Guru Granth Sahib Translation Project

Guru granth sahib page-694

Page 694

ਪਿੰਧੀ ਉਭਕਲੇ ਸੰਸਾਰਾ ॥ pinDhee ubhkalay sansaaraa. O’ God, just as the pots of Persian wheel keep going down and coming up, similarly the worldly creatures keep going around in different forms. (ਹੇ ਭਾਈ! ਜੀਵ-) ਟਿੰਡਾਂ ਸੰਸਾਰ-ਸਮੁੰਦਰ ਵਿਚ ਡੁਬਕੀਆਂ ਲੈ ਰਹੀਆਂ ਹਨ।
ਭ੍ਰਮਿ ਭ੍ਰਮਿ ਆਏ ਤੁਮ ਚੇ ਦੁਆਰਾ ॥ bharam bharam aa-ay tum chay du-aaraa. O’ God, after wandering through many births, I have come to Your refuge. ਹੇ ਪ੍ਰਭੂ! ਭਟਕ ਭਟਕ ਕੇ ਮੈਂ ਤੇਰੇ ਦਰ ਤੇ ਆ ਡਿੱਗਾ ਹਾਂ।
ਤੂ ਕੁਨੁ ਰੇ ॥ too kun ray. O’ God, if You asks me: Who are you? ਹੇ ਪ੍ਰਭੂ, (ਜੇ ਤੂੰ ਮੈਨੂੰ ਪੁੱਛੇਂ-) ਤੂੰ ਕੌਣ ਹੈਂ?
ਮੈ ਜੀ ॥ ਨਾਮਾ ॥ ਹੋ ਜੀ ॥ mai jee. naamaa. ho jee. O’ God, I am Naama. ਤਾਂ ਹੇ ਪ੍ਰਭੂ ਜੀ! ਮੈਂ ਨਾਮਾ ਹਾਂ।
ਆਲਾ ਤੇ ਨਿਵਾਰਣਾ ਜਮ ਕਾਰਣਾ ॥੩॥੪॥ aalaa tay nivaarnaa jam kaarnaa. ||3||4|| O’ God, save me from the worldly bonds, the cause of spiritual death. ||3||4|| ਹੇ ਪ੍ਰਭੂ ਮੈਨੂੰ ਜਗਤ ਦੇ ਜੰਜਾਲ ਤੋਂ ਬਚਾ ਲੈ, ਜੋ ਕਿ ਜਮਾਂ ਦੇ ਡਰ ਦਾ ਕਾਰਨ ਹੈ (ਜੋ ਮੌਤ ਦਾ ਕਾਰਣ ਹੈ),॥੩॥੪॥
ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥ patit paavan maaDha-o birad tayraa. O’ God, to purify even the worst sinners is Your innate nature. ਹੇ ਮਾਧੋ! (ਵਿਕਾਰਾਂ ਵਿਚ) ਡਿੱਗੇ ਹੋਏ ਬੰਦਿਆਂ ਨੂੰ (ਮੁੜ) ਪਵਿੱਤਰ ਕਰਨਾ ਤੇਰਾ ਮੁੱਢ ਕਦੀਮਾਂ ਦਾ ਸੁਭਾਉ ਹੈ।
ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥੧॥ Dhan tay vai mun jan jin Dhi-aa-i-o har parabh mayraa. ||1|| Blessed are those sages who lovingly remember my Master-God. ||1|| ਉਹ ਮੁਨੀ ਲੋਕ ਭਾਗਾਂ ਵਾਲੇ ਹਨ,ਜਿਹੜੇ ਮੇਰੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ॥੧॥
ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥ mayrai maathai laagee lay Dhoor gobind charnan kee. I received the blessings from God to lovingly meditate on His Name, ਮੇਰੇ ਮੱਥੇ ਉੱਤੇ (ਭੀ) ਉਸ ਦੇ ਚਰਨਾਂ ਦੀ ਧੂੜ ਲੱਗੀ ਹੈ (ਭਾਵ, ਮੈਨੂੰ ਭੀ ਗੋਬਿੰਦ ਦੇ ਚਰਨਾਂ ਦੀ ਧੂੜ ਮੱਥੇ ਉੱਤੇ ਲਾਉਣੀ ਨਸੀਬ ਹੋਈ ਹੈ);
ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥੧॥ ਰਹਾਉ ॥ sur nar mun jan tinhoo tay door. ||1|| rahaa-o. which is very difficult to obtain even by the angels, adepts, and sages. ||1||Pause|| ਜੋ ਕਿ ਦੇਵਤੇ ਤੇ ਮੁਨੀ ਲੋਕਾਂ ਦੇ ਭੀ ਭਾਗਾਂ ਵਿਚ ਨਹੀਂ ਹੋ ਸਕੀ ॥੧॥ ਰਹਾਉ ॥
ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥ deen kaa da-i-aal maaDhou garab parhaaree. O’ God, You are merciful to the meek and destroyer of ego, ਹੇ ਮਾਧੋ! ਤੂੰ ਦੀਨਾਂ ਉੱਤੇ ਦਇਆ ਕਰਨ ਵਾਲਾ ਹੈਂ। ਤੂੰ ਅਹੰਕਾਰ ਦੂਰ ਕਰਨ ਵਾਲਾ ਹੈਂ,
ਚਰਨ ਸਰਨ ਨਾਮਾ ਬਲਿ ਤਿਹਾਰੀ ॥੨॥੫॥ charan saran naamaa bal tihaaree. ||2||5|| I, Namdev have come to Your refuge and I am dedicated to You. ||2||5|| ਮੈਂ ਨਾਮਦੇਵ ਤੇਰੇ ਚਰਨਾਂ ਦੀ ਸ਼ਰਨ ਆਇਆ ਹਾਂ ਅਤੇ ਤੈਥੋਂ ਸਦਕੇ ਹਾਂ ॥੨॥੫॥
