Guru Granth Sahib Translation Project

Guru Granth Sahib Spanish Page 734

Page 734

ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ Por la gracia del gurú el señor llega a habitar en la mente y no es encontrado de ninguna otra manera.
ਹਰਿ ਧਨੁ ਸੰਚੀਐ ਭਾਈ ॥ ¡Oh hermano! Acumula la riqueza del nombre de Dios,
ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ Porque esta riqueza te acompañará aquí y en el más allá.
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ La riqueza del nombre de Dios es encontrada en la sociedad de los santos. Esta riqueza no es encontrada ni de ninguna otra manera ni en ningún otro lugar.
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ Sólo el mercader de la joya del nombre de Dios compra las joyas del nombre de Dios. Sin embargo, los mercaderes de Maya no pueden comprar la riqueza de Dios parloteando
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥ La riqueza del nombre es invaluable , es la joya y los rubíes. Los devotos de Dios permanecen despiertos a través de la riqueza de Dios y así se entonan en Dios.
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ Los devotos se alimentan de la riqueza del nombre de Dios y también alimentan a otros. Sin embargo, esta riqueza nunca se acaba.
ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥ Los devotos de Dios reciben mucha gloria aquí y en el más allá.
ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥ La riqueza del nombre de Dios es siempre inagotable. No es afectada ni por el fuego ni por los ladrones ni por el agua ni por el mensajero de la muerte.
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥ Los ladrones no pueden robar esa riqueza , ni Yama, el fiscal de la muerte no la puede cobrar en el más allá.
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ La riqueza que los amantes de Maya han acumulado a través de los pecados, no les sirven para nada ni les acompaña hasta al final.
ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥ Los amantes de Maya sufren mucho cuando pierden esa riqueza en este mundo. Tampoco encuentran ningún refugio en la corte de Dios.
ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ ¡Oh santos! El señor mismo es el prestamista de su riqueza. A quienquiera él bendice con esa riqueza, él la lleva al más allá.
ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥ ¡Oh Nanak! La riqueza del señor nunca se acaba, ésta es la sabiduría que he recibido por la gracia del gurú.
ਸੂਹੀ ਮਹਲਾ ੪ ॥ Suhi, Mehl Guru Ram Das ji, El cuarto canal divino.
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥ El que tiene la gracia del señor, canta sus alabanzas , es su verdadero devoto y es aprobado en su corte.
ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥ En cuyo corazón habita el señor, ¿Cómo podría alabar a aquél?
ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥ Canta las alabanzas de Dios con tu corazón y medita en el gurú verdadero.
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥ El gurú verdadero es aquél y fructífero es su servicio, en cuyo corazón habita el tesoro del nombre de Dios.
ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥ Los amantes de Maya que se involucran en la maldad para cumplir los deseos de su mente , son ignorantes y todos sus esfuerzos son en vano.
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥ El que confía en Dios, su alabanza es aprobada y es honrado en la corte de Dios.
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥ Sin embargo, aquél que sin fe en su corazón cierra sus ojos fingiendo meditar , es consumido por la vanidad de su ego.
ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥ ¡Oh Dios! Eres el conocedor de lo más íntimo, el alma y el cuerpo pertenecen a tí.
ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥ Dice Nanak ¡Oh Dios! Soy un esclavo de tus esclavos, yo recito sólo lo que tú me haces recitar.


© 2017 SGGS ONLINE
error: Content is protected !!
Scroll to Top