Page 229
ਗਉੜੀ ਮਹਲਾ ੧ ॥
ga-orhee mehlaa 1.
Raag Gauree, by the First Guru:
ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥
gur parsaadee boojh lay ta-o ho-ay nibayraa.
The strife in your mind due to worldly illusions would end only if by Guru’s grace we understand,
(ਹੇ ਭਾਈ!) ਮਾਇਆ ਦੇ ਪ੍ਰਭਾਵ ਤੋਂ ਪੈਦਾ ਹੋਏ ਆਤਮਕ ਹਨੇਰੇ ਵਿਚੋਂ ਤੇਰੀ ਖ਼ਲਾਸੀ ਤਾਂ ਹੋਇਗੀ,
ਘਰਿ ਘਰਿ ਨਾਮੁ ਨਿਰੰਜਨਾ ਸੋ ਠਾਕੁਰੁ ਮੇਰਾ ॥੧॥
ghar ghar naam niranjanaa so thaakur mayraa. ||1||
that the immaculate God Who dwells in each and every heart is my Master.
ਕਿ ਮਾਇਆ-ਰਹਿਤ ਪ੍ਰਭੂ ਦਾ ਨਾਮ ਹਰੇਕ ਹਿਰਦੇ-ਘਰ ਵਿਚ ਵੱਸਦਾ ਹੈ ਤੇ ਉਹੀ ਨਿਰੰਜਨ ਮੇਰਾ ਭੀ ਪਾਲਣ-ਹਾਰ ਹੈ l
ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥
bin gur sabad na chhootee-ai daykhhu veechaaraa.
See and reflect upon it that without Guru’s teachings, no one can be liberated from this worldly strifes.
ਵਿਚਾਰ ਕੇ ਵੇਖ ਲਵੋ, ਗੁਰੂ ਦੇ ਸ਼ਬਦ ਤੋਂ ਬਿਨਾ (ਇਸ ਆਤਮਕ ਹਨੇਰੇ ਤੋਂ) ਖ਼ਲਾਸੀ ਨਹੀਂ ਹੋ ਸਕਦੀ।
ਜੇ ਲਖ ਕਰਮ ਕਮਾਵਹੀ ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥
jay lakh karam kamaavahee bin gur anDhi-aaraa. ||1|| rahaa-o.
Even if one performs millions of rituals, without the Guru’s teachings the darkness of ignorance continues. .
ਜੇ ਤੂੰ ਲੱਖਾਂ ਹੀ ਧਰਮ-ਕਰਮ ਕਰਦਾ ਰਹੇਂ, ਤਾਂ ਭੀ ਗੁਰੂ ਦੀ ਸਰਨ ਆਉਣ ਤੋਂ ਬਿਨਾ ਇਹ ਆਤਮਕ ਹਨੇਰਾ (ਟਿਕਿਆ ਹੀ ਰਹੇਗਾ)
ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥
anDhay aklee baahray ki-aa tin si-o kahee-ai.
What can we say to those who are spiritually blind and devoid of wisdom?
ਜਿਨ੍ਹਾਂ ਨੂੰ ਮਾਇਆ ਦੇ ਮੋਹ ਨੇ ਅੰਨ੍ਹਾ ਤੇ ਅਕਲ-ਹੀਣ ਕਰ ਦਿੱਤਾ ਹੈ, ਉਹਨਾਂ ਨੂੰ ਸਮਝਾਣ ਦਾ ਕੋਈ ਲਾਭ ਨਹੀਂ।
ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥੨॥
bin gur panth na soojh-ee kit biDh nirabahee-ai. ||2||
Without the teachings of Guru, they cannot determine the right way of life. How can a righteous person get along with them?
ਗੁਰੂ ਦੀ ਸਰਨ ਤੋਂ ਬਿਨਾ ਉਹਨਾਂ ਨੂੰ ਜੀਵਨ ਦਾ ਸਹੀ ਰਸਤਾ ਲੱਭ ਨਹੀਂ ਸਕਦਾ, ਸਹੀ ਜੀਵਨ-ਰਾਹ ਦੇ ਰਾਹੀ ਦਾ ਉਹਨਾਂ ਨਾਲ ਕਿਸੇ ਤਰ੍ਹਾਂ ਭੀ ਸਾਥ ਨਹੀਂ ਨਿਭ ਸਕਦਾ
ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥
khotay ka-o kharaa kahai kharay saar na jaanai.
