Guru Granth Sahib Translation Project

Guru granth sahib page-657

Page 657

ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥੧॥ ਰਹਾਉ ॥ naad samaa-ilo ray satgur bhaytilay dayvaa. ||1|| rahaa-o. O’ brother, God has united me with the Guru and my mind is merged in the melody of the divine word.||1||pause|| ਹੇ ਭਾਈ! ਮੈਨੂੰ ਪ੍ਰਭੂ-ਦੇਵ ਨੇ ਸਤਿਗੁਰੂ ਮਿਲਾ ਦਿੱਤਾ ਹੈ,, ਮੇਰਾ ਮਨ ਉਸ ਦੇ ਸ਼ਬਦ ਵਿਚ ਲੀਨ ਹੋ ਗਿਆ ਹੈ ॥੧॥ ਰਹਾਉ ॥
ਜਹ ਝਿਲਿ ਮਿਲਿ ਕਾਰੁ ਦਿਸੰਤਾ ॥ jah jhil mil kaar disantaa. The mind which was previously mercurial in nature, ਜਿਸ ਮਨ ਵਿਚ ਪਹਿਲਾਂ ਚੰਚਲਤਾ ਦਿੱਸ ਰਹੀ ਸੀ,
ਤਹ ਅਨਹਦ ਸਬਦ ਬਜੰਤਾ ॥ tah anhad sabad bajantaa. is now being impressed by the continuous melody of Guru’s divine word. ਉੱਥੇ ਹੁਣ ਇੱਕ-ਰਸ ਗੁਰ-ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ।
ਜੋਤੀ ਜੋਤਿ ਸਮਾਨੀ ॥ jotee jot samaanee. Now my soul has merged in the prime soul of God, ਹੁਣ ਮੇਰੀ ਆਤਮਾ ਪਰਮਾਤਮਾ ਵਿਚ ਮਿਲ ਗਈ ਹੈ,
ਮੈ ਗੁਰ ਪਰਸਾਦੀ ਜਾਨੀ ॥੨॥ mai gur parsaadee jaanee. ||2|| and by the true Guru’s grace I have recognized that divine light. ||2|| ਸਤਿਗੁਰੂ ਦੀ ਕਿਰਪਾ ਨਾਲ ਮੈਂ ਉਸ ਜੋਤਿ ਨੂੰ ਪਛਾਣ ਲਿਆ ਹੈ ॥੨॥
ਰਤਨ ਕਮਲ ਕੋਠਰੀ ॥ ratan kamal kothree. My lotus-like heart is filled with the jewels of divine virtues. ਮੇਰੇ ਹਿਰਦੇ-ਕਮਲ ਦੀ ਕੋਠੜੀ ਵਿਚ ਰੱਬੀ ਗੁਣਾਂ ਦੇ ਰਤਨ ਪਏ ਹੋਏ ਹਨ।
ਚਮਕਾਰ ਬੀਜੁਲ ਤਹੀ ॥ chamkaar beejul tahee. They sparkle and glitter like lightning. ਓਥੇ ਉਹ ਬਿਜਲੀ ਦੀ ਤਰ੍ਹਾਂ ਲਿਸ਼ਕਦੇ ਹਨ।
ਨੇਰੈ ਨਾਹੀ ਦੂਰਿ ॥ nayrai naahee door. Now I realize that God is near at hand, and not far away, ਹੁਣ ਪ੍ਰਭੂ ਕਿਤੇ ਦੂਰ ਨਹੀਂ ਜਾਪਦਾ, ਨੇੜੇ ਦਿੱਸਦਾ ਹੈ,
ਨਿਜ ਆਤਮੈ ਰਹਿਆ ਭਰਪੂਰਿ ॥੩॥ nij aatmai rahi-aa bharpoor. ||3|| and He is totally pervading within me.||3|| ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿੱਸਦਾ ਹੈ ॥੩॥
