Guru Granth Sahib Translation Project

Guru granth sahib page-1205

Page 1205

ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥੨॥ charnee chala-o maarag thaakur kai rasnaa har gun gaa-ay. ||2|| with my feet, I walk on the path to the Master-God and my tongue sings the praises of God. ||2|| ਪੈਰਾਂ ਨਾਲ ਉਸ ਮਾਲਕ-ਪ੍ਰਭੂ ਦੇ ਰਸਤੇ ਤੇ ਤੁਰਦਾ ਹਾਂ, ਮੇਰੀ ਜੀਭ ਉਸ ਦੇ ਗੁਣ ਗਾਂਦੀ ਰਹਿੰਦੀ ਹੈ ॥੨॥
ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥ daykhi-o darisat sarab mangal roop ultee sant karaa-ay. The saints have turned my mind away from the Maya and I have seen God, the embodiment of absolute bliss, with my spiritually enlightened eyes. ਸੰਤ-ਜਨਾਂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ਹੈ, ਮੈਂ ਆਪਣੀਆਂ ਅੱਖਾਂ ਨਾਲ ਉਸ ਸਾਰੀਆਂ ਖ਼ੁਸ਼ੀਆਂ ਦੇ ਮਾਲਕ-ਹਰੀ ਨੂੰ ਵੇਖ ਲਿਆ ਹੈ।
ਪਾਇਓ ਲਾਲੁ ਅਮੋਲੁ ਨਾਮੁ ਹਰਿ ਛੋਡਿ ਨ ਕਤਹੂ ਜਾਏ ॥੩॥ paa-i-o laal amol naam har chhod na kathoo jaa-ay. ||3|| I have realized the beloved God’s priceless Name, my mind does not forsake it and does not go anywhere. ||3|| ਮੈਂ ਪਰਮਾਤਮਾ ਦਾ ਕੀਮਤੀ ਅਮੋਲਕ ਨਾਮ ਲੱਭ ਲਿਆ ਹੈ, ਉਸ ਨੂੰ ਛੱਡ ਕੇ (ਮੇਰਾ ਮਨ ਹੁਣ) ਹੋਰ ਕਿਸੇ ਭੀ ਪਾਸੇ ਨਹੀਂ ਜਾਂਦਾ ॥੩॥
ਕਵਨ ਉਪਮਾ ਕਉਨ ਬਡਾਈ ਕਿਆ ਗੁਨ ਕਹਉ ਰੀਝਾਏ ॥ kavan upmaa ka-un badaa-ee ki-aa gun kaha-o reejhaa-ay. What praise, what glory and what virtues should I say, in order to please Him? ਮੈਂ ਪਰਮਾਤਮਾ ਦੀ ਕਿਹੜੀ ਸਿਫ਼ਤ ਕਰਾਂ? ਕਿਹੜੀ ਵਡਿਆਈ ਦੱਸਾਂ? ਕਿਹੜੇ ਗੁਣ ਬਿਆਨ ਕਰਾਂ? ਜਿਸ ਕਰਕੇ ਉਹ ਮੇਰੇ ਉੱਤੇ ਪਸੰਨ ਹੋ ਜਾਏ।
ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥੪॥੮॥ hot kirpaal deen da-i-aa parabh jan naanak daas dasaa-ay. ||4||8|| O’ devotee Nanak, one upon whom the merciful God becomes gracious, He makes him the devotee of His devotees. ||4||8|| ਹੇ ਦਾਸ ਨਾਨਕ! ਦੀਨਾਂ ਉੱਤੇ ਦਇਆ ਕਰਨ ਵਾਲਾ ਪ੍ਰਭੂ ਆਪ ਹੀ ਜਿਸ ਉੱਤੇ ਦਇਆਵਾਨ ਹੁੰਦਾ ਹੈ, ਉਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈਂਦਾ ਹੈ ॥੪॥੮॥