Such a spiritually blind person considers worldly wealth as genuine which has no value in God’s court. He does not realize the value of Naam, the real wealth.
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਉਸ ਧਨ ਨੂੰ ਜੋ ਪ੍ਰਭੂ ਦੀ ਦਰਗਾਹ ਵਿਚ ਮੁੱਲ ਨਹੀਂ ਪਾਂਦਾ ਅਸਲ ਧਨ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਧਨ ਹੈ ਉਸ ਦੀ ਕਦਰ ਹੀ ਨਹੀਂ ਸਮਝਦਾ।
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥੩॥
anDhay kaa naa-o paarkhoo kalee kaal vidaanai. ||3||
So astonishing is the present age of Kalyug, that spiritually blind person is called appraiser of righteousness.
ਮਾਇਆ ਵਿਚ ਅੰਨ੍ਹੇ ਹੋਏ ਮਨੁੱਖ ਨੂੰ ਸਿਆਣਾ ਆਖਿਆ ਜਾ ਰਿਹਾ ਹੈ-ਇਹ ਅਸਚਰਜ ਚਾਲ ਹੈ ਦੁਨੀਆ ਦੀ ਸਮੇ ਦੀ
ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥
sootay ka-o jaagat kahai jaagat ka-o sootaa.
The person who is involved in worldly pursuits is called awake and the one who is awake in the remembrance of God is called asleep.
ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਪਏ ਨੂੰ ਜਗਤ ਆਖਦਾ ਹੈ, ਪਰ ਜੇਹੜਾ ਮਨੁੱਖ (ਪਰਮਾਤਮਾ ਦੀ ਯਾਦ ਵਿਚ) ਜਾਗਦਾ ਹੈ ਸੁਚੇਤ ਹੈ, ਉਸ ਨੂੰ ਆਖਦਾ ਹੈ ਕਿ ਸੁੱਤਾ ਪਿਆ ਹੈ।
ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥੪॥
jeevat ka-o moo-aa kahai moo-ay nahee rotaa. ||4||
The worldly people consider the spiritually alive person as dead, but does not grieve over the one who is spiritually dead.
ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਜੀਊਂਦੇ ਆਤਮਕ ਜੀਵਨ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਸਾਡੇ ਭਾ ਦਾ ਮੋਇਆ ਹੋਇਆ ਹੈ। ਪਰ ਆਤਮਕ ਮੌਤੇ ਮਰੇ ਹੋਏ ਨੂੰ ਵੇਖ ਕੇ ਕੋਈ ਅਫ਼ਸੋਸ ਨਹੀਂ ਕਰਦਾ l
ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥
aavat ka-o jaataa kahai jaatay ka-o aa-i-aa.
The person who comes to Guru’s path is considered as lost cause and the one who is involved in worldly wealth, his advent is deemed as fruitful.
ਪਰਮਾਤਮਾ ਦੇ ਰਸਤੇ ਉਤੇ ਆਉਣ ਵਾਲੇ ਨੂੰ ਜਗਤ ਆਖਦਾ ਹੈ ਕਿ ਇਹ ਗਿਆ-ਗੁਜ਼ਰਿਆ ਹੈ, ਪਰ ਪ੍ਰਭੂ ਵਲੋਂ ਗਏ-ਗੁਜ਼ਰੇ ਨੂੰ ਜਗਤ ਸਮਝਦਾ ਹੈ ਕਿ ਇਸੇ ਦਾ ਜਗਤ ਵਿਚ ਆਉਣਾ ਸਫਲ ਹੋਇਆ ਹੈ।
ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥੫॥
par kee ka-o apunee kahai apuno nahee bhaa-i-aa. ||5||
The human beings likes the worldly wealth which will pass on to others, but do not like God’s Name which could be truly their own.