ਜਹ ਅਨਹਤ ਸੂਰ ਉਜ੍ਯ੍ਯਾਰਾ ॥ jah anhat soor uj-yaaraa. The mind is now enlightened with the divine wisdom which is like the uninterrupted light of the sun; ਜਿਸ ਮਨ ਵਿਚ ਹੁਣ ਇੱਕ-ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੈ
ਤਹ ਦੀਪਕ ਜਲੈ ਛੰਛਾਰਾ ॥ tah deepak jalai chhanchhaaraa. an ordinary lamp of worldly wisdom was illuminating that mind before. ਇੱਥੇ ਪਹਿਲਾਂਮੱਧਮ ਜਿਹਾ ਦੀਵਾ ਬਲ ਰਿਹਾ ਸੀ।
ਗੁਰ ਪਰਸਾਦੀ ਜਾਨਿਆ ॥ gur parsaadee jaani-aa. I have realized God by the Guru’s grace, ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਨਾਲ ਜਾਣ-ਪਛਾਣ ਹੋ ਗਈ ਹੈ,
ਜਨੁ ਨਾਮਾ ਸਹਜ ਸਮਾਨਿਆ ॥੪॥੧॥ jan naamaa sahj samaani-aa. ||4||1|| and I, the devotee Naam dev, am merged in a state of equipoise. ||4||1|| ਤੇ ਮੈਂ ਦਾਸ ਨਾਮਦੇਵ ਅਡੋਲ ਅਵਸਥਾ ਵਿਚ ਟਿਕ ਗਿਆ ਹਾਂ ॥੪॥੧॥
ਘਰੁ ੪ ਸੋਰਠਿ ॥ ghar 4 sorath. Fourth Beat, Raag Sorath:
ਪਾੜ ਪੜੋਸਣਿ ਪੂਛਿ ਲੇ ਨਾਮਾ ਕਾ ਪਹਿ ਛਾਨਿ ਛਵਾਈ ਹੋ ॥ paarh parhosan poochh lay naamaa kaa peh chhaan chhavaa-ee ho. The woman next door asked Naam Dev, who built your hut ? ਨਾਲ ਦੀ ਗੁਆਂਢਣ ਨੇ ਪੁੱਛਿਆ-ਹੇ ਨਾਮੇ! ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ?
ਤੋ ਪਹਿ ਦੁਗਣੀ ਮਜੂਰੀ ਦੈਹਉ ਮੋ ਕਉ ਬੇਢੀ ਦੇਹੁ ਬਤਾਈ ਹੋ ॥੧॥ to peh dugnee majooree daiha-o mo ka-o baydhee dayh bataa-ee ho. ||1|| I shall pay him double wages. Tell me, who is your carpenter? ||1|| ਮੈਨੂੰ ਉਸ ਤਰਖਾਣ ਦੀ ਦੱਸ ਪਾ, ਮੈਂ ਤੇਰੇ ਨਾਲੋਂ ਦੂਣੀ ਮਜੂਰੀ ਦੇ ਦਿਆਂਗੀ ॥੧॥
ਰੀ ਬਾਈ ਬੇਢੀ ਦੇਨੁ ਨ ਜਾਈ ॥ ree baa-ee baydhee dayn na jaa-ee. O’ sister, I cannot give you the address of that carpenter. ਹੇ ਭੈਣ! ਉਸ ਤਰਖਾਣ ਦੀ (ਇਸ ਤਰ੍ਹਾਂ) ਦੱਸ ਨਹੀਂ ਪਾਈ ਜਾ ਸਕਦੀ;
ਦੇਖੁ ਬੇਢੀ ਰਹਿਓ ਸਮਾਈ ॥ daykh baydhee rahi-o samaa-ee. You see, that carpenter (God) pervades everywhere, ਵੇਖ, ਉਹ ਤਰਖਾਣ ਹਰ ਥਾਂ ਮੌਜੂਦ ਹੈ,
ਹਮਾਰੈ ਬੇਢੀ ਪ੍ਰਾਨ ਅਧਾਰਾ ॥੧॥ ਰਹਾਉ ॥ hamaarai baydhee paraan aDhaaraa. ||1|| rahaa-o. and He is the support of my life.||1||pause|| ਤੇ ਉਹ ਮੇਰੀ ਜਿੰਦ ਦਾ ਆਸਰਾ ਹੈ ॥੧॥ ਰਹਾਉ ॥
ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥ baydhee pareet majooree maaNgai ja-o ko-oo chhaan chhavaavai ho. O’ sister, if anybody wants to get his hut built from him, that carpenter asks for the wages of love. (ਹੇ ਭੈਣ!) ਜੇ ਕੋਈ ਮਨੁੱਖ (ਉਸ ਤਰਖਾਣ ਪਾਸੋਂ) ਛੰਨ ਬਣਵਾਏ ਤਾਂ ਉਹ ਤਰਖਾਣ ਪ੍ਰੀਤ (ਦੀ) ਮਜੂਰੀ ਮੰਗਦਾ ਹੈ।
ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥੨॥ log kutamb sabhahu tay torai ta-o aapan baydhee aavai ho. ||2|| It is only when a person breaks emotional attachment from the people and the family, then on His own that God-carpenter comes to that person’s heart.||2|| (ਪ੍ਰੀਤ ਭੀ ਅਜਿਹੀ ਹੋਵੇ ਕਿ ਲੋਕਾਂ ਨਾਲੋਂ, ਪਰਵਾਰ ਨਾਲੋਂ, ਸਭਨਾਂ ਨਾਲੋਂ, ਮੋਹ ਤੋੜ ਲਏ; ਤਾਂ ਉਹ ਤਰਖਾਣ ਆਪਣੇ ਆਪ ਆ ਜਾਂਦਾ ਹੈ) ॥੨॥
ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥ aiso baydhee baran na saaka-o sabh antar sabh thaaN-ee ho. I cannot describe such a carpenter who pervades every heart and all places. ਮੈਂ (ਉਸ) ਐਸੇ ਤਰਖਾਣ ਦਾ ਸਰੂਪ ਬਿਆਨ ਨਹੀਂ ਕਰ ਸਕਦਾ। (ਉਂਞ) ਉਹ ਸਭਨਾਂ ਵਿਚ ਹੈ, ਉਹ ਸਭ ਥਾਈਂ ਹੈ।
ਗੂੰਗੈ ਮਹਾ ਅੰਮ੍ਰਿਤ ਰਸੁ ਚਾਖਿਆ ਪੂਛੇ ਕਹਨੁ ਨ ਜਾਈ ਹੋ ॥੩॥ gooNgai mahaa amrit ras chaakhi-aa poochhay kahan na jaa-ee ho. ||3|| If a mute person tastes something extremely sweet, when you ask him to describe it, he cannot. ||3|| (ਜਿਵੇਂ) ਜੇ ਕੋਈ ਗੁੰਗਾ ਬੜਾ ਸੁਆਦਲਾ ਪਦਾਰਥ ਖਾਏ ਤਾਂ ਪੁੱਛਿਆਂ (ਉਸ ਪਾਸੋਂ ਉਸ ਦਾ ਸੁਆਦ) ਦੱਸਿਆ ਨਹੀਂ ਜਾ ਸਕਦਾ ॥੩॥
ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥ baydhee kay gun sun ree baa-ee jalaDh baaNDh Dharoo thaapi-o ho. O’ sister, listen to some of the virtues of this carpenter; He built a bridge over the ocean and gave eternal status to the devotee Dhruv ਹੇ ਭੈਣ! ਉਸ ਤਰਖਾਣ ਦੇ (ਕੁਝ ਥੋੜੇ ਜਿਹੇ) ਗੁਣ ਸੁਣ ਲੈ-ਉਸ ਨੇ ਧ੍ਰੂ ਨੂੰ ਅਟੱਲ ਪਦਵੀ ਦਿੱਤੀ, ਉਸ ਨੇ ਸਮੁੰਦਰ (ਤੇ ਪੁਲ) ਬੱਧਾ,
