Urdu-Page-117

ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥
sabad marai man maarai apunaa muktee kaa dar paavni-aa. ||3||
By following the Guru’s word, he controls his mind and attains freedom from the bonds of Maya.
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ l
سبدِ مرےَ منُ مارےَ اپنا مُکتیِ کا درُ پاۄنھِیا ॥੩॥
کلام مرشد سے دل پر ضبط حاصل ہوتی ہے اور من اور زندگی کی روش بدلتی ہے اور من کومن کے زیر کرنے سے نجات ملتی ہے ۔(3)

ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥
kilvikh kaatai kroDh nivaaray.
He erases his sins, and eliminates his anger;
ਉਹ ਮਨੁੱਖ ਆਪਣੇ ਪਾਪ ਕੱਟ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ,
کِلۄِکھ کاٹےَ ک٘رودھُ نِۄارے ॥
کل وکہہ ۔گناہ ۔ کرودھ ۔ غصہ ۔ نوارے ۔ دور کرئے ۔
گناہوں کے پرہیز سے اور غصہ ختم کرنے سے

ਗੁਰ ਕਾ ਸਬਦੁ ਰਖੈ ਉਰ ਧਾਰੇ ॥
gur kaa sabad rakhai ur Dhaaray.
He keeps the Guru’s word in his mind.
ਉਹ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ।
گُر کا سبدُ رکھےَ اُر دھارے ॥
اردھارے ۔ دل میں بسائے ۔
اور کلام مرشد دل میں بسانے سے

ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥੪॥
sach ratay sadaa bairaagee ha-umai maar milaavani-aa. ||4||
Those who are attuned to Truth, remain detached from Maya forever. Subduing their egotism, they remain united with God.
ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਰਹਿੰਦੇ ਹਨ। ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ (ਪ੍ਰਭੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ l
سچِ رتے سدا بیَراگیِ ہئُمےَ مارِ مِلاۄنھِیا ॥੪॥
ویراگی ۔پرہیز گار ۔(4)
اورسچ اپنانے والا ہمیشہ طارق ہے ۔ اور خودی ختم کرکے الہٰی ملاپ ہوتاہے ۔(4)

ਅੰਤਰਿ ਰਤਨੁ ਮਿਲੈ ਮਿਲਾਇਆ ॥
antar ratan milai milaa-i-aa.
Within every one is the precious Naam, which is realized only through the Guru.
ਹਰੇਕ ਜੀਵ ਦੇ ਅੰਦਰ (ਪ੍ਰਭੂ ਦੀ ਜੋਤਿ-) ਰਤਨ ਮੌਜੂਦ ਹੈ, ਪਰ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ ਗੁਰੂ ਮਿਲਾ ਦੇਵੇ l
انّترِ رتنُ مِلےَ مِلائِیا ॥
انتر ۔جسم کے اندر ۔
انسان کے جسم میں قیمتی اسکے دل ودماغ ہیں نہایت قیمتی اوصاف ہیں مگر یہ مرشد کے ملائے سے ملتے ہیں

ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥
taribaDh mansaa taribaDh maa-i-aa.
The mind is bound by the three kinds of desires and the three modes of Maya.
ਤਿੰਨ ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋ ਕਾਮਨਾ ਤਿੰਨਾਂ ਗੁਣਾਂ ਅਨੁਸਾਰ (ਵੰਡੀ ਰਹਿੰਦੀ) ਹੈ।
ت٘رِبِدھِ منسا ت٘رِبِدھِ مائِیا ॥
تربدھ ۔ تین قسموں کی ۔ تین اوصاف پر مشتمل
۔ تین اوصاف پر مشتمل یہ دنیاو دنیاوی دولت کے زیر تاثرات انسانی دلی ارادے اور خواہشات تین اوصاف کے مطابق منعم ہیں ۔

ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥੫॥
parh parh pandit monee thakay cha-uthay pad kee saar na paavni-aa. ||5||
The pundits and the silent sages have grown tired of reading scriptures but have not realized the supreme essence of the fourth state of mind (peace and poise).
ਪੜ੍ਹ ਵਾਚ ਕੇ ਪੰਡਤ ਤੇ ਖਾਮੋਸ਼ ਰਿਸ਼ੀ ਹਾਰ ਗਏ ਗਏ ਹਨ ਪ੍ਰੰਤੂ ਊਹ ਚੌਥੀ ਆਤਮਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕੇ l
پڑِ پڑِ پنّڈِت مونیِ تھکے چئُتھے پد کیِ سار ن پاۄنھِیا ॥੫॥
۔ چوتھے پد ۔ تینوں اوصاف سے بلند ۔ اوصاف کا بلند ترین رتبہ ۔ جسے تریا پد بھی روحانی طور پر کہا جاتا ہے ۔ سار۔ سمجھ (5)
عالم فاضل اور دیگر دانشمند اور توجہات مرکوز کرنیوالے پڑھ پڑھ کر تھک جاتے ہیں ۔ مگر روحانیت کی سمجھ نہیں پاتے جو انسان کو تینوں اوصاف سے بلند رتبے پر پہچاتی ہے ۔(5)

ਆਪੇ ਰੰਗੇ ਰੰਗੁ ਚੜਾਏ ॥
aapay rangay rang charhaa-ay.
Of His own accord, God imbues mortals with His love.
ਪ੍ਰਭੂ ਆਪ ਹੀ ਜੀਵਾਂ ਨੂੰ ਆਪਣੇ ਪ੍ਰੇਮ-ਰੰਗ ਵਿਚ ਰੰਗਦਾ ਹੈ,
آپے رنّگے رنّگُ چڑاۓ ॥
خدا خود ہی پریم پیار پیدا کرکے اسے اپنے پریم میں لگاتا ہے

ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥
say jan raatay gur sabad rangaa-ay.
Only they remain absorbed in God’s love who are imbued with the Guru’s word .
ਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਗੁਰੂ ਦੇ ਸ਼ਬਦ ਵਿਚ ਰੰਗਦਾ ਹੈ, ਉਹ ਮਨੁੱਖ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।
سے جن راتے گُر سبدِ رنّگاۓ ॥
جن انسانوں کو الہٰی پیار ہے وہی کرتے ہیں جنہیں کلام پیارا ہے

ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥੬॥
har rang charhi-aa at apaaraa har ras ras gun gaavani-aa. ||6||
Being extremely imbued with God’s Love, they keep singing the Glorious Praises of God, with great pleasure and joy.
ਉਹਨਾਂ ਨੂੰ ਹਰੀ ਦਾ ਪ੍ਰੇਮ-ਰੰਗ ਬਹੁਤ ਚੜ੍ਹਿਆ ਰਹਿੰਦਾ ਹੈ। ਉਹ ਹਰੀ ਦੇ ਨਾਮ-ਰਸ ਵਿਚ (ਭਿੱਜ ਕੇ) ਆਤਮਕ ਆਨੰਦ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ l
ہرِ رنّگُ چڑِیا اتِ اپارا ہرِ رسِ رسِ گُنھ گاۄنھِیا
ات نہایت ۔ اپارا۔ لا محدود ۔جسکا کوئی کناہ نہ ہو ۔ ہررس۔ الہٰی لطف ۔ رس لطف۔ مزہ ۔ (6) ॥੬॥
۔ وہ الہٰی پیار سے سر شار ہو جاتے ہیں ۔ وہ الہٰی نام کے لطف سے روحانی سکون میں صفت صلاح کرتے ہیں ۔(6)

ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥
gurmukh riDh siDh sach sanjam so-ee.
To the Guru’s follower, God’s Name is all the wealth, miraculous spiritual powers and strict self-discipline.
ਗੁਰੂ ਸਮਰਪਣ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ।
گُرمُکھِ رِدھِ سِدھِ سچُ سنّجمُ سوئیِ ॥
ردھ۔ کرامات۔ معجزے ۔ سدھ۔ پاک بنانا۔ سچ۔ سچائی سنجم۔ ضبط ۔ پرہیز گاری ۔ (7)
مرید مرشد کے لئے کرامات اور پرہیز گاری خدا ہی ہے ۔

ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥
gurmukh gi-aan naam mukat ho-ee.
Through the spiritual wisdom of the Naam, the Guru’s follower is liberated.
ਗੁਰੂ ਸਮਰਪਣ ਬ੍ਰਹਿਮ ਬੋਧ ਨੂੰ ਪ੍ਰਾਪਤ ਹੁੰਦਾ ਹੈ ਅਤੇ ਹਰੀ ਨਾਮ ਦੇ ਰਾਹੀਂ ਮੁਕਤ ਹੋ ਜਾਂਦਾ ਹੈ।
گُرمُکھِ گِیانُ نامِ مُکتِ ہوئیِ ॥
مرید مرشد علم وریاض سے نجات پاتا ہے

ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥੭॥
gurmukh kaar sach kamaaveh sachay sach samaavani-aa. ||7||
The Guru’s follower leads a truthful life, and thus truly merges in God.
ਪਵਿੱਤਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈ ਅਤੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਅੰਦਰ ਲੀਨ ਹੋ ਜਾਂਦਾ ਹੈ।
گُرمُکھِ کار سچُ کماۄہِ سچے سچِ سماۄنھِیا ॥੭॥
۔ مرید مرشد کے اعمال اور کار سچی ہوتی ہے اور سچ اور سچائی میں اپنی بسر اوقات کرتا ہے ۔(7)

ਗੁਰਮੁਖਿ ਥਾਪੇ ਥਾਪਿ ਉਥਾਪੇ ॥
gurmukh thaapay thaap uthaapay.
The Guru’s follower realizes that it is God who creates and destroys His creation.
ਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਨਿਸਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਰਚਦਾ ਹੈ, ਤੇ ਆਪ ਹੀ ਨਾਸ ਕਰਦਾ ਹੈ।
گُرمُکھِ تھاپے تھاپِ اُتھاپے ॥
تھاپے ۔ پیدا کرتا ۔ اُتھاپے ۔مٹانا ۔(8)
۔ مرید مرشد خدا کو ہی پیدا کرنیوالا اور اسے ختم کرنیوالا سمجھتا ہے

ਗੁਰਮੁਖਿ ਜਾਤਿ ਪਤਿ ਸਭੁ ਆਪੇ ॥
gurmukh jaat pat sabh aapay.
To the Guru’s follower God Himself is his social class, status and honor.
ਪ੍ਰਭੂ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ (ਉੱਚੀ) ਜਾਤਿ ਹੈ ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।
گُرمُکھِ جاتِ پتِ سبھُ آپے ॥
مرید مرشد کے لئے ذات اور عزت خدا ہی ہے

ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥
naanak gurmukh naam Dhi-aa-ay naamay naam samaavani-aa. ||8||12||13||
O Nanak, the Guru’s follower meditates on Naam with loving devotion and through Naam merges in God.
ਹੇ ਨਾਨਕ! ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ ਨਾਮ ਸਿਮਰਦਾ ਹੈ, ਤੇ ਪ੍ਰਭੂ ਦੇ ਨਾਮ ਵਿਚ ਹੀ ਲੀਨ ਹੋ ਜਾਂਦਾ ਹੈ l
نانک گُرمُکھِ نامُ دھِیاۓ نامے نامِ سماۄنھِیا ॥੮॥੧੨॥੧੩॥
۔ اے نانک گورمکھ نام الہٰی کی ریاض کرنے والا اور اپنانے والا ہے ۔(8)

ਮਾਝ ਮਹਲਾ ੩ ॥
maajh mehlaa 3.
Raag Maajh, by the Third Guru:
ماجھ مہلا ੩॥

ਉਤਪਤਿ ਪਰਲਉ ਸਬਦੇ ਹੋਵੈ ॥
utpat parla-o sabday hovai.
Creation and destruction happen through the Divine Word.
ਪਰਮਾਤਮਾ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ।
اُتپتِ پرلءُ سبدے ہوۄےَ ॥
اُت پت۔ پیدائش ۔ پرلو۔ فناہ ۔ شبدے ۔ آواز یا کلام سے ۔
الہٰی فرمان وکلام و آواز سے ہی یہ دنیا وجود میں اور ظہور میں آتی ہے