ਜਿਸ ਮਾਇਆ ਨੇ ਦੂਜੇ ਦੀ ਬਣ ਜਾਣਾ ਹੈ ਉਸ ਨੂੰ ਜਗਤ ਆਪਣੀ ਆਖਦਾ ਹੈ, ਪਰ ਜੇਹੜਾ ਨਾਮ-ਧਨ ਅਸਲ ਵਿਚ ਆਪਣਾ ਹੈ ਉਹ ਚੰਗਾ ਨਹੀਂ ਲੱਗਦਾ
ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥
meethay ka-o ka-urhaa kahai karhoo-ay ka-o meethaa.
There are those who call Sweet (God’s Name) as bitter and the bitter vicious lust as sweet.
ਨਾਮ-ਰਸ ਹੋਰ ਸਾਰੇ ਰਸਾਂ ਨਾਲੋਂ ਮਿੱਠਾ ਹੈ, ਇਸ ਨੂੰ ਜਗਤ ਕੌੜਾ ਆਖਦਾ ਹੈ। ਵਿਸ਼ਿਆਂ ਦਾ ਰਸ (ਅੰਤ ਨੂੰ) ਕੌੜਾ (ਦੁਖਦਾਈ ਸਾਬਤ ਹੁੰਦਾ) ਹੈ, ਇਸ ਨੂੰ ਜਗਤ ਸੁਆਦਲਾ ਕਹਿ ਰਿਹਾ ਹੈ।
ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥੬॥
raatay kee nindaa karahi aisaa kal meh deethaa. ||6||
In Kalyug, this is being seen that the one who is imbued with God’s love is slandered.
ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਦੀ ਲੋਕ-ਨਿੰਦਾ ਕਰਦੇ ਹਨ। ਜਗਤ ਵਿਚ ਇਹ ਅਚਰਜ ਤਮਾਸ਼ਾ ਵੇਖਣ ਵਿਚ ਆ ਰਿਹਾ ਹੈ l
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥
chayree kee sayvaa karahi thaakur nahee deesai.
People serve the maid (worldly wealth) of God but not the God.
ਲੋਕ ਪ੍ਰਭੂ ਦੀ ਦਾਸੀ (ਮਾਇਆ) ਦੀ ਤਾਂ ਸੇਵਾ-ਖ਼ੁਸ਼ਾਮਦ ਕਰ ਰਹੇ ਹਨ, ਪਰ ਮਾਲਕ ਕਿਸੇ ਨੂੰ ਦਿੱਸਦਾ ਹੀ ਨਹੀ।
ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥੭॥
pokhar neer virolee-ai maakhan nahee reesai. ||7||
Just as butter can’t be obtained by churning the pond water, similarly peace can’t be obtained from the worldly wealth.
ਮਾਇਆ ਵਿਚੋਂ ਸੁਖ ਲੱਭਣਾ ਇਉਂ ਹੈ ਜਿਵੇਂ ਛੱਪੜ ਰਿੜਕ ਕੇ ਉਸ ਵਿਚੋਂ ਮੱਖਣ ਲੱਭਣਾ।
ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥
is pad jo arthaa-ay lay-ay so guroo hamaaraa.
The one who achieves the spiritual status of self realization is worthy of my respect as Guru.
ਆਪਾ ਪਛਾਣਨ ਦੇ ਆਤਮਕ ਦਰਜੇ ਨੂੰ ਜੇਹੜਾ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਮੈਂ ਉਸ ਅੱਗੇ ਸਿਰ ਨਿਵਾਂਦਾ ਹਾਂ।
ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥੮॥
naanak cheenai aap ka-o so apar apaaraa. ||8||
O’ Nanak, the person who realizes his own self, becomes the embodiment of the infinite God.
ਹੇ ਨਾਨਕ! ਜੇਹੜਾ ਮਨੁੱਖ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ, ਉਹ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ
ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ ॥
sabh aapay aap varatdaa aapay bharmaa-i-aa.
He Himself is All-pervading; He Himself strays the people from the right path.
