Page 346
ਹਉ ਬਨਜਾਰੋ ਰਾਮ ਕੋ ਸਹਜ ਕਰਉ ਬੵਾਪਾਰੁ॥
ha-o banjaaro raam ko sahj kara-o ba-yaapaar.
I am a trader of God’s Name and I trade to make the profit of intuitive peace.
ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ।
ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥
mai raam naam Dhan laadi-aa bikh laadee sansaar. ||2||
I have loaded the wealth of God’s Name and rest of the world is carrying the load of Maya. ||2||
ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ ॥੨॥
ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥
urvaar paar kay daanee-aa likh layho aal pataal.
O’ the knower of the secrets of this and the next world, go ahead and write whatever you want to write about me (because you will not find anything wrong in my deeds).
ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿਤ੍ਰਗੁਪਤੋ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ)
ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥
mohi jam dand na laag-ee tajeelay sarab janjaal. ||3||
I won’t be punished by the demon of death, because I have renounced all sinful worldly entanglements. ||3||
(ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ ॥੩॥
ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥
jaisaa rang kasumbh kaa taisaa ih sansaar.
As is the fast fading color of the safflower, so is the world,
ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ,
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥
mayray ram-ee-ay rang majeeth kaa kaho ravidaas chamaar. ||4||1||
but the love of my God is permanent like the dye from Madder plant, says cobbler Ravi Dass. ||4||1||
ਤੇ, ਰਵਿਦਾਸ ਆਖਦਾ ਹੈ- ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ ॥੪॥੧॥
ਗਉੜੀ ਪੂਰਬੀ ਰਵਿਦਾਸ ਜੀਉ
ga-orhee poorbee ravidaas jee-o
Raag Gauree Poorbee, Ravi Daas Jee:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. Realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕੂਪੁ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ ॥
oop bhari-o jaisay daadiraa kachh days bidays na boojh.
Just as in a well full of water, the frogs do not know if there exists anything outside the well,
ਜਿਸ ਤਰ੍ਹਾਂ ਪਾਣੀ ਨਾਲ ਭਰੇ ਖੂਹ ਦੇ ਡੱਡੂਆਂ ਨੂੰ ਆਪਣੇ ਵਤਨ ਅਤੇ ਪਰਾਏ ਵਤਨ ਦਾ ਕੁਝ ਭੀ ਪਤਾ ਨਹੀਂ,
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥੧॥
aisay mayraa man bikhi-aa bimohi-aa kachh aaraa paar na soojh. ||1||
similarly my mind, infatuated with Maya, has no idea about this world or the next world. ||1||
ਤਿਵੇਂ ਮੇਰਾ ਮਨ ਮਾਇਆ ਵਿਚ ਇਤਨਾ ਫਸਿਆ ਹੋਇਆ ਹੈ ਕਿ ਇਸ ਨੂੰ ਕੋਈ ਉਰਲਾ ਪਾਰਲਾ ਬੰਨਾ ਨਹੀਂ ਸੁੱਝਦਾ ॥੧॥
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥੧॥ ਰਹਾਉ ॥
sagal bhavan kay naa-ikaa ik chhin daras dikhaa-ay jee. ||1|| rahaa-o.
O’ the Master of all worlds, even for an instant please reveal to me Your blessed vision. ||1||Pause||
ਹੇ ਸਾਰੇ ਭਵਨਾਂ ਦੇ ਸਰਦਾਰ! ਮੈਨੂੰ ਇਕ ਖਿਨ ਭਰ ਲਈ (ਹੀ) ਦੀਦਾਰ ਦੇਹ ॥੧॥ ਰਹਾਉ ॥
ਮਲਿਨ ਭਈ ਮਤਿ ਮਾਧਵਾ ਤੇਰੀ ਗਤਿ ਲਖੀ ਨ ਜਾਇ ॥
malin bha-ee mat maaDhvaa tayree gat lakhee na jaa-ay.
O’ God, my intellect is polluted with vices and I cannot comprehend You.