ਸਾਰਗ ਮਹਲਾ ੫ ॥ saarag mehlaa 5. Raag Sarang, Fifth Guru:
ਓ‍ੁਇ ਸੁਖ ਕਾ ਸਿਉ ਬਰਨਿ ਸੁਨਾਵਤ ॥ o-ay sukh kaa si-o baran sunaavat. No one can describe those comforts and inner peace, ਉਹਨਾਂ ਸੁਖਾਂ ਦਾ ਬਿਆਨ ਕਿਸੇ ਪਾਸੋਂ ਭੀ ਨਹੀਂ ਕੀਤਾ ਜਾ ਸਕਦਾ,
ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥੧॥ ਰਹਾਉ ॥ anad binod paykh parabh darsan man mangal gun gaavat. ||1|| rahaa-o. spiritual bliss and Joy which well up in one’s mind while singing the praises of God and experiencing His blessed vision. ਪ੍ਰਭੂ ਦਾ ਦਰਸਨ ਕਰਦਿਆਂ ਪ੍ਰਭੂ ਦੇ ਗੁਣ ਗਾਂਦਿਆਂ ਜਿਹੜੀਆਂ ਖ਼ੁਸ਼ੀਆਂ ਮਨ ਵਿਚ ਪੈਦਾ ਹੁੰਦੀਆਂ ਹਨ ਜਿਹੜੇ ਆਨੰਦ ਕੌਤਕ ਪੈਦਾ ਹੁੰਦੇ ਹਨ ॥੧॥ ਰਹਾਉ ॥
ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ ॥ bisam bha-ee paykh bismaadee poor rahay kirpaavat. I am wonderstruck, upon seeing that amazing and merciful God who is pervading everywhere. ਉਸ ਅਚਰਜ-ਰੂਪ ਅਤੇ ਕਿਰਪਾ ਦੇ ਸੋਮੇ ਸਰਬ-ਵਿਆਪਕ ਪ੍ਰਭੂ ਦਾ ਦਰਸ਼ਨ ਕਰ ਕੇ ਮੈਂ ਹੈਰਾਨ ਹੋ ਗਈ ਹਾਂ।
ਪੀਓ ਅੰਮ੍ਰਿਤ ਨਾਮੁ ਅਮੋਲਕ ਜਿਉ ਚਾਖਿ ਗੂੰਗਾ ਮੁਸਕਾਵਤ ॥੧॥ pee-o amrit naam amolak ji-o chaakh goongaa muskaavat. ||1|| When I drank the priceless ambrosial nectar of Naam, I became like a dumb who smiles on tasting a delicious sweet but cannot describe its taste. ||1|| ਜਦੋਂ ਮੈਂ ਉਸ ਦਾ ਆਤਮਕ ਜੀਵਨ ਦੇਣ ਵਾਲਾ ਅਮੋਲਕ ਨਾਮ-ਜਲ ਪੀਤਾ (ਤਾਂ ਮੇਰੀ ਹਾਲਤ ਇਉਂ ਹੋ ਗਈ) ਜਿਵੇਂ ਕੋਈ ਗੁੰਗਾ ਮਨੁੱਖ (ਗੁੜ ਆਦਿਕ) ਚੱਖ ਕੇ (ਸਿਰਫ਼) ਮੁਸਕ੍ਰਾਉਂਦਾ ਹੀ ਹੈ। (ਸੁਆਦ ਦੱਸ ਨਹੀਂ ਸਕਦਾ) ॥੧॥
ਜੈਸੇ ਪਵਨੁ ਬੰਧ ਕਰਿ ਰਾਖਿਓ ਬੂਝ ਨ ਆਵਤ ਜਾਵਤ ॥ jaisay pavan banDh kar raakhi-o boojh na aavat jaavat. Just as a yogi holds his breath and one cannot understand how he is inhaling or exhaling, ਜਿਵੇਂ (ਕੋਈ ਜੋਗੀ) ਆਪਣੇ ਪ੍ਰਾਣ ਰੋਕ ਲੈਂਦਾ ਹੈ, ਉਹਨਾਂ ਦੇ ਆਉਣ ਜਾਣ ਦੀ (ਕਿਸੇ ਹੋਰ ਨੂੰ) ਸਮਝ ਨਹੀਂ ਪੈ ਸਕਦੀ,
