Guru Granth Sahib Translation Project

Guru granth sahib page-369

Page 369

ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਆਸਾ ਘਰੁ ੮ ਕੇ ਕਾਫੀ ਮਹਲਾ ੪ ॥ raag aasaa ghar 8 kay kaafee mehlaa 4. Raag Aasaa, Raag Kaafee, Eighth Beat, Fourth Guru:
ਆਇਆ ਮਰਣੁ ਧੁਰਾਹੁ ਹਉਮੈ ਰੋਈਐ ॥ aa-i-aa maran Dhuraahu ha-umai ro-ee-ai. Death is ordained from the very beginning and yet ego makes us cry. ਧੁਰ ਦਰਗਾਹ ਤੋਂ ਹੀ ਮੌਤ ਨੀਅਤ ਹੋਈ ਹੋਈ ਹੈ। ਹੰਕਾਰ ਹੀ ਆਦਮੀ ਨੂੰ ਰੁਆਉਂਦਾ ਹੈ।
ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥੧॥ gurmukh naam Dhi-aa-ay asthir ho-ee-ai. ||1|| By meditating on Naam through the Guru’s teachings, we become stable and do not waver in faith in God. ||1|| ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਕੇ ਅਡੋਲ-ਚਿੱਤ ਹੋ ਜਾਈਦਾ ਹੈ (ਮੌਤ ਆਉਣ ਤੇ ਡੋਲਣੋਂ ਹਟ ਜਾਈਦਾ ਹੈ) ॥੧॥
ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥ gur pooray saabaas chalan jaani-aa. The Guru blesses those who have realized that one day everybody has to die. ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੀ ਰਾਹੀਂ ਜਾਣ ਲਿਆ ਕਿ ਜਗਤ ਤੋਂ ਆਖ਼ਿਰ ਚਲੇ ਜਾਣਾ ਹੈ ਉਹਨਾਂ ਨੇ ਸ਼ਾਬਾਸ਼ੇ ਖੱਟੀ।
ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥੧॥ ਰਹਾਉ ॥ laahaa naam so saar sabad samaani-aa. ||1|| rahaa-o. Through the Guru’s teachings, they remained merged with God and earned the supreme reward of Naam.||1||Pause|| ਉਹਨਾਂ ਨੇ ਨਾਮ-ਰੂਪ ਸ੍ਰੇਸ਼ਟ ਲਾਭ ਖੱਟ ਲਿਆ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਹੋਏ ਰਹੇ ॥੧॥ ਰਹਾਉ ॥
ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥ poorab likhay dayh se aa-ay maa-i-aa. O’ my mother, they come into this world with the pre-allotted number of days. ਹੇ ਮਾਂ! ਧੁਰੋਂ ਲਿਖੇ ਦਿਹਾੜੇਆ ਅਨੁਸਾਰ ਉਹ ਜਗਤ ਵਿਚ ਆ ਜਾਂਦੇ ਹਨ (ਜੰਮ ਪੈਂਦੇ ਹਨ) l
ਚਲਣੁ ਅਜੁ ਕਿ ਕਲ੍ਹ੍ਹਿ ਧੁਰਹੁ ਫੁਰਮਾਇਆ ॥੨॥ chalan aj ke kaleh Dharahu furmaa-i-aa. ||2|| They must depart, today or tomorrow, according to God’s command. ||2|| ਧੁਰੋਂ ਇਹ ਫ਼ੁਰਮਾਨ ਭੀ ਹੈ ਕਿ ਇਥੋਂ ਅੱਜ ਭਲਕ ਤੁਰ ਭੀ ਜਾਣਾ ਹੈ ॥੨॥