ਸਬਦੇ ਹੀ ਫਿਰਿ ਓਪਤਿ ਹੋਵੈ ॥
sabday hee fir opat hovai.
Through the Divine Word, creation happens again.
ਮੁੜ ਪ੍ਰਭੂ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ।
سبدے ہیِ پھِرِ اوپتِ ہوۄےَ ॥
اور آئی ہے اور حکم سے فناہ ہوتی ہے ۔

ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਵਣਿਆ ॥੧॥
gurmukh vartai sabh aapay sachaa gurmukh upaa-ay samaavani-aa. ||1||
The Guru’s follower realizes that God pervades everywhere, and after creating the universe, He is permeating in His creation.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਹਰੇਕ ਥਾਂ ਸਦਾ-ਥਿਰ ਪਰਮਾਤਮਾ ਆਪ ਹੀ ਮੌਜੂਦ ਹੈ, ਜਗਤ ਪੈਦਾ ਕਰ ਕੇ ਉਸ ਵਿਚ ਲੀਨ ਹੋ ਰਿਹਾ ਹੈ l
گُرمُکھِ ۄرتےَ سبھُ آپے سچا گُرمُکھِ اُپاءِ سماۄنھِیا ॥੧॥
گورمکھ ۔ مرید مرشد ۔ سب ۔ ہرجگہ ۔ اُپائے ۔ پیدا کئے ۔۔
مرید ان مرشد کو یہ یقین ہو جاتا ہے کہ خدا ہر جگہ موجود ہے اور دنیا پیدا کرکے اس میں بستا ہے

ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ ॥
ha-o vaaree jee-o vaaree gur pooraa man vasaavani-aa.
I totally dedicate myself to those who enshrine the Perfect Guru in their minds.
ਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਪੂਰੇ ਗੁਰੂ ਨੂੰ ਆਪਣੇ ਮਨ ਵਿਚ ਵਸਾਂਦੇ ਹਨ।
ہءُ ۄاریِ جیِءُ ۄاریِ گُرُ پوُرا منّنِ ۄساۄنھِیا ॥
من۔ من میں دل میں ۔
۔۔ میں ان انسانوں پر قربان ہوں جو کامل مرشد کو دل میں بساتے ہیں

ਗੁਰ ਤੇ ਸਾਤਿ ਭਗਤਿ ਕਰੇ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥ ਰਹਾਉ ॥
gur tay saat bhagat karay din raatee gun kahi gunee samaavani-aa. ||1|| rahaa-o.
Through the Guru’s word one obtains peace, and worships God day and night. By singing His praises, he merges in the treasure of virtues (God).
ਗੁਰਾਂ ਦੇ ਰਾਹੀਂ ਮਨੁੱਖ ਸ਼ਾਂਤੀ ਪਾਉਂਦਾ ਤੇ ਪ੍ਰਭੂ ਦੀ ਦਿਨ ਰਾਤ ਪਰੇਮ-ਮਈ ਸੇਵਾ ਕਰਦਾ ਹੈ। ਪ੍ਰਭੂ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ।
گُر تے ساتِ بھگتِ کرے دِنُ راتیِ گُنھ کہِ گُنھیِ سماۄنھِیا ॥੧॥ رہاءُ ॥
سات ۔سکون ۔ گنوان ۔بااوصاف ۔۔
۔ مرشد سے روحانی سکون ملتا ہے انسان روزوشب الہٰی عبادت کرتا ہے الہٰی صفت صلاح کرتا ہے اور خدا دل میں بساتا ہے ۔۔

ਗੁਰਮੁਖਿ ਧਰਤੀ ਗੁਰਮੁਖਿ ਪਾਣੀ ॥ ਗੁਰਮੁਖਿ ਪਵਣੁ ਬੈਸੰਤਰੁ ਖੇਲੈ ਵਿਡਾਣੀ ॥
gurmukh Dhartee gurmukh paanee.gurmukh pavan baisantar khaylai vidaanee.
The Guru’s follower believes that the wonderful God Himself shows His wonders in the form of land, water, air, and fire.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ, ਕਿ ਧਰਤੀ ਪਾਣੀ ਹਵਾ ਅੱਗ -ਰੂਪ ਹੋ ਕੇ ਪ੍ਰਭੂ ਅਚਰਜ ਖੇਡ ਖੇਡ ਰਿਹਾ ਹੈ।
گُرمُکھِ دھرتیِ گُرمُکھِ پانھیِ ॥ گُرمُکھِ پۄنھُ بیَسنّترُ کھیلےَ ۄِڈانھیِ ॥
کھیلے ۔ کھیل رہا ہے ۔ وڈانی ۔ حیران کرنیوالی ۔
مرید مرشد کو یہ علم ہو جاتا ہے کہ زمین پانی ہوااور آگ وغیرہ الہٰی کھیل ہے جو ایک حیرانگی پیدا کرنیوالی ہے

ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ ॥੨॥
so niguraa jo mar mar jammai niguray aavan jaavani-aa. ||2||
One who does not follow the Guru’s teachings spiritually dies again and again. Without the Guru’s teachings he wanders through the cycles of birth and death.
ਉਹ ਮਨੁੱਖ ਜੇਹੜਾ ਗੁਰੂ ਤੋਂ ਬੇਮੁਖ ਹੈ ਆਤਮਕ ਮੌਤ ਸਹੇੜ ਕੇ ਜੰਮਦਾ ਮਰਦਾ ਰਹਿੰਦਾ ਹੈ, ਨਿਗੁਰੇ ਨੂੰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ
سو نِگُرا جو مرِ مرِ جنّمےَ نِگُرے آۄنھ جاۄنھِیا ॥੨॥
نگر ا۔ بغیر مرشد ۔ مر۔ روحانی موت۔(2)
۔ مرید مرشد سے بیرخ انسان تناسخ میں پڑا رہتا ہے ۔(2)

ਤਿਨਿ ਕਰਤੈ ਇਕੁ ਖੇਲੁ ਰਚਾਇਆ ॥
tin kartai ik khayl rachaa-i-aa.
The Creator has set this play in motion.
ਉਸ ਕਰਤਾਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ।
تِنِ کرتےَ اِکُ کھیلُ رچائِیا ॥
تن۔ اس نے ۔تن کرتے ۔ اس کرتارنے ۔
خدا نے ایک کھیل بنایا ہے

ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ ॥
kaa-i-aa sareerai vich sabh kichh paa-i-aa.
In this human body, He has placed everything.
ਉਸ ਨੇ ਮਨੁੱਖਾ ਸਰੀਰ ਵਿਚ ਹਰੇਕ ਗੁਣ ਭਰ ਦਿੱਤਾ ਹੈ।
کائِیا سریِرےَ ۄِچِ سبھُ کِچھُ پائِیا ॥
سب کچھ ۔ تمام اشیا ۔ کائیا۔ جسم ۔
اس انسانی جسم میں سب کچھ بھر دیا یعنی تمام اوصاف ڈال دیئے

ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ ॥੩॥
sabad bhayd ko-ee mahal paa-ay mahlay mahal bulaavani-aa. ||3||
The one who, through the Guru’s word reflects on himself and realizes the mystery of divinity within, enjoys God’s grace.
ਜੇਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਆਪੇ ਦੀ) ਖੋਜ ਕਰ ਕੇ ਪਰਮਾਤਮਾ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਹੀ ਟਿਕਾਈ ਰੱਖਦਾ ਹੈ।
سبدِ بھیدِ کوئیِ مہلُ پاۓ مہلے مہلِ بُلاۄنھِیا ॥੩॥
شبد بھید ۔ کلام کے راز محل۔ٹھکانہ ۔(3)
۔ کلام کا راز کی سمجھ اور علم سے منزل مقصود ملتی ہے ۔ اور الہٰی حضوری حاصل ہوتی ہے ۔(3)

ਸਚਾ ਸਾਹੁ ਸਚੇ ਵਣਜਾਰੇ ॥
sachaa saahu sachay vanjaaray.
God is like an eternal banker and all the mortals are His traders,
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਇਕ ਸਾਹੂਕਾਰ ਹੈ, ਸਾਰੇ ਜੀਵ ਉਸ ਸ਼ਾਹ ਦੇ ਭੇਜੇ ਹੋਏ ਵਪਾਰੀ ਹਨ।
سچا ساہُ سچے ۄنھجارے ॥
سچا ساہو۔ سچا خدا ۔شاہ ۔ سچے ونجارے ۔ سچے سوداگر ۔ سچے بیوپاری ۔
خدا سچا شاہ (شاہوکار) اور اسکے خریدار اسکا بیوپار یعنی خرید و فروخت کرنیوالے سچے سوداگر ہیں