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥੪॥੨॥ naamay kay su-aamee see-a bahoree lank bhabheekhan aapi-o ho. ||4||2|| It was Nam dev’s God, who brought back Sita from the imprisonment of king Ravan and appointed Bhabhikhan as the king of Siri Lanka.||4||2|| ਨਾਮਦੇਵ ਦੇ (ਉਸ ਤਰਖਾਣ) ਨੇ (ਲੰਕਾਂ ਤੋਂ) ਸੀਤਾ ਮੋੜ ਕੇ ਲਿਆਂਦੀ ਤੇ ਭਭੀਖਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ॥੪॥੨॥
ਸੋਰਠਿ ਘਰੁ ੩ ॥ sorath ghar 3. Raag Sorath, Third Beat:
ਅਣਮੜਿਆ ਮੰਦਲੁ ਬਾਜੈ ॥ anmarhi-aa mandal baajai. The continuous divine music, as if from a skinless drum, starts playing in one’s mind, ਉਸ ਦੇ ਮਨ ਵਿੱਚ ਆਤਮਕ ਅਨੰਦ ਦਾ ਅਨਮੜ੍ਹਿਆ ਤਬਲਾ ਵੱਜਣ ਲੱਗ ਪੈਂਦਾ ਹੈ,
ਬਿਨੁ ਸਾਵਣ ਘਨਹਰੁ ਗਾਜੈ ॥ bin saavan ghanhar gaajai. without the rainy season a cloud is thundering, ਅਤੇਸਾਵਣ ਮਹੀਨੇ ਤੋਂ ਬਿਨਾਂ ਹੀ ਬੱਦਲ ਗੱਜਦਾ ਹੈ!
ਬਾਦਲ ਬਿਨੁ ਬਰਖਾ ਹੋਈ ॥ baadal bin barkhaa ho-ee. and continuous stream of Naam starts flowing in his mind as if rain is falling without clouds, ਬੱਦਲਾਂ ਤੋਂ ਬਿਨਾ ਹੀ ਮੀਂਹ ਪੈਣ ਲੱਗ ਪੈਂਦਾ ਹੈ, ਹਰ ਵੇਲੇ ਹੀ ਨਾਮ ਦੀ ਵਰਖਾ ਹੁੰਦੀ ਹੈ,
ਜਉ ਤਤੁ ਬਿਚਾਰੈ ਕੋਈ ॥੧॥ ja-o tat bichaarai ko-ee. ||1|| when one contemplates the essence of reality. ||1|| ਜਿਹੜਾ ਭੀ ਕੋਈ ਮਨੁੱਖ ਅਸਲੀਅਤ ਨੂੰ ਵਿਚਾਰਦਾ ਹੈ॥੧॥
ਮੋ ਕਉ ਮਿਲਿਓ ਰਾਮੁ ਸਨੇਹੀ ॥ mo ka-o mili-o raam sanayhee. I have realized my beloved God, ਮੈਨੂੰ ਪਿਆਰਾ ਰਾਮ ਮਿਲ ਪਿਆ ਹੈ,
ਜਿਹ ਮਿਲਿਐ ਦੇਹ ਸੁਦੇਹੀ ॥੧॥ ਰਹਾਉ ॥ jih mili-ai dayh sudayhee. ||1|| rahaa-o. meeting whom my body has become immaculate.||1||pause|| ਜਿਸ ਦੇ ਮਿਲਣ ਦੀ ਬਰਕਤਿ ਨਾਲ ਮੇਰਾ ਸਰੀਰ ਭੀ ਚਮਕ ਪਿਆ ਹੈ ॥੧॥ ਰਹਾਉ ॥
ਮਿਲਿ ਪਾਰਸ ਕੰਚਨੁ ਹੋਇਆ ॥ mil paaras kanchan ho-i-aa. By realizing God, I have become like pure gold, just as iron turns into gold upon contact with the mythical Philosopher’s stone. ਜਿਵੇਂ ਪਾਰਸ ਨਾਲ ਛੋਹ ਕੇ (ਲੋਹਾ) ਸੋਨਾ ਬਣ ਜਾਂਦਾ ਹੈ, ਪਾਰਸ ਪ੍ਰਭੂ ਨਾਲ ਲੱਗ ਕੇ ਮੈਂ ਸੋਨਾ ਹੋ ਗਿਆ ਹਾਂ।