ਜਾ ਕਉ ਰਿਦੈ ਪ੍ਰਗਾਸੁ ਭਇਓ ਹਰਿ ਉਆ ਕੀ ਕਹੀ ਨ ਜਾਇ ਕਹਾਵਤ ॥੨॥ jaa ka-o ridai pargaas bha-i-o har u-aa kee kahee na jaa-ay kahaavat. ||2|| similarly the spiritual state of that person cannot be described in whose heart manifests God. ||2|| (ਇਸੇ ਤਰ੍ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਮਨੁੱਖ ਦੀ ਆਤਮਕ ਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ ॥੨॥
ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥ aan upaav jaytay kichh kahee-ahi taytay seekhay paavat. All other skills, which we talk about, can be acquired by learning from others. (ਦੁਨੀਆ ਵਾਲੇ ਗੁਣ ਸਿੱਖਣ ਵਾਸਤੇ) ਹੋਰ ਜਿਤਨੇ ਭੀ ਜਤਨ ਦੱਸੇ ਜਾਂਦੇ ਹਨ, ਉਹ (ਹੋਰਨਾਂ ਪਾਸੋਂ) ਸਿੱਖਿਆਂ ਹੀ ਸਿੱਖੇ ਜਾ ਸਕਦੇ ਹਨ।
ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥੩॥ achint laal garih bheetar pargati-o agam jaisay parkhaavat. ||3|| The state of mind of that person is beyond comprehension in whose heart manifests the carefree beauteous God. ||3|| ਚਿੰਤਾ-ਰਹਿਤ ਸੋਹਣਾ ਪ੍ਰਭੂ ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟਦਾ ਹੈ, ਉਸ ਦੀ ਪਰਖ ਕਰਨੀ ਕਠਨ ਜਿਹਾ ਕੰਮ ਹੈ ॥੩॥
ਨਿਰਗੁਣ ਨਿਰੰਕਾਰ ਅਬਿਨਾਸੀ ਅਤੁਲੋ ਤੁਲਿਓ ਨ ਜਾਵਤ ॥ nirgun nirankaar abhinaasee atulo tuli-o na jaavat. The eternal God is beyond the three modes of Maya, He is without any specific form, His virtues are inestimable and His worth cannot be measured. ਪ੍ਰਭੂ ਮਾਇਆ ਦੇ ਤਿੰਨ ਗੁਣਾਂ ਤੋਂ ਪਰੇ ਹੈ, ਪ੍ਰਭੂ ਦਾ ਕੋਈ ਖ਼ਾਸ ਸਰੂਪ ਨਹੀਂ, ਨਾਸ-ਰਹਿਤ ਹੈ, ਉਹ ਅਤੋਲ ਹੈ, ਉਸ ਨੂੰ ਤੋਲਿਆ ਨਹੀਂ ਜਾ ਸਕਦਾ।
ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥੪॥੯॥ kaho naanak ajar jin jari-aa tis hee ka-o ban aavat. ||4||9|| O’ Nanak! say, it behooves only that person to describe his state, who has endured the unendurable power of Naam. ||4||9|| ਹੇ ਨਾਨਕ, ਆਖ- ਜਿਸ ਮਨੁੱਖ ਨੇ ਅਜਰ ਨਾਮ ਨੂੰ ਜਰਿਆ ਹੈ ਇਸ ਆਤਮਕ ਦਸ਼ਾ ਨੂੱ ਬਿਆਨ ਕਰਨਾ ਉਸ ਨੂੰ ਹੀ ਸ਼ੋਭਦਾ ਹੈ ॥੪॥੯॥
ਸਾਰਗ ਮਹਲਾ ੫ ॥ saarag mehlaa 5. Raag Sarang, Fifth Guru:
ਬਿਖਈ ਦਿਨੁ ਰੈਨਿ ਇਵ ਹੀ ਗੁਦਾਰੈ ॥ bikh-ee din rain iv hee gudaarai. A person engrossed in vices wastes his life in vain. ਵਿਸ਼ਈ ਮਨੁੱਖ ਇਸੇ ਤਰ੍ਹਾਂ (ਵਿਕਾਰਾਂ ਵਿਚ) ਹੀ ਦਿਨ ਰਾਤ (ਆਪਣੀ ਉਮਰ) ਗੁਜ਼ਾਰਦਾ ਹੈ।
ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥੧॥ ਰਹਾਉ ॥ gobind na bhajai ahaN-buDh maataa janam joo-ai ji-o haarai. ||1|| rahaa-o. Being intoxicated with egotistical intellect, he does not remember God and loses the game of life. ||1||Pause|| ਅਹੰਕਾਰ ਵਿਚ ਮੱਤਾ ਹੋਇਆ ਉਹ ਪਰਮਾਤਮਾ ਦਾ ਭਜਨ ਨਹੀਂ ਕਰਦਾ, ਅਤੇ ਮਨੁੱਖਾ ਜਨਮ ਜੂਏ ਵਿਚ ਹਾਰ ਜਾਂਦਾ ਹੈ ॥੧॥ ਰਹਾਉ ॥
ਨਾਮੁ ਅਮੋਲਾ ਪ੍ਰੀਤਿ ਨ ਤਿਸ ਸਿਉ ਪਰ ਨਿੰਦਾ ਹਿਤਕਾਰੈ ॥ naam amolaa pareet na tis si-o par nindaa hitkaarai. God’s Name is priceless, the unvirtuous person does not develop love with God but loves slandering others. ਪਰਮਾਤਮਾ ਦਾ ਨਾਮ ਬਹੁਤ ਹੀ ਕੀਮਤੀ ਹੈ (ਵਿਸ਼ਈ ਮਨੁੱਖ) ਉਸ ਨਾਲ ਪਿਆਰ ਨਹੀਂ ਪਾਂਦਾ, ਦੂਜਿਆਂ ਦੀ ਨਿੰਦਾ ਨਾਲ ਪਿਆਰ ਕਰਦਾ ਹੈ।
ਛਾਪਰੁ ਬਾਂਧਿ ਸਵਾਰੈ ਤ੍ਰਿਣ ਕੋ ਦੁਆਰੈ ਪਾਵਕੁ ਜਾਰੈ ॥੧॥ chhaapar baaNDh savaarai tarin ko du-aarai paavak jaarai. ||1|| The habit of slandering others is like after building a straw hut and after decorating it, he lights a fire near the front door. ||1|| (ਵਿਸ਼ਈ ਮਨੁੱਖ, ਮਾਨੋ) ਕੱਖਾਂ ਦਾ ਛੱਪਰ ਬਣਾ ਕੇ (ਉਸ ਨੂੰ) ਸਜਾਂਦਾ ਰਹਿੰਦਾ ਹੈ (ਪਰ ਉਸ ਦੇ) ਬੂਹੇ ਅੱਗੇ ਅੱਗ ਬਾਲ ਦੇਂਦਾ ਹੈ ॥੧॥
