Guru Granth Sahib Translation Project

Guru Granth Sahib Urdu Page 1280

Page 1280

ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥ وہ رب اعمال کے مطابق سچا انصاف ہی کرتا ہے۔ 3۔
ਸਲੋਕ ਮਃ ੨ ॥ شلوک محلہ 2۔
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥ اے سہیلیو! ساون کا موسم آ گیا ہے، اب شوہر رب کو یاد کرو۔
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ੍ਹ ਅਵਰੀ ਲਾਗਾ ਨੇਹੁ ॥੧॥ نانک فرماتے ہیں کہ وہ عورتیں جو رب کے سوا کسی اور سے محبت رکھتی ہیں، وہ ہمیشہ تڑپتی اور دکھ سہتی ہیں۔ 1۔
ਮਃ ੨ ॥ محلہ 2۔
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥ اے سہیلیو! ساون آیا ہے، بارش خوب برس رہی ہے۔
ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥ نانک فرماتے ہیں کہ جنہوں نے رب سے محبت جوڑی ہے، وہ سہاگنیں ہمیشہ سکون میں رہتی ہیں۔ 2۔
ਪਉੜੀ ॥ پؤڑی۔
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ رب نے خود ہی زندگی کا دنگل قائم کر کے دنیا کو کشتی کا میدان بنا دیا ہے۔
ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥ جس میں جاندار آپس میں مقابلہ کرتے ہیں، اور گرو کے فرمانبردار خوشی سے حصہ لیتے ہیں۔
ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥ لیکن خودی والے ناسمجھ ہار جاتے ہیں۔
ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥ یہ سب رب کی ہی لیلا ہے، وہ خود ہی مقابلہ کرتا ہے خود ہی مارتا ہے، اور خود ہی یہ کارخانہ چلاتا ہے۔
ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥ گرو کے ذریعے پتہ چلتا ہے کہ سب کا مالک ایک ہی ہے۔
ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥ وہ بغیر قلم اور سیاہی کے اپنے حکم سے سب کے نصیب لکھ دیتا ہے۔
ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥ جہاں سچے لوگوں کی سنگت ہو، وہی جگہ ہے جہاں رب کے اوصاف بیان کیے جاتے ہیں۔
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥ اے نانک؟ سچے کلام کی تعریف کے ذریعے سچ کی پہچان ہوتی ہے۔ 4۔
ਸਲੋਕ ਮਃ ੩ ॥ شلوک محلہ 3۔
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥ جھک جھک کر بادل آیا ہے اور طرح طرح کی برسات لا رہا ہے۔
ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥ میں نہیں جانتا رب کے ساتھ محبت کیسے قائم رہے۔
ਰੰਗੁ ਰਹਿਆ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਮਨਿ ਭਉ ਭਾਉ ਹੋਇ ॥ محبت اسی کے ساتھ قائم رہتی ہے جس کے دل میں خوف اور محبت کا جذبہ ہوتا ہے۔
ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥ اے نانک جس کے دل میں نہ خوف ہے نہ پیار، اُس کے جسم کو کبھی سکون نہیں ملتا۔ 1۔
ਮਃ ੩ ॥ محلہ 3۔
ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥ جھک جھک کر بادل آیا ہے اور خاموشی سے پانی برسا رہا ہے۔
ਨਾਨਕ ਦੁਖੁ ਲਾਗਾ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਕੰਤੈ ਸਿਉ ਮਨਿ ਭੰਗੁ ॥੨॥ اے نانک! وہ عورت دکھ سہتی ہے جس کا دل اپنے شوہر رب سے الگ ہو چکا ہے۔ 2۔
ਪਉੜੀ ॥ پؤڑی۔
ਦੋਵੈ ਤਰਫਾ ਉਪਾਇ ਇਕੁ ਵਰਤਿਆ ॥ رب نے دو راستے بنائے ایک دنیاوی زندگی کا دوسرا ریاضت کا مگر کام وہی کرتا ہے۔
ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥ ویدوں کی تعلیم دے کر اُس نے اُن میں آپس کا جھگڑا ڈال دیا۔
ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥ دنیاوی اور ترک والے دونوں راستوں کے بیچ دھرم کو رہبر بنایا۔
ਮਨਮੁਖ ਕਚੇ ਕੂੜਿਆਰ ਤਿਨ੍ਹ੍ਹੀ ਨਿਹਚਉ ਦਰਗਹ ਹਾਰਿਆ ॥ خودی والے جھوٹے اور کچے نکلتے ہیں، وہ رب کی حضوری میں ہار جاتے ہیں۔
ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨ੍ਹ੍ਹੀ ਮਾਰਿਆ ॥ گرو کی رہنمائی میں چلنے والے وہ بہادر ہیں جو شہوت اور غصے کو شکست دیتے ہیں۔
ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥ وہ سچے کلام کے ذریعے اپنی زندگی سنوارتے ہیں اور سچ میں محو ہو جاتے ہیں۔
ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥ اے رب! وہی بھگت تجھے پیارے لگتے ہیں، جو تیرے سچے نام سے محبت کرتے ہیں۔
ਸਤਿਗੁਰੁ ਸੇਵਨਿ ਆਪਣਾ ਤਿਨ੍ਹ੍ਹਾ ਵਿਟਹੁ ਹਉ ਵਾਰਿਆ ॥੫॥ جو سچے گرو کی خدمت کرتے ہیں، میں ان پر قربان ہوں۔ 5۔
ਸਲੋਕ ਮਃ ੩ ॥ شلوک محلہ۔3۔
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥ بادل آیا ہے، بارش خوب برسا رہا ہے۔
ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥ اے نانک! جو رب کی رضا میں جیتے ہیں، وہ ہمیشہ خوش رہتے ہیں۔ 1۔
ਮਃ ੩ ॥ محلہ 3۔
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥ اے نادان! بار بار اٹھ کر کیا دیکھتا ہے؟ اس بادل کے ہاتھ میں کچھ بھی نہیں۔
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥ جس نے یہ بادل بھیجا ہے، اُسی رب کو دل میں بسا۔
ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥ جب رب کرم کرتا ہے، تب ہی وہ دل میں آ کر بس جاتا ہے۔
ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥ اے نانک جس پر رب کی نگاہِ کرم نہ ہو، وہ بس فریاد ہی کرتا رہتا ہے۔ 2۔
ਪਉੜੀ ॥ پؤڑی۔
ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥ اُس رب کی ہمیشہ بندگی کرو، جسے کچھ پیدا کرنے میں وقت نہیں لگتا۔
ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥ وہ سب کچھ پل بھر میں بنا بھی دیتا ہے اور مٹا بھی دیتا ہے۔
ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥ وہ خود ہی دنیا کو پیدا کرتا ہے اور اپنی قدرت پر غور کرتا ہے۔
ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥ جب خودی والے کے اعمال کا حساب ہوتا ہے، تو وہ سخت سزا بھگتتا ہے۔


© 2025 SGGS ONLINE
error: Content is protected !!
Scroll to Top