Guru Granth Sahib Translation Project

Guru Granth Sahib Urdu Page 1070

Page 1070

ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥ جو گرو کے وسیلے سے نام میں جڑ جاتا ہے، وہی رب میں ضم ہو جاتا ہے۔ اے نانک وہ صرف رب کے نام کو یاد کرتا ہے۔12۔
ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥ بھگتوں کے لبوں پر ہمیشہ امرت رس بھری ہوئی بانی جاری رہتی ہے
ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥ گرو کے وسیلے سے وہ ہر وقت رب کے نام کا ذکر کرتے ہیں۔
ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥ جب کوئی مسلسل رب کا نام جپتا ہے، تو اس کا دل ہمیشہ خوشی سے بھر جاتا ہے، اور اس کی روح رب کے قدموں میں لگ جاتی ہے۔ 13
ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥ ہم نادان اور جاہل ہیں، ہمیں کچھ بھی علم نہیں۔
ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥ اب ستگرو کی مہربانی سے ہمارے دل میں سمجھ پیدا ہو گئی ہے
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥ اے رب مہربان ہو جا اور اپنی رحمت سے ہمیں ستگرو کی خدمت میں لگا دے۔ 14
ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥ جس نے ستگرو کو پہچان لیا، اس نے ایک رب کو بھی پہچان لیا
ਸਰਬੇ ਰਵਿ ਰਹਿਆ ਸੁਖਦਾਤਾ ॥ وہی سب میں بسنے والا ہر طرف موجود اور راحت دینے والا ہے۔
ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥ جس نے اپنی روحانی روشنی کو پہچان لیا، اس نے اعلیٰ مقام حاصل کر لیا اور اس کی توجہ ہمیشہ رب کی خدمت میں لگی رہتی ہے۔ 15
ਜਿਨ ਕਉ ਆਦਿ ਮਿਲੀ ਵਡਿਆਈ ॥ جنہیں ازل سے عزت عطا ہوئی ہے،
ਸਤਿਗੁਰੁ ਮਨਿ ਵਸਿਆ ਲਿਵ ਲਾਈ ॥ ان کے دل میں ستگرو بستا ہے، اور وہ اس کی محبت میں محو رہتے ہیں۔
ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥ اے نانک وہ زندگی عطا کرنے والے رب سے جا ملے ہیں، اور ہمیشہ کے لیے اس کے آغوش میں سمائے ہوئے ہیں۔ 116
ਮਾਰੂ ਮਹਲਾ ੪ ॥ مارو محلہ 4
ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥ رب ناقابل فہم نظر سے پرے اور ہمیشہ باقی رہنے والا ہے
ਸਰਬੇ ਰਵਿ ਰਹਿਆ ਘਟ ਵਾਸੀ ॥ وہ سب میں بس رہا ہے، اور ہر دل میں اس کا وجود ہے
ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥ اس کے بغیر کوئی اور دینے والا نہیں، اے انسانو! بس اسی کی عبادت کرو۔ 1
ਜਾ ਕਉ ਰਾਖੈ ਹਰਿ ਰਾਖਣਹਾਰਾ ॥ ਤਾ ਕਉ ਕੋਇ ਨ ਸਾਕਸਿ ਮਾਰਾ ॥ جسے رب اپنی حفاظت میں لے لیتا ہے، اسے کوئی نقصان نہیں پہنچا سکتا
ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥ ایسے ہی رب کی خدمت کرو، جس کی بانی سب سے اعلیٰ ہے۔ 2
ਜਾ ਜਾਪੈ ਕਿਛੁ ਕਿਥਾਊ ਨਾਹੀ ॥ جہاں کچھ بھی نظر نہ آئے، وہاں بھی وہ رب ہی موجود ہے۔
ਤਾ ਕਰਤਾ ਭਰਪੂਰਿ ਸਮਾਹੀ ॥ وہی ہر چیز میں بسنے والا ہے، اور اس کی حقیقت ہر جگہ پھیلی ہوئی ہے۔
ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥ جو سوکھے کو بھی ہرا بھرا کر دے، ایسی حیرت انگیز قدرت والے رب کا ذکر کرو۔ 3
ਜੋ ਜੀਆ ਕੀ ਵੇਦਨ ਜਾਣੈ ॥ جو سب کی تکلیف کو جانتا ہے،
ਤਿਸੁ ਸਾਹਿਬ ਕੈ ਹਉ ਕੁਰਬਾਣੈ ॥ میں اس رب پر قربان جاتا ہوں
ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥ اسی کے آگے جھک کر التجا کرو، جو سب خوشیوں کا دینے والا ہے۔ 4
ਜੋ ਜੀਐ ਕੀ ਸਾਰ ਨ ਜਾਣੈ ॥ جو دلوں کا حال نہیں جانتا
ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥ اس سے کچھ بھی کہنا بے سود ہے۔
ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥ اے انسان نادانوں سے بحث مت کر، بلکہ رب کا ذکر کر تاکہ ہمیشہ کی نجات حاصل ہو۔ 5
ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ کسی چیز کی فکر مت کر، کیونکہ فکر کرنے والا خود رب ہے۔
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥ وہی پانی میں اور زمین پر سب کو رزق عطا کرتا ہے۔
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥ میرا رب بغیر کسی پریشانی کے رزق دیتا ہے، وہ پتھروں میں رہنے والے کیڑوں کو بھی روزی عطا کرتا ہے۔ 6
ਨਾ ਕਰਿ ਆਸ ਮੀਤ ਸੁਤ ਭਾਈ ॥ اپنے دوست بیٹے اور بھائی سے امید مت رکھ
ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥ اور نہ ہی کسی دولت مند یا کاروبار سے کوئی آس لگا۔
ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥ رب کے نام کے بغیر کوئی بھی تیرا حقیقی ساتھی نہیں بس اسی کا ذکر کر۔ 7
ਅਨਦਿਨੁ ਨਾਮੁ ਜਪਹੁ ਬਨਵਾਰੀ ॥ ہر وقت رب کے نام کا ذکر کرو
ਸਭ ਆਸਾ ਮਨਸਾ ਪੂਰੈ ਥਾਰੀ ॥ وہی تمہاری ہر امید اور خواہش پوری کرے گا۔
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥ اے نانک رب کا ذکر کرو جو پیدائش و موت کے چکر کو ختم کرنے والا ہے، تاکہ تمہاری رات خوشیوں میں بسر ہو۔ 8
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥ جس نے رب کی خدمت کی، اس نے سکون پایا۔
ਸਹਜੇ ਹੀ ਹਰਿ ਨਾਮਿ ਸਮਾਇਆ ॥ اور وہ خود بخود رب کے نام میں ضم ہو گیا
ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥ جو اس کی پناہ میں آیا، اس کی عزت بچی رہی جا کر ویدوں اور پرانوں سے پوچھ لو۔ 9
ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥ جسے رب اپنی خدمت میں لگاتا ہے، وہی اس کا بندہ بنتا ہے
ਗੁਰ ਕੈ ਸਬਦਿ ਭਰਮ ਭਉ ਭਾਗੈ ॥ گرو کے کلام کے ذریعے شک اور خوف ختم ہو جاتا ہے
ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥ ایسا شخص گھر میں رہ کر بھی ہمیشہ دنیاوی فریب سے دور رہتا ہے، جیسے پانی میں کمل کا پھول ہوتا ہے۔ 10


© 2025 SGGS ONLINE
error: Content is protected !!
Scroll to Top