Guru Granth Sahib Translation Project

guru-granth-sahib-arabic-page-359

Page 359

ਆਸਾ ਘਰੁ ੫ ਮਹਲਾ ੧ راغ آسا، الضربة الخامسة ، المعلم الأول:
ੴ ਸਤਿਗੁਰ ਪ੍ਰਸਾਦਿ ॥ Nإله أزلي واحد ، أدركته نعمة المعلم الحقيقي:
ਭੀਤਰਿ ਪੰਚ ਗੁਪਤ ਮਨਿ ਵਾਸੇ ॥ الأهواء الخمسة الشريرة (الشهوة ، الغضب ، الجشع ، التعلق والأنا) تسكن مخبأة في العقل
ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥ إنهم لا يبقون ساكنين ، لكنهم يتنقلون مثل المتجولين. || 1 ||
ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥ لا يتناغم ذهني مع ذكر الله الرحيم.
ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥ يتأثر كثيرا بالثروات الدنيوية. لذلك صارت طماعًا ومخادعًا وخاطئًا مرائيًا. || 1 || وقفة ||
ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥ كنت أرتدي إكليل الزهور حول رقبتي.
ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥ وسأزين نفسي فقط عندما أقابل حبيبي-إلهي. || 2 ||
ਪੰਚ ਸਖੀ ਹਮ ਏਕੁ ਭਤਾਰੋ ॥ نحن خمسة أصدقاء (البصر والرائحة والصوت واللمس والذوق) لدينا سيد واحد ، الروح.
ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥ هذا هو المصير الأساسي ، أن الروح يجب أن تذهب بعيدا.
ਪੰਚ ਸਖੀ ਮਿਲਿ ਰੁਦਨੁ ਕਰੇਹਾ ॥ (عندما تغادر الروح) ، سيحزن الأصدقاء الخمسة (الحواس) معًا.
ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥ يا ناناك ! إنها الروح التي تم القبض عليها وعليها أن تحسب كل الأعمال التي تمت في جسم الإنسان. || 4 || 1 || 34 ||
ੴ ਸਤਿਗੁਰ ਪ੍ਰਸਾਦਿ ॥ Nإله أبدي واحد ، تتحقق بنعمة المعلم الحقيقي:
ਆਸਾ ਘਰੁ ੬ ਮਹਲਾ ੧ ॥ راغ أسا، الضربة السادسة ، المعلم الأول:
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥ إذا كانت عروس الروح تجعل عقلها مثل لؤلؤة نقية وتنطق باسم الله مع كل نفس في خيط لتوتير اللآلئ ،
ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥ إذا كان المرء يزين النزعة لتحمل الإفراط ويضعه على الجسد ، يصبح رب الزوج محبوبًا ويلتقي به.
ਲਾਲ ਬਹੁ ਗੁਣਿ ਕਾਮਣਿ ਮੋਹੀ ॥ يا إلهي الحبيب! عروس الروح مفتونة تمامًا بفضائلك الكثيرة ،
ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥ لأنها لا تستطيع رؤية فضائل فريدة مثلك في أي شخص آخر. || 1 || وقفة ||
ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥ إذا كانت ترتدي قلادة التذكر المستمر لاسم الله حول عنقها وإذا جعلت اسم الله كفرشاة أسنانها ،
ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥ وخدمة الخالق التعبدية كالأساور على يديها ؛ وبهذه الطريقة يظل عقلها منسجمًا مع الله. || 2 ||
ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥ ينبغي لها أن تتأمل في الله خاتمها ، ودعمه لرداءها الحريري.
ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥ يجب على عروس الروح أن تنسج الصبر في ضفائر شعرها وأن تستخدم محبة الله كمستحضرات تجميل للعين. || 3 ||
ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥ إذا أضاءت في عقلها مصباح المعرفة الإلهية وأعدت قلبها لسكن الله فيه
ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥ عندما تدرك في قلبها أن الله صاحب السيادة ، واهب الحكمة الروحية ، تستمتع بنعيم اتحاده ، يا ناناك. || 4 || 1 || 35 ||
ਆਸਾ ਮਹਲਾ ੧ ॥ راغ أسا، المعلم الأول:
ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥ أيها الإخوة! لا شيء في سيطرة الناس ، هذا وحده يحدث الذي يجعلهم الله يفعلونه.
ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥ الله يفعل كل ما عليه أن يفعل. ما فائدة ذكاء أي شخص؟ || 1 ||
ਤੇਰਾ ਹੁਕਮੁ ਭਲਾ ਤੁਧੁ ਭਾਵੈ ॥ يا إلهي! المخلوق الذي يرضيك ، يبدأ في الإعجاب بإرادتك.
ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥ يا ناناك! هو وحده المُكرّم الذي يظل مستغرقًا في نام. || 1 || وقفة ||
ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥ مكتوبة مسبقًا وفقًا لأفعالنا السابقة ولا تتغير.
ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥ كما هو مكتوب هكذا يحدث. لا أحد يستطيع محوها. || 2 ||
ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥ إذا استمر شخص ما في الاعتراض على مصيره المحدد مسبقًا ، فلن يساعد ذلك على الإطلاق ويصبح مثل هذا الشخص معروفًا باسم الشخص الثرثار الرخيص.
ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥ تمامًا مثل لعبة اللوح ، فإن الشخص الذي لا يعيش بمشيئة الله لا يصل إلى بلاط الله ويبقى خاسرًا في الحياة. || 3 ||
ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥ لا أحد يعرف القراءة والكتابة أو المتعلم أو الحكيم وحده لا أحد جاهل ولا شرير.
ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥ عندما يجعل الله شخصًا يمدحه وهو يعيش في إطار إرادته ، عندها فقط يُدعى هذا الشخص إنسانًا حقيقيًا. || 4 || 2 || 36 ||
ਆਸਾ ਮਹਲਾ ੧ ॥ راغ أسا، المعلم الأول:
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥ يا يوغي! أنا أعتبر كلمة المعلم متجذرة في ذهني كأقراط وأنا أرتدي معطف التعاطف المرقع
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥ أيا كان ما يفعله الله ، فأنا أعتبره أفضل شيء. بهذه الطريقة السهلة أصل إلى كنز اليوجا أو الاتحاد بالله. || 1 |


© 2017 SGGS ONLINE
error: Content is protected !!
Scroll to Top