Page 173
ਵਡਭਾਗੀ ਮਿਲੁ ਰਾਮਾ ॥੧॥
vadbhaagee mil raamaa. ||1||
(In this way), O’ fortunate one, you will unite with God.
ਓ ਭਾਰੇ ਨਸੀਬਾਂ ਵਾਲਿਆਂ, ਵਿਆਪਕ ਸਾਈਂ ਨਾਲ ਜੁੜ।
ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ ॥
gur jogee purakh mili-aa rang maanee jee-o.
I have met the Guru, who himself is united with God, and by the Guru’s grace I am enjoying the bliss of God’s Love.
ਪ੍ਰਭੂ ਦਾ ਰੂਪ ਜੋਗੀ-ਰੂਪ ਮਿਲ ਪਿਆ ਹੈ (ਉਸ ਦੀ ਕਿਰਪਾ ਨਾਲ) ਮੈਂ ਆਤਮਕ ਆਨੰਦ ਮਾਣਦਾ ਹਾਂ।
ਗੁਰੁ ਹਰਿ ਰੰਗਿ ਰਤੜਾ ਸਦਾ ਨਿਰਬਾਣੀ ਜੀਉ ॥
gur har rang rat-rhaa sadaa nirbaanee jee-o.
The Guru is imbued with the Love of God and is forever free from the vices.
ਗੁਰੂ ਸਦਾ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਗੁਰੂ ਸਦਾ ਵਾਸਨਾ-ਰਹਿਤ ਹੈ।
ਵਡਭਾਗੀ ਮਿਲੁ ਸੁਘੜ ਸੁਜਾਣੀ ਜੀਉ ॥
vadbhaagee mil sugharh sujaanee jee-o.
O the fortunate one, You too should meet such an accomplished and wise Guru.
ਹੇ ਵੱਡੇ ਭਾਗਾਂ ਵਾਲੇ! ਉਸ ਸੋਹਣੇ ਜੀਵਨ ਵਾਲੇ ਸੁਜਾਨ ਗੁਰੂ ਨੂੰ ਮਿਲ।
ਮੇਰਾ ਮਨੁ ਤਨੁ ਹਰਿ ਰੰਗਿ ਭਿੰਨਾ ॥੨॥
mayraa man tan har rang bhinnaa. ||2||
My mind and body are drenched in the Love of God. l2l
ਮੇਰਾ ਮਨ ਮੇਰਾ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਭਿੱਜ ਗਿਆ ਹੈ l
ਆਵਹੁ ਸੰਤਹੁ ਮਿਲਿ ਨਾਮੁ ਜਪਾਹਾ ॥
aavhu santahu mil naam japaahaa.
Come, O Saints, let us meditate on God’s Name with loving devotion.
ਹੇ ਸੰਤ ਜਨੋ! ਆਓ, ਅਸੀਂ ਰਲ ਕੇ ਪਰਮਾਤਮਾ ਦਾ ਨਾਮ ਜਪੀਏ।
ਵਿਚਿ ਸੰਗਤਿ ਨਾਮੁ ਸਦਾ ਲੈ ਲਾਹਾ ਜੀਉ ॥
vich sangat naam sadaa lai laahaa jee-o.
In the Holy Congregation, let’s earn the lasting wealth of Naam.
ਸਾਧ ਸੰਗਤ ਵਿਚ ਮਿਲ ਕੇ ਸਦਾ ਹਰਿ-ਨਾਮ ਦੀ ਖੱਟੀ ਖੱਟ।
ਕਰਿ ਸੇਵਾ ਸੰਤਾ ਅੰਮ੍ਰਿਤੁ ਮੁਖਿ ਪਾਹਾ ਜੀਉ ॥
kar sayvaa santaa amrit mukh paahaa jee-o.
Let’s follow the Guru’s teachings, and partake the Ambrosial Nectar of Naam.
