Guru Granth Sahib Translation Project

Guru Granth Sahib Spanish Page 978

Page 978

ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥ ¡Oh Dios! Si me encuentro con él, yo estaré en éxtasis.
ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥ El gurú me ha mostrado el camino para encontrar al señor.
ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥ ¡Oh discípulos del gurú! Quita el odio de tu mente , alaba a Dios y así serán emancipados.
ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥ El señor ama a los Gurmukhs que pueden ver a Dios en su interior.
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥ Dios ha bendecido a Nanak con la sabiduría y él está en dicha viendo a Dios por todas partes.
ਰਾਗੁ ਨਟ ਨਾਰਾਇਨ ਮਹਲਾ ੫ Raag Nat Narayan, Mehl Guru Arjan Dev Ji, El quinto canal divino.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਰਾਮ ਹਉ ਕਿਆ ਜਾਨਾ ਕਿਆ ਭਾਵੈ ॥ ¡Oh Dios! ¿cómo saber lo que te place?
ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥ Mi mente añora tener tu visión.
ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥ Sólo él es el maestro espiritual y el humilde sirviente, aquél al que le has dado tu aprobación.
ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥ ¡Oh creador del destino! El que tiene tu gracia, siempre medita en tí.
ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥ ¿Qué tipo de yoga, sabiduría espiritual, meditación y qué virtudes te complacen?
ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥ Sólo aquel a quien apegas a tu ser, es tu verdadero esclavo y tu devoto.
ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥ La verdadera inteligencia, sabiduría y astucia es la que te inspira a nunca olvidarte de Dios ni por un instante.
ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥ Los que han recibido esta dicha en la sociedad de los santos, cantan las alabanzas de Dios para siempre.
ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥ Los que han tenido la visión del señor maravilloso, no pueden ver a nadie más.
ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥ ¡Oh Nanak! Aquél, cuyo ego es eliminado por el gurú mismo, no entra en el vientre materno nunca más.
ਨਟ ਨਾਰਾਇਨ ਮਹਲਾ ੫ ਦੁਪਦੇ Nat Narayan, Mehl Guru Arjan Dev Ji, El quinto canal divino, Dupadas
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਉਲਾਹਨੋ ਮੈ ਕਾਹੂ ਨ ਦੀਓ ॥ ¡Oh Dios! Ya no culpo a nadie,
ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ Pues lo que sea que haces es dulce para mí.
ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥ Por tu gracia he encontrado la dicha suprema y vivo escuchando tu nombre.
ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥ ¡Oh Dios! He engarzado el mantra del gurú en mi mente que el señor prevalece en el mundo entero.
ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥ Desde que entendí esto, fui bendecido con paz y placer.
ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥ ¡Oh Nanak! En la sociedad de los santos fue revelado que no hay ningún otro que Dios (la verdad).
ਨਟ ਮਹਲਾ ੫ ॥ Nat, Mehl Guru Arjan Dev Ji, El quinto canal divino.
ਜਾ ਕਉ ਭਈ ਤੁਮਾਰੀ ਧੀਰ ॥ ¡Oh señor! Quien sea que te tiene como soporte,
ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥੧॥ ਰਹਾਉ ॥ El miedo a la muerte y la enfermedad del egoísmo le son removidos.
ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥ El fuego interior se apaga a través de la palabra ambrosial de los Banis del Guru y así uno encuentra la satisfacción, así como cuando el bebé queda satisfecho con la leche de su madre.
ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥੧॥ Los santos son mis padres, mi señor y mis hermanos.


© 2017 SGGS ONLINE
error: Content is protected !!
Scroll to Top