ਹੇ ਪ੍ਰਭੂ! ਮੇਰੀ ਅਕਲ (ਵਿਕਾਰਾਂ ਨਾਲ) ਮੈਲੀ ਹੋਈ ਪਈ ਹੈ, (ਇਸ ਵਾਸਤੇ) ਮੈਨੂੰ ਤੇਰੀ ਗਤੀ ਦੀ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈਂ)।
ਕਰਹੁ ਕ੍ਰਿਪਾ ਭ੍ਰਮੁ ਚੂਕਈ ਮੈ ਸੁਮਤਿ ਦੇਹੁ ਸਮਝਾਇ ॥੨॥
karahu kirpaa bharam chook-ee mai sumat dayh samjhaa-ay. ||2||
O’God, show mercy and bless me with the right intellect so that my wandering may end. ||2||
ਹੇ ਪ੍ਰਭੂ! ਮੇਹਰ ਕਰ, ਮੈਨੂੰ ਸੁਚੱਜੀ ਮੱਤ ਸਮਝਾ, (ਤਾਕਿ) ਮੇਰੀ ਭਟਕਣਾ ਮੁੱਕ ਜਾਏ ॥੨॥
ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥
jogeesar paavahi nahee tu-a gun kathan apaar.
O’ God, even great yogis cannot describe Your limitless virtues.
(ਹੇ ਪ੍ਰਭੂ!) ਵੱਡੇ ਵੱਡੇ ਜੋਗੀ (ਭੀ) ਤੇਰੇ ਬੇਅੰਤ ਗੁਣਾਂ ਦਾ ਅੰਤ ਨਹੀਂ ਪਾ ਸਕਦੇ,
ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥੩॥੧॥
paraym bhagat kai kaarnai kaho ravidaas chamaar. ||3||1||
O’ the tanner Ravidas, sing the praises of the Master-God, so that you may be blessed with the gift of His devotional worship.||3||1||
(ਪਰ) ਹੇ ਰਵਿਦਾਸ ਚਮਾਰ! ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ, ਤਾਕਿ ਤੈਨੂੰ ਪ੍ਰੇਮ ਤੇ ਭਗਤੀ ਦੀ ਦਾਤਿ ਮਿਲ ਸਕੇ ॥੩॥੧॥
ਗਉੜੀ ਬੈਰਾਗਣਿ
ga-orhee bairaagan
Raag Gauree Bairagan:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God. Realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥
satjug sat taytaa jagee duaapar poojaachaar.
Truthful living in sat-yug, sacrificial feasts in treta-yug and the worship of angels in dwapar-yug were believed to be the means to attain salvation.
ਸਤਜੁਗ ਵਿਚ ਸੱਚ, ਤ੍ਰੇਤਾ ਜੁਗ ਵਿਚ ਯੱਗ ਅਤੇ ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ;
ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥
teenou jug teenou dirhay kal kayval naam aDhaar. ||1||
In those three ages people held on to these three beliefs; but in kalyug, meditation on Naam is the only way to realize God. ||1||
(ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ ॥੧॥
ਪਾਰੁ ਕੈਸੇ ਪਾਇਬੋ ਰੇ ॥
paar kaisay paa-ibo ray.
O’ pundit, amidst these rituals how would you swim across this world ocean?
ਹੇ ਪੰਡਿਤ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ?
ਮੋ ਸਉ ਕੋਊ ਨ ਕਹੈ ਸਮਝਾਇ ॥
mo sa-o ko-oo na kahai samjhaa-ay.
Nobody has been able to explain and convince me
(ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ,
ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ ॥
jaa tay aavaa gavan bilaa-ay. ||1|| rahaa-o.
by which the rounds of birth and death may end. ||1||Pause||
ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ ॥੧॥ ਰਹਾਉ ॥
ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥
baho biDh Dharam niroopee-ai kartaa deesai sabh lo-ay.
These conducts of faith have been described in many different ways and the entire world seems to be practicing them.
ਮਜ਼ਹਬ ਦੇ ਅਨੇਕਾ ਸਰੂਪ ਕਈ ਤਰੀਕਿਆਂ ਨਾਲ ਬਿਆਨ ਕੀਤੇ ਗਏ ਹਨ ਅਤੇ ਸਾਰਾ ਜਹਾਨ ਉਨ੍ਹਾਂ ਉਤੇ ਚਲਦਾ ਦਿਸਦਾ ਹੈ।
ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥
kavan karam tay chhootee-ai jih saaDhay sabh siDh ho-ay. ||2||
What is that way by following which one may be liberated from the cycles of birth and death and attain the goal of life? ||2||
ਕਿਸ ਕਰਮ-ਧਰਮ ਦੇ ਕਰਨ ਨਾਲ ਆਵਾਗਵਨ ਤੋਂ ਖ਼ਲਾਸੀ ਹੁੰਦੀ ਹੈ? ਅਤੇ ਜਨਮ-ਮਨੋਰਥ ਦੀ ਸਫਲਤਾ ਪਰਾਪਤ ਹੁੰਦੀ ਹੈ?- ॥੨॥
ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥
karam akram beechaaree-ai sankaa sun bayd puraan.