(ਆਓ, ਸਾਧ ਸੰਗਤ ਵਿਚ) ਗੁਰਮੁਖਾਂ ਦੀ ਸੇਵਾ ਕਰ ਕੇ ਆਪਣੇ ਮੂੰਹ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਭੋਜਨ ਪਾਈਏ।
ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥੩॥
mil poorab likhi-arhay Dhur karmaa. ||3||
As per your pre ordained destiny unite with God .||3||
(ਹੇ ਜਿੰਦੇ!) ਮਿਲ ਪ੍ਰਭੂ ਨੂੰ, ਪ੍ਰਭੂ ਦੀ ਦਰਗਾਹ ਤੋਂ ਉਸ ਦੀ ਬਖ਼ਸ਼ਸ਼ ਦੇ ਪੂਰਬਲੇ ਸਮੇ ਦੇ ਲੇਖ ਜਾਗ ਪਏ ਹਨ
ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥ ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ ॥
saavan varas amrit jag chhaa-i-aa jee-o. man mor kuhuki-arhaa sabad mukh paa-i-aa.
As in the month of Saawan (rainy season), the rain water falls everywhere and the peacock chirps and dances, similarly when the elixir of the Guru’s word rains down in me, I feel as if my mind is dancing and singing the praises of God.
ਜਿਵੇਂ ਸਾਵਣ ਦੇ ਮਹੀਨੇ ਵਿਚ ਬੱਦਲ ਵਰ੍ਹਦਾ ਹੈ ਤੇ ਧਰਤੀ ਨੂੰ ਜਲ ਨਾਲ ਭਰਪੂਰ ਕਰ ਦੇਂਦਾ ਹੈ, ਉਸ ਬੱਦਲ ਨੂੰ ਵੇਖ ਵੇਖ ਕੇ ਮੋਰ ਆਪਣੀ ਮਿੱਠੀ ਬੋਲੀ ਬੋਲਦਾ ਹੈ ਤਿਵੇਂ ਗੁਰੂ ਨਾਮ-ਅੰਮ੍ਰਿਤ ਨਾਲ ਜਗਤ ਨੂੰ ਪ੍ਰਭਾਵਿਤ ਕਰਦਾ ਹੈ ਤੇ ਮਨ ਉਛਾਲੇ ਮਾਰਦਾ ਹੈ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮੂੰਹ ਵਿਚ ਪਾਂਦਾ ਹੈ।
ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ ॥
har amrit vuth-rhaa mili-aa har raa-i-aa jee-o.
The elixir of Naam rains down in the mind, and the union with the Almighty God is obtained.
ਨਾਮ ਅੰਮ੍ਰਿਤ ਵਰਸਦਾ ਹੈ ਅਤੇ ਵਾਹਿਗੁਰੂ ਪਾਤਸ਼ਾਹ ਆ ਮਿਲਦਾ ਹੈ।
ਜਨ ਨਾਨਕ ਪ੍ਰੇਮਿ ਰਤੰਨਾ ॥੪॥੧॥੨੭॥੬੫॥
jan naanak paraym ratannaa. ||4||1||27||65||
Devotee Nanak is imbued with the Love of God. |4|1|27|65|
ਦਾਸ ਨਾਨਕ! ਪ੍ਰਭੂ-ਪ੍ਰੇਮ ਵਿਚ ਰੰਗਿਆ ਗਿਆ ਹੈ l
ਗਉੜੀ ਮਾਝ ਮਹਲਾ ੪ ॥
ga-orhee maajh mehlaa 4.
Raag Gauree Maajh, Fourth Guru:
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥
aa-o sakhee gun kaaman kareehaa jee-o.
O’ my friend Come, let us make God’s virtues as our charms to entice Him.
ਹੇ ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ),
ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
mil sant janaa rang maanih ralee-aa jee-o.
Let’s join the Saints in the holy congregation, and enjoy the bliss of God’s Love.
ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ।
ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥
gur deepak gi-aan sadaa man balee-aa jee-o.
Let us always light the lamp of Guru’s wisdom in our mind.
(ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ,
ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
har tuthai dhul dhul milee-aa jee-o. ||1||
If God become gracious upon us, we may meet Him with gratitude.||1||
ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥
mayrai man tan paraym lagaa har dholay jee-o.
