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥ تتمثل المهمة الرئيسية للمصلين في الاستمتاع بنعيم الاتحاد مع الله من خلال ترديد تسبيحه دائمًا.
ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥ كونهم مشبعين دائمًا بكلمة المعلم ، يظلون مستغرقين في تذكر الله. || 1 ||
ਹਰਿ ਜੀਉ ਸਾਚੀ ਨਦਰਿ ਤੁਮਾਰੀ ॥ يا الله ، نظرة النعمة الخاصة بك أبدية.
ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥ اللهم ارحم محبينك واحفظ كرامتنا. || وقفة ||
ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥ أعيش روحيا من خلال تسبيح الله دائما من خلال كلمة المعلم. تم القضاء على خوفي من جميع الأنواع من خلال الفكر الذي نقله المعلم.
ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥ إن الله خالد وجميل جدا. الشخص الذي يتبع تعاليم المعلم ، يظل منسجمًا معه.
ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥ إنه الذي في قلبه الكلمة الإلهية لتسبيح الله الأزلي ، يظل دائمًا يقظًا ومنتبهًا للتجارب الدنيوية. || 2 ||
ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥ الله عميق للغاية ودائمًا خير السلام. لم يجد أحد حدوده.
ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥ هو الذي اتبع تعاليم المعلم الكامل ، كرس الله الهم في عقله.
ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥ يصبح عقله وجسده طاهرًا ، والسلام الدائم يملأ القلب ويزيل شكه من الداخل. || 3 ||
ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥ إن طريق الاتحاد مع الله دائمًا طريق صعب للغاية ؛ نادرًا ما يجد شخص ما هذا المسار من خلال التفكير في كلمة المعلم.
ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥ يتخلى عن غروره وغرائزه الشريرة. مبتهجًا بكلمة المعلم ، يظل مشبعًا بحب الله.
ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥ يا ناناك! لا يزال مشبعًا تمامًا بالاسم الذي يزين حياته من خلال كلمة المعلم. || 4 || 3 ||


© 2017 SGGS ONLINE
error: Content is protected !!
Scroll to Top