ਕਾਲਰ ਪੋਟ ਉਠਾਵੈ ਮੂੰਡਹਿ ਅੰਮ੍ਰਿਤੁ ਮਨ ਤੇ ਡਾਰੈ ॥ kaalar pot uthaavai mooNdeh amrit man tay daarai. For a slanderer, it is like carrying a load of saline earth (sins) on his head and casts away the ambrosial nectar of Naam out of his mind, (ਵਿਕਾਰਾਂ ਵਿਚ ਫਸਿਆ ਮਨੁੱਖ, ਮਾਨੋ) ਕੱਲਰ ਦੀ ਪੰਡ (ਆਪਣੇ) ਸਿਰ ਉੱਤੇ ਚੁੱਕੀ ਫਿਰਦਾ ਹੈ, ਅਤੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਆਪਣੇ) ਮਨ ਵਿਚੋਂ (ਬਾਹਰ) ਸੁੱਟ ਦੇਂਦਾ ਹੈ,
ਓਢੈ ਬਸਤ੍ਰ ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ ॥੨॥ odhai bastar kaajar meh pari-aa bahur bahur fir jhaarai. ||2|| and is like wearing clean clothes and sitting in a room full of soot; then he tries to shake off soot from his clothes again and again. ||2|| ਕਾਲਖ (-ਭਰੇ ਕਮਰੇ) ਵਿਚ ਬੈਠਾ ਹੋਇਆ (ਚਿੱਟੇ) ਕੱਪੜੇ ਪਹਿਨਦਾ ਹੈ ਅਤੇ (ਕੱਪੜਿਆਂ ਉੱਤੇ ਪਈ ਕਾਲਖ ਨੂੰ) ਮੁੜ ਮੁੜ ਝਾੜਦਾ ਰਹਿੰਦਾ ਹੈ ॥੨॥
ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ ॥ kaatai payd daal par thaadhou khaa-ay khaa-ay muskaarai. A slanderer is like that person who, while standing on the branch of a tree is trying to cut it while eating and enjoying its fruits. (ਵਿਕਾਰਾਂ ਵਿਚ ਫਸਿਆ ਹੋਇਆ ਮਨੁੱਖ, ਮਾਨੋ, ਰੁੱਖ ਦੇ ਹੀ) ਟਾਹਣ ਉੱਤੇ ਖਲੋਤਾ ਹੋਇਆ (ਉਸੇ) ਰੁੱਖ ਨੂੰ ਵੱਢ ਰਿਹਾ ਹੈ, ਨਾਲ ਨਾਲ ਹੀ ਉਸਦੇ ਫਲ ਖਾ ਖਾ ਕੇ ਮੁਸਕ੍ਰਾ ਰਿਹਾ ਹੈ।
ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥੩॥ giri-o jaa-ay rasaatal pari-o chhitee chhitee sir bhaarai. ||3|| (When the branch is cut completely), he falls down head-first in the deep pit below and his bones are shattered into small bits; similar is the fate of a slanderer. ||3|| (ਪਰ ਰੁੱਖ ਵੱਢਿਆ ਜਾਣ ਤੇ ਉਹ ਮਨੁੱਖ) ਡੂੰਘੇ ਟੋਏ ਵਿਚ ਜਾ ਡਿੱਗਦਾ ਹੈ, ਸਿਰ-ਭਾਰ ਡਿੱਗ ਕੇ ਹੱਡੀ ਹੱਡੀ ਹੋ ਜਾਂਦਾ ਹੈ ॥੩॥
ਨਿਰਵੈਰੈ ਸੰਗਿ ਵੈਰੁ ਰਚਾਏ ਪਹੁਚਿ ਨ ਸਕੈ ਗਵਾਰੈ ॥ nirvairai sang vair rachaa-ay pahuch na sakai gavaarai. A sinner bears enmity with a saint who bears no enmity toward anyone, the fool tries but cannot reach the spiritual state of the saint. ਮੂਰਖ (ਵਿਕਾਰੀ) ਮਨੁੱਖ ਉਸ ਸੰਤ ਜਨ ਨਾਲ ਸਦਾ ਵੈਰ ਬਣਾਈ ਰੱਖਦਾ ਹੈ ਜੋ ਕਿਸੇ ਨਾਲ ਭੀ ਵੈਰ ਨਹੀਂ ਕਰਦਾ। (ਮੂਰਖ ਉਸ ਸੰਤ ਜਨ ਨਾਲ ਬਰਾਬਰੀ ਕਰਨ ਦਾ ਜਤਨ ਕਰਦਾ ਹੈ, ਪਰ) ਉਸ ਦੀ ਬਰਾਬਰੀ ਨਹੀਂ ਕਰ ਸਕਦਾ।