ਸਭ ਥਾਂ ਪਰਮਾਤਮਾ ਆਪ ਹੀ ਆਪ ਵਿਆਪਕ ਹੈ, ਆਪ ਹੀ ਜੀਵਾਂ ਨੂੰ ਕੁਰਾਹੇ ਪਾਂਦਾ ਹੈ।
ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥੯॥੨॥੧੮॥
gur kirpaa tay boojhee-ai sabh barahm samaa-i-aa. ||9||2||18||
By Guru’s Grace, one comes to understand, that God pervades everywhere.
ਗੁਰੂ ਦੀ ਮਿਹਰ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਪਰਮਾਤਮਾ ਹਰੇਕ ਥਾਂ ਮੌਜੂਦ ਹੈ ॥
ਰਾਗੁ ਗਉੜੀ ਗੁਆਰੇਰੀ ਮਹਲਾ ੩ ਅਸਟਪਦੀਆ
raag ga-orhee gu-aarayree mehlaa 3 asatpadee-aa
Raag Gauree Gwaarayree, by the third Guru: ashtapadi-aa
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Creator God. Realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ।
ਮਨ ਕਾ ਸੂਤਕੁ ਦੂਜਾ ਭਾਉ ॥
man kaa sootak doojaa bhaa-o.
The impurity of one’s mind is due to that person’s love for worldly things rather than God.
ਪਰਮਾਤਮਾ ਨੂੰ ਵਿਸਾਰ ਕੇ, ਹੋਰ ਨਾਲ ਪਾਇਆ ਹੋਇਆ ਪਿਆਰ ਮਨ ਦੀ ਅਪਵਿਤ੍ਰਤਾ ਦਾ ਕਾਰਣ ਬਣਦਾ ਹੈ।
ਭਰਮੇ ਭੂਲੇ ਆਵਉ ਜਾਉ ॥੧॥
bharmay bhoolay aava-o jaa-o. ||1||
Deluded in doubts, one keeps wandering in the cycles of birth and death.
ਮਾਇਆ ਦੀ ਭਟਕਣਾ ਵਿਚ ਕੁਰਾਹੇ ਪਏ ਹੋਏ ਮਨੁੱਖ ਨੂੰ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ l
ਮਨਮੁਖਿ ਸੂਤਕੁ ਕਬਹਿ ਨ ਜਾਇ ॥
manmukh sootak kabeh na jaa-ay.
The impurity of the self-willed manmukh never goes away,
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਦੇ ਮਨ) ਦੀ ਅਪਵਿਤ੍ਰਤਾ ਉਤਨਾ ਚਿਰ ਕਦੇ ਦੂਰ ਨਹੀਂ ਹੁੰਦੀ,
ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥
jichar sabad na bheejai har kai naa-ay. ||1|| rahaa-o.
so long as the mind of that person is not imbued with God’s Name through the Guru’s word.
ਜਿਤਨਾ ਚਿਰ (ਮਨੁੱਖ ਗੁਰੂ ਦੇ) ਸ਼ਬਦ ਵਿਚ ਨਹੀਂ ਪਤੀਜਦਾ ਅਤੇ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜਦਾ
ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥
sabho sootak jaytaa moh aakaar.
The emotional attachment for the worldly things is the bases for all the impurity of the mind.
ਜਿਤਨਾ ਹੀ ਜਗਤ ਦਾ ਮੋਹ ਹੈ ਇਹ ਸਾਰਾ ਅਪਵਿਤ੍ਰਤਾ (ਦਾ ਮੂਲ) ਹੈ,
ਮਰਿ ਮਰਿ ਜੰਮੈ ਵਾਰੋ ਵਾਰ ॥੨॥
mar mar jammai vaaro vaar. ||2||
Such a person who is attached to Maya keeps going in cycles of birth and death.
ਉਹ ਮਨੁੱਖ (ਇਸ ਆਤਮਕ ਮੌਤ ਵਿਚ) ਮਰ ਮਰ ਕੇ ਮੁੜ ਮੁੜ ਜੰਮਦਾ ਰਹਿੰਦਾ ਹੈ
ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥
sootak agan pa-unai paanee maahi.