ਬਿਰਥਾ ਜਨਮੁ ਤਿਨਾ ਜਿਨ੍ਹ੍ਹੀ ਨਾਮੁ ਵਿਸਾਰਿਆ ॥ birthaa janam tinaa jinHee naam visaari-aa. Useless are the lives of those who have forgotten Naam. ਜਿਨ੍ਹਾਂ ਮਨੁੱਖਾਂ ਨੇ (ਜਗਤ ਵਿਚ ਆ ਕੇ) ਪਰਮਾਤਮਾ ਦਾ ਨਾਮ ਭੁਲਾ ਦਿੱਤਾ ਉਹਨਾਂ ਦਾ ਮਨੁੱਖਾ ਜਨਮ ਵਿਅਰਥ ਚਲਾ ਗਿਆ।
ਜੂਐ ਖੇਲਣੁ ਜਗਿ ਕਿ ਇਹੁ ਮਨੁ ਹਾਰਿਆ ॥੩॥ joo-ai khaylan jag ke ih man haari-aa. ||3|| Upon coming to this world they have gambled with their life, and in this gamble they have lost even their mind. ||3|| ਉਹਨਾਂ ਨੇ ਜਗਤ ਵਿਚ ਆ ਕੇ ਜੂਏ ਦੀ ਖੇਡ ਹੀ ਖੇਡੀ ਤੇ ਆਪਣਾ ਮਨ ਵਿਕਾਰਾਂ ਦੀ ਹੱਥੀਂ ਹਾਰ ਦਿੱਤਾ ॥੩॥
ਜੀਵਣਿ ਮਰਣਿ ਸੁਖੁ ਹੋਇ ਜਿਨ੍ਹ੍ਹਾ ਗੁਰੁ ਪਾਇਆ ॥ jeevan maran sukh ho-ay jinHaa gur paa-i-aa. Those who follow the Guru’s teachings remain in peace in life and in death. ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪਿਆ ਉਹਨਾਂ ਨੇ ਜੀਵਨ ਵਿਚ ਭੀ, ਤੇ ਮਰਨ ਵੇਲੇ ਭੀ ਸੁਖ ਹੀ ਪ੍ਰਤੀਤ ਕੀਤਾ,
ਨਾਨਕ ਸਚੇ ਸਚਿ ਸਚਿ ਸਮਾਇਆ ॥੪॥੧੨॥੬੪॥ naanak sachay sach sach samaa-i-aa. ||4||12||64|| O’ Nanak, they remain attuned to God and merged in Him. ||4||12||64|| ਹੇ ਨਾਨਕ! ਉਹ ਮਨੁੱਖ ਪ੍ਰਭੂ ਵਿਚ ਲੀਨ ਰਹੇ ਅਤੇ ਸਦਾ-ਥਿਰ ਪ੍ਰਭੂ ਨਾਲ ਇਕ ਹੋ ਜਾਂਦੇ ਹਨ ॥੪॥੧੨॥੬੪॥
ਆਸਾ ਮਹਲਾ ੪ ॥ aasaa mehlaa 4. Raag Aasaa, Fourth Guru:
ਜਨਮੁ ਪਦਾਰਥੁ ਪਾਇ ਨਾਮੁ ਧਿਆਇਆ ॥ janam padaarath paa-ay naam Dhi-aa-i-aa. Having attained the valuable human birth, those who meditated on Naam. ਜਿਨ੍ਹਾਂ ਮਨੁੱਖਾਂ ਨੇ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ l
ਗੁਰ ਪਰਸਾਦੀ ਬੁਝਿ ਸਚਿ ਸਮਾਇਆ ॥੧॥ gur parsaadee bujh sach samaa-i-aa. ||1|| By the Guru’s grace they realized and merged in the eternal God. ||1|| ਗੁਰੂ ਦੀ ਕਿਰਪਾ ਨਾਲ (ਉਹ ਮਨੁੱਖਾ ਜਨਮ ਦੀ ਕਦਰ) ਸਮਝ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਗਏ l
ਜਿਨ੍ਹ੍ਹ ਧੁਰਿ ਲਿਖਿਆ ਲੇਖੁ ਤਿਨ੍ਹ੍ਹੀ ਨਾਮੁ ਕਮਾਇਆ ॥ jinH Dhur likhi-aa laykh tinHee naam kamaa-i-aa. Those who are predestined, meditate on God’s Name. ਉਹ ਹੀ ਪ੍ਰਭੂ ਦੇ ਨਾਮ ਸਿਮਰਨ ਦੀ ਕਮਾਈ ਕਰਦੇ ਹਨ। ਜਿਨ੍ਹਾਂ ਦੇ ਮੱਥੇ ਉੱਤੇ ਧੁਰ ਤੋਂ ਇਹ ਲੇਖ ਲਿਖਿਆ ਹੋਇਆ ਹੈ
ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥੧॥ ਰਹਾਉ ॥ dar sachai sachiaar mahal bulaa-i-aa. ||1|| rahaa-o. The truthful are invited and honored by God in the true court. ||1||Pause|| ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦੇ ਹਨ ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਸੱਦਿਆ ਜਾਂਦਾ ਹੈ (ਆਦਰ ਮਿਲਦਾ ਹੈ) ॥੧॥ ਰਹਾਉ ॥
ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ ॥ antar naam niDhaan gurmukh paa-ee-ai. Deep within us is the wealth of Naam; but it is realized only by following the Guru’s teachings. ਨਾਮ-ਖ਼ਜ਼ਾਨਾ ਸਾਡੇ ਅੰਦਰ ਮੌਜੂਦ ਹੈ, ਪਰ ਇਹ ਲੱਭਦਾ ਹੈ ਗੁਰੂ ਦੀ ਸਰਨ ਪਿਆਂ।
ਅਨਦਿਨੁ ਨਾਮੁ ਧਿਆਇ ਹਰਿ ਗੁਣ ਗਾਈਐ ॥੨॥ an-din naam Dhi-aa-ay har gun gaa-ee-ai. ||2|| Therefore we should always meditate on God’s Name and sing of His virtues. |2| ਇਸ ਵਾਸਤੇ ਹਰ ਰੋਜ਼ ਪਰਮਾਤਮਾ ਦਾ ਨਾਮ ਸਿਮਰ ਕੇ, ਪਰਮਾਤਮਾ ਦੇ ਗੁਣ ਗਾਂਦੇ ਰਹੀਏ l
ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ ॥ antar vasat anayk manmukh nahee paa-ee-ai. Deep within everyone are infinite priceless virtues of God but the self-willed person does not find them. ਪਰਮਾਤਮਾ ਵਾਲੇ ਅਨੇਕਾਂ ਗੁਣ ਹਰੇਕ ਦੇ ਅੰਦਰ ਹਨ, ਪਰ ਮਨਮੁਖਿ ਨੂੰ ਕੁਝ ਭੀ ਨਹੀਂ ਲੱਭਦਾ।
ਹਉਮੈ ਗਰਬੈ ਗਰਬੁ ਆਪਿ ਖੁਆਈਐ ॥੩॥ ha-umai garbai garab aap khu-aa-ee-ai. ||3|| Because of ego such a person feels too much pride and remains strayed from God. ||3|| ਹੰਕਾਰ ਦੇ ਰਾਹੀਂ ਆਦਮੀ ਗਰੂਰ ਕਰਦਾ ਹੈ ਅਤੇ ਆਪਣੇ ਆਪ ਪਰਮਾਤਮਾ ਤੋਂ ਵਿਛੁੜਿਆ ਫਿਰਦਾ ਹੈ॥੩॥
ਨਾਨਕ ਆਪੇ ਆਪਿ ਆਪਿ ਖੁਆਈਐ ॥ naanak aapay aap aap khu-aa-ee-ai. O’ Nanak, due to his ego, the self-conceited himself remains strayed from God. ਹੇ ਨਾਨਕ! ਮਨਮੁਖ ਸਦਾ ਆਪ ਹੀ (ਆਪਣੀ ਹੀ ਮਨਮੁਖਤਾ ਦੇ ਕਾਰਨ) ਪਰਮਾਤਮਾ ਤੋਂ ਵਿੱਛੁੜਿਆ ਰਹਿੰਦਾ ਹੈ l
ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥੪॥੧੩॥੬੫॥ gurmat man pargaas sachaa paa-ee-ai. ||4||13||65|| Through the Guru’s teachings, the mind is illumined with divine wisdom and one realizes God. ||4||13||65|| ਗੁਰੂ ਦੀ ਮਤਿ ਤੇ ਤੁਰਿਆਂ ਮਨ ਵਿਚ ਚਾਨਣ ਹੋ ਜਾਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪੈਂਦਾ ਹੈ ॥੪॥੧੩॥੬੫॥
ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ raag aasaavaree ghar 16 kay 2 mehlaa 4 suDhang Raag Asavari, two shabads in sixteenth Beat, Fourth Guru, Sudhang:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God. realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਉ ਅਨਦਿਨੁ ਹਰਿ ਨਾਮੁ ਕੀਰਤਨੁ ਕਰਉ ॥ ha-o an-din har naam keertan kara-o. I always meditate on God’s Name and sing His praises. ਮੈਂ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹਾਂ, ਮੈਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹਾਂ।
ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥੧॥ ਰਹਾਉ ॥ satgur moka-o har naam bataaiaa hao har bin khin pal reh na saka-o.(੧) rahaao. Since the time the true Guru has revealed to me the Name of God, I cannot live even for a moment without lovingly remembering Him. ||1||Pause|| ਜਦੋਂ ਦੀ ਗੁਰੂ ਨੇ ਮੈਨੂੰ ਪ੍ਰਭੂ ਦੇ ਨਾਮ ਦੀ ਦੱਸ ਪਾਈ ਹੈ ਤਦੋਂ ਤੋਂ ਮੈਂ ਪ੍ਰਭੂ-ਸਿਮਰਨ ਤੋਂ ਬਿਨਾ ਇਕ ਪਲ ਭੀ ਨਹੀਂ ਰਹਿ ਸਕਦਾ ॥੧॥ ਰਹਾਉ ॥
ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥ hamrai sarvan simran har keertan ha-o har bin reh na saka-o ha-o ik khin. My ears only want to listen to praises of God; I cannot live even a moment without meditating on His Name. ਮੇਰੇ ਪਾਸ ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨੀ ਤੇ ਪ੍ਰਭੂ ਦਾ ਨਾਮ ਜਪਣਾ ਹੀ ਰਾਸ-ਪੂੰਜੀ ਹੈ,ਪ੍ਰਭੂ ਤੋਂ ਬਿਨਾ ਮੈਂ ਇਕ ਪਲ ਭੀ ਨਹੀਂ ਰਹਿ ਸਕਦਾ।
ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥੧॥ jaisay hans sarvar bin reh na sakai taisay har jan ki-o rahai har sayvaa bin. ||1|| Just as a swan cannot live without the lake, similarly how can God’s devotee live without remembering Him? ||1|| ਜਿਵੇਂ ਹੰਸ ਸਰੋਵਰ ਤੋਂ ਬਿਨਾ ਨਹੀਂ ਰਹਿ ਸਕਦਾ ਤਿਵੇਂ ਪ੍ਰਭੂ ਦਾ ਭਗਤ ਪ੍ਰਭੂ ਦੀ ਸੇਵਾ ਬਿਨਾ ਨਹੀਂ ਰਹਿ ਸਕਦਾ ॥੧॥
ਕਿਨਹੂੰ ਪ੍ਰੀਤਿ ਲਾਈ ਦੂਜਾ ਭਾਉ ਰਿਦ ਧਾਰਿ ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥ kinhooN pareet laa-ee doojaa bhaa-o rid Dhaar kinhooN pareet laa-ee moh apmaan. Some enshrine love for duality in their hearts and some cherish love for emotional attachments and ego. ਕਿਸੇ ਮਨੁੱਖ ਨੇ ਮਾਇਆ ਹਿਰਦੇ ਵਿਚ ਟਿਕਾ ਕੇ ਮਾਇਆ ਨਾਲ ਪ੍ਰੀਤ ਜੋੜੀ ਹੋਈ ਹੈ, ਕਿਸੇ ਨੇ ਮੋਹ ਤੇ ਅਹੰਕਾਰ ਨਾਲ ਪ੍ਰੀਤ ਜੋੜੀ ਹੋਈ ਹੈ
ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ॥੨॥੧੪॥੬੬॥ har jan pareet laa-ee har nirbaan pad naanak simrat har har bhagvaan.॥੨॥੧੪॥੬੬॥ O’ Nanak, God’s devotees embrace love for Him; with the mind free of worldly desires, they always keep meditating on God. ||2||14||66|| ਹੇ ਨਾਨਕ!ਪ੍ਰਭੂ ਦੇ ਭਗਤਾਂ ਨੇ ਪ੍ਰਭ ਨਾਲ ਪ੍ਰੀਤ ਲਾਈ ਹੋਈ ਹੈ। ਉਹ ਸਦਾ ਵਾਸ਼ਨਾ-ਰਹਿਤ ਅਵਸਥਾ ਮਾਣਦੇ ਹਨ ਅਤੇ ਹਰਿ-ਭਗਵਾਨ ਨੂੰ ਸਿਮਰਦੇ ਰਹਿੰਦੇ ਹਨ l॥੨॥੧੪॥੬੬॥
ਆਸਾਵਰੀ ਮਹਲਾ ੪ ॥ aasaavaree mehlaa 4. Raag Asavari, Fourth Guru:
ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥ maa-ee moro pareetam raam bataavhu ree maa-ee. O’ mother, tell me about the whereabouts of my Beloved God. ਹੇ ਮਾਂ! ਮੈਨੂੰ ਦੱਸ ਪਿਆਰਾ ਰਾਮ ਕਿਥੇ ਹੈ?
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥੧॥ ਰਹਾਉ ॥ ha-o har bin khin pal reh na saka-o jaisay karhal bayl reejhaa-ee. ||1|| rahaa-o. I cannot live even for a moment without God; I feel happy upon seeing Him just like a baby camel feels delighted upon seeing vines ||1||Pause|| ਮੈਂ ਹਰੀ ਦੇ ਦਰਸਨ ਤੋਂ ਬਿਨਾ ਇਕ ਪਲ ਭੀ ਸੁਖੀ ਨਹੀਂ ਰਹਿ ਸਕਦਾ। ਉਸ ਨੂੰ ਵੇਖ ਕੇ ਮੇਰਾ ਮਨ ਇਉਂ ਖ਼ੁਸ਼ ਹੁੰਦਾ ਹੈ ਜਿਵੇਂ ਊਂਠ ਦਾ ਬੱਚਾ ਵੇਲਾਂ ਵੇਖ ਵੇਖ ਕੇ ਖ਼ੁਸ਼ ਹੁੰਦਾ ਹੈ ॥੧॥ ਰਹਾਉ ॥
ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥ hamraa man bairaag birkat bha-i-o har darsan meet kai taa-ee. Yearning for the blessed vision of beloved God, my mind has become detached from the world. ਮਿੱਤਰ ਪ੍ਰਭੂ ਦੇ ਦਰਸਨ ਦੀ ਖ਼ਾਤਰ ਮੇਰਾ ਮਨ ਉਤਾਵਲਾ ਅਤੇ ਦੁਨੀਆ ਵਲੋਂ ਉਪਰਾਮ ਹੋਇਆ ਪਿਆ ਹੈ।
ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥੧॥ jaisay al kamlaa bin reh na sakai taisay mohi har bin rahan na jaa-ee. ||1|| Just as the bumblebee cannot live without the lotus, similarly I cannot live (spiritually survive) without God. ||1|| ਜਿਵੇਂ ਭੌਰਾ ਕੌਲ-ਫੁੱਲ ਤੋਂ ਬਿਨਾ ਨਹੀਂ ਰਹਿ ਸਕਦਾ, ਤਿਵੇਂ ਮੈਥੋਂ ਭੀ ਪਰਮਾਤਮਾ ਤੋਂ ਬਿਨਾ ਰਿਹਾ ਨਹੀਂ ਜਾ ਸਕਦਾ ॥੧॥


© 2017 SGGS ONLINE
Scroll to Top