ਧਨਾਸਰੀ ਭਗਤ ਰਵਿਦਾਸ ਜੀ ਕੀ Dhanaasree bhagat ravidaas jee kee Raag Dhanaasaree, hymns of Devotee Ravidass Ji:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ham sar deen da-i-aal na tum sar ab patee-aar ki-aa keejai. O’ God, there is none as helpless as I am and there is none as merciful as You are; there is no need to test my helplessness any more testing. (ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ।
ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ bachnee tor mor man maanai jan ka-o pooran deejai. ||1|| Bless me, Your devotee, with this conviction that my mind may obey Your divine words. ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਵੇ ॥੧॥
ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥ ha-o bal bal jaa-o rama-ee-aa kaarnay. O’ my all pervading God, I am dedicated to You forever, ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ;
ਕਾਰਨ ਕਵਨ ਅਬੋਲ ॥ ਰਹਾਉ ॥ kaaran kavan abol. rahaa-o. but please tell me why are You not speaking to me?||Pause|| ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ? ਰਹਾਉ॥
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥ bahut janam bichhuray thay maaDha-o ih janam tumHaaray laykhay. O’ God, since many births, I have remained separated from You; bestow mercy so that my this life passes in remembering You. ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ;
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ kahi ravidaas aas lag jeeva-o chir bha-i-o darsan daykhay. ||2||1|| Ravidas says, it has been a long time since I saw Your sight, now I am living in the hope of realizing You. ||2||1|| ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥
ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥ chit simran kara-o nain avilokano sarvan baanee sujas poor raakha-o. I wish that my mind may remember God, my eyes may behold Him, and my ears may only listen to the immaculate words of His sublime praises. ਮੇਰੀ ਅਰਜ਼ੋਈ ਹੈ ਕਿ ਮੈਂ ਚਿੱਤ ਨਾਲ ਪ੍ਰਭੂ ਦਾ ਸਿਮਰਨ ਕਰਦਾ ਰਹਾਂ, ਅੱਖਾਂ ਨਾਲ ਉਸ ਦਾ ਦੀਦਾਰ ਕਰਦਾ ਰਹਾਂ, ਕੰਨਾਂ ਵਿਚ ਉਸ ਦੀ ਬਾਣੀ ਤੇ ਉਸ ਦਾ ਸੋਹਣਾ ਜਸ ਭਰੀ ਰੱਖਾਂ,
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥੧॥ man so maDhukar kara-o charan hirday Dhara-o rasan amrit raam naam bhaakha-o. ||1|| I wish my mind may love God like a honey-bee loves flowers, enshrine God’s Name in my heart and recite the ambrosial Name of God with my tongue. ||1|| ਆਪਣੇ ਮਨ ਨੂੰ ਭੌਰਾ ਬਣਾਈ ਰੱਖਾਂ, ਉਸ ਦੇ (ਚਰਨ-ਕਮਲ) ਹਿਰਦੇ ਵਿਚ ਟਿਕਾ ਰੱਖਾਂ, ਤੇ, ਜੀਭ ਨਾਲ ਉਸ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਉਚਾਰਦਾ ਰਹਾਂ ॥੧॥
ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ mayree pareet gobind si-o jin ghatai. I wish that my love for God may not decrease. ਰੱਬ ਕਰੇ ਮੇਰਾ ਪਿਆਰ ਸ੍ਰਿਸ਼ਟੀ ਦੇ ਸੁਆਮੀ ਨਾਲੋਂ ਘੱਟ ਨਾਂ ਹੋਵੇ।
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥੧॥ ਰਹਾਉ ॥ mai ta-o mol mahgee la-ee jee-a satai. ||1|| rahaa-o. because I have received this love at a very dear price; I have exchanged for my life for the love of God. ||1||Pause|| ਮੈਂ ਤਾਂ ਬੜੇ ਮਹਿੰਗੇ ਮੁੱਲ (ਇਹ ਪ੍ਰੀਤ) ਲਈ ਹੈ, ਜਿੰਦ ਦੇ ਕੇ (ਇਹ ਪ੍ਰੀਤ) ਵਿਹਾਝੀ ਹੈ ॥੧॥ ਰਹਾਉ ॥
ਸਾਧਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥ saaDhsangat binaa bhaa-o nahee oopjai bhaav bin bhagat nahee ho-ay tayree. O’ God, without the saintly congregation, the love for You does not well up, and without love Your worship can not be performed. (ਪਰ ਇਹ) ਪ੍ਰੀਤ ਸਾਧ ਸੰਗਤ ਤੋਂ ਬਿਨਾ ਪੈਦਾ ਨਹੀਂ ਹੋ ਸਕਦੀ, ਤੇ, ਹੇ ਪ੍ਰਭੂ! ਪ੍ਰੀਤ ਤੋਂ ਬਿਨਾ ਤੇਰੀ ਭਗਤੀ ਨਹੀਂ ਹੋ ਆਉਂਦੀ।
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥੨॥੨॥ kahai ravidaas ik bayntee har si-o paij raakho raajaa raam mayree. ||2||2|| Ravidas offers this one prayer before God: O’ sovereign God please protect my honor. ||2||2|| ਰਵਿਦਾਸ ਪ੍ਰਭੂ ਅੱਗੇ ਅਰਦਾਸ ਕਰਦਾ ਹੈ-ਹੇ ਰਾਜਨ! ਜੇ ਮੇਰੇ ਰਾਮ! ਮੇਰੀ ਲਾਜ ਰੱਖੀਂ ॥੨॥੨॥
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥ naam tayro aartee majan muraaray. O’ God, recitation of Your Name is my ablution and adoration for You. ਹੇ ਪ੍ਰਭੂ! ਮੇਰੇ ਲਈ ਤੇਰਾ ਨਾਮ ਤੇਰੀ ਆਰਤੀ ਹੈ, ਤੇ ਤੀਰਥਾਂ ਦਾ ਇਸ਼ਨਾਨ ਹੈ।
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥੧॥ ਰਹਾਉ ॥ har kay naam bin jhoothay sagal paasaaray. ||1|| rahaa-o. Without God’s Name, all ostentatious displays are useless. ||1||Pause||. ਪਰਮਾਤਮਾ ਦੇ ਨਾਮ ਤੋਂ ਖੁੰਝ ਕੇ ਹੋਰ ਸਾਰੇ ਅਡੰਬਰ ਕੂੜੇ ਹਨ ॥੧॥ ਰਹਾਉ ॥
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥ naam tayro aasno naam tayro ursaa naam tayraa kaysro lay chhitkaaray. Your Name is like my prayer mat, Your Name is like the stone to grind the sandalwood and Your Name is like the saffron which I sprinkle in offering to You. ਤੇਰਾ ਨਾਮ ਹੀ ਪੂਜਾ ਕਰਨ ਵਾਲਾ ਆਸਨ ਹੈ, ਤੇਰਾ ਨਾਮ ਹੀ ਚੰਦਨ ਘਸਾਉਣ ਲਈ ਸਿਲ ਹੈ, ਤੇਰਾ ਨਾਮ ਹੀ ਛਿੜਕਾਓ ਲਈ ਕੇਸਰ ਹੈ।
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥੧॥ naam tayraa ambhulaa naam tayro chandno ghas japay naam lay tujheh ka-o chaaray. ||1|| O’ God, Your Name is like the water, Name is like sandalwood, and repetition of Your Name is like making the paste, which I apply on You. ||1|| ਹੇ ਮੁਰਾਰਿ! ਤੇਰਾ ਨਾਮ ਹੀ ਪਾਣੀ ਹੈ, ਨਾਮ ਹੀ ਚੰਦਨ ਹੈ, (ਇਸ ਨਾਮ-ਚੰਦਨ ਨੂੰ ਨਾਮ-ਪਾਣੀ ਨਾਲ) ਘਸਾ ਕੇ, ਤੇਰੇ ਨਾਮ ਦਾ ਸਿਮਰਨ-ਰੂਪ ਚੰਦਨ ਹੀ ਮੈਂ ਤੇਰੇ ਉੱਤੇ ਲਾਉਂਦਾ ਹਾਂ ॥੧॥
