Guru Granth Sahib Translation Project

Guru Granth Sahib Swahili Page 910

Page 910

ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥੨੨॥ kaa-i-aa nagree sabday khojay naam navaN niDh paa-ee. ||22||
ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥੨੩॥ mansaa maar man sahj samaanaa bin rasnaa ustat karaa-ee. ||23||
ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥ lo-in daykh rahay bismaadee chit adisat lagaa-ee. ||24||
ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥੨੫॥ adisat sadaa rahai niraalam jotee jot milaa-ee. ||25||
ਹਉ ਗੁਰੁ ਸਾਲਾਹੀ ਸਦਾ ਆਪਣਾ ਜਿਨਿ ਸਾਚੀ ਬੂਝ ਬੁਝਾਈ ॥੨੬॥ ha-o gur saalaahee sadaa aapnaa jin saachee boojh bujhaa-ee. ||26||
ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥੨੭॥੨॥੧੧॥ naanak ayk kahai baynantee naavhu gat pat paa-ee. ||27||2||11||
ਰਾਮਕਲੀ ਮਹਲਾ ੩ ॥ raamkalee mehlaa 3.
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥ har kee poojaa dulambh hai santahu kahnaa kachhoo na jaa-ee. ||1||
ਸੰਤਹੁ ਗੁਰਮੁਖਿ ਪੂਰਾ ਪਾਈ ॥ santahu gurmukh pooraa paa-ee.
ਨਾਮੋ ਪੂਜ ਕਰਾਈ ॥੧॥ ਰਹਾਉ ॥ naamo pooj karaa-ee. ||1|| rahaa-o.
ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥ har bin sabh kichh mailaa santahu ki-aa ha-o pooj charhaa-ee. ||2||
ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥ har saachay bhaavai saa poojaa hovai bhaanaa man vasaa-ee. ||3||
ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥੪॥ poojaa karai sabh lok santahu manmukh thaa-ay na paa-ee. ||4||
ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥ sabad marai man nirmal santahu ayh poojaa thaa-ay paa-ee. ||5||
ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥ pavit paavan say jan saachay ayk sabad liv laa-ee. ||6||
ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥੭॥ bin naavai hor pooj na hovee bharam bhulee lokaa-ee. ||7||
ਗੁਰਮੁਖਿ ਆਪੁ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥੮॥ gurmukh aap pachhaanai santahu raam naam liv laa-ee. ||8||
ਆਪੇ ਨਿਰਮਲੁ ਪੂਜ ਕਰਾਏ ਗੁਰ ਸਬਦੀ ਥਾਇ ਪਾਈ ॥੯॥ aapay nirmal pooj karaa-ay gur sabdee thaa-ay paa-ee. ||9||
ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥ poojaa karahi par biDh nahee jaaneh doojai bhaa-ay mal laa-ee. ||10||
ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥੧੧॥ gurmukh hovai so poojaa jaanai bhaanaa man vasaa-ee. ||11||
ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥੧੨॥ bhaanay tay sabh sukh paavai santahu antay naam sakhaa-ee. ||12||
ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥ apnaa aap na pachhaaneh santahu koorh karahi vadi-aa-ee. ||13||
ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥ pakhand keenai jam nahee chhodai lai jaasee pat gavaa-ee. ||14||
ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥ jin antar sabad aap pachhaaneh gat mit tin hee paa-ee. ||15||
ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥੧੬॥ ayhu manoo-aa sunn samaaDh lagaavai jotee jot milaa-ee. ||16||
ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥੧੭॥ sun sun gurmukh naam vakaaneh satsangat maylaa-ee. ||17||
ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥ gurmukh gaavai aap gavaavai dar saachai sobhaa paa-ee. ||18||
ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥ saachee banee sach vakhaanai sach naam liv laa-ee. ||19||
ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ ਪ੍ਰਭੁ ਅੰਤਿ ਸਖਾਈ ॥੨੦॥ bhai bhanjan at paap nikhanjan mayraa parabh ant sakhaa-ee. ||20||
ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥ sabh kichh aapay aap vartai naanak naam vadi-aa-ee. ||21||3||12||
ਰਾਮਕਲੀ ਮਹਲਾ ੩ ॥ raamkalee mehlaa 3.
ਹਮ ਕੁਚਲ ਕੁਚੀਲ ਅਤਿ ਅਭਿਮਾਨੀ ਮਿਲਿ ਸਬਦੇ ਮੈਲੁ ਉਤਾਰੀ ॥੧॥ ham kuchal kucheel at abhimaanee mil sabday mail utaaree. ||1||
ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥ santahu gurmukh naam nistaaree.
ਸਚਾ ਨਾਮੁ ਵਸਿਆ ਘਟ ਅੰਤਰਿ ਕਰਤੈ ਆਪਿ ਸਵਾਰੀ ॥੧॥ ਰਹਾਉ ॥ sachaa naam vasi-aa ghat antar kartai aap savaaree. ||1|| rahaa-o.


© 2025 SGGS ONLINE
error: Content is protected !!
Scroll to Top