Guru Granth Sahib Translation Project

Guru Granth Sahib Urdu Page 670

Page 670

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ اے میرے دل! رب کا نام ہمیشہ ہی سچا ہے؛ اس لیے سچے نام کا ہی ذکر کرو۔
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ اگر بے عیب، عظیم ہستی رب کا ہر روز دھیان کیا جائے، تو دنیا و آخرت میں چہرہ روشن ہوتا ہے یعنی خوشی حاصل ہوتی ہے۔ وقفہ۔
ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ جہاں بھی رب کا ذکر ہوا ہے، وہاں سے سب تکلیف و پریشانی دور ہوگئی ہے، رب کا جہری ذکر تو بڑی خوش نصیبی سے ہوتا ہے۔
ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥੧੨॥ گرو نے نانک کو یہ مشورہ دیا ہے کہ رب کا ذکر کرنے سے ہی دنیوی سمندر سے پار ہوا جاتا ہے۔ 2۔ 6۔ 12۔
ਧਨਾਸਰੀ ਮਹਲਾ ੪ ॥ دھناسری محلہ 4۔
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ اے میرے مالک! میں تو تیرا دیدار کر کے ہی مسرور ہوتا ہوں۔
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ میرے درد سے تو ہی واقف ہے، دوسرا کوئی کیا جان سکتا ہے۔ وقفہ۔
ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ اے میرے مالک! تو ہی سچا مالک ہے، ہمیشہ سچا ہے اور تو جو کچھ کرتا ہے، وہ سب حق ہے۔
ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ اے مالک! جب تیرے علاوہ دوسرا کوئی ہے ہی نہیں، پھر جھوٹا کسے کہا جائے؟ 1۔
ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ تو سب میں سمایا ہوا ہے اور سبھی تجھے دن رات یاد کرتے رہتے ہیں۔
ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ اے مالک! سبھی تجھ سے ہی خیرات مانگتے ہیں اور ایک تو ہی سب کو عطا کرتا رہتا ہے۔ 2۔
ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ اے میرے مالک! سبھی انسان تیرے حکم کے تابع ہے اور کوئی بھی تیرے حکم سے باہر نہیں۔
ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ سبھی انسان تیرے ہیں، تو سب کا مالک ہے اور سبھی تجھ میں ہی مگن ہوجاتے ہیں۔ 3۔
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ اے میرے محبوب مالک! تو سب کی امید ہے اور سبھی انسان تیرا دھیان کرتے رہتے ہیں۔
ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥ اے محبوب! جیسا تجھے اچھا لگتا ہے، ویسے ہی تو مجھے رکھ ۔ اے نانک کے بادشاہ! تو ہمیشہ سچا ہے۔ 4۔ 7۔ 13۔
ਧਨਾਸਰੀ ਮਹਲਾ ੫ ਘਰੁ ੧ ਚਉਪਦੇ دھناسری محلہ 5 گھرو 1 چؤپدے
ੴ ਸਤਿਗੁਰ ਪ੍ਰਸਾਦਿ ॥ رب ایک ہے، جس کا حصول صادق کے فضل سے ممکن ہے۔
ਭਵ ਖੰਡਨ ਦੁਖ ਭੰਜਨ ਸ੍ਵਾਮੀ ਭਗਤਿ ਵਛਲ ਨਿਰੰਕਾਰੇ ॥ اے شکل و صورت سے پاک رب! تو انسانوں کی پیدائش و موت کا چکر ختم کرنے والا، سب کی تکلیف مٹانے والا، سب کا مالک اور پرستاروں پر عنایت رکھنے والا ہے۔
ਕੋਟਿ ਪਰਾਧ ਮਿਟੇ ਖਿਨ ਭੀਤਰਿ ਜਾਂ ਗੁਰਮੁਖਿ ਨਾਮੁ ਸਮਾਰੇ ॥੧॥ اگر کوئی گرو کے صحبت پہ رہ کر تیرے نام کا ذکر کرے، تو لمحے میں اس کے کروڑوں گناہ مٹ جاتے ہیں۔ 1۔
ਮੇਰਾ ਮਨੁ ਲਾਗਾ ਹੈ ਰਾਮ ਪਿਆਰੇ ॥ میرا دل محبوب رام سے لگ گیا ہے۔
ਦੀਨ ਦਇਆਲਿ ਕਰੀ ਪ੍ਰਭਿ ਕਿਰਪਾ ਵਸਿ ਕੀਨੇ ਪੰਚ ਦੂਤਾਰੇ ॥੧॥ ਰਹਾਉ ॥ غریب پرور رب نے مجھ پر اپنی بے پناہ فضل کیا ہے، جس سے شہوت پرست دشمن: شہوت، غصہ، حرص، لگاؤ اور کبر میرے قابو میں کردیا ہے۔ 1۔ وقفہ۔
ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥ اے رب! تیری رہائش کی جگہ بہت پیاری ہے، تیری شکل بھی بڑی دلکش ہے اور تیرے پرستار تیرے دربار میں بہت حسین لگتے ہیں۔
ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥੨॥ اے تمام انسانوں کو عطا کرنے والے مالک! اپنا فضل فرما کر مجھے دنیوی سمندر میں ڈوبنے سے بچا لے۔ 2۔
ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥ اے رب! تیرا کوئی رگ نظر نہیں آتا، تیری کوئی شکل سمجھی نہیں جاتی، تیری قدرت کا کون تدبر کرسکتا ہے؟
ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥੩॥ اے گردھاری کی ناقابل رسائی شکل! تو پانی، زمین اور آسمان میں ہر جگہ موجود ہے۔
ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥ تیرے سب معتقدین حضرات تیری تعریف کرتے ہیں۔ اے مراری! تو لافانی عظیم ہستی ہے۔
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥੪॥੧॥ اے میرے مالک! جیسا تجھے مناسب لگتا ہے، ویسے ہی میری حفاظت فرما؛ کیوں کہ نانک نے تو تیری ہی در کی پناہ لی ہے۔ 4۔ 1۔
ਧਨਾਸਰੀ ਮਹਲਾ ੫ ॥ دھناسری محلہ 5۔
ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥ مچھلی نے پانی کے بغیر اپنی زندگی گنوا دی ہے؛ کیوں کہ اس کا پانی کے ساتھ بہت زیادہ لگاؤ تھا۔
ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥੧॥ کمل پھول کی لگاؤ میں بھنورا فنا ہوگیا ہے؛ چوں کہ اسے پھل سے باہر نکلنے کا راستہ نہیں ملا۔ 1۔
ਅਬ ਮਨ ਏਕਸ ਸਿਉ ਮੋਹੁ ਕੀਨਾ ॥ اب میرے دل نے ایک رب سے ہی اپنا لگاؤ لگا لیا ہے،
ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ ॥੧॥ ਰਹਾਉ ॥ وہ نہ تو کبھی فوت ہوتا ہے، نہ ہی پیدا ہوتا ہے، وہ تو ہمیشہ میرے ساتھ ہی رہتا ہے۔ صادق گرو کے کلام کے ذریعے میں نے اسے سمجھ لیا ہے۔ 1۔ وقفہ۔


© 2017 SGGS ONLINE
error: Content is protected !!
Scroll to Top