ਕਹੁ ਨਾਨਕ ਸੰਤਨ ਕਾ ਰਾਖਾ ਪਾਰਬ੍ਰਹਮੁ ਨਿਰੰਕਾਰੈ ॥੪॥੧੦॥ kaho naanak santan kaa raakhaa paarbarahm nirankaarai. ||4||10|| O’ Nanak! say, the formless supreme God is the protector of His saints. ||4||10||. ਹੇ ਨਾਨਕ, ਆਖ – ਸੰਤ ਜਨਾਂ ਦਾ ਰਾਖਾ ਨਿਰੰਕਾਰ ਪਾਰਬ੍ਰਹਮ (ਸਦਾ ਆਪ) ਹੈ ॥੪॥੧੦॥
ਸਾਰਗ ਮਹਲਾ ੫ ॥ saarag mehlaa 5. Raag Sarang, Fifth Guru:
ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ ॥ avar sabh bhoolay bharmat na jaani-aa. Many others who are strayed, remain wandering for the sake of Maya and don’t understand the righteous path of life. ਹੋਰ ਸਾਰੇ ਜੀਵ ਕੁਰਾਹੇ ਪਏ ਰਹਿੰਦੇ ਹਨ, (ਮਾਇਆ ਦੀ ਖ਼ਾਤਰ) ਭਟਕਦਿਆਂ ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀਂ ਪੈਂਦੀ।
ਏਕੁ ਸੁਧਾਖਰੁ ਜਾ ਕੈ ਹਿਰਦੈ ਵਸਿਆ ਤਿਨਿ ਬੇਦਹਿ ਤਤੁ ਪਛਾਨਿਆ ॥੧॥ ਰਹਾਉ ॥ ayk suDhaakhar jaa kai hirdai vasi-aa tin baydeh tat pachhaani-aa. ||1|| rahaa-o. But, he in whose heart is enshrined the immaculate Name of God, has understood the essence of the holy scriptures like Vedas. ||1||Pause||. ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਪਵਿੱਤਰ ਨਾਮ ਵੱਸਦਾ ਹੈ, ਉਸ ਨੇ ਵੇਦ (ਆਦਿਕ ਧਰਮ-ਪੁਸਤਕਾਂ) ਦਾ ਤੱਤ ਸਮਝ ਲਿਆ ॥੧॥ ਰਹਾਉ ॥
ਪਰਵਿਰਤਿ ਮਾਰਗੁ ਜੇਤਾ ਕਿਛੁ ਹੋਈਐ ਤੇਤਾ ਲੋਗ ਪਚਾਰਾ ॥ parvirat maarag jaytaa kichh ho-ee-ai taytaa log pachaaraa. All that happens in the worldly way of life, is for pleasing other people. ਦੁਨੀਆ ਦੇ ਧੰਧਿਆਂ ਵਿਚ ਰੁੱਝੇ ਰਹਿਣ ਵਾਲਾ ਜਿਤਨਾ ਭੀ ਜੀਵਨ-ਰਸਤਾ ਹੈ, ਇਹ ਸਾਰਾ ਲੋਕਾਂ ਨੂੰ ਪਰਚਾਉਣਾ ਹੈ।