Doubts remain in the mind when the good and the evil deeds are distinguished by listening to the Vedas and the Puranas.
ਜੇਕਰ ਵੇਦਾਂ ਤੇ ਪੁਰਾਣਾ ਨੂੰ ਸ੍ਰਵਣ ਕਰਕੇ ਨੇਕੀਆਂ ਤੇ ਬਦੀਆਂ ਦਾ ਨਿਰਣਾ ਕੀਤਾ ਜਾਵੇ ਤਾਂ ਸੰਦੇਹ ਪੈਦਾ ਹੋ ਜਾਂਦਾ ਹੈ।
ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥
sansaa sad hirdai basai ka-un hirai abhimaan. ||3||
Always a doubt remains in one’s mind concerning whether one is doing the right thing or not? One doesn’t know what deed can remove one’s arrogance. ||3||
ਕਰਮ ਕਰਦਿਆਂ ਮਨੁੱਖ ਦੇ ਹਿਰਦੇ ਵਿਚ ਸਹਿਮ ਟਿਕਿਆਰਹਿੰਦਾ ਹੈ, ਉਹ ਕਿਹੜਾ ਕਰਮ ਹੈ ਜੋ ਮਨ ਦਾ ਅਹੰਕਾਰ ਦੂਰ ਕਰੇ? ॥੩॥
ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥
baahar udak pakhaaree-ai ghat bheetar bibiDh bikaar.
When one bathes at the pilgrimage places, one washes the body only but the mind still remains full of evil thoughts.
ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ,
ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥
suDh kavan par ho-ibo such kunchar biDh bi-uhaar. ||4||
So how can one become pure? when the method of purification is like that of an elephant, covering himself with dust right after the bath! ||4||
ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ ॥੪॥
ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥
rav pargaas rajnee jathaa gat jaanat sabh sansaar.
The entire world knows this fact that when the sun rises, the darkness of night is removed.
ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ।
ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥
paaras maano taabo chhu-ay kanak hot nahee baar. ||5||
It is believed that with the touch of the mythical philosopher’s stone, copper is immediately transformed into gold. ||5||
ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ॥੫॥
ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥
param paras gur bhaytee-ai poorab likhat lilaat.
According to the preordained destiny, if one meets with the Guru whose word is much superior than the touch of the mythical philosopher’s stone,
(ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ।
ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥
unman man man hee milay chhutkat bajar kapaat. ||6||
then an intense desire to meet God arises in the mind, the hard stone-like gates of the mind are opened and one realizes God in one’s mind itself. ||6||
ਮਨ ਵਿਚ ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੬॥
ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥
bhagat jugat mat sat karee bharam banDhan kaat bikaar.
One who firmly enshrines the Guru’s teachings in the mind and meditates on Naam, all his doubts, worldly bonds and past sins are destroyed.
ਜਿਸ ਨੇ ਪ੍ਰਭੂ- ਭਗਤੀ ਵਿਚ ਜੁੜ ਕੇ ਭਟਕਣਾ ਵਿਕਾਰਾਂ ਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ।
ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥
so-ee bas ras man milay gun nirgun ayk bichaar. ||7||
estraining his mind that person enjoys bliss of union with God and he realizes that the tangible and the intangible God as one. ||7||
ਉਹ ਆਪਣੇ ਮਨ ਨੂੰ ਰੋਕਦਾ ਹੈ, ਖੁਸ਼ੀ ਪਾਉਂਦਾ ਹੈ ਤੇ ਕੇਵਲ ਉਸ ਦਾ ਚਿੰਤਨ ਕਰਦਾ ਹੈ, ਜੋ ਲੱਛਣਾ ਸਹਿਤ ਅਤੇ ਲੱਛਣਾ ਰਹਿਤ ਹੈ। ॥੭॥
ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥
anik jatan nigreh kee-ay taaree na tarai bharam faas.
We may try in vain many ways to restrain the mind, but we cannot ward off the noose of doubt.
(ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ।
ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥੮॥੧॥
paraym bhagat nahee oopjai taa tay ravidaas udaas. ||8||1||
Loving devotion for God does not well up by following these rites and rituals, so Ravi Daas has abandoned them all. ||8||1||
ਕਰਮ ਕਾਂਡ ਦੇ ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ ਹਿਰਦੇ ਵਿਚ ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ ॥੮॥੧॥