My mind and body are attuned to the love of my beloved God.
ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ।
ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥
mai maylay mitar satgur vaycholay jee-o.
I wish that the true Guru, my mediator, may unite me with my Friend-God.
(ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ।
ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥
man dayvaaN santaa mayraa parabh maylay jee-o.
I will surrender my mind to the devotees who can unite me with my God.
ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ।
ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
har vitrhi-ahu sadaa gholay jee-o. ||2||
I forever dedicate myself to God.
ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਜਾਂਦੀ ਹਾਂ
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
vas mayray pi-aari-aa vas mayray govidaa har kar kirpaa man vas jee-o.
O my Beloved, Master of the Universe; show mercy and come to dwell within my mind.
ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ।
ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
man chindi-arhaa fal paa-i-aa mayray govindaa gur pooraa vaykh vigas jee-o.
O’ my Master of the Universe, beholding the Perfect Guru, the desires of my mind have been fulfilled and I am totally delighted.
ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਮੈਂ ਆਪਣੇ ਚਿੱਤ ਚਾਹੁੰਦੀਆਂ ਮੁਰਾਦਾ ਪਾ ਲਈਆਂ ਹਨ ਅਤੇ ਪਰਮ-ਪ੍ਰੰਸਨ ਹੋ ਗਿਆ ਹਾਂ।
ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
har naam mili-aa sohaaganee mayray govindaa man an-din anad rahas jee-o.
O’ my God, the fortunate soul-bride who realizes God’s Name, is always blissful and happy.
ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ l
ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
har paaiarhaa vadbhagi- mayray govindaa nit lai laahaa man has jee-o. ||3||
O’ my God, the fortunate soul-brides who have realized You by reaping the wealth of Naam, they are continually enjoying the spiritual bliss.||3||
ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ
ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥
har aap upaa-ay har aapay vaykhai har aapay kaarai laa-i-aa jee-o.
O my friends, God Himself creates all beings, He Himself looks after them, and He Himself assigns them to different tasks.
ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ।
ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥
ik khaaveh bakhas tot na aavai iknaa fakaa paa-i-aa jee-o.
Some are blessed with the unlimited bounties which never runs out, while others receive only a handful.
ਕਈ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ , ਜਿਨ੍ਹਾਂ ਵਿੱਚ ਕਦੇ ਕਮੀ ਨਹੀਂ ਵਾਪਰਦੀ ਅਤੇ ਕਈਆਂ ਨੂੰ ਕੇਵਲ ਦਾਣਿਆਂ ਦੀ ਮੁੱਠੀ ਹੀ ਮਿਲਦੀ ਹੈ।
ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥
ik raajay takhat baheh nit sukhee-ay iknaa bhikh mangaa-i-aa jee-o.
Many by His grace sit upon thrones as kings and enjoy constant pleasures, while there are others whom He makes to beg.
ਅਨੇਕਾਂ ਉਸ ਦੀ ਮਿਹਰ ਨਾਲ ਰਾਜੇ ਬਣ ਕੇ ਤਖ਼ਤ ਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ ਭੀਖ ਮੰਗਾਂਦਾ ਹੈ
ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥
sabh iko sabad varatdaa mayray govidaa jan naanak naam Dhi-aa-i-aa jee-o. ||4||2||28||66||
O’ my Master of the Universe; only His command prevails everywhere, and the humble devotee Nanak meditates on Your Name. ||4||2||28||66||
ਮੇਰੇ ਜਗਤ ਦੇ ਮਾਲਕ ਹਰਿ ਥਾ ਕੇਵਲ ਤੇਰਾ ਹੁਕਮ ਹੀ ਪਰਬਲ ਹੈ। ਨੋਕਰ ਨਾਨਕ! ਤੇਰੇ ਨਾਮ ਦਾ ਅਰਾਧਨ ਕਰਦਾ ਹੈ।
ਗਉੜੀ ਮਾਝ ਮਹਲਾ ੪ ॥
ga-orhee maajh mehlaa 4.