ਜਉ ਲਉ ਰਿਦੈ ਨਹੀ ਪਰਗਾਸਾ ਤਉ ਲਉ ਅੰਧ ਅੰਧਾਰਾ ॥੧॥ ja-o la-o ridai nahee pargaasaa ta-o la-o anDh anDhaaraa. ||1|| As long as one’s heart is not enlightened with divine knowledge, till then there remains a pitch darkness of spiritual ignorance. ||1|| ਜਦੋਂ ਤਕ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਦਾ ਚਾਨਣ ਨਹੀਂ ਹੁੰਦਾ, ਤਦ ਤਕ ਆਤਮਕ ਜੀਵਨ ਵੱਲੋਂ ਘੁੱਪ ਹਨੇਰਾ ਟਿਕਿਆ ਰਹਿੰਦਾ ਹੈ ॥੧॥
ਜੈਸੇ ਧਰਤੀ ਸਾਧੈ ਬਹੁ ਬਿਧਿ ਬਿਨੁ ਬੀਜੈ ਨਹੀ ਜਾਂਮੈ ॥ jaisay Dhartee saaDhai baho biDh bin beejai nahee jaaNmai. Just as a farmer tills the land in many different ways, but nothing grows in it without planting the seed, ਜਿਵੇਂ (ਕੋਈ ਕਿਸਾਨ ਆਪਣੀ) ਜ਼ਮੀਨ ਨੂੰ ਕਈ ਤਰੀਕਿਆਂ ਨਾਲ ਤਿਆਰ ਕਰਦਾ ਹੈ, ਪਰ ਉਸ ਵਿਚ ਬੀ ਬੀਜਣ ਤੋਂ ਬਿਨਾ ਕੁਝ ਭੀ ਨਹੀਂ ਉੱਗਦਾ।
ਰਾਮ ਨਾਮ ਬਿਨੁ ਮੁਕਤਿ ਨ ਹੋਈ ਹੈ ਤੁਟੈ ਨਾਹੀ ਅਭਿਮਾਨੈ ॥੨॥ raam naam bin mukat na ho-ee hai tutai naahee abhimaanai. ||2|| similarly, liberation from vices is not attained and egotistical pride doesn’t end without sowing God’s Name in the heart. ||2||. ਇਸੇ ਤਰ੍ਹਾਂ ਪ੍ਰਭੂ ਦਾ ਨਾਮ ਹਿਰਦੇ ਵਿਚ ਬੀਜਣ ਤੋਂ ਬਿਨਾ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਹੁੰਦੀ,ਅਤੇ ਅੰਦਰੋਂ ਅਹੰਕਾਰ ਨਹੀਂ ਮੁੱਕਦਾ ॥੨॥
ਨੀਰੁ ਬਿਲੋਵੈ ਅਤਿ ਸ੍ਰਮੁ ਪਾਵੈ ਨੈਨੂ ਕੈਸੇ ਰੀਸੈ ॥ neer bilovai at saram paavai nainoo kaisay reesai. Just as one keeps churning water and gets extremely tired; how can butter be produced by churning water? ਜਿਵੇਂ ਮਨੁੱਖ ਪਾਣੀ ਨੂੰ ਹੀ ਰਿੜਕਦਾ ਰਹਿੰਦਾ ਹੈ ਉਹ ਬਹੁਤ ਥਕੇਵਾਂ ਹੀ ਖੱਟਦਾ ਹੈ, ਪਾਣੀ ਰਿੜਕਣ ਨਾਲ ਮੱਖਣ ਕਿਵੇਂ ਨਿਕਲ ਸਕਦਾ ਹੈ?
ਬਿਨੁ ਗੁਰ ਭੇਟੇ ਮੁਕਤਿ ਨ ਕਾਹੂ ਮਿਲਤ ਨਹੀ ਜਗਦੀਸੈ ॥੩॥ bin gur bhaytay mukat na kaahoo milat nahee jagdeesai. ||3|| Similarly no one ever gets emancipated and realizes God without meeting and following the Guru’s teachings. ||3|| (ਤਿਵੇਂ ਹੀ) ਗੁਰੂ ਨੂੰ ਮਿਲਣ ਤੋਂ ਬਿਨਾ ਕਿਸੇ ਨੂੰ ਭੀ ਮੁਕਤੀ ਪ੍ਰਾਪਤ ਨਹੀਂ ਹੁੰਦੀ, ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ ॥੩॥


© 2017 SGGS ONLINE
Scroll to Top