Guru Granth Sahib Translation Project

Guru Granth Sahib Spanish Page 964

Page 964

ਪਉੜੀ ॥ Pauri
ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥ ¡Oh Dios! Olvidándote las aflicciones nos rodean.
ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥ Y no nos liberamos de las aflicciones por más que tratemos.
ਜਿਸ ਨੋ ਵਿਸਰੈ ਨਾਉ ਸੁ ਨਿਰਧਨੁ ਕਾਂਢੀਐ ॥ Los que se olvidan del nombre, son los más pobres.
ਜਿਸ ਨੋ ਵਿਸਰੈ ਨਾਉ ਸੁ ਜੋਨੀ ਹਾਂਢੀਐ ॥ Y así uno vaga por las matrices.
ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥ El que no recuerda a Dios es castigado por el mensajero de la muerte.
ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥ Enfermo es aquel que no recuerda a Dios.
ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥ Egocéntrico es aquél que no recuerda a Dios.
ਸੋਈ ਦੁਹੇਲਾ ਜਗਿ ਜਿਨਿ ਨਾਉ ਵਿਸਾਰੀਆ ॥੧੪॥ El más afligido es aquel que no recuerda el nombre de Dios.
ਸਲੋਕ ਮਃ ੫ ॥ Shalok, Mehl Guru Arjan Dev Ji, El quinto canal divino.
ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥ ¡Oh Dios! No he visto a nadie más como tú y Nanak te ama.
ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥੧॥ Doy mi vida en sacrificio a mi amigo, el intercesor, el gurú, pues encontrándolo he encontrado a Dios.
ਮਃ ੫ ॥ Mehl Guru Arjan Dev Ji, El quinto canal divino.
ਪਾਵ ਸੁਹਾਵੇ ਜਾਂ ਤਉ ਧਿਰਿ ਜੁਲਦੇ ਸੀਸੁ ਸੁਹਾਵਾ ਚਰਣੀ ॥ Benditos los pies que se posan a tu puerta, oh Dios, bendita la cabeza que cae a tus pies,
ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥੨॥ Bendita es la cara que canta tus alabanzas y bendito es el interior que está en tu santuario.
ਪਉੜੀ ॥ Pauri
ਮਿਲਿ ਨਾਰੀ ਸਤਸੰਗਿ ਮੰਗਲੁ ਗਾਵੀਆ ॥ La novia (alma) ha cantado las alabanzas de Dios en la compañía de otras novias,
ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥ Aquel, cuya mente está calma no vaga tras la maldad.
ਬਿਨਠੀ ਦੁਰਮਤਿ ਦੁਰਤੁ ਸੋਇ ਕੂੜਾਵੀਆ ॥ La maldad de la mente se ha desvanecido, así como el consejo de la falsedad.
ਸੀਲਵੰਤਿ ਪਰਧਾਨਿ ਰਿਦੈ ਸਚਾਵੀਆ ॥ La verdad habita en su corazón y ella se ha vuelto suprema entre las esposas bendecidas por Dios.
ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥ Ve a Dios por dentro y por fuera.
ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥ Añora tener la visión de Dios y se ha vuelto la esclava de los pies del señor.
ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥ Ella es glorificada a través del amor a Dios y es embellecida.
ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥੧੫॥ El señor le unió a su ser cuando así fue su voluntad.
ਸਲੋਕ ਮਃ ੫ ॥ Shalok, Mehl Guru Arjan Dev Ji, El quinto canal divino.
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥ Todas las virtudes son tuyas, amado señor, Tú nos las otorgas, pero yo no las merezco.
ਤਉ ਜੇਵਡੁ ਦਾਤਾਰੁ ਨ ਕੋਈ ਜਾਚਕੁ ਸਦਾ ਜਾਚੋਵੈ ॥੧॥ Ni hay ningún otro dador que tú, yo siempre te pido.
ਮਃ ੫ ॥ Mehl Guru Arjan Dev Ji, El quinto canal divino.
ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥ Mi cuerpo está lánguido; estoy vacío y triste, es sólo a través del gurú, amigo mío, que estoy confortado.
ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥੨॥ He conquistado el mundo entero y he logrado toda dicha.
ਪਉੜੀ ॥ Pauri
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ¡Oh señor! Grande es tu corte y eterno es tu trono.
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥ Eres el rey del mundo entero y tu Dosel es eterno y también el Chauri que ondea sobre ti.
ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ La verdadera justicia es aquella que es aprobada por el señor supremo.
ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥ Si así es la voluntad de Dios entonces aún el desamparado encuentra el amparo.
ਜੋ ਕੀਨ੍ਹ੍ਹੀ ਕਰਤਾਰਿ ਸਾਈ ਭਲੀ ਗਲ ॥ La única verdad es la voluntad de Dios.
ਜਿਨ੍ਹ੍ਹੀ ਪਛਾਤਾ ਖਸਮੁ ਸੇ ਦਰਗਾਹ ਮਲ ॥ El que conoce a Dios encuentra el recinto en la corte de Dios.
ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ Tu voluntad es eterna y la única verdad.
ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥ ¡Oh gracioso! Eres el creador de todos y es tu naturaleza.
ਸਲੋਕ ਮਃ ੫ ॥ Shalok, Mehl Guru Arjan Dev Ji, El quinto canal divino.
ਸੋਇ ਸੁਣੰਦੜੀ ਮੇਰਾ ਤਨੁ ਮਨੁ ਮਉਲਾ ਨਾਮੁ ਜਪੰਦੜੀ ਲਾਲੀ ॥ ¡Oh Dios! Escuchando tu alabanza mi mente y mi cuerpo están en flor y mi cara está ruborizada.
ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥੧॥ Caminando en tu sendero mi mente está calmada y teniendo tu visión estoy en éxtasis.
ਮਃ ੫ ॥ Mehl Guru Arjan Dev Ji, El quinto canal divino.
ਹਠ ਮੰਝਾਹੂ ਮੈ ਮਾਣਕੁ ਲਧਾ ॥ He encontrado el rubí del nombre dentro de mi interior.
ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥ Pero no la compré; fue un regalo del Gurú.
ਢੂੰਢ ਵਞਾਈ ਥੀਆ ਥਿਤਾ ॥ Ahora ya no busco más y mis andanzas han terminado.
ਜਨਮੁ ਪਦਾਰਥੁ ਨਾਨਕ ਜਿਤਾ ॥੨॥ ¡Oh Nanak! Mi vida se ha vuelto fructífera.
ਪਉੜੀ ॥ Pauri
ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥ Aquél que así lo tiene escrito en su destino, se pone al servicio del gurú.
ਜਿਸੁ ਗੁਰ ਮਿਲਿ ਕਮਲੁ ਪ੍ਰਗਾਸਿਆ ਸੋ ਅਨਦਿਨੁ ਜਾਗਾ ॥ Encontrando al gurú el corazón está en flor y uno permanece despierto de Maya.
ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥ Los que se aferran a los pies del loto de Dios, se liberan de toda duda y de todo miedo.


© 2017 SGGS ONLINE
error: Content is protected !!
Scroll to Top