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ naam tayraa deevaa naam tayro baatee naam tayro tayl lay maahi pasaaray. O’ God, for me Your Name is like the lamp, Your Name is like the wick, and Your Name is like the oil which I have put in the lamps. ਹੇ ਪ੍ਰਭੂ! ਤੇਰਾ ਨਾਮ ਦੀਵਾ ਹੈ, ਨਾਮ ਹੀ (ਦੀਵੇ ਦੀ) ਵੱਟੀ ਹੈ, ਨਾਮ ਹੀ ਤੇਲ ਹੈ, ਜੋ ਲੈ ਕੇ ਮੈਂ (ਨਾਮ-ਦੀਵੇ ਵਿਚ) ਪਾਇਆ ਹੈ;
ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ ॥੨॥ naam tayray kee jot lagaa-ee bha-i-o uji-aaro bhavan saglaaray. ||2|| I have lighted the lamps of Your Name, by virtue of which all the worlds have been illuminated. ||2|| ਮੈਂ ਤੇਰੇ ਨਾਮ ਦੀ ਹੀ ਜੋਤਿ ਜਗਾਈ ਹੈ (ਜਿਸ ਦੀ ਬਰਕਤਿ ਨਾਲ) ਸਾਰੇ ਭਵਨਾਂ ਵਿਚ ਚਾਨਣ ਹੋ ਗਿਆ ਹੈ ॥੨॥
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੂਠਾਰੇ ॥ naam tayro taagaa naam fool maalaa bhaar athaarah sagal joothaaray. Your Name is like the thread, and Your Name is like a garland of flowers; the entire vegetation of the world is impure to offer You. ਤੇਰਾ ਨਾਮ ਧਾਗਾ ਹੈ ਅਤੇ ਤੇਰਾ ਨਾਮ ਹੀ ਪੁਸ਼ਪਾਂ ਦਾ ਹਾਰ। ਬਨਾਸਪਤੀ ਦੇ ਸਾਰੇ ਅਠਾਰਾਂ ਭਾਰ ਹੀ ਤੈਨੂੰ ਭੇਟਾ ਕਰਨ ਨੂੰ ਅਪਵਿੱਤਰ ਹਨ।
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਤੁਹੀ ਚਵਰ ਢੋਲਾਰੇ ॥੩॥ tayro kee-aa tujheh ki-aa arpa-o naam tayraa tuhee chavar dholaaray. ||3|| O’ God, why should I offer You anything out of Your own creation? Your Name is like a fan, which I wave over You . ||3|| ਤੇਰੀ ਪੈਦਾ ਕੀਤੀ ਹੋਈ ਕੁਦਰਤਵਿਚੋਂ ਮੈਂ ਤੈਨੂੰ ਕਿਉਂ ਭੇਟ ਚੜ੍ਹਾਵਾਂ?(ਸੋ,) ਮੈਂ ਤੇਰਾ ਨਾਮ-ਰੂਪ ਚੌਰ ਹੀ ਤੇਰੇ ਉਤੇ ਝਲਾਉਂਦਾ ਹਾਂ। ॥੩॥
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥ das athaa athsathay chaaray khaanee ihai vartan hai sagal sansaaray. The entire world is engaged in the eighteen Puranas, sixty-eight pilgrimage places, and is wandering in the births of all the four sources of creation. ਸਾਰਾ ਸੰਸਾਰ ਅਠਾਰਾਂ ਪੁਰਾਣਾਂ, ਅਠਾਹਠ ਤੀਰਥਾਂ ਦੇ ਇਸ਼ਨਾਨਾ ਨੂੰ ਹੀ ਪੁੰਨ-ਕਰਮ ਸਮਝ ਬੈਠੇ ਹਨ, ਤੇ, ਇਸ ਤਰ੍ਹਾਂ ਚਾਰ ਖਾਣੀਆਂ ਦੀਆਂ ਜੂਨਾਂ ਵਿਚ ਭਟਕ ਰਇਆ ਹੈ।
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥੪॥੩॥ kahai ravidaas naam tayro aartee sat naam hai har bhog tuhaaray. ||4||3|| Says Ravidas, Your Name is my Aartee ( lamp-lit worship) and Your eternal Name is the food which I offer to You. ||4||3|| ਰਵਿਦਾਸ ਆਖਦਾ ਹੈ- ਤੇਰਾ ਨਾਮ ਹੀ ਮੇਰੇ ਲਈ ਆਰਤੀ ਹੈ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਦਾ ਹੀ ਭੋਗ ਮੈਂ ਤੈਨੂੰ ਲਾਉਂਦਾ ਹਾਂ ॥੪॥੩॥


© 2017 SGGS ONLINE
Scroll to Top