ਮੁਖ ਮਨਸਾ ਰਤਨੁ ਪਰੋਇਆ ॥ mukh mansaa ratan paro-i-aa. Now within my words and thoughts is woven the jewel of Naam, ਹੁਣ ਮੇਰੇ ਬਚਨਾਂ ਵਿਚ ਤੇ ਖ਼ਿਆਲਾਂ ਵਿਚ ਨਾਮ-ਰਤਨ ਹੀ ਪਰੋਤਾ ਗਿਆ ਹੈ।
ਨਿਜ ਭਾਉ ਭਇਆ ਭ੍ਰਮੁ ਭਾਗਾ ॥ nij bhaa-o bha-i-aa bharam bhaagaa. I love God as my own, and all my doubt has vanished, (ਪ੍ਰਭੂ ਨਾਲਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ,ਅਤੇ ਕੋਈ ਭੁਲੇਖਾ ਰਹਿ ਹੀ ਨਹੀਂ ਗਿਆ
ਗੁਰ ਪੂਛੇ ਮਨੁ ਪਤੀਆਗਾ ॥੨॥ gur poochhay man patee-aagaa. ||2|| By Seeking the Guru’s teachings, my mind is satiated. ||2|| ਸਤਿਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਪਤੀਜ ਗਿਆ ਹੈ॥੨॥
ਜਲ ਭੀਤਰਿ ਕੁੰਭ ਸਮਾਨਿਆ ॥ jal bheetar kumbh samaani-aa. Just as water in a pitcher becomes one with the water in the ocean, ਜਿਵੇਂ ਸਮੁੰਦਰ ਦੇਪਾਣੀ ਵਿਚ ਘੜੇ ਦਾ ਪਾਣੀ ਮਿਲ ਜਾਂਦਾ ਹੈ
ਸਭ ਰਾਮੁ ਏਕੁ ਕਰਿ ਜਾਨਿਆ ॥ sabh raam ayk kar jaani-aa. I behold one God pervading everywhere and my own existence has vanished. ਮੈਨੂੰ ਭੀ ਹੁਣ ਹਰ ਥਾਂ ਰਾਮ ਹੀ ਰਾਮ ਦਿੱਸਦਾ ਹੈ (ਮੇਰੀ ਆਪਣੀ ਅਪਣੱਤ ਰਹੀ ਹੀ ਨਹੀਂ)।
ਗੁਰ ਚੇਲੇ ਹੈ ਮਨੁ ਮਾਨਿਆ ॥ gur chaylay hai man maani-aa. The mind of the disciple has developed faith in the Guru. ਚੇਲੇ ਦਾ ਗੁਰੂ ਉਤੇ ਨਿਸ਼ਚਾ ਹੋ ਗਿਆ।
ਜਨ ਨਾਮੈ ਤਤੁ ਪਛਾਨਿਆ ॥੩॥੩॥ jan naamai tat pachhaani-aa. ||3||3|| and devotee Namdev has understood the essence of reality.||3||3|| ਤੇ ਦਾਸ ਨਾਮੇ ਨੇ ਅਸਲੀਅਤ ਨੂੰ ਸਮਝ ਲਿਆ ਹੈ॥੩॥੩॥
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ raag sorath banee bhagat ravidaas jee kee Raag Sorath, The hymns of Devotee Ravi Daas Jee:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥ jab ham hotay tab too naahee ab toohee mai naahee. O’ God, as long as there is ego within us, You do not manifest in us; but when You become manifest, our ego goes away. ਜਿਨਾ ਚਿਰ ਸਾਡੇਅੰਦਰ ਹਉਮੈ ਹੈ, ਉਨਾ ਚਿਰ ਤੂੰਸਾਡੇ ਅੰਦਰ ਪਰਗਟ ਨਹੀਂ ਹੁੰਦਾ, ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈਂ ਤਦੋਂ ਸਾਡੀ ‘ਮੈਂ’ ਦੂਰ ਹੋ ਜਾਂਦੀ ਹੈ।
ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥੧॥ anal agam jaisay lahar ma-i odaDh jal kayval jal maaNhee. ||1|| Just as massive storm may raise up huge waves in the vast ocean, but those waves are just water in water.||1|| ਜਿਵੇਂ ਤੂਫ਼ਾਨ ਆਇਆਂ ਸਮੁੰਦਰ ਲਹਿਰਾਂ ਨਾਲ ਨਕਾ-ਨਕ ਭਰ ਜਾਂਦਾ ਹੈ, ਪਰ ਅਸਲ ਵਿਚ ਉਹ ਲਹਿਰਾਂਪਾਣੀ ਵਿਚ ਪਾਣੀ ਹੀ ਹੈ॥੧॥
ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥ maaDhvay ki-aa kahee-ai bharam aisaa. O’ God, what can we say, we are so deluded by our doubt, ਹੇ ਮਾਧੋ! ਅਸਾਂ ਜੀਵਾਂ ਨੂੰ ਕੁਝ ਅਜਿਹਾ ਭੁਲੇਖਾ ਪਿਆ ਹੋਇਆ ਹੈ,
ਜੈਸਾ ਮਾਨੀਐ ਹੋਇ ਨ ਤੈਸਾ ॥੧॥ ਰਹਾਉ ॥ jaisaa maanee-ai ho-ay na taisaa. ||1|| rahaa-o. that what we believe, the reality is not like that.||1||pause|| ਅਸੀਂ ਜੋ ਮੰਨੀ ਬੈਠੇ ਹਾਂ , ਉਹ ਠੀਕ ਨਹੀਂ ਹੈ ॥੧॥ ਰਹਾਉ ॥
ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥ narpat ayk singhaasan so-i-aa supnay bha-i-aa bhikhaaree. Just as a king while still sitting on his throne falls asleep, and in a dream becomes a beggar, (ਜਿਵੇਂ) ਕੋਈ ਰਾਜਾ ਆਪਣੇ ਤਖ਼ਤ ਉਤੇ ਸੌਂ ਜਾਏ, ਤੇ, ਸੁਫ਼ਨੇ ਵਿਚ ਮੰਗਤਾ ਬਣ ਜਾਏ,
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥੨॥ achhat raaj bichhurat dukh paa-i-aa so gat bha-ee hamaaree. ||2|| he suffers in sorrow in his dream in spite of his kingdom being intact; O’ God, similar is the state of our mind.||2|| ਰਾਜ ਹੁੰਦਿਆਂਉਹ ਸੁਪਨੇ ਵਿਚ ਰਾਜ ਤੋਂ ਵਿਛੜ ਕੇ ਦੁੱਖੀ ਹੁੰਦਾ ਹੈ, ਤਿਵੇਂ ਹੀ, ਹੇ ਮਾਧੋ ਤੈਥੋਂ ਵਿਛੁੜ ਕੇ ਅਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ ॥੨॥


© 2017 SGGS ONLINE
Scroll to Top