Raag Gauree Maajh, Fourth Guru:
ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥
man maahee man maahee mayray govindaa har rang rataa man maahee jee-o.
O’ my God, the one who is blessed with Your gr realizes that You are dwelling in his mind and his mind remains imbued with Your love.
ਹੇ ਮੇਰੇ ਗੋਵਿੰਦ! ਜਿਸ ਉਤੇ ਤੇਰੀ ਮਿਹਰ ਹੁੰਦੀ ਹੈ, ਉਹ ਮਨੁੱਖ ਆਪਣੇ ਮਨ ਵਿਚ ਹੀ, ਹਰਿ-ਨਾਮ ਦੇ ਰੰਗ ਵਿਚ ਰੰਗਿਆ ਰਹਿੰਦਾ ਹੈ
ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ ॥
har rang naal na lakhee-ai mayray govidaa gur pooraa alakh lakhaahee jee-o.
O’ my loving God, You are always with us, but we cannot realize this. It is only the perfect Guru who helps us to know You, the unknowable God.
ਹੇ ਮੇਰੇ ਗੋਵਿੰਦ! ਹਰਿ-ਨਾਮ ਦਾ ਆਨੰਦ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪਰ ਇਹ ਆਨੰਦ ਹਰੇਕ ਜੀਵ ਪਾਸੋਂ ਮਾਣਿਆ ਨਹੀਂ ਜਾ ਸਕਦਾ। ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਉਸ ਅਦ੍ਰਿਸ਼ਟ ਪਰਮਾਤਮਾ ਨੂੰ ਲੱਭ ਲੈਂਦੇ ਹਨ।
ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥
har har naam pargaasi-aa mayray govindaa sabh daalad dukh leh jaahee jee-o.
O’ my Master of the Universe, those in whose mind Your Name is illuminated, all their misery and sorrow is removed.
ਹੇ ਮੇਰੇ ਗੋਵਿੰਦ! ਜਿਨ੍ਹਾਂ ਦੇ ਅੰਦਰ ਤੂੰ ਹਰਿ-ਨਾਮ ਦਾ ਪਰਕਾਸ਼ ਕਰਦਾ ਹੈਂ, ਉਹਨਾਂ ਦੇ ਸਾਰੇ ਦੁੱਖ ਦਲਿੱਦਰ ਦੂਰ ਹੋ ਜਾਂਦੇ ਹਨ।
ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥੧॥
har pad ootam paa-i-aa mayray govindaa vadbhagi naam samaahee jee-o. ||1||
O’ my Master of the Universe, those who by good fortune obtain the supreme spiritual state of union With God, remain merged in Naam. ||1||
ਹੇ ਮੇਰੇ ਗੋਵਿੰਦ! ਜਿਨ੍ਹਾਂ ਮਨੁੱਖਾਂ ਨੂੰ ਹਰਿ-ਮਿਲਾਪ ਦੀ ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਉਹ ਵਡ-ਭਾਗੀ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ l
ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥
nainee mayray pi-aari-aa nainee mayray govidaa kinai har parabh dith-rhaa nainee jee-o.
O’ my beloved Master of the Universe, has anyone ever seen You with his eyes?
ਹੇ ਮੇਰੇ ਪਿਆਰੇ ਗੋਵਿੰਦ! ਕੀ ਕਿਸੇ ਨੇ ਆਪਣੀਆਂ ਅੱਖਾਂ ਨਾਲ ਵਾਹਿਗੁਰੂ ਸੁਆਮੀ ਨੂੰ ਵੇਖਿਆਂ ਹੈ?
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਮੇਰੇ ਗੋਵਿੰਦਾ ਹਰਿ ਬਾਝਹੁ ਧਨ ਕੁਮਲੈਣੀ ਜੀਉ ॥
mayraa man tan bahut bairaagi-aa mayray govindaa har baajhahu Dhan kumlainee jee-o.
O’ my master of the Universe, without You I am feeling the pains of separation,
and I am withering away like a separated young bride.