Fire, air and water are also polluted, Because there are insects and bacteria in them. (ritual of purifying with fire, water and air etc.)
(ਮਨਮੁਖਾਂ ਵਾਸਤੇ) ਅੱਗ ਵਿਚ ਹਵਾ ਵਿਚ ਪਾਣੀ ਵਿਚ ਭੀ ਅਪਵਿਤ੍ਰਤਾ ਹੀ ਹੈ l
ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥
sootak bhojan jaytaa kichh khaahi. ||3||
The food which is eaten is polluted.
ਸਮੂਹ ਖੁਰਾਕ ਜੋ ਅਸੀਂ ਖਾਂਦੇ ਹਾਂ, ਦੇ ਵਿੱਚ ਮਲੀਨਤਾ ਹੈ।
ਸੂਤਕਿ ਕਰਮ ਨ ਪੂਜਾ ਹੋਇ ॥
sootak karam na poojaa ho-ay.
No rituals can purify the person who is caught in the concepts of pollution.
ਸੂਤਕ ਦੇ ਭਰਮ ਵਿਚ ਗ੍ਰਸੇ ਹੋਏ ਮਨ ਨੂੰ ਕੋਈ ਕਰਮ-ਕਾਂਡ, ਕੋਈ ਦੇਵ-ਪੂਜਾ ਪਵਿਤ੍ਰ ਨਹੀਂ ਕਰ ਸਕਦੀ।
ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥
naam ratay man nirmal ho-ay. ||4||
It is only by being imbued with God’s Name that the mind is purified.
ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਹੀ ਮਨ ਪਵਿਤ੍ਰ ਹੁੰਦਾ ਹੈ l
ਸਤਿਗੁਰੁ ਸੇਵਿਐ ਸੂਤਕੁ ਜਾਇ ॥
satgur sayvi-ai sootak jaa-ay.
The impurity is eradicated only by following the teachings of the Guru.
(ਹੇ ਭਾਈ!) ਜੇ ਸਤਿਗੁਰੂ ਦਾ ਆਸਰਾ ਲਿਆ ਜਾਏ ਤਾਂ ਮਨ ਦੀ ਅਪਵਿਤ੍ਰਤਾ ਦੂਰ ਹੋ ਜਾਂਦੀ ਹੈ,
ਮਰੈ ਨ ਜਨਮੈ ਕਾਲੁ ਨ ਖਾਇ ॥੫॥
marai na janmai kaal na khaa-ay. ||5||
-and then one does not go through cycles of birth and death.
(ਗੁਰੂ ਦੀ ਸਰਨ ਰਹਿਣ ਵਾਲਾ ਮਨੁੱਖ) ਨਾਹ ਮਰਦਾ ਹੈ ਨਾਹ ਜੰਮਦਾ ਹੈ
ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥
saasat simrit soDh daykhhu ko-ay.
Let one reflect on the holy books and find,
(ਹੇ ਭਾਈ! ਬੇ-ਸ਼ੱਕ) ਕੋਈ ਧਿਰ ਸਿਮ੍ਰਿਤੀਆਂ ਸ਼ਾਸਤ੍ਰਾਂ ਨੂੰ ਭੀ ਵਿਚਾਰ ਕੇ ਵੇਖ ਲਵੋ।
ਵਿਣੁ ਨਾਵੈ ਕੋ ਮੁਕਤਿ ਨ ਹੋਇ ॥੬॥
vin naavai ko mukat na ho-ay. ||6||
-that without meditating on God’s Name with love and devotion, no one is ever liberated (from the impurity of mind or the vices).
ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਮਨੁੱਖ ਮਾਨਸਕ ਅਪਵਿਤ੍ਰਤਾ ਤੋਂ ਖ਼ਲਾਸੀ ਨਹੀਂ ਪਾ ਸਕਦਾ
ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥
jug chaaray naam utam sabad beechaar.
Throughout the four ages, reflecting on Naam was considered the best advice.
ਚੌਹਾਂ ਹੀ ਯੁਗਾਂ ਅੰਦਰ ਨਾਮ ਅਤੇ ਸ਼ਬਦ ਦਾ ਸਿਮਰਣ ਸਰੇਸ਼ਟ ਵਸਤੂ ਹੈ।
ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥੭॥
kal meh gurmukh utras paar. ||7||
In Kalyug also only the Guru’s followers swim across the worldly ocean of vices by meditating on God’s Name with love and respect.
ਇਸ ਕਲਿਜੁਗ ਵਿਚ ਭੀ ਉਹੀ ਮਨੁੱਖ (ਵਿਕਾਰਾਂ ਦੇ ਸਮੁੰਦਰਾਂ ਤੋਂ) ਪਾਰ ਲੰਘਦਾ ਹੈ ਜੋ ਗੁਰੂ ਦੀ ਸਰਨ ਪੈਂਦਾ ਹੈ
ਸਾਚਾ ਮਰੈ ਨ ਆਵੈ ਜਾਇ ॥
saachaa marai na aavai jaa-ay.
Only God is eternal, free from the cycles of birth and death.
(ਪਰਮਾਤਮਾ) ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਜੋ ਕਦੇ ਜੰਮਦਾ ਮਰਦਾ ਨਹੀਂ l
ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥
naanak gurmukh rahai samaa-ay. ||8||1||
O’ Nanak, the Guru’s follower remains merged in God’s Name and therefore no vices can pollute his mind.
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਸ ਪਰਮਾਤਮਾ ਵਿਚ ਸਦਾ ਲੀਨ ਰਹਿੰਦਾ ਹੈ। (ਇਸ ਤਰ੍ਹਾਂ ਉਸ ਮਨੁੱਖ ਦੇ ਮਨ ਨੂੰ ਕੋਈ ਅਪਵਿਤ੍ਰਤਾ ਛੁਹ ਨਹੀਂ ਸਕਦੀ l
ਗਉੜੀ ਮਹਲਾ ੩ ॥
ga-orhee mehlaa 3.
Raag Gauree, by the Third Guru:
ਗੁਰਮੁਖਿ ਸੇਵਾ ਪ੍ਰਾਨ ਅਧਾਰਾ ॥
gurmukh sayvaa paraan aDhaaraa.
O’ Pundit, becoming a Guru’s follower, make the service of the Guru the support of your life breaths.
(ਹੇ ਪੰਡਿਤ!) ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਸੇਵਾ-ਭਗਤੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ l
ਹਰਿ ਜੀਉ ਰਾਖਹੁ ਹਿਰਦੈ ਉਰ ਧਾਰਾ ॥
har jee-o raakho hirdai ur Dhaaraa.
Keeps Him enshrined in your heart.
ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾ ਕੇ ਰੱਖ।
ਗੁਰਮੁਖਿ ਸੋਭਾ ਸਾਚ ਦੁਆਰਾ ॥੧॥
gurmukh sobhaa saach du-aaraa. ||1||
This way), becoming a Guru’s follower you will obtain honor at God’s court.
(ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਵਡਿਆਈ ਹਾਸਲ ਕਰੇਂਗਾ
ਪੰਡਿਤ ਹਰਿ ਪੜੁ ਤਜਹੁ ਵਿਕਾਰਾ ॥
pandit har parh tajahu vikaaraa.
O’ Pandit, read and reflect about God’s virtues, and shed off your sinful thoughts.
ਹੇ ਪੰਡਿਤ! ਪਰਮਾਤਮਾ ਦੀ ਸਿਫ਼ਤ-ਸਾਲਾਹ ਪੜ੍ਹ (ਅਤੇ ਇਸ ਦੀ ਬਰਕਤਿ ਨਾਲ ਆਪਣੇ ਅੰਦਰੋਂ) ਵਿਕਾਰ ਛੱਡ।
ਗੁਰਮੁਖਿ ਭਉਜਲੁ ਉਤਰਹੁ ਪਾਰਾ॥੧॥ ਰਹਾਉ ॥
gurmukh bha-ojal utarahu paaraa. ||1|| rahaa-o.
By following the teaching of the Guru, you will cross over the terrifying world-ocean of vices.
(ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ l