Guru Granth Sahib Translation Project

guru-granth-sahib-chinese-page-661

Page 661

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ 那纳克啊!只要我们要活在世上,我们就必须说和聽到关於主的一些事情
ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥੫॥੨॥ 我们取得了伟大的发现,但从未找到一种生活方式。因此,只要你得活着,就应该通过杀死自我来生活。5.2
ਧਨਾਸਰੀ ਮਹਲਾ ੧ ਘਰੁ ਦੂਜਾ 达纳萨里马哈拉 1 加鲁杜贾
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਕਿਉ ਸਿਮਰੀ ਸਿਵਰਿਆ ਨਹੀ ਜਾਇ ॥ 我该怎么做西姆兰?上帝不被我所崇拜
ਤਪੈ ਹਿਆਉ ਜੀਅੜਾ ਬਿਲਲਾਇ ॥ 没有西姆兰,我的心像火一样燃烧,我的灵魂也在悲伤中哀悼
ਸਿਰਜਿ ਸਵਾਰੇ ਸਾਚਾ ਸੋਇ ॥ 当至高无上的真理,至高无上的灵魂,创造了所有众生,并使他们自己变得有德行,那么
ਤਿਸੁ ਵਿਸਰਿਐ ਚੰਗਾ ਕਿਉ ਹੋਇ ॥੧॥ 那么,忘记那位主又怎么能更好呢?1
ਹਿਕਮਤਿ ਹੁਕਮਿ ਨ ਪਾਇਆ ਜਾਇ ॥ 上帝不能通过任何聪明和命令来获得
ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥੧॥ ਰਹਾਉ ॥ 我的母亲啊!我怎样才能找到那至高无上的真神呢?1.留
ਵਖਰੁ ਨਾਮੁ ਦੇਖਣ ਕੋਈ ਜਾਇ ॥ 只有罕见的人去看这个名字
ਨਾ ਕੋ ਚਾਖੈ ਨਾ ਕੋ ਖਾਇ ॥ 没有人品尝或吃这种纳玛里特
ਲੋਕਿ ਪਤੀਣੈ ਨਾ ਪਤਿ ਹੋਇ ॥ 通过取悦人们,人类不会得到尊重
ਤਾ ਪਤਿ ਰਹੈ ਰਾਖੈ ਜਾ ਸੋਇ ॥੨॥ 只有当人以真神自己为耻时,人的荣誉仍然存在。2
ਜਹ ਦੇਖਾ ਤਹ ਰਹਿਆ ਸਮਾਇ ॥ 神啊!无论我看到哪里,你都存在在那里
ਤੁਧੁ ਬਿਨੁ ਦੂਜੀ ਨਾਹੀ ਜਾਇ ॥ 除了你,我没有别的幸福之地
ਜੇ ਕੋ ਕਰੇ ਕੀਤੈ ਕਿਆ ਹੋਇ ॥ 即使一个人试图做某事,他也不会发生任何事情
ਜਿਸ ਨੋ ਬਖਸੇ ਸਾਚਾ ਸੋਇ ॥੩॥ 对他怜悯的真神可以做点什么。3
ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥ 现在我必须起身离开,只要我做一个穆哈拉特或拍手
ਕਿਆ ਮੁਹੁ ਦੇਸਾ ਗੁਣ ਨਹੀ ਨਾਲਿ ॥ 我没有品质,那么我要向主展示什么面孔呢
ਜੈਸੀ ਨਦਰਿ ਕਰੇ ਤੈਸਾ ਹੋਇ ॥ 正如神一样,人也是
ਵਿਣੁ ਨਦਰੀ ਨਾਨਕ ਨਹੀ ਕੋਇ ॥੪॥੧॥੩॥ 那纳克啊!没有他的眼光,就没有活生生的人。4.1.3
ਧਨਾਸਰੀ ਮਹਲਾ ੧ ॥ 达纳萨里马哈拉 1
ਨਦਰਿ ਕਰੇ ਤਾ ਸਿਮਰਿਆ ਜਾਇ ॥ 只有当神显明他的恩典时,他的巴詹-西姆兰才算完成
ਆਤਮਾ ਦ੍ਰਵੈ ਰਹੈ ਲਿਵ ਲਾਇ ॥ 当人的灵魂被感动时,他会把注意力集中在真理上
ਆਤਮਾ ਪਰਾਤਮਾ ਏਕੋ ਕਰੈ ॥ 当他将魂神视为一种形式时,那么
ਅੰਤਰ ਕੀ ਦੁਬਿਧਾ ਅੰਤਰਿ ਮਰੈ ॥੧॥ 他心中的困境在他的脑海中死去。1
ਗੁਰ ਪਰਸਾਦੀ ਪਾਇਆ ਜਾਇ ॥ 只有通过上师的巨大恩典才能获得上帝
ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥੧॥ ਰਹਾਉ ॥ 如果一个人的心与神同在,那么时间就不会吞噬它。1.留
ਸਚਿ ਸਿਮਰਿਐ ਹੋਵੈ ਪਰਗਾਸੁ ॥ 通过那位真正的主西姆兰,真理在头脑中被照亮,并且
ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥ 他只在毒药形式的玛雅中保持分离
ਸਤਿਗੁਰ ਕੀ ਐਸੀ ਵਡਿਆਈ ॥ 这就是萨古鲁的伟大之处,
ਪੁਤ੍ਰ ਕਲਤ੍ਰ ਵਿਚੇ ਗਤਿ ਪਾਈ ॥੨॥ 人通过生活在他的儿子和妻子之间而获得救赎。2
ਐਸੀ ਸੇਵਕੁ ਸੇਵਾ ਕਰੈ ॥ 耶和华的仆人以这样的方式服侍他:
ਜਿਸ ਕਾ ਜੀਉ ਤਿਸੁ ਆਗੈ ਧਰੈ ॥ 将这生命赐给他的主将生命献给他
ਸਾਹਿਬ ਭਾਵੈ ਸੋ ਪਰਵਾਣੁ ॥ 喜欢主的人是有福的
ਸੋ ਸੇਵਕੁ ਦਰਗਹ ਪਾਵੈ ਮਾਣੁ ॥੩॥ 这样的仆人在主的宫廷中获得了极大的美。3
ਸਤਿਗੁਰ ਕੀ ਮੂਰਤਿ ਹਿਰਦੈ ਵਸਾਏ ॥ 他在心中灌输了萨古鲁的形象,并且
ਜੋ ਇਛੈ ਸੋਈ ਫਲੁ ਪਾਏ ॥ 他所渴望的,他得到果实
ਸਾਚਾ ਸਾਹਿਬੁ ਕਿਰਪਾ ਕਰੈ ॥ 如果真神亲自怜悯他
ਸੋ ਸੇਵਕੁ ਜਮ ਤੇ ਕੈਸਾ ਡਰੈ ॥੪॥ 这样的仆人怎么可能又怕死呢?4
ਭਨਤਿ ਨਾਨਕੁ ਕਰੇ ਵੀਚਾਰੁ ॥ 那纳克啊!它考虑了“人”这个词和
ਸਾਚੀ ਬਾਣੀ ਸਿਉ ਧਰੇ ਪਿਆਰੁ ॥ 喜欢真实的言语,
ਤਾ ਕੋ ਪਾਵੈ ਮੋਖ ਦੁਆਰੁ ॥ 他获得了救恩之门
ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ ॥੫॥੨॥੪॥ 这个词是所有诵经和忏悔的精髓。5.2.4
ਧਨਾਸਰੀ ਮਹਲਾ ੧ ॥ 达纳萨里马哈拉 1
ਜੀਉ ਤਪਤੁ ਹੈ ਬਾਰੋ ਬਾਰ ॥ 我的灵魂一次又一次地像火一样燃烧
ਤਪਿ ਤਪਿ ਖਪੈ ਬਹੁਤੁ ਬੇਕਾਰ ॥ 它继续因烧水而感到不高兴,并陷入许多疾病
ਜੈ ਤਨਿ ਬਾਣੀ ਵਿਸਰਿ ਜਾਇ ॥ 言语被遗忘的身体,
ਜਿਉ ਪਕਾ ਰੋਗੀ ਵਿਲਲਾਇ ॥੧॥ 他继续像一个坚定的病人一样哀悼。1
ਬਹੁਤਾ ਬੋਲਣੁ ਝਖਣੁ ਹੋਇ ॥ 大多数话都变成了徒劳的废话,因为
ਵਿਣੁ ਬੋਲੇ ਜਾਣੈ ਸਭੁ ਸੋਇ ॥੧॥ ਰਹਾਉ ॥ 主知道关于我们的一切,而不用我们说话。1.留
ਜਿਨਿ ਕਨ ਕੀਤੇ ਅਖੀ ਨਾਕੁ ॥ 造了我们耳朵、眼睛和鼻子的,
ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥ 那赐予我们生命,说话迅速的,


© 2017 SGGS ONLINE
Scroll to Top