ਸਚੁ ਵਣੰਜਹਿ ਗੁਰ ਹੇਤਿ ਅਪਾਰੇ ॥
sach vanaNjahi gur hayt apaaray.
Through unending love for the Guru, they deal in God’s true Name.
ਉਹੀ ਜੀਵ-ਵਣਜਾਰੇ ਸਦਾ-ਥਿਰ ਨਾਮ ਸੌਦਾ ਵਿਹਾਝਦੇ ਹਨ, ਜੇਹੜੇ ਬੇਅੰਤ-ਪ੍ਰਭੂ-ਦੇ ਰੂਪ ਗੁਰੂ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ।
سچُ ۄنھنّجہِ گُر ہیتِ اپارے ॥
سچ ونجیہہ۔ سچا بیوپار ۔ سچی سوداگری ۔
۔ مرشد کے انتہائی پریم پیار کی بدولت سچ اور سچا کاروبار کرتے ہیں

ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥੪॥
sach vihaajheh sach kamaaveh sacho sach kamaavani-aa. ||4||
They deal in Truth, and they practice Truth.
They earn Truth, and only Truth.
ਸੱਚ ਦਾ ਉਹ ਵਪਾਰ ਕਰਦੇ ਹਨ, ਸੱਚ ਦਾ ਊਹ ਅਭਿਆਸ ਕਰਦੇ ਹਨ ਤੇ ਨਿਰੋਲ ਸੱਚ ਦੀ ਉਹ ਖੱਟੀ ਖੱਟਦੇ ਹਨ।
سچُ ۄِہاجھہِ سچُ کماۄہِ سچو سچُ کماۄنھِیا ॥੪॥
سچوسچ کماونیا ۔ سچی کارکرنیوالے ۔(4)
۔ سچائی اکھتی کرتے ہیں سچی کمائی کرتے ہیں اور مکمل سچی کارکرتے ہیں ۔(4)

ਬਿਨੁ ਰਾਸੀ ਕੋ ਵਥੁ ਕਿਉ ਪਾਏ ॥
bin raasee ko vath ki-o paa-ay.
Without investing the capital of loving devotional worship, how can anyone acquire the wealth of God’s Name?
ਜਿਸ ਮਨੁੱਖ ਦੇ ਪੱਲੇ ਆਤਮਕ ਗੁਣਾਂ ਦਾ ਸਰਮਾਇਆ ਨਹੀਂ ਹੈ, ਉਹ ਨਾਮ-ਵੱਖਰ ਕਿਵੇਂ ਲੈ ਸਕਦਾ ਹੈ?
بِنُ راسیِ کو ۄتھُ کِءُ پاۓ ॥
بن راسی ۔ بغیر سرمائے ۔ بغیر پونجی ۔ وتھ۔ وستو ۔ اشیا ۔
بغیر سرمایے کسی کو کوئی چیز نہیں ملتی ۔ جب تک انسان کے دامن میں اوصاف کا سرمایہ نہیں تو نام کسے کرید سکتا ہے ۔

ਮਨਮੁਖ ਭੂਲੇ ਲੋਕ ਸਬਾਏ ॥
manmukh bhoolay lok sabaa-ay.
All the self-willed manmukhs have gone astray.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਹੀ ਕੁਰਾਹੇ ਪਏ ਰਹਿੰਦੇ ਹਨ।
منمُکھ بھوُلے لوک سباۓ ॥
سبائے ۔سارے ۔(5)
خودی پسند سب لوگ گمراہی میں زندگی گزار رہے ہیں

ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥੫॥
bin raasee sabh khaalee chalay khaalee jaa-ay dukh paavni-aa. ||5||
Without true wealth of God’s Name, they go empty-handed; going empty-handed, they suffer in pain.
ਨਾਮ ਪਦਾਰਥ ਦੇ ਬਗੈਰ ਉਹ ਸੱਖਣੇ-ਹੱਥੀਂ ਜਾਂਦੇ ਹਨ ਅਤੇ ਸੱਖਣੇ-ਹੱਥੀਂ ਜਾ ਕੇ ਉਹ ਤਕਲੀਫ ਊਠਾਉਂਦੇ ਹਨ।
بِنُ راسیِ سبھ کھالیِ چلے کھالیِ جاءِ دُکھُ پاۄنھِیا ॥੫॥
۔ بغیر سچے اخلاق یا نام کے سرمائے سے اس جہاں سے خالی ہاتھ کوچ کر جاتے ہے اور عذاب اُٹھاتے ہیں ۔ ۔(5)

ਇਕਿ ਸਚੁ ਵਣੰਜਹਿ ਗੁਰ ਸਬਦਿ ਪਿਆਰੇ ॥
ik sach vanaNjahi gur sabad pi-aaray.
They who love the Guru’s word, and invest in the capital of Naam.
ਜੇਹੜੇ ਮਨੁੱਖ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਵਣਜਦੇ ਹਨ।
اِکِ سچُ ۄنھنّجہِ گُر سبدِ پِیارے ॥
اک سچونجیہہ۔ سچ خریدتے اور فروخت کرتے ہیں ۔ گر شبد پیارے ۔ پیارے کلام مرشد ۔(4)
۔ جو انسان سچا بیوپار کرتے ہیں کلام مرشد کا پیاردل میں بساتے ہیں

ਆਪਿ ਤਰਹਿ ਸਗਲੇ ਕੁਲ ਤਾਰੇ ॥
aap tareh saglay kul taaray.
They save themselves, and save all their generations as well
ਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਕੇ ਆਪ (ਭੀ) ਤਰ ਜਾਂਦੇ ਹਨ।
آپِ ترہِ سگلے کُل تارے ॥
وہ خود کو اور اپنے خاندان کو کامیاب بنا لیتے ہیں

ਆਏ ਸੇ ਪਰਵਾਣੁ ਹੋਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥੬॥
aa-ay say parvaan ho-ay mil pareetam sukh paavni-aa. ||6||
Their coming into this world is approved in God’s court. Meeting their beloved God, they enjoy the bliss.
ਜਗਤ ਵਿਚ ਆਏ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੇ ਹਨ l
آۓ سے پرۄانھُ ہوۓ مِلِ پ٘ریِتم سُکھُ پاۄنھِیا ॥੬॥
انہیں الہٰی بارگاہ میں قبولیت حاصل ہوتی ہے اور الہٰی ملاپ سے روحانی سکون پاتے ہیں ۔(6)

ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥
antar vasat moorhaa baahar bhaalay.
Deep within the self is the wealth of Naam, but the fool looks for it outside.
ਪਰਮਾਤਮਾ ਦਾ ਨਾਮ-ਪਦਾਰਥ ਹਰੇਕ ਮਨੁੱਖ ਦੇ ਹਿਰਦੇ ਵਿਚ ਹੈ, ਪਰ ਮੂਰਖ ਮਨੁੱਖ ਬਾਹਰਲਾ ਪਦਾਰਥ ਭਾਲਦਾ ਫਿਰਦਾ ਹੈ।
انّترِ ۄستُ موُڑا باہرُ بھالے ॥
موڑھا۔ مورکھ ۔ جاہل ۔ بے عقل ۔نادان ۔
۔ جہان خدا دل میں بستا ہے مگر اسے باہر ڈھونڈتا پھرتا ہے

ਮਨਮੁਖ ਅੰਧੇ ਫਿਰਹਿ ਬੇਤਾਲੇ ॥
manmukh anDhay fireh baytaalay.
The spiritually blind self-willed manmukhs wander around like demons.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਆਤਮਕ ਅੰਨ੍ਹੇ ਮਨੁੱਖ ਸਹੀ ਜੀਵਨ ਚਾਲ ਤੋਂ ਖੁੰਝੇ ਹੋਏ ਫਿਰਦੇ ਹਨ।
منمُکھ انّدھے پھِرہِ بیتالے ॥
بیتالے ۔ گمراہی میں
خودی پسند جاہل گمراہی میں بھٹکتا پھرتا ہے

ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ ॥੭॥
jithai vath hovai tithhu ko-ay na paavai manmukh bharam bhulaavani-aa. ||7||
The self-conceited manmukhs are lost in doubt because none of them try to receive this wealth of God’s Name from the Guru.
ਜਿਸ ਗੁਰੂ ਦੇ ਪਾਸ ਇਹ ਨਾਮ-ਪਦਾਰਥ ਮੌਜੂਦ ਹੈ, ਉਥੋਂ ਕੋਈ ਮਨਮੁਖ ਪ੍ਰਾਪਤ ਨਹੀਂ ਕਰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਤੁਰੇ ਫਿਰਦੇ ਹਨ ॥
جِتھےَ ۄتھُ ہوۄےَ تِتھہُ کوءِ ن پاۄےَ منمُکھ بھرمِ بھُلاۄنھِیا ॥੭॥
۔ بھرم۔ شک ۔ شبہ میں۔
۔ جسکے پاس الہٰی نام موجود ہے ۔ کوئی اس سے حاصل نہیں کرتا اور مرید من دولت کی بھٹکن میں گمراہی میں بھٹکتے پھرتے ہیں ۔(7)

ਆਪੇ ਦੇਵੈ ਸਬਦਿ ਬੁਲਾਏ ॥
aapay dayvai sabad bulaa-ay.
God Himself gives this valuable wealth of Naam, through the Guru’s word. He Himself allows some to His presence,
ਪਰਮਾਤਮਾ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ ਇਹ ਨਾਮ ਵੱਥ ਦੇਂਦਾ ਹੈ ਤੇ ਆਪ ਹੀ ਜੀਵਾਂ ਨੂੰ ਆਪਣੇ ਨੇੜੇ ਸੱਦਦਾ ਹੈ।
آپے دیۄےَ سبدِ بُلاۓ ॥
خدا خود ہی اپنا کلام از خود دیتا ہے

ਮਹਲੀ ਮਹਲਿ ਸਹਜ ਸੁਖੁ ਪਾਏ ॥
mahlee mahal sahj sukh paa-ay. Then those enter His court and enjoys peace and poise.
ਉਹ ਮਹਲ ਦੇ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ (ਪਹੁੰਚ ਕੇ) ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ।
مہلیِ مہلِ سہج سُکھُ پاۓ ॥
محلی محل ۔ الہٰی حضوری میں ۔
۔ جس سے الہٰی درروحانی سکون اور آرام ملتا ہے

ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
naanak naam milai vadi-aa-ee aapay sun sun Dhi-aavani-aa. ||8||13||14||
O’ Nanak, It is through Naam that such an honor is obtained in God’s court. He firmly believes that God Himself listens our prayers and watches over us.
ਹੇ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਵਿਚ ਜੁੜਦਾ ਹੈ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ, (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ (ਜੀਵਾਂ ਦੀ ਅਰਜ਼ੋਈ) ਸੁਣ ਸੁਣ ਕੇ ਆਪ ਹੀ ਉਹਨਾਂ ਦਾ ਧਿਆਨ ਰੱਖਦਾ ਹੈ l
نانک نامِ مِلےَ ۄڈِیائیِ آپے سُنھِ سُنھِ دھِیاۄنھِیا ॥੮॥੧੩॥੧੪॥
اے نانک نام سے عظمت وحشمت حاصل ہوتی ہے اور سن سن کر اس میں اپنی توجہ لگاتا ہے ۔(8)

ਮਾਝ ਮਹਲਾ ੩ ॥
maajh mehlaa 3.
Raag Maajh, by the Third Guru:
ماجھ مہلا ੩॥
ਸਤਿਗੁਰ ਸਾਚੀ ਸਿਖ ਸੁਣਾਈ ॥
satgur saachee sikh sunaa-ee.
The True Guru has imparted the True Teachings.
ਸੱਚੇ ਗੁਰਾਂ ਨੇ ਸੱਚੀ ਸਿੱਖ-ਮਤ ਦਿੱਤੀ ਹੈ।
ستِگُر ساچیِ سِکھ سُنھائیِ
۔ سکھ۔ سیکھا ستگر۔ سچا مرشد
سچے مرشد نے انسان کو سچا درس سچا سبق سنایا ہے